ਪ੍ਰੇਮੀ ਨਾਲ ਮਿਲਕੇ ਵੇਚਿਆ ਡੇਢ ਲੱਖ ’ਚ ‘ਬੱਚਾ’, ਪਤੀ ਵਲੋਂ ਪੁੱਛਣ ‘ਤੇ ਦਿੱਤੀਆਂ ਧਮਕੀਆਂ

Date:

spot_img

ਬਠਿੰਡਾ, 17 ਅਕਤੂਬਰ: ਸਿਵਲ ਲਾਈਨ ਪੁਲਿਸ ਨੇ ਇੱਕ ਅਜਿਹੀ ਔਰਤ ਅਤੇ ਉਸਦੇ ਸਾਥੀਆਂ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਹੈ, ਜਿਸਨੇ ਅਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਡੇਢ ਸਾਲ ਦੇ ਬੱਚੇ ਨੂੰ ਇੱਕ ਲੋੜਵੰਦ ਜੋੜੇ ਨੂੰ ਵੇਚ ਦਿੱਤਾ। ਪ੍ਰੇਮੀ ਦੇ ਚੱਲਦੇ ਅਪਣੇ ਪਤੀ ਨਾਲੋਂ ਵੱਖ ਰਹਿ ਰਹੀ ਇਸ ਔਰਤ ਦਾ ਹਾਲੇ ਤਲਾਕ ਦਾ ਕੇਸ ਚੱਲ ਰਿਹਾ ਹੈ ਪ੍ਰੰਤੂ ਦੋ ਬੱਚਿਆਂ ਦੀ ਇਹ ਕਲਯੁਗੀ ਮਾਂ ਅਪਣੇ ਛੋਟੇ ਲੜਕੇ ਨੂੰ ਅਪਣੇ ਨਾਲ ਲੈ ਗਈ ਸੀ। ਜਦ ਪਤੀ ਨੂੰ ਅਪਣੇ ਬੱਚੇ ਦੇ ਵੇਚਣ ਬਾਰੇ ਪਤਾ ਚੱਲਿਆ ਤਾਂ ਕਥਿਤ ਦੋਸ਼ੀਆਂ ਨੇ ਉਸਨੂੰ ਚੁੱਪ ਰਹਿਣ ਲਈ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਹਜ਼ਾਰਾਂ ਨੌਜਵਾਨਾਂ ਨੇ ਪਿੰਡ ਸਤੌਜ ਵਿਖੇ ਖੂਨ ਦਾਨ ਕਰਕੇ ਮਨਾਇਆ ਮੁੱਖ ਮੰਤਰੀ ਦਾ ਜਨਮ ਦਿਨ 

ਪੁਲਿਸ ਨੇ ਪਤੀ ਦੀ ਸਿਕਾਇਤ ਤੋਂ ਬਾਅਦ ਨਾ ਸਿਰਫ਼ ਡੇਢ ਸਾਲ ਦੇ ਬੱਚੇ ਨੂੰ ਹਰਿਆਣੇ ਵਾਸੀ ਜੋੜੇ ਕੋਲੋਂ ਬਰਾਮਦ ਕਰਵਾ ਲਿਆ ਹੈ, ਬਲਕਿ ਕਥਿਤ ਦੋਸ਼ਣ ਸੁਖਵਿੰਦਰ ਕੌਰ, ਉਸਦੇ ਪ੍ਰੇਮੀ ਸੁਮਨਦੀਪ ਸਿੰਘ ਵਾਸੀ ਬੀਬੀਵਾਲਾ, ਤਪਾ ਮੰਡੀ ਦੇ ਡਾਕਟਰ ਅਮਰਜੀਤ ਸਿੰਘ ਤੇ ਉਸਦੀ ਪਤਨੀ ਦਲਜੀਤ ਕੌਰ, ਪਟਿਆਲਾ ਦੇ ਪਿੰਡ ਰਾਮਪੁਰ ਦੀ ਮਨਪ੍ਰੀਤ ਕੌਰ ਅਤੇ ਅੰਬਾਲਾ ਦੀ ਲਕਸ਼ਮੀ ਦੇ ਵਿਰੁਧ ਆਈ.ਪੀ.ਸੀ ਦੀ ਧਾਰਾ 420,465,467,370,120 ਬੀ ਤੋਂ ਇਲਾਵਾ ਸੈਕਸਨ 81 ਜੁਵੈਲੀਅਨ ਜਸਟਿਸ ਐਕਟ 2015 ਤਹਿਤ ਕੇਸ ਦਰਜ ਕਰ ਲਿਆ ਹੈ।

