ਸੈਕੜੇ ਵਿਦਿਆਰਥੀ ਯੂੁਨੀਵਰਸਿਟੀ ਕੈਂਪ ’ਚ ਧਰਨੇ ’ਤੇ ਡਟੇ
ਧਰਨੇ ਦਾ ਅਸਰ ਗੁਰਦਾਸਪੁਰ ਤੇ ਬਠਿੰਡਾ ਕੇਂਦਰਾਂ ਵਿਚ ਅਸਰ
ਹਰਪ੍ਰੀਤ ਬਰਾੜ
ਲੁਧਿਆਣਾ, 19 ਫਰਵਰੀ: ਆਨਲਾਈਨ ਪੜਾਈ ਕਰਵਾਉਣ ਦੇ ਚੱਲਦੇ ਹੁਣ ਆਨਲਾਈਨ ਹੀ ਪੇਪਰ ਲੈਣ ਦੀ ਮੰਗ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਵਿਦਿਆਰਥੀਆਂ ਦਾ ਅਣਮਿੱਥੇ ਸਮੇਂ ਲਈ ਧਰਨਾ ਲਗਾਤਾਰ ਜਾਰੀ ਹੈ।ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵਿਦਿਆਰਥਣਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਯੂਨੀਵਰਸਿਟੀ ਅਧਿਕਾਰੀਆਂ ਨੂੰ ਤੁਰੰਤ ਆਨਲਾਈਨ ਪੇਪਰ ਲੈਣ ਦੀ ਮੰਗ ਕੀਤੀ ਹੈ। ਹਾਲਾਂਕਿ ਯੂਨੀਵਰਸਿਟੀ ਅਧਿਕਾਰੀਆਂ ਨੇ ਵਿਦਿਆਰਥੀਆਂ ਦੇ ਰਵੱਈਏ ਨੂੰ ਦੇਖਦਿਆਂ 17 ਫ਼ਰਵਰੀ ਤੋਂ ਸ਼ੁਰੂ ਹੋਣ ਵਾਲੇ ਆਫ਼ਲਾਈਨ ਪੇਪਰਾਂ ਨੂੰ ਪਿੱਛੇ ਪਾ ਦਿੱਤਾ ਹੈ ਪ੍ਰੰਤੂ ਵਿਦਿਆਰਥੀ ਆਨਲਾਈਨ ਪੇਪਰ ਦੀ ਮੰਗ ’ਤੇ ਅੜੇ ਹੋਏ ਹਨ।ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵਿਦਿਆਰਥਣਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਯੂਨੀਵਰਸਿਟੀ ਅਧਿਕਾਰੀਆਂ ਨੂੰ ਤੁਰੰਤ ਆਨਲਾਈਨ ਪੇਪਰ ਲੈਣ ਦੀ ਮੰਗ ਕੀਤੀ ਹੈ। ਯੂਨੀਅਨ ਦੇ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਜਾਰੀ ਬਿਆਨ ਵਿੱਚ ਦਾਅਵਾ ਕੀਤਾ ਕਿ ਕਿ ਯੂਨੀਵਰਸਿਟੀ ਤੋਂ ਤੰਗ ਧਰਨੇ ਤੇ ਬੈਠੇ ਵਿਦਿਆਰਥੀ ਆਪਣੇ ਵੋਟ ਦੇ ਹੱਕ ਤੋਂ ਵਾਂਝੇ ਹੋ ਜਾਣਗੇ। ਉਨ੍ਹਾਂ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਕਥਿਤ ਤੌਰ ਤੇ ਵਿਦਿਆਰਥੀਆਂ ਅਤੇ ਉਸ ਦੇ ਮਾਪਿਆਂ ਨੂੰ ਧਰਨਾ ਵਾਪਸ ਲੈਣ ਲਈ ਅਸਿੱਧੇ ਢੰਗ ਨਾਲ ਧਮਕਾਉਣ ਦੀ ਵੀ ਨਿਖੇਧੀ ਕਰਦਿਆਂ ਐਲਾਨ ਕੀਤਾ ਕਿ ਜੇਕਰ ਵਿਦਿਆਰਥੀਆਂ ਦੀ ਮੰਗ ਜਲਦੀ ਨਾ ਮੰਨੀ ਗਈ ਤਾਂ ਯੂਨੀਅਨ ਵੀ ਪਿੱਛੇ ਨਹੀਂ ਹਟੇਗੀ। ਦਸਣਾ ਬਣਦਾ ਹੈ ਕਿ ਯੂਨੀਵਰਸਿਟੀ ਅਧਿਕਾਰੀਆਂ ਨੇ ਵਿਦਿਆਰਥੀਆਂ ਦੇ ਰਵੱਈਏ ਨੂੰ ਦੇਖਦਿਆਂ 17 ਫ਼ਰਵਰੀ ਤੋਂ ਸ਼ੁਰੂ ਹੋਣ ਵਾਲੇ ਆਫ਼ਲਾਈਨ ਪੇਪਰਾਂ ਨੂੰ ਪਿੱਛੇ ਪਾ ਦਿੱਤਾ ਹੈ ਪ੍ਰੰਤੂ ਵਿਦਿਆਰਥੀ ਆਨਲਾਈਨ ਪੇਪਰ ਦੀ ਮੰਗ ’ਤੇ ਅੜੇ ਹੋਏ ਹਨ।