ਸੁਖਜਿੰਦਰ ਮਾਨ
ਬਠਿੰਡਾ, 18 ਮਾਰਚ : ਸੀਨੀਅਰ ਪੁਲਿਸ ਕਪਤਾਨ ਮੈਡਮ ਅਮਨੀਤ ਕੌਂਡਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਤਰੁਣ ਰਤਨ ਐੱਸ.ਪੀ (ਇੰਨਵੈਸਟੀਗੇਸ਼ਨ) ਦੀ ਅਗਵਾਈ ਹੇਠ ਬਠਿੰਡਾ ਜਿਲ੍ਹੇ ਦੇ ਸ਼ਹਿਰੀ ਅਤੇ ਦਿਹਾਤੀ ਥਾਣਿਆਂ ਅਤੇ ਸੀ.ਆਈ.ਏ ਸਟਾਫ-1, 2 ਅਤੇ ਸਪੈਸ਼ਲ ਸਟਾਫ ਵਲੋਂ ਨਸ਼ਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਬਣਾਈਆਂ ਟੀਮਾਂ ਵਲੋਂ ਕੀਤੀਆਂ ਗਈਆਂ ਰੇਡਾ ਦੌਰਾਨ ਨੇੜੇ ਰਾਣਾ ਟੀ.ਸੀ.ਪੀ ਗੇਟ ਆਰਮੀ ਕੈਂਟ ਏਰੀਆ ਰਿੰਗ ਰੋਡ ਬਾਈਪਾਸ ਬਠਿੰਡਾ ਕੋਲ ਸੀ.ਆਈ.ਏ ਸਟਾਫ-2 ਵੱਲੋਂ ਸੀਤਾ ਦੇਵੀ ਪਤਨੀ ਸ਼ੰਬੂ ਮੰਡਲ ਵਾਸੀ 25 ਗਜ ਕੁਆਰਟਰ ਸਰਕਾਰੀ ਡਿਸਪੈਂਸਰੀ ਦੇ ਪਿਛਲੇ ਪਾਸੇ ਬੇਅੰਤ ਨਗਰ ਬਠਿੰਡਾ ਪਾਸੋਂ 4 ਕਿੱਲੋ 500 ਗਰਾਮ ਗਾਂਜਾ ਬਰਾਮਦ ਕੀਤਾ ਗਿਆ। ਜਿਸ ਤੇ ਮੁੱਕਦਮਾ ਨੰਬਰ 64 ਮਿਤੀ 18-03-2022 ਅ/ਧ 20-ਬੀ/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਵਲ ਲਾਈਨ ਬਠਿੰਡਾ ਦਰਜ ਰਜਿਸਟਰ ਕੀਤਾ ਗਿਆ। ਜਿਸਨੂੰ ਨੂੰ ਮੌਕਾ ਪਰ ਹੀ ਕਾਬੂ ਜਾਬਤਾ ਗ੍ਰਿਫਤਾਰ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।