ਭ੍ਰਿਸ਼ਟਾਚਾਰ ਦੇ ਵੱਖ ਵੱਖ ਮਾਮਲਿਆਂ ਦੀ ਕੀਤੀ ਉੱਚ ਪੱਧਰੀ ਜਾਂਚ ਦੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 5 ਅਗਸਤ: ਪੀਆਰਟੀਸੀ ਦੇ ਬਠਿੰਡਾ ਡਿੱਪੂ ’ਚ ਫ਼ੈਲੇ ਕਥਿਤ ਭ੍ਰਿਸਟਾਚਾਰ ਦੇ ਮਾਮਲੇ ’ਚ ਹੁਣ ਮੁਲਾਜਮ ਜਥੇਬੰਦੀਆਂ ਵੀ ਇਕਜੁਟ ਹੋਣ ਲੱਗੀਆਂ ਹਨ। ਪਹਿਲਾਂ ਇਸ ਡਿੱਪੂ ਵਿਚ ਹੋਏ ਟਿਕਟ ਘੁਟਾਲੇ ਵਿਚ ਕਰੋੜਾਂ ਦੀ ਹੋਈ ਹੇਰਾ-ਫ਼ੇਰੀ ਦੇ ਮਾਮਲੇ ਨੂੰ ਦੱਬਣ ਅਤੇ ਹੁਣ ਵਿਜੀਲੈਂਸ ਵਲੋਂ ਇੱਕ ਇੰਸਪੈਕਟਰ ਨੂੰ ਰਿਸਵਤ ਲੈਂਦੇ ਹੋਏ ਕਾਬੂ ਕਰਨ ਤੋਂ ਬਾਅਦ ਇੰਨ੍ਹਾਂ ਜਥੈਬੰਦੀਆਂ ਨੇ ਭ੍ਰਿਸਟਾਚਾਰ ਦੇ ਹਰ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਇੱਥੇ ਜਾਰੀ ਬਿਆਨ ਵਿਚ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਬਠਿੰਡਾ ਡਿੱਪੂ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਬਠਿੰਡਾ ਡਿੱਪੂ ਭ੍ਰਿਸ਼ਟਾਚਾਰ ਦੇ ਮਾਮਲੇ ਚ ਚਰਚਾ ਦਾ ਵਿਸ਼ਾ ਬਣਦਾ ਆ ਰਿਹਾ ਹੈ। ਪਰੰਤੂ ਮਨੇਜਮੈਂਟ ਮਾਮਲਿਆਂ ਨੂੰ ਮਿੱਟੀ ਹੇਠਾਂ ਦੱਬ ਕੇ ਖਤਮ ਕਰ ਰਹੀ ਹੈ।
ਬਠਿੰਡਾ ਪੀਆਰਟੀਸੀ ਦਾ ਚਰਚਿਤ ਇੰਸਪੈਕਟਰ ਵਿਜੀਲੈਂਸ ਵੱਲੋਂ 2 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ’ਚ ਕਾਬੂ
ਉਨ੍ਹਾਂ ਕਿਹਾ ਕਿ ਪਹਿਲਾਂ ਕੈਸ ਬ੍ਰਾਂਚ ’ਚ ਹੋਈ ਲੁੱਟ, ਇਸ ਤੋਂ ਬਾਅਦ ਬੱਸ ਪਾਸਾਂ ਨੂੰ ਲੈ ਕੇ ਹੋਇਆ ਵੱਡਾ ਘਪਲਾ, ਫਿਰ ਟਿਕਟ ਮਸ਼ੀਨਾਂ ਨੂੰ ਲੈ ਕੇ ਕਰੋੜਾਂ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਉਸ ਵਿੱਚ ਵੀ ਹੇਠਲੇ ਲੈਬਲ ਦੇ ਮੁਲਾਜ਼ਮਾਂ ਨੂੰ ਭੇਟ ਚੜਾਇਆ ਗਿਆ ਜਦ ਕਿ ਜਿੰਮੇਵਾਰ ਹੁੰਦੇ ਹੋਏ ਵੀ ਉੱਚ ਅਧਿਕਾਰੀਆਂ ’ਤੇ ਕੋਈ ਕਾਰਵਾਈ ਨਹੀਂ ਹੋਈ। ਜਿਸਤੋਂ ਬਾਅਦ ਹੁਣ ਵੱਡੇ ਪੱਧਰ ’ਤੇ ਰਿਸ਼ਵਤ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਆਗੂਆਂ ਨੇ ਸ਼ੱਕ ਜਾਹਰ ਕੀਤਾ ਕਿ ਪਹਿਲਾਂ ਦੇ ਮਾਮਲਿਆਂ ਦੀ ਤਰ੍ਹਾਂ ਹੁਣ ਇਸ ਮਾਮਲੇ ਨੂੰ ਵੀ ਇੱਥੇ ਹੀ ਰਫਾ ਦਫਾ ਕਰ ਦਿੱਤਾ ਜਾਵੇਗਾ ਕਿਸੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
ਜੱਗੋ ਤੇਰਵੀਂ: ਐਸਐਸਪੀ ਦੇ ਨਾਂ ’ਤੇ ਰਿਸਵਤ ਮੰਗਦਾ ਅਖੌਤੀ ਐਂਟੀ ਕੁਰੱਪਸ਼ਨ ਫ਼ਾਉਂਡੇਸ਼ਨ ਦਾ ਸਕੱਤਰ ਗ੍ਰਿਫਤਾਰ
ਉਹਨਾਂ ਦੱਸਿਆ ਕਿ ਸਾਲ 2015 ਵਿੱਚ ਬਠਿੰਡਾ ਡਿੱਪੂ ਦੀ ਕੈਸ਼ ਬਰਾਂਚ ਵਿੱਚ 26.84 ਲੱਖ ਰੁਪਏ ਦਾ ਘਪਲਾ ਹੋਇਆ ਸੀ ਤੇ ਉਸ ਕੇਸ ਵਿੱਚ ਨਾਮਜਦ ਕਿਸੇ ਵੀ ਵਿਅਕਤੀ ਤੋਂ ਪੈਸਿਆਂ ਦੀ ਭਰਪਾਈ ਨਹੀਂ ਕਰਵਾਈ ਗਈ ਅਤੇ ਕੇਸ ਨੂੰ ਰਫਾ ਦਫਾ ਕਰ ਦਿੱਤਾ ਗਿਆ। ਉਸ ਤੋਂ ਬਾਅਦ ਵਿੱਚ ਟਿਕਟ ਮਸ਼ੀਨਾਂ ਵਿੱਚ ਵੱਡੇ ਪੱਧਰ ਤੇ ਫਰਾਡ ਹੋਇਆ ਤੇ ਬਹੁਤ ਸਾਰੇ ਬੇਕਸੂਰ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਪਰ ਅਸਲ ਦੋਸ਼ੀ ਅੱਜ ਵੀ ਡਿਉਟੀਆਂ ਕਰ ਰਹੇ ਹਨ। ਇਸ ਮੌਕੇ ਬੋਲਦਿਆਂ ਡਿੱਪੂ ਪ੍ਰਧਾਨ ਸੰਦੀਪ ਗਰੇਵਾਲ ਨੇ ਕਿਹਾ ਕਿ ਜੇਕਰ ਕੋਈ ਡਰਾਇਵਰ ਜਾਂ ਕੰਡਕਟਰ ਛੋਟੀ ਜਿਹੀ ਵੀ ਗਲਤੀ ਕਰਦਾ ਹੈ ਤਾਂ ਮਹਿਕਮੇ ਵੱਲੋਂ ਤੁਰੰਤ ਉਹਨਾਂ ਖਿਲਾਫ ਕਾਰਵਾਈ ਕਰਕੇ ਘਰ ਭੇਜ ਦਿੱਤਾ ਜਾਂਦਾ ਹੈ ਤੇ ਦੁਬਾਰਾ ਵਿਭਾਗ ਵਿੱਚ ਆਉਣ ਦਾ ਮੌਕਾ ਵੀ ਨਹੀਂ ਦਿੱਤਾ ਜਾਂਦਾ ਪਰ ਜਿਹੜੇ ਰੈਗੂਲਰ ਮੁਲਾਜਮ ਵੱਡੇ ਵੱਡੇ ਘਪਲਿਆਂ ਵਿੱਚ ਸ਼ਾਮਿਲ ਵੀ ਹੁੰਦੇ ਹਨ ਅਤੇ ਉਹਨਾਂ ਖਿਲਾਫ ਦੋਸ਼ ਸਿੱਧ ਵੀ ਹੋ ਜਾਂਦੇ ਹਨ ਪਰ ਫਿਰ ਵੀ ਮਨੇਜਮੈਂਟ ਉਹਨਾਂ ਨੂੰ ਨੌਕਰੀ ਤੇ ਬਹਾਲ ਵੀ ਕਰ ਦਿੰਦਾ ਹੈ।
ਮਨਪ੍ਰੀਤ ਬਾਦਲ ਦੇ ਪਲਾਟ ਵਿਵਾਦ ’ਚ ਵਿਜੀਲੈਂਸ ਨੇ ਬੀਡੀਏ ਅਧਿਕਾਰੀਆਂ ਕੋਲੋਂ ਕੀਤੀ 6 ਘੰਟੇ ਪੁੱਛਗਿੱਛ
