ਪਹਿਲੀ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮਿਲੇਗਾ ਵਜ਼ੀਫਾ: ਮੇਵਾ ਸਿੰਘ ਸਿੱਧੂ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 6 ਫ਼ਰਵਰੀ : ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 55 ਅਵਾਰਡ ਟੂ ਐਸ ਸੀ ਸਪੋਰਟਸ ਸਕੀਮ ਪੰਜਾਬ ਅਧੀਨ ਜ਼ਿਲ੍ਹਾ ਸਿੱਖਿਆ