ਸੁਖਜਿੰਦਰ ਮਾਨ
ਬਠਿੰਡਾ, 10 ਅਪ੍ਰੈਲ: ਸੀ.ਆਈ.ਏ. ਸਟਾਫ-2 ਦੀ ਟੀਮ ਨੂੰ ਉਸ ਸਮੇ ਵੱਡੀ ਸਫਲਤਾ ਹਾਸਿਲ ਹੋਈ ਜਦੋ ਪੁਲਿਸ ਪਾਰਟੀ ਨੇ ਚਾਰ ਨੌਜਵਾਨਾਂ ਨੂੰ ਕਾਬੂ ਕਰਕੇ ਉਹਨਾਂ ਪਾਸੋ ਚੋਰੀ ਕੀਤੀਆਂ ਤਿੰਨ ਕਾਰਾਂ ਅਤੇ ਦੋ ਮੋਟਰਸਾਈਕਲ ਬ੍ਰਾਮਦ ਕੀਤੇ। ਅੱਜ ਇੱਥੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਅਮਨਦੀਪ ਕੁਮਾਰ ਉਰਫ ਬੱਬੂ ਵਾਸੀ ਸਾਹਮਣ੍ਹੇ ਪੰਜਾਬ ਨੈਸ਼ਨਲ ਬੈਕ ਪਿੰਡ ਜੱਜਲ, ਜਗਜੀਵਨ ਸਿੰਘ ਉਰਫ ਜੀਵਨ ਵਾਸੀ ਪਿੰਡ ਕੋਟਸਮੀਰ, ਸੁਖਚੈਨ ਸਿੰਘ ਉਰਫ ਸੰਨੀ ਵਾਸੀ ਫੂਸ ਮੰਡੀ ਅਤੇ ਗੁਰਜੀਤ ਸਿੰਘ ਉਰਫ ਡਾਕਟਰ ਵਾਸੀ ਕੋਠੇ ਨਾਥੇਆਣਾ ਨੇ ਮਿਲਕੇ ਇੱਕ ਗਿਰੋਹ ਬਣਾਇਆ ਹੋਇਆ ਸੀ, ਜਿਹੜੇ ਮੰਡੀਆ ਅਤੇ ਦਿਹਾਂਤੀ ਏਰੀਆ ਵਿੱਚੋ ਕਾਰਾਂ ਅਤੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਲੋਕਾਂ ਨੂੰ ਝਾਂਸੇ ਵਿੱਚ ਲੈ ਕੇ ਵੇਚ ਦਿੰਦੇ ਹਨ ਅਤੇ ਵਹੀਕਲਾਂ ਦੀਆ ਨੰਬਰ ਪਲੇਟਾਂ ਵਗੈਰਾ ਵੀ ਬਦਲ ਦਿੰਦੇ ਹਨ। ਇਸ ਗਿਰੋਹ ਦੇ ਕੋਲੋ ਪੁਛਗਿਛ ਦੌਰਾਨ ਤਿੰਨ ਕਾਰਾਂ (ਕਾਰ ਹੋਡਾ ਸਿਟੀ ਰੰਗ ਚਿੱਟਾ, ਕਾਰ ਅਲਟੋ ਰੰਗ ਚਿੱਟਾ, ਕਾਰ ਜਿੰਨ ਰੰਗ ਸਿਲਵਰ) ਅਤੇ ਵੱਖ-ਵੱਖ ਕਾਰਾਂ ਵਿੱਚੋ ਕੱਢੇ 04 ਇੰਜਨ ਤੋਂ ਇਲਾਵਾ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਵਿਰੁਧ ਥਾਣਾ ਥਰਮਲ ਵਿਚ ਮੁਕੱਦਮਾ ਨੰਬਰ 34 ਅ/ਧ 379, 411, 420, 473 ਆਈ.ਪੀ.ਸੀ ਤਹਿਤ ਦਰਜ਼ ਕੀਤਾ ਗਿਆ ਹੈ। ਹਾਲਾਂਕਿ ਪਤਾ ਲੱਗਿਆ ਹੈ ਕਿ ਕਥਿਤ ਦੋਸ਼ੀਆਂ ਵਿਰੁਧ ਪਹਿਲਾਂ ਕੋਈ ਮੁਕੱਦਮਾ ਦਰਜ਼ ਨਹੀਂ ਪ੍ਰੰਤੂ ਜਲਦੀ ਅਮੀਰ ਹੋਣ ਦੀ ਲਾਲਸਾ ਵਿਚ ਇੰਨ੍ਹਾਂ ਇਹ ਕੰਮ ਸ਼ੁਰੂ ਕੀਤਾ ਸੀ।
Share the post "ਪੁਲਿਸ ਵਲੋਂ ਕਾਰ ਚੋਰ ਦੇ ਚਾਰ ਮੈਂਬਰ ਕਾਬੂ, ਤਿੰਨ ਕਾਰਾਂ ਤੇ ਦੋ ਮੋਟਰਸਾਈਕਲ ਬਰਾਮਦ"