ਅੱਤਆਧੁਨਿਕ ਅਤੇ ਅਲੌਕਿਕ ਹੈ ਅਮ੍ਰਤਾ ਹਸਪਤਾਲ – ਪ੍ਰਧਾਨ ਮੰਤਰੀ
ਸਿਹਤ ਸਹੂਲਤਾਂ ਦੀ ਦਿ੍ਰਸ਼ਟੀ ਨਾਲ ਲਗਾਤਾਰ ਅੱਗੇ ਵੱਧ ਰਿਹਾ ਹਰਿਆਣਾ – ਮਨੋਹਰ ਲਾਲ
ਇਹ ਸਿਰਫ ਹਸਪਤਾਲ ਨਹੀਂ, ਸਗੋ ਗਰੀਬਾਂ ਅਤੇ ਜਰੂਰਤਮੰਦਾਂ ਲਈ ਆਸ ਦੀ ਕਿਰਣ – ਮੁੱਖ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 24 ਅਗਸਤ – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਫਰੀਦਾਬਾਦ ਵਿਚ ਦੇਸ਼ ਦੇ ਸੱਭ ਤੋਂ ਵੱਡੇ ਅਮ੍ਰਤਾ ਹਸਪਤਾਲ ਦਾ ਉਦਘਾਟਨ ਕਰ ਜਨਤਾ ਨੂੰ ਸਮਰਪਿਤ ਕੀਤਾ। ਇਸ ਮੌਕੇ ‘ਤੇ ਮਾਂ ਅਮ੍ਰਤਾ ਆਨੰਦਮਈ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਅਭਿਨੰਦਰ ਕੀਤਾ। ਪ੍ਰੋਗ੍ਰਾਮ ਵਿਚ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਮੌਜੂਦ ਰਹੇ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਅਮ੍ਰਤ ਸਮੇਂ ਦੀ ਇਸ ਪਹਿਲੀ ਬੇਲਾ ਵਿਚ ਮਾਂ ਦੇ ਆਸ਼ੀਰਵਾਦ ਦਾ ਅਮ੍ਰਤ ਦੇਸ਼ ਨੂੰ ਮਿਲ ਰਿਹਾ ਹੈ। ਫਰੀਦਾਬਾਦ ਵਿਚ ਅਰੋਗਯ ਦਾ ਇੰਨ੍ਹਾਂ ਵੱਡਾ ਸੰਸਥਾਨ ਪ੍ਰਤਿਸ਼ਠਤ ਹੋ ਰਿਹਾ ਹੈ। ਇਹ ਬਿਲਡਿੰਗ ਅਤੇ ਤਕਨਾਲੋਜੀ ਨਾਲ ਜਿਨ੍ਹਾਂ ਆਧੁਨਿਕ ਹੈ ਸੇਵਾ, ਸੰਵੇਦਨਾ ਅਤੇ ਆਧਿਆਤਮਕ ਚੇਤਨਾ ਦੇ ਹਿਸਾਬ ਨਾਲ ਵੀ ਉਨ੍ਹਾਂ ਹੀ ਅਲੌਕਿਕ ਹੈ। ਇੱਥੇ ਆਧੁਨਿਕਤਾ ਅਤੇ ਅਧਿਆਤਮਕਤਾ ਦਾ ਸਮਾਗਮ ਦੇਖਣ ਨੂੰ ਮਿਲ ਰਿਹਾ ਹੈ। ਇਹ ਗਰੀਬਾਂ ਲਈ ਸਰਲ ਅਤੇ ਸਸਤੇ ਇਲਾਜ ਦਾ ਮਾਧਿਅਮ ਬਣੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੇਵਾ ਦੇ ਇੰਨ੍ਹੇ ਵੱਡੇ ਮਹਾਯੱਗ ਲਈ ਉਹ ਅੰਮਾ ਦੇ ਧੰਨਵਾਦੀ ਹੈ। ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕੀ ਦੇਸ਼ ਦੀ ਦੂਜੀ ਸਸੰਥਾਵਾਂ ਲਈ ਇਹ ਆਦਰਸ਼ ਬਣੇਗਾ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਅਮ੍ਰਤਾ ਹਸਪਤਾਲ ਦੇ ਸ਼ੁਰੂ ਹੋਣ ਨਾਲ ਨਾ ਸਿਰਫ ਫਰੀਦਾਬਾਦ ਅਤੇ ਹਰਿਆਣਾ ਰਾਜ ਦੇ ਲੋਕਾਂ ਨੂੰ ਸਹੁਲਤ ਮਿਲੇਗੀ ਸਗੋ ਦਿੱਲੀ ਐਨਸੀਆਰ ਦੀ ਪੂਰੀ ਆਬਾਦੀ ਨੂੰ ਵੀ ਇੱਥੇ ਉਪਚਾਰ ਦੀ ਸਹੂਲਤ ਮਿਲੇਗੀ।
ਅੰਤੋਂਦੇਯ ਦਰਸ਼ਨ ਦੇ ਨਾਲ ਯੋਜਨਾਵਾਂ ਦਾ ਸੰਚਾਲਨ ਕਰ ਰਹੇ ਪ੍ਰਧਾਨ ਮੰਤਰੀ
ਉੱਥੇ ਹੀ ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮਾਂ ਅਮ੍ਰਤਾ ਆਨੰਦਮਈ ਦਾ ਸਵਾਗਤ ਅਤੇ ਅਭਿਨੰਦਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਹਰਿਆਣਾ ਨਾਲ ਇਕ ਵੱਖ ਲਗਾਵ ਹੈ, ਉਸੀ ਲਗਾਵ ਅਤੇ ਪ੍ਰੇਮ ਦੇ ਚਲਦੇ ਪ੍ਰਧਾਨ ਮੰਤਰੀ ਦੇ ਅੱਜ ਦੇ ਆਗਮਨ ਨੂੰ ਪੂਰਾ ਸੂਬਾ ਆਸ਼ੀਰਵਾਦ ਵਜੋ ਗ੍ਰਹਿਣ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਮਾਰਗਦਰਸ਼ਨ ਵਿਚ ਦੇਸ਼ ਅੱਗੇ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਗਰੀਬ ਅਤੇ ਲੋੜਵੰਦਾਂ ਦੀ ਚਿੰਤਾ ਕਰਦੇ ਹੋਏ ਅੰਤੋਂਦੇਯ ਦਰਸ਼ਨ ਦੇ ਨਾਲ ਯੋਜਨਾਵਾਂ ਦਾ ਸੰਚਾਲਨ ਕਰ ਰਹੇ ਹਨ, ਜੋ ਸ਼ਲਾਘਾਯੋਗ ਹੈ। ਗਰੀਬਾਂ ਦੇ ਸਿਰ ‘ਤੇ ਛੱਤ ਪ੍ਰਦਾਨ ਕਰਨਾ, ਉਨ੍ਹਾਂ ਦੇ ਸਿਹਤ ਦੇਖਭਾਲ ਦੇ ਲਈ ਪ੍ਰਧਾਨ ਮੰਤਰੀ ਜਨ ਅਰੋਗਯ ਆਯੂਸ਼ਮਾਨ ਯੋਜਨਾ ਦੀ ਸ਼ੁਰੂਆਤ ਕਰਨਾ ਅਤੇ ਉਜਵਲਾ ਯੋਜਨਾ ਦੇ ਤਹਿਤ ਗੈਸ ਕਨੈਕਸ਼ਨ ਉਪਲਬਧ ਕਰਵਾਉਣਾ ਅਤੇ ਹਰ ਘਰ ਨੱਲ ਤੋਂ ਜਲ ਵਰਗੀ ਯੋਜਨਾਵਾਂ ਦੀ ਸ਼ੁਰੂਆਤ ਕਰਨਾ ਅੰਤੋਂਦੇਯ ਦਰਸ਼ਨ ਦਾ ਇਕ ਵੱਡਾ ਉਦਾਹਰਣ ਹੈ। ਅਜਿਹੀ ਯੋਜਨਾਵਾਂ ਦੇ ਕਾਰਨ ਅੱਜ ਹਰ ਦੇਸ਼ਵਾਸੀ ਦੇ ਮਨ ਵਿਚ ਇਹ ਭਰੋਸਾ ਹੈ ਕਿ ਹਰ ਮੁਸ਼ਕਲ ਵਿਚ ਪ੍ਰਧਾਨ ਮੰਤਰੀ ਉਨ੍ਹਾਂ ਦੇ ਨਾਲ ਖੜੇ ਹਨ।
ਹਰਿਆਣਾ ਦੇ ਲੋਕ ਹਸਪਤਾਲ ਦੀ ਸਥਾਪਨਾ ਨਾਲ ਮਿਲੇਗਾ ਲਾਭ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੰਮਾ ਵੱਲੋਂ 2016 ਵਿਚ ਲਗਾਇਆ ਗਿਆ ਇਹ ਪੌਧਾ ਅੱਜ ਇਕ ਬੋਹੜ ਦਾ ਰੁੱਖ ਵਜੋ ਖੜਾ ਹੋਇਆ ਹੈ। ਇਹ ਸਿਰਫ ਹਿਕ ਹਸਪਤਾਲ ਦਾ ਉਦਘਾਟਨ ਨਹੀਂ ਸਗੋ ਗਰੀਬਾਂ ਦੀ ਸੇਵਾ ਲਈ ਕੀਤਾ ਜਾਣ ਵਾਲਾ ਯੱਗ ਹੈ। ਇਹ ਪ੍ਰਧਾਨ ਮੰਤਰੀ ਦੇ ਸਿਹਤਮੰਦ ਭਾਰਤ ਦੀ ਕਲਪਣਾ ਨੂੰ ਅੱਗੇ ਵਧਾਏਗਾ। ਯਕੀਨੀ ਤੌਰ ‘ਤੇ ਹਰਿਆਣਾ ਦੇ ਲੋਕਾਂ ਨੂੰ ਇਸ ਨਾਲ ਲਾਭ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅੰਮਾ ਨੇ ਦੱਖਣ ਭਾਰਤ ਦੇ ਬਾਅਦ ਉੱਤਰ ਭਾਰਤ ਵਿਚ ਹਸਪਤਾਲ ਦੇ ਨਿਰਮਾਣ ਲਈ ਫਰੀਦਾਬਾਦ ਨੂੰ ਚੁਣਿਆ ਇਸ ਦੇ ਲਈ ਸੂਬਾ ਉਨ੍ਹਾਂ ਦਾ ਧੰਨਵਾਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਸਹੂਲਤਾਂ ਦੀ ਦਿ੍ਰਸ਼ਟੀ ਨਾਲ ਹਰਿਆਣਾ ਅੱਗੇ ਵੱਧ ਰਿਹਾ ਹੈ। 