ਪੂਰੇ ਸੂਬੇ ਦੇ ਜਿਲ੍ਹਾ ਮੁੱਖ ਦਫਤਰਾਂ ਵਿਚ ਪ੍ਰਬੰਧਿਤ ਪ੍ਰੋਗ੍ਰਾਮਾਂ ਵਿਚ ਪ੍ਰਧਾਨ ਮੰਤਰੀ ਨੁੰ ਸੁਨਣ ਪਹੁੰਚੇ ਯੋਜਨਾਵਾਂ ਦੇ ਲਾਭਪਾਤਰ
ਸੁਖਜਿੰਦਰ ਮਾਨ
ਚੰਡੀਗੜ੍ਹ, 31 ਮਈ – ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਹਰ ਗਰੀਬ ਵਿਅਕਤੀ ਤਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਉਨ੍ਹਾ ਦਾ ਸੰਕਲਪ ਹੈ। ਜਦੋ ਦੇਸ਼ ਦੀ ਗੱਲ ਆਉਂਦੀ ਹੈ ਤਾਂ ਮੈਂ ਪ੍ਰਧਾਨ ਮਤਰੀ ਨਹੀਂ ਸਗੋ 130 ਕਰੋੜ ਪਰਿਵਾਰਾਂ ਦਾ ਮੈਂਬਰ ਬਣ ਜਾਂਦਾ ਹਾਂ। ਜਿੱਥੇ ਰਹਿੰਦਾ ਹਾਂ, ਉੱਥੇ ਕੰਮ ਕਰਦਾ ਹਾਂ। ਪ੍ਰਧਾਨ ਮੰਤਰੀ ਅੱਜ ਕੇਂਦਰ ਸਰਕਾਰ ਦੇ 8 ਸਾਲ ਪੂਰੇ ਹੋਣ ‘ਤੇ ਪੇਂਡੂ ਵਿਕਾਸ ਮੰਤਰਾਲੇ ਵੱਲੋਂ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਪ੍ਰਬੰਧਿਤ ਗਰੀਬ ਭਲਾਈ ਸਮੇਲਨ ਵਿਚ ਬੋਲ ਰਹੇ ਸਨ।ਇਸ ਪ੍ਰੋਗ੍ਰਾਮ ਰਾਹੀਂ ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਦ 1500 ਸਥਾਨਾਂ ਤੋਂ ਵੱਖ-ਵੱਖ 13 ਸਰਕਾਰੀ ਯੋਜਨਾਵਾਂ ਦੇ ਲਾਭਪਾਤਰਾਂ ਨਾਲ ਵਰਚੂਅਲੀ ਸੰਵਾਦ ਕੀਤਾ। ਇਸ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨੇ ਡੀਬੀਟੀ ਰਾਹੀਂ ਦੇਸ਼ ਦੇ 10 ਕਰੋੜ ਤੋਂ ਵੱਧ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 11ਵੀਂ ਕਿਸਤ ਵਜੋ 21 ਹਜਾਰ ਕਰੋੜ ਰੁਪਏ ਦੀ ਰਕਮ ਵੀ ਟ੍ਰਾਂਸਫਰ ਕੀਤੀ।
ਪ੍ਰਧਾਨ ਮੰਤਰੀ ਦੇ ਇਸ ਪ੍ਰੋਗ੍ਰਾਮ ਵਿਚ ਹਰਿਆਣਾ ਦੇ ਹਰੇਕ ਜਿਲ੍ਹੇ ਤੋਂ ਵੱਖ-ਵੱਖ ਯੋਜਨਾਵਾਂ ਦੇ ਲਾਭਪਾਤਰ ਵਰਚੂਅਲੀ ਜੁੜੇ। ਕਰਨਾਲ ਵਿਚ ਇਹ ਪ੍ਰੋਗ੍ਰਾਮ ਮੰਗਲਸੇਨ ਓਡੀਟੋਰਿਅਮ ਵਿਚ ਪ੍ਰਬੰਧਿਤ ਹੋਇਆ। ਇਸ ਦੀ ਅਗਵਾਈ ਕਰਨਾਲ ਦੇ ਸਾਂਸਦ ਸੰਜੈ ਭਾਟੀਆ ਵੱਲੋਂ ਕੀਤੀ ਗਈ। ਪ੍ਰਧਾਨ ਮੰਤਰੀ ਦੇ ਸੰਬੋਧਨ ਤੋਂ ਪਹਿਲਾਂ ਬੋਲਦੇ ਹੋਏ ਸੰਜੈ ਭਾਟਿਆ ਨੇ ਕਿਹਾ ਕਿ ਸਰਕਾਰ ਦੀ ਯੋਜਨਾਵਾਂ ‘ਤੇ ਆਮ ਆਦਮੀ ਦਾ ਅਧਿਕਾਰ ਹੈ। ਉਸ ਨੂੰ ਇੰਨ੍ਹਾਂ ਯੋਜਨਾਵਾਂ ਦਾ ਲਾਭ ਖੁਦ ਵੀ ਲੇਣਾ ਚਾਹੀਦਾ ਹੈ ਅਤੇ ਯੋਗ ਵਿਅਕਤੀ ਜੋ ਲਾਭ ਲੈਣ ਤੋਂ ਵਾਂਝਾ ਰਹਿ ਗਿਆ ਹੈ ਉਸ ਨੂੰ ਵੀ ਇੰਨ੍ਹਾਂ ਦਾ ਲਾਭ ਦਿਵਾਉਣਾ ਚਾਹੀਦਾ ਹੈ। ਸਾਂਸਦ ਸ੍ਰੀ ਸੰਜੈ ਭਾਟਿਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਹੈ ਕਿ ਉਨ੍ਹਾ ਨੇ ਪਿਛਲੀ ਕਮੀਆਂ ਨੂੰ ਦੂਰ ਕਰਦੇ ਹੋਏ ਇਕ-ਇਕ ਵਿਅਕਤੀ ਦਾ ਜਨਧਨ ਖਾਤਾ ਖੁਲਵਾਇਆ। ਜਦੋਂ ਇਹ ਖਾਤੇ ਖੋਲੇ ਗਏ ਤਾਂ ਲੋਕ ਇਸ ਦੀ ਅਲੋਚਨਾ ਕਰ ਰਹੇ ਸਨ ਪਰ ਅੱਜ ਜਦੋਂ ਸਰਕਾਰੀ ਯੋਜਨਾਵਾਂ ਦਾ ਇਕ-ਇਕ ਰੁਪਇਆ ਯੋਗ ਵਿਅਕਤੀ ਦੇ ਬੈਂਕ ਖਾਤੇ ਵਿਚ ਜਾ ਰਿਹਾ ਹੈ ਤਾਂ ਇੰਨ੍ਹਾਂ ਖਾਤਿਆਂ ਦੀ ਅਹਿਮਿਅਤ ਪਤਾ ਚੱਲ ਰਹੀ ਹੈ। ਇਹ ਦਰਸ਼ਾਉਂਦਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਕਿੰਨੀ ਦੂਰਦਰਸ਼ੀ ਸੋਚ ਹੈ।
ਇੰਨ੍ਹਾਂ ਯੋਜਨਾਵਾਂ ਦੇ ਲਾਭਪਾਤਰ ਪਹੁੰਚੇ ਸਨ ਪ੍ਰਧਾਨ ਮੰਤਰੀ ਨੂੰ ਸੁਨਣ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਸੁਨਣ ਲਈ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ (ਪੇਂਡੂ ਤੇ ਸ਼ਹਿਰੀ), ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਪ੍ਰਧਾਨ ਮੰਤਰੀ ਉਜਵਾਲ ਯੋਜਨਾ, ਪੋਸ਼ਨ ਮੁਹਿੰਮ, ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ, ਸਵੱਛ ਭਾਰਤ ਮਿਸ਼ਨ (ਪੇਂਡੂ ਤੇ ਸ਼ਹਿਰੀ), ਜਲ ਜੀਵਨ ਮਿਸ਼ਨ, ਪ੍ਰਧਾਨ ਮੰਤਰੀ ਸਵਨਿਧੀ ਸਕੀਮ, ਵਨ ਨੇਸ਼ਨ-ਵਨ ਰਾਸ਼ਨ ਕਾਰਡ, ਪ੍ਰਧਾਨ ਮੰਤਰੀ ਗਰੀਬ ਭਲਾਈ ਅੰਨ ਯੋਜਨਾ, ਆਯੂਸ਼ਮਾਨ ਭਾਰਤ ਪੀਐਮ ਅਰੋਗਯ ਯੋਜਨਾ, ਆਯੂਸ਼ਮਾਨ ਭਾਰਤ ਹੈਲਥ ਅਤੇ ਵੈਲਨੈਸ ਸਂੈਟਰ, ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਲਾਭਪਾਤਰ ਪਹੁੰਚੇ ਸਨ।
ਭਿਵਾਨੀ ਜਿਲ੍ਹਾ ਦੇ ਕਰੀਬ 39 ਹਜਾਰ 508 ਕਿਸਾਨਾਂ ਨੂੰ ਮਿਲਿਆ ਲਗਭਗ 29 ਕਰੋੜ ਰੁਪਏ ਦਾ ਲਾਭ
ਭਿਵਾਨੀ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਲੋਕਤੰਤਰ ਵਿਚ ਸਰਕਾਰ ਦਾ ਹੋਣਾ ਤਾਂਹੀ ਸਾਰਥਕ ਹੈ, ਜੋਂ ਯੋਗ ਲੋਕਾਂ ਨੂੰ ਯੋਜਨਾਵਾਂ ਦਾ ਲਾਭ ਉਨ੍ਹਾ ਦੇ ਘਰ ਬੈਠੇ ਮਿਲੇ ਅਤੇ ਇਹੀ ਕੰਮ ਸੂਬੇ ਤੇ ਕੇਂਦਰ ਸਰਕਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਜੀਵਨ ਪੱਧਰ ਉੱਚਾ ਚੁਕਣ ਲਈ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਨਿਰਦੇਸ਼ਾਂ ਅਨੁਸਾਰ ਪੂਰੇ ਦੇਸ਼ ਵਿਚ ਕਰੋੜਾਂ ਖਾਤੇ ਖੋਲੇ ਗਏ। ਇਸ ਦਾ ਸਿੱਧਾ ਫਾਇਦਾ ਇਹ ਹੈ ਕਿ ਕੇਂਦਰ ਤੇ ਸੂਬਾ ਸਰਕਾਰ ਦੀ ਸਹਾਇਤਾ ਰਕਮ ਅੱਜ ਸਿੱਧੇ ਇੰਨ੍ਹਾਂ ਲੋਕਾ ਦੇ ਖਾਤੇ ਵਿਚ ਜਾ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਜਿਲ੍ਹਾ ਵਿਚ ਕਰੀਬ 39 ਹਜਾਰ 508 ਕਿਸਾਨਾਂ ਨੂੰ ਲਗਭਗ 29 ਕਰੋੜ ਰੁਪਏ ਦਾ ਲਾਭ ਮਿਲੇਗਾ।
ਕੈਥਲ ਵਿਚ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਨੇ ਵਰਚੂਅਲੀ ਸੁਣਿਆ ਪ੍ਰਧਾਨ ਮੰਤਰੀ ਦਾ ਸੰਦੇਸ਼
ਕੈਥਲ ਵਿਚ ਪ੍ਰਬੰਧਿਤ ਜਿਲ੍ਹਾ ਪੱਧਰੀ ਗਰੀਬ ਭਲਾਈ ਸਮੇਲਨ ਵਿਚ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਨੇ ਪ੍ਰਧਨਾ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਸੰਦੇਸ਼ ਸੁਣਿਆ। ਇਸ ਦੌਰਾਨ ਸ੍ਰੀਮਤੀ ਕਮਲੇਸ਼ ਢਾਂਡਾ ਨੇ ਕਿਹਾ ਕਿ ਸਮਾਜ ਅਤੇ ਸਰਕਾਰ ਦੇ ਕਿਹਾ ਜੁੜਾਵ ਨੇ ਰਾਸ਼ਟ ਤੇ ਸਮਾਜ ਦੇ ਪ੍ਰੇਰਕ ਬਦਲਾਅ ਦੀ ਗਾਥਾ ਲਿਖਣ ਦਾ ਕੰਮ ਕੀਤਾ ਹੇ।ਗਰੀਬਾਂ ਦੇ ਉਥਾਨ ਲਈ ਸਰਕਾਰ ਨੇ ਅਿਜਹੀ ਯੋਜਨਾਵਾਂ ਅਤੇ ਪਰਿਯੋਜਨਾਵਾਂ ਨੂੰ ਕਾਰਜਰੂਪ ਵਿਚ ਐਕਸ਼ਨ ਕਰਨ ਦਾ ਕੰਮ ਕੀਤਾ ਹੈ, ਜੋ ਲੋਕਾਂ ਦੇ ਸਮਾਜਿਕ ਅਤੇ ਆਰਥਕ ਪੱਧਰ ਵਿਚ ਆਸ ਲਾਭਕਾਰੀ ਸਿੱਧ ਹੋ ਰਹੀ ਹੈ।
ਮਹੇਂਦਰਗੜ੍ਹ ਦੇ ਇਕ ਲੱਖ ਅੱਠ ਹਜਾਰ ਕਿਸਾਨਾਂ ਦੇ ਖਾਤੇ ਵਿਚ ਆਈ 2-2 ਹਜਾਰ ਰੁਪਏ ਦੀ ਰਕਮ
ਸਮਾਕਿ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਓਮ ਪ੍ਰਕਾਸ਼ ਯਾਦਵ ਨੇ ਜਿਲ੍ਹਾ ਪਧਰ ‘ਤੇ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਮੁੱਖ ਮਹਿਮਾਨ ਤੌਰ ‘ਤੇ ਸ਼ਿਰਕਤ ਕੀਤੀ। ਇਸ ਦੌਰਾਨ ਮੰਤਰੀ ਨੇ ਵੱਖ-ਵੱਖ ਲਾਭਪਾਤਰਾਂ ਦੇ ਨਾਲ ਗਲਬਾਤ ਵੀ ਕੀਤੀ। ਪ੍ਰਧਾਨ ਮੰਤਰੀ ਵੱਲੋਂ ਅੱਜ ਡੀਬੀਟੀ ਰਾਹੀਂ ਦੇਸ਼ ਦੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 11ਵੀਂ ਕਿਸਤ ਵਜੋ ਜਿਲ੍ਹਾ ਮਹੇਂਦਰਗੜ੍ਹ ਦੇ ਇਕ ਲੱਖ ਅੱਠ ਹਜਾਰ ਕਿਸਾਨਾਂ ਦੇ ਖਾਤੇ ਵਿਚ 2-2 ਹਜਾਰ ਰੁਪਏ ਦੀ ਰਕਮ ਭੈਜੀ ਗਈ।
Share the post "ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਵਿਚ ਲਾਗੂ 13 ਯੋਜਨਾਵਾਂ ਦੇ ਲਾਭਪਾਤਰਾਂ ਨਾਲ ਕੀਤਾ ਸੰਵਾਦ"