ਬਠਿੰਡਾ, 1 ਅਕਤੂਬਰ (ਅਸ਼ੀਸ਼ ਮਿੱਤਲ): ਸਕਾਨਕ ਪੁਲਿਸ ਲਾਈਨ ਦੇ ਬਾਸਕਟ ਬਾਲ ਗਰਾਂਊਡ ਵਿੱਚ 40 ਪਲੱਸ ਦੇ ਟੂਰਨਾਮੈਂਟ ਸੁਪਰੋਟਸ ਵੈਰੀਅਰ ਰਜਿਸਟਰਡ ਕਲੱਬ ਬਠਿੰਡਾ ਵੱਲੋਂ ਕਰਵਾਏ ਗਏ। ਇਸ ਟੂਰਨਾਮੈਂਟ ਦਾ ਉਦਘਾਟਨ ਐਸ.ਐਸ.ਪੀ ਗੁਲਨਜੀਤ ਸਿੰਘ ਖੁਰਾਣਾ ਵਲੋਂ ਕੀਤਾ ਗਿਆ। ਇਸ ਮੌਕੇ ਐਸ.ਐਸ.ਪੀ ਸ: ਖੁਰਾਣਾ ਨੇ ਟੀਮਾਂ ਨੂੰ ਆਸ਼ੀਰਵਾਦ ਦਿੰਦਿਆਂ ਖੇਡਾਂ ਨੂੰ ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਵਧੀਆ ਉਪਰਾਲਾ ਦੱਸਿਆ।
ਕੋਵਿਡ ਸੈਂਟਰ ਦੇ ਫੰਡਾਂ ਤੇ ਸਮਾਨ ਦੀ ਜਾਂਚ ਲਈ ਡੀਸੀ ਵਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ
ਇਸ ਟੂਰਨਾਮੈਂਟ ਵਿੱਚ ਪਹਿਲਾ ਮੈਚ ਬਠਿੰਡਾ ਵੈਰੀਅਰ ਅਤੇ ਮਹਾਰਾਸ਼ਟਰਾ ਟੀਮ ਦੁਆਰਾ ਖੇਡਿਆ ਗਿਆ ਜਿਸ ਵਿੱਚ ਬਠਿੰਡਾ ਟੀਮ ਜੇਤੂ ਰਹੀ। ਦੂਜਾ ਮੈਚ ਕਪੂਰਥਲਾ ਅਤੇ ਸ੍ਰੀ ਮੁਕਤਸਰ ਸਾਹਿਬ ਟੀਮ ਦੁਆਰਾ ਖੇਡਿਆ ਗਿਆ ਜਿਸ ਵਿੱਚ ਕਪੂਰਥਲਾ ਟੀਮ ਜੇਤੂ ਰਹੀ। ਕਪੂਰਥਲਾ ਟੀਮ ਵਿੱਚ ਆਏ ਟੀਮ ਦੇ ਨਾਲ ਵਾਹਿਗੁਰੂ ਅਕੈਡਮੀ ਦੇ ਨਵਪ੍ਰੀਤ ਸਿੰਘ ਵੱਲੋਂ ਕਪੂਰਥਲਾ ਨਾਲ ਜਿਹੜੀ ਵੀ ਟੀਮ ਮੈਚ ਖੇਡਦੀ ਹੈ, ਉਸ ਟੀਮ ਨੂੰ ਸ਼ੀਲਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
ਅਕਾਦਮਿਕ ਖੇਤਰ ਨੂੰ ਪ੍ਰੋ ਵਰਮਾ ਦੇ ਦੇਣ ਕਦੇ ਨਹੀਂ ਭੁਲਾਈ ਜਾਵੇਗੀ: ਭਗਵੰਤ ਸਿੰਘ ਮਾਨ
ਉਹਨਾਂ ਵੱਲੋਂ ਅਗਲਾ ਮੈਚ ਕਪੂਰਥਲਾ ਵਿਖੇ ਕਰਵਾਉਣ ਦੀ ਜਿੰਮੇਵਾਰੀ ਵੀ ਲਈ। ਇਸ ਮੈਚ ਵਿੱਚ ਗੁਰਜੀਤ ਸਿੰਘ ਚੀਮਾ ਵੱਲੋਂ ਖੇਡ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ। ਉਸ ਤੋਂ ਅਗਲਾ ਮੈਚ ਹਰਿਆਣਾ ਅਤੇ ਪੰਜਾਬ ਪੁਲਿਸ ਦੇ ਵਿਚਕਾਰ ਖੇਡਿਆ ਗਿਆ। ਇਸ ਕਾਂਟੇ ਦੀ ਟੱਕਰ ਵਿੱਚ ਪੰਜਾਬ ਪੁਲਿਸ 5 ਪੁਆਇੰਤਾ ਤੋਂ ਜੇਤੂ ਰਹੀ।