2014 ਵਿਚ ਸੂਬੇ ਵਿਚ 7 ਮੈਡੀਕਲ ਕਾਲਜ ਸਨ, ਜੋ ਹੁਣ 13 ਹੋ ਗਏ ਹਨ। ਆਉਣ ਵਾਲੇ ਸਮੇਂ ਵਿਚ ਇਸ ਕਾਲਜ ਸਮੇਤ 9 ਮੈਡੀਕਲ ਕਾਲਜ ਹੋਰ ਖੋਲੇ ਜਾਣਗੇ। ਸੂਬੇ ਵਿਚ ਇਸ ਜਿਲ੍ਹੇ ਵਿਚ ਮੈਡੀਕਲ ਕਾਲਜ ਹੋਵੇਗਾ। ਉੱਥੇ ਸੂਬੇ ਵਿਚ ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ 21 ਲੱਖ ਤੋਂ ਵੱਧ ਲੋਕਾਂ ਤਕ ਪਹੁੰਚਿਆ ਜਾਵੇਗਾ।
ਵਰਨਣਯੋਗ ਹੈ ਕਿ ਮਾਂ ਅਮ੍ਰਤਾ ਆਨੰਦਮਈ ਅੰਮਾ ਵੱਲੋਂ ਨਿਰਮਾਣਤ ਇਹ ਹਸਪਤਾਲ ਅੱਤਆਧੁਨਿਕ ਸਹੂਲਤਾਂ ਨਾਲ ਲੈਸ ਹੈ। ਹਸਪਤਾਲ ਵਿਚ 534 ਆਈਸੀਯੂ ਬੈਡ ਸਮੇਤ 2600 ਬੈਡ ਹੋਣਗੇ ਅਤੇ ਇਸ ਨੂੰ 81 ਵਿਸ਼ੇਸ਼ ਵਿਭਾਗਾਂ ਨਾਲ ਲੈਸ ਕੀਤਾ ਜਾਣਾ ਹੈ ਜੋ ਕਿ ਭਾਰਤ ਵਿਚ ਸੱਭ ਤੋਂ ਵੱਧ ਹੈ। ਹਸਪਤਾਲ ਵਿਚ 64 ਅੱਤਆਧੁਨਿਕ ਆਪ੍ਰੇਸ਼ਨ ਥਇਏਟਰ ਹੋਣਗੇ। ਇਸ ਤੋਂ ਇਲਾਵਾ, ਇੱਥੈ 150 ਸੀਟਾਂ ਵਾਲਾ ਪੂਰੀ ਤਰ੍ਹਾ ਨਾਲ ਰਿਹਾਇਸ਼ੀ ਐਮਬੀਬੀਐਸ ਪ੍ਰੋਗ੍ਰਾਮ ਸੰਚਾਲਿਤ ਕੀਤਾ ਜਾਵੇਗਾ। ਇਕ ਨਰਸਿੰਗ ਕਾਲਜ ਅਤੇ ਸਬੰਧਿਤ ਸਿਹਤ ਵਿਗਿਆਨ ਲਈ ਇਕ ਕਾਜਲ ਵੀ ਹੋਵੇਗਾ। ਇੱਥੇ ਖੂਨ ਅਤੇ ਹੋਰ ਮਹਤੱਵਪੂਰਣ ਨਮੂਨਿਆਂ ਦੇ ਪ੍ਰੋਸੈਸਸਿੰਗ ਲਈ ਦੇਸ਼ ਵਿਚ ਸੱਭ ਤੋਂ ਵੱਡੀ ਪੂਰੀ ਤਰ੍ਹਾ ਨਾਲ ਸਵੈਚਾਲਿਤ ਸਮਾਰਟ ਲੈਬ ਹੋਵੇਗੀ।ਉਦਘਾਟਨ ਸਮਾਰੋਹ ਵਿਚ ਕੇਂਦਰੀ ਰਾਜਮੰਤਰੀ ਕਿ੍ਰਸ਼ਣ ਪਾਲ ਗੁਰਜਰ, ਡਿਪਟੀ ਸੀਐਮ ਦੁਸ਼ਯੰਤ ਚੌਟਾਲਾ, ਅਮ੍ਰਤਾ ਹਸਪਤਾਲ ਦੇ ਨਿਦੇਸ਼ਕ ਡਾ. ਸੰਜੀਵ ਸਿੰਘ, ਸਥਾਨਕ ਵਿਧਾਇਕ ਰਾਜੇਸ਼ ਨਾਗਰ ਸਮੇਤ ਸਾਂਸਦ ਰਾਜਦੂਤ ਅਤੇ ਮਾਣਯੋਗ ਮੌਜੂਦ ਰਹੇ।