ਉਧਰ ਵਿਦਿਆਰਥੀਆਂ ਦੇ ਇਸ ਧਰਨੇ ਦਾ ਅਸਰ ਯੂਨੀਵਰਸਿਟੀ ਦੇ ਗੁਰਦਾਸਪੁਰ ਤੇ ਬਠਿੰਡਾ ਸਥਿਤ ਕੇਂਦਰਾਂ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਸੂਚਨਾ ਮੁਤਾਬਕ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਘਟ ਗਈ ਹੈ ਤੇ ਉਹ ਵੀ ਆਨਲਾਈਨ ਪੇਪਰਾਂ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਏ ਧਰਨੇ ਦੀ ਹਿਮਾਇਤ ਕਰ ਰਹੇ ਹਨ। ਇੱਥੇ ਦਸਣਾ ਬਣਦਾ ਹੈ ਕਿ ਯੂਨੀਵਰਸਿਟੀ ਵਲੋਂ ਸਮੈਸ਼ਟਰ ਦੇ ਪੇਪਰ ਦਸੰਬਰ ਵਿਚ ਹੀ ਲੈ ਲਏ ਜਾਂਦੇ ਹਨ ਪ੍ਰੰਤੂ ਇਸ ਵਾਰ ਯੂਨੀਵਰਸਿਟੀ ਤੇ ਕਾਲਜ਼ਾਂ ਦੇ ਪ੍ਰੋਫੈਸਰਾਂ ਦੀ ਕਰੀਬ ਸਵਾ ਮਹੀਨਾ ਤੱਕ ਯੂ.ਜੀ.ਸੀ ਦੀਆਂ ਸ਼ਿਫ਼ਾਰਿਸਾਂ ਮੁਤਾਬਕ ਤਨਖ਼ਾਹਾਂ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਚੱਲੇ ਸੰਘਰਸ਼ ਕਾਰਨ ਨਾ ਤਾਂ ਵਿਦਿਆਰਥੀਆਂ ਦੇ ਪੇਪਰ ਹੋ ਸਕੇ ਤੇ ਨਾ ਹੀ ਪੜਾਈ ਹੋ ਸਕੀ। ਜਿਸਦੇ ਚੱਲਦੇ ਪੇਪਰ ਪਹਿਲਾਂ ਹੀ ਡੇਢ ਮਹੀਨਾ ਪਿਛੜ ਗਏ ਹਨ। ਧਰਨੇ ’ਤੇ ਬੈਠੇ ਕੁੱਝ ਵਿਦਿਆਰਥੀਆਂ ਨੇ ਕਿਹਾ ਕਿ ਜਦ ਆਫ਼ ਲਾਈਨ ਪੜਾਈ ਹੀ ਨਹੀਂ ਕਰਵਾਈ ਗਈ ਹੈ ਤਾਂ ਹੁਣ ਆਫ਼ਲਾਈਨ ਪੇਪਰ ਲੈਣ ਦੀ ਜਿੱਦ ਕਿਉਂ ਕੀਤੀ ਜਾ ਰਹੀ ਹੈ। ਉਨ੍ਹਾਂ ਯੂਨੀਵਰਸਿਟੀ ਅਧਿਕਾਰੀਆਂ ਨੂੰ ਕਿਹਾ ਜਦ ਉਹ ਆਫ਼ਲਾਈਨ ਪੜਾਈ ਸ਼ੁਰੂ ਕਰ ਦੇਣਗੇ ਤਾਂ ਉਹ ਆਫ਼ਲਾਈਨ ਤਰੀਕੇ ਨਾਲ ਪੇਪਰ ਦੇਣੇ ਸ਼ੁਰੂ ਕਰ ਦੇਣਗੇ। ਉਨ੍ਹਾਂ ਐਲਾਨ ਕੀਤਾ ਕਿ ਜਦ ਤਕ ਉਨ੍ਹਾਂ ਦੀ ਆਨਲਾਈਨ ਪੇਪਰ ਲੈਣ ਦੀ ਮੰਗ ਸਵੀਕਾਰ ਨਹੀਂ ਕੀਤੀ ਜਾਂਦੀ, ਉਹ ਅਪਣੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ, ਬਲਕਿ ਇਸਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ। ਵਿਦਿਆਰਥੀ ਆਗੂਆਂ ਨੇ ਸਮੂਹ ਵਿਦਿਆਰਥੀਆਂ ਨੂੰ ਇਕਜੁਟ ਹੋਣ ਦੀ ਵੀ ਅਪੀਲ ਕੀਤੀ ਹੈ। ਉਧਰ ਯੂਨੀਵਰਸਿਟੀ ਵਲੋਂ ਵੀ ਵਿਦਿਆਰਥੀਆਂ ਨੂੰ ਮਨਾਉਣ ਲਈ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ ਤੇ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ। ਪ੍ਰੰਤੂ ਹਾਲੇ ਤੱਕ ਕੋਈ ਸਿੱਟਾ ਨਹੀਂ ਨਿਕਲਿਆ ਹੈ।ਵਿਦਿਆਰਥੀਆਂ ਨੇ ਦੱਸਿਆ ਕਿ ਉਹ ਹਰ ਮੀਟਿੰਗ ਚ ਆਨਲਾਈਨ ਵਿਧੀ ਨਾਲ ਪੇਪਰ ਲੈਣ ਦੇ ਵੱਖੋ ਵੱਖ ਸੁਝਾਅ ਦਿੰਦੇ ਰਹੇ ਨੇ। ਪਰ ਹਰ ਵਾਰੀ ਓਹਨਾ ਦੀ ਗੱਲ ਅਣਗੌਲੀ ਕੀਤੀ ਜਾਂਦੀ ਰਹੀ।ਇ
Share the post "ਪੀਏਯੂ ’ਚ ਆਨਲਾਈਨ ਪੇਪਰਾਂ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਦਾ ਮੋਰਚਾ ਜਾਰੀ, ਕਿਸਾਨ ਯੂਨੀਅਨ ਵੀ ਹਿਮਾਇਤ ‘ਤੇ ਆਈ"