ਬਠਿੰਡਾ, 3 ਅਗਸਤ : ਬੀਤੇ ਕੱਲ ਸਥਾਨਕ ਬਠਿੰਡਾ-ਸ੍ਰੀ ਮੁਕਤਸਰ ਸੜਕ ’ਤੇ ਇੱਕ ਪੁਲਿਸ ਮੁਲਾਜਮ ਦੀ ਕਾਰ ਨਾਲ ਹੋਏ ਹਾਦਸੇ ਵਿਚ ਮਜਦੂਰ ਬੂਟਾ ਸਿੰਘ ਦੀ ਹੋਈ ਮੌਤ ਤੋਂ ਬਾਅਦ ਭੜਕੇ ਪਿੰਡ ਦਿਊਣ ਦੇ ਲੋਕਾਂ ਵਲੋਂ ਸੜ੍ਹਕ ’ਤੇ ਜਾਮ ਲਗਾਉਣ ਦੀ ਸੂਚਨਾ ਹੈ। ਇਸ ਮੌਕੇ ਪਿੰਡ ਵਾਲਿਆਂ ਨੇ ਪੁਲਿਸ ਮੁਲਾਜਮ ਦੀ ਕਾਰ ਨੂੰ ਮੌਕੇ ’ਤੇ ਹੀ ਘੇਰ ਲਿਆ ਜਦੋਂਕਿ ਮੁਲਾਜਮ ਖ਼ੁਦ ਫ਼ਰਾਰ ਹੋਣ ਵਿਚ ਸਫ਼ਲ ਰਿਹਾ। ਪਿੰਡ ਵਾਲਿਆਂ ਨੇ ਦੋਸ਼ ਲਗਾਇਆ ਕਿ ਪੁਲਿਸ ਅਪਣੇ ਸਾਥੀ ਨੂੰ ਬਚਾਉਣ ਲਈ ਸਖ਼ਤ ਕਾਰਵਾਈ ਕਰਨ ਤੋਂ ਝਿਜਕ ਰਹੀ ਹੈ। ਲੋਕਾਂ ਨੇ ਦੋਸ਼ ਲਗਾਇਆ ਕਿ ਘਟਨਾ ਦੇ ਸਮੇਂ ਕਾਰ ਚਾਲਕ ਪੁਲਿਸ ਮੁਲਾਜਮ ਨਸ਼ੇ ਵਿਚ ਧੁੱਤ ਸੀ ਅਤੇ ਕਾਰ ਵਿਚੋਂ ਤਿੰਨ ਬੋਤਲਾਂ ਸਰਾਬ ਵੀ ਬਰਾਮਦ ਹੋਈ ਹੈ। ਇਸਤੋਂ ਇਲਾਵਾ ਕਾਰ ਦੀ ਰਫ਼ਤਾਰ ਵੀ ਬਹੁਤ ਜਿਆਦਾ ਸੀ, ਜਿਸ ਕਾਰਨ ਇਹ ਹਾਦਸਾ ਹੋਇਆ।
ਕੌਟੜਾ ਕੌੜਾ ਦੀ ਗ੍ਰਾਮ ਪੰਚਾਇਤ ਦੀ ਸ਼ਾਮਲਾਤ ਜ਼ਮੀਨ ਤੋਂ ਨਜਾਇਜ਼ ਕਬਜੇ ਛੁਡਵਾਇਆ
ਸੂਚਨਾ ਮੁਤਾਬਕ ਕਾਰ ਚਾਲਕ ਘਟਨਾ ਤੋਂ ਬਾਅਦ ਮੌਕੇ ਤੋਂ ਨਿਕਲਣ ਵਿਚ ਸਫ਼ਲ ਹੋ ਗਆ ਸੀ ਪ੍ਰੰਤੂ ਕਾਰ ਬੱਸ ਅੱਡੇ ਦੇ ਨਜਦੀਕ ਹੀ ਜਾ ਕੇ ਰੁਕ ਗਈ, ਜਿਸ ਕਾਰਨ ਉਹ ਕਾਰ ਛੱਡ ਕੇ ਫ਼ਰਾਰ ਹੋ ਗਿਆ। ਜਿਸਤੋਂ ਬਾਅਦ ਮੌਕੇ ’ਤੇ ਪੁੱਜੇ ਪਿੰਡ ਵਾਲਿਆਂ ਨੇ ਕਾਰ ਨੂੰ ਘੇਰ ਲਿਆ ਤੇ ਪੁਲਿਸ ਨੂੰ ਸੂਚਨਾ ਦਿੱਤੀ।ਉਧਰ ਘਟਨਾ ਦੀ ਜਾਣਕਾਰੀ ਮਿਲਦਿਆਂ ਦਲਿਤ ਆਗੂ ਕਿਰਨਜੀਤ ਸਿੰਘ ਗਹਿਰੀ ਵੀ ਮੌਕੇ ’ਤੇ ਪੁੱਜੇ। ਉਨ੍ਹਾਂ ਉਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਤੁਰੰਤ ਕਥਿਤ ਦੋਸ਼ੀ ਪੁਲਿਸ ਮੁਲਾਜਮ ਵਿਰੁਧ ਪਰਚਾ ਦਰਜ਼ ਕਰਕੇ ਉਸਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਪਿੰਡ ਦੇ ਸਰਪੰਚ ਸੋਹਨ ਸਿੰਘ ਟੋਨੀ ਅਤੇ ਹੋਰਨਾਂ ਨੇ ਮੰਗ ਕੀਤੀ ਕਿ ਪੁਲਿਸ ਮੁਲਾਜਮ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ। ਪਤਾ ਲੱਗਿਆ ਹੈ ਕਿ ਮ੍ਰਿਤਕ ਮਜਦੂਰ ਬੂਟਾ ਸਿੰਘ ਦਾ ਪੁੱਤਰ ਭਾਰਤੀ ਫ਼ੌਜ ਵਿਚ ਹੈ ਤੇ ਮੌਜੂਦਾ ਸਮੇਂ ਉਸਦੀ ਡਿਊਟੀ ਕਸ਼ਮੀਰ ਵਿਚ ਲੱਗੀ ਹੋਈ ਹੈ। ਉਧਰ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀ ਚਰਨਜੀਤ ਸਿੰਘ ਜੋਕਿ ਪੁਲਿਸ ਮੁਲਾਜਮ ਵਜੋਂ ਕੰਮ ਕਰ ਰਿਹਾ ਹੈ, ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ ਹੈ।
Share the post "ਪੁਲਿਸ ਮੁਲਾਜਮ ਦੀ ਕਾਰ ਨਾਲ ਹੋਏ ਹਾਦਸੇ ’ਚ ਮਜਦੂਰ ਦੀ ਹੋਈ ਮੌਤ, ਪਿੰਡ ਵਾਲਿਆਂ ਨੇ ਲਗਾਇਆ ਜਾਮ"