ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 28 ਅਕਤੂਬਰ-ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਪੰਚਾਇਤਾਂ ਦੇ ਸਰਵਸੰਮਤੀ ਨਾਲ ਚੁਣੇ ਜਾਣ ‘ਤੇ ਪਿੰਡ ਵਿਚ ਭਾਈਚਾਰਾ ਵੱਧਦਾ ਹੈ ਅਤੇ ਵਿਕਾਸ ਵੀ ਵੱਧ ਹੁੰਦਾ ਹੈ। ਡਿਪਟੀ ਸੀਐਮ ਅੱਜ ਨਵੀਂ ਦਿੱਲੀ ਵਿਚ ਸਰਵਸੰਮਤੀ ਨਾਲ ਚੁਣੇ ਗਈ ਉਚਾਨਾ ਹਲਕਾ ਦੇ ਸੰਡੀਲ ਪਿੰਡ ਦੀ ਪੰਚਾਇਤ ਦੇ ਨਵੇਂ ਚੋਣ ਮੈਂਬਰਾਂ ਨਾਲ ਗਲਬਾਤ ਕਰ ਰਹੇ ਸਨ। ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਜੋ ਪਿੰਡ ਪੰਚਾਇਤ ਸਰਵਸੰਮਤੀ ਨਾਲ ਚੁਣੀ ਜਾਵੇਗੀ ਉਸ ਨੂੰ ਸੂਬਾ ਸਰਕਾਰ ਵੱਲੋਂ 11 ਲੱਖ ਰੁਪਏ ਪ੍ਰੋਤਸਾਹਨ ਰਕਮ ਦਿੱਤੀ ਜਾਵੇਗੀ ਅਤੇ ਜਿਨ੍ਹਾਂ ਪਿੰਡ ਪੰਚਾਇਤਾਂ ਵਿਚ ਸਿਰਫ ਸਰਪੰਚ ਦਾ ਚੋਣ ਸਰਵਸੰਮਤੀ ਨਾਲ ਹੋਵੇਗਾ, ਉਨ੍ਹਾਂ ਨੂੰ ਪੰਜ ਲੱਖ ਰੁਪਏ ਦਿੱਤੇ ਜਾਣਗੇ। ਇਸੀ ਤਰ੍ਹਾ ਪਿੰਡ ਪੰਚਾਇਤਾਂ ਵਿਚ ਪੰਚ ਦਾ ਚੋਣ ਸਰਵਸੰਮਤੀ ਨਾਲ ਹੋਵੇਗਾ ਤਾਂ ਉਨ੍ਹਾਂ ਨੂੰ 50 ਹਜਾਰ ਰੁਪਏ ਪ੍ਰਤੀ ਪੰਚ ਦਿੱਤਾ ਜਾਵੇਗਾ। ਇਸ ਰਕਮ ਨਾਲ ਪਿੰਡ ਦੇ ਵਿਕਾਸ ਕੰਮ ਕੀਤੇ ਜਾਣਗੇ।
ਉਨ੍ਹਾਂ ਨੇ ਅੱਗੇ ਦਸਿਆ ਕਿ ਜਿਲ੍ਹਾ ਪਰਿਸ਼ਦ ਦੇ ਮੈਂਬਰ ਦਾ ਚੋਣ ਸਰਵਸੰਮਤੀ ਨਾਂਲ ਹੋਣ ‘ਤੇ ਪੰਜ ਲੱਖ ਰੁਪਏ ਪ੍ਰਤੀ ਮੈਂਬਰ ਰਕਮ ਦਿੱਤੀ ਜਾਵੇਗੀ ਅਤੇ ਇਹ ਰਕਮ ਜਿਲ੍ਹਾ ਪਰਿਸ਼ਦ ਨੂੰ ਦਿੱਤੀ ਜਾਵੇਗੀ। ਪੰਚਾਇਤ ਕਮੇਟੀ ਮੈਂਬਰ ਸਰਵਸੰਮਤੀ ਨਾਲ ਹੋਣ ‘ਤੇ ਦੋ ਲੱਖ ਰੁਪਏ ਦੀ ਰਕਮ ਦਿੱਤੀ ਜਾਵੇਗੀ ਅਤੇ ਇਹ ਰਕਮ ਪੰਚਾਇਤ ਕਮੇਅੀ ਨੂੰ ਦਿੱਤੀ ਜਾਵੇਗੀ।ਡਿਪਟੀ ਮੁੱਖ ਮੰਤਰੀ ਨੇ ਉਚਾਨਾ ਹਲਕੇ ਦੇ ਸੰਡੀਲ ਪਿੰਡ ਦੀ ਪੰਚਾਇਤ ਸਰਵਸੰਮਤੀ ਨਾਲ ਚੁਣੇ ਜਾਣ ‘ਤੇ ਸਾਰੇ ਮੈਂਬਰਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਇਕਜੁਟਤਾ ਨਾਲ ਵਿਕਾਸ ਕੰਮ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਈਚਾਰਾ ਸੱਭ ਤੋਂ ਵੱਡੀ ਚੀਜ ਹੈ ਅਤੇ ਸੰਡੀਲ ਪਿੰਡ ਨੇ ਇਹ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਨੇ ਨਵੇਂ ਚੋਣੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸੀ ਤਰ੍ਹਾ ਭਾਈਚਾਰੇ ਦੇ ਨਾਲ ਮਿਲ ਕੇ ਭਵਿੱਖ ਵਿਚ ਉਚਾਨਾ ਵਿਧਾਨਸਭਾ ਵਿਚ ਵਿਕਾਸ ਦੇ ਨਵੇਂ ਮੁਾਕਮ ਸਥਾਪਿਤ ਕੀਤੇ ਜਾਣਗੇ। ਡਿਪਟੀ ਸੀਐਮ ਨਾਲ ਮਿਲਣ ਵਾਲਿਆਂ ਵਿਚ ਪ੍ਰਮੁੱਖ ਰੂਪ ਨਾਲ ਸਰਵਸੰਮਤੀ ਨਾਲ ਚੁਣੇ ਗਏ ਸਰਪੰਚ ਸੁਨੀਲ ਕੁਮਾਰ, ਬਲਾਕ ਕਮੇਟੀ ਮੈਂਬਰ ਰਾਣੀ ਦੇਵੀ, ਪੰਚ ਗੀਤਾ ਦੇਵੀ, ਬਿਜੇਂਦਰ, ਸੀਮਾ, ਵਕੀਲ, ਮਹਾਵੀਰ ਫੌਜੀ, ਪਿੰਕੀ, ਪ੍ਰਵੀਣ, ਮਨੀਸ਼ਾ, ਗੁਰਨਾਮ, ਸੋਹਨ, ਮਨੀਸ਼ਾ, ਪ੍ਰਮੋਦ ਦੇਵੀ ਅਤੇ ਨਰੇਸ਼ ਸ਼ਾਮਿਲ ਹਨ।
Share the post "ਪੰਚਾਇਤਾਂ ਦੇ ਸਰਵਸੰਮਤੀ ਨਾਲ ਚੁਣੇ ਜਾਣ ‘ਤੇ ਪਿੰਡ ਵਿਚ ਭਾਈਚਾਰਾ ਵੱਧਦਾ ਹੈ ਅਤੇ ਵਿਕਾਸ ਵੀ ਵੱਧ ਹੁੰਦਾ ਹੈ – ਡਿਪਟੀ ਸੀਐਮ"