ਇਸ ਮੌਕੇ ਬੋਲਦਿਆਂ ਡਿੱਪੂ ਸੈਕਟਰੀ ਕੁਲਦੀਪ ਸਿੰਘ ਬਾਦਲ ਨੇ ਟਰਾਂਸਪੋਰਟ ਮੰਤਰੀ ਨੂੰ ਕਰੜੇ ਹੱਥੀ ਲੈਦਿਆਂ ਕਿਹਾ ਕਿ ਜੇਕਰ ਕਿਸੇ ਕੱਚੇ ਡਰਾਇਵਰ ਕੰਡਕਟਰ ਨੂੰ 10 ਜਾ 20 ਰੁਪਏ ਦੀ ਟਿਕਟ ਰਹਿ ਜਾਂਦੀ ਹੈ ਕਿਉਂਕਿ ਬੱਸ ਦੇ ਵਿੱਚ 52 ਸੀਟਾਂ ਤੇ 100 ਸਵਾਰੀ ਸਫ਼ਰ ਕਰਦੀ ਹੈ ਉਸ ਨੂੰ ਟਰਾਂਸਪੋਰਟ ਮੰਤਰੀ ਚੋਰ ਦੱਸਦੇ ਹਨ ਪਰ ਹੁਣ ਬਠਿੰਡਾ ਡਿੱਪੂ ਵਿੱਚ ਵੱਡੇ ਪੱਧਰ ਤੇ ਰਿਸ਼ਵਤ ਮੰਗਣ ਦਾ ਮਾਮਲਾ ਸਾਹਮਣੇ ਆਉਣ ਤੇ ਵਿਭਾਗ ਦੇ ਟਰਾਂਸਪੋਰਟ ਮੰਤਰੀ ਚੁੱਪ ਧਾਰਕੇ ਬੈਠੇ ਹਨ ਤੇ ਇੱਕ ਵੀ ਬਿਆਨ ਨਹੀਂ ਆਇਆ।
ਕਾਂਗਰਸ ਦੇ ਆਬਜਰਬਰਾਂ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰੀ ਲਈ ਆਗੂਆਂ ਤੇ ਵਰਕਰਾਂ ਦੀ ਨਬਜ ਟਟੋਲੀ
ਜਥੇਬੰਦੀ ਦਾ ਸਮੂਹ ਅਹੁਦੇਦਾਰਾਂ ਨੇ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਬਠਿੰਡਾ ਡਿੱਪੂ ਵਿੱਚ ਵੱਖ ਵੱਖ ਸਮਿਆਂ ਵਿੱਚ ਜੋ ਵੀ ਘਪਲੇ ਹੋਏ ਹਨ, ਉਹਨਾਂ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਜਿਹੜੇ ਵੀ ਉੱਚ ਅਧਿਕਾਰੀ ਇਸ ਕੁਰੱਪਸ਼ਨ ਦੇ ਵਿੱਚ ਸ਼ਾਮਲ ਹਨ ਉੱਚ ਪੱਧਰੀ ਜਾਂਚ ਦੇ ਦੌਰਾਨ ਜ਼ੋ ਵੀ ਅਧਿਕਾਰੀ ਦੋਸ਼ੀ ਸਿੱਧ ਹੁੰਦਾ ਉਹਨਾਂ ਤੇ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਤੇ ਹੋਣੀ ਚਾਹੀਦੀ ਹੈ ਅਤੇ ਜਿਹੜੇ ਬੇਕਸੂਰ ਮੁਲਾਜ਼ਮਾਂ ਤੇ ਝੂਠੇ ਦੋਸ਼ ਲਾ ਕੇ ਨੌਕਰੀ ਤੋਂ ਕੱਢਿਆ ਗਿਆ ਹੈ, ਉਹਨਾਂ ਕੇਸਾਂ ਦੀ ਦੁਬਾਰਾ ਤੋ ਘੌਖ ਕਰਕੇ ਡਿਉਟੀਆਂ ਤੇ ਲਿਆ ਜਾਵੇ ਨਹੀਂ ਜੱਥੇਬੰਦੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਵਿਭਾਗ ਦੇ ਉਹਨਾਂ ਅਧਿਕਾਰੀਆਂ ਨੂੰ ਬੇਨਕਾਬ ਕੀਤਾ ਜਾਵੇਗਾ ਜਿਹੜੇ ਵੱਡੇ ਪੱਧਰ ਤੇ ਪਿਛਲੇ ਕਾਫੀ ਸਮੇਂ ਤੋਂ ਕੁਰੱਪਸ਼ਨ ਕਰਦੇ ਆ ਰਹੇ ਹਨ।
Share the post "ਪੀ.ਆਰ.ਟੀ.ਸੀ ਦੇ ਬਠਿੰਡਾ ਡਿੱਪੂ ’ਚ ਫ਼ੈਲੇ ਕਥਿਤ ਭ੍ਰਿਸ਼ਟਾਚਾਰ ਵਿਰੁਧ ਮੁਲਾਜਮ ਜਥੇਬੰਦੀਆਂ ਵੀ ਹੋਈਆਂ ਇੱਕਜੁਟ"