ਭਾਜਪਾ ਨੂੰ ਵੱਡਾ ਝਟਕਾ, ਮੋਹਾਲੀ ਦੇ ਡਿਪਟੀ ਮੇਅਰ ਕਾਂਗਰਸ ‘ਚ ਸ਼ਾਮਲ

ਪੀੜਤ ਪਤੀ ਭਾਰਤ ਭੂਸਣ ਵਾਸੀ ਧੋਬੀਆਣਾ ਬਸਤੀ ਵਲੋਂ ਦਿੱਤੀ ਸਿਕਾਇਤ ਮੁਤਾਬਕ ਉਸਦਾ ਵਿਆਹ ਸਾਲ 2018 ਵਿਚ ਸੁਖਵਿੰਦਰ ਕੌਰ ਪਿੰਡ ਤਾਜੋਕੇ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਨਾਲ ਹੋਇਆ ਸੀ। ਵਿਆਹ ਮਗਰੋ ਉਸਦੇ ਘਰ ਦੋ ਲੜਕਿਆਂ ਨੇ ਜਨਮ ਲਿਆ ਸੀ। ਇਸ ਦੌਰਾਨ ਹੀ ਉਸਦੀ ਸੁਖਵਿੰਦਰ ਕੌਰ ਦੇ ਕਥਿਤ ਤੌਰ ‘ਤੇ ਪਿੰਡ ਬੀਬੀਵਾਲਾ ਦੇ ਸੁਮਨਦੀਪ ਸਿੰਘ ਨਾਂ ਦੇ ਨੌਜਵਾਨ ਨਾਲ ਪ੍ਰੇਮ ਸਬੰਧ ਬਣ ਗਏ। ਰੋਕਣ ਦੇ ਬਾਵਜੂਦ ਉਸਨੇ ਇਹ ਸਬੰਧ ਜਾਰੀ ਰੱਖੇ, ਜਿਸ ਕਾਰਨ ਪਿਛਲੇ ਸਾਲ ਦੋਨਾਂ ਦਾ ਤਲਾਕ ਹੋ ਗਿਆ।

ਕਾਂਗਰਸ ਨੇ ਮੇਅਰ ਰਮਨ ਗੋਇਲ ਵਿਰੁਧ ਕਮਿਸ਼ਨਰ ਨੂੰ ਸੌਪਿਆ ਬੇਭਰੋਸਗੀ ਦਾ ਮਤਾ

ਇਸ ਦੌਰਾਨ ਹੋਏ ਫੈਸਲੇ ਮੁਤਾਬਕ ਵੱਡਾ ਲੜਕਾ ਉਸਦੇ ਕੋਲ ਸੀ ਅਤੇ ਛੋਟਾ ਲੜਕਾ ਸੁਖਵਿੰਦਰ ਕੌਰ ਨੇ ਰੱਖ ਲਿਆ। ਤਲਾਕ ਤੋਂ ਬਾਅਦ ਸੁਖਵਿੰਦਰ ਕੌਰ ਅਪਣੇ ਪ੍ਰੇਮੀ ਸੁਖਮਨਦੀਪ ਨਾਲ ਰਹਿਣ ਲੱਗੀ। ਇਸ ਦੌਰਾਨ ਇੰਨ੍ਹਾਂ ਛੋਟੇ ਲੜਕਾ, ਜਿਸਦੀ ਉਮਰ ਕਰੀਬ ਡੇਢ ਸਾਲ ਹੈ, ਨੂੰ ਹਰਿਆਣਾ ਦੇ ਇੱਕ ਬੇਔਲਾਦ ਜੋੜੇ ਨੂੰ 1 ਲੱਖ 35 ਹਜ਼ਾਰ ਵਿਚ ਵੇਚ ਦਿੱਤਾ। ਇਸਦੀ ਸੂਚਨਾ ਮਿਲਣ ਤੋਂ ਬਾਅਦ ਹੀ ਉਸਨੇ ਪੁਲਿਸ ਕੋਲ ਸਿਕਾਇਤ ਕੀਤੀ ਸੀ ਜਿਸਦੇ ਆਧਾਰ ’ਤੇ ਇਹ ਕਾਰਵਾਈ ਹੋਈ ਹੈ।

LEAVE A REPLY

Please enter your comment!
Please enter your name here

spot_img

Share post:

Popular

More like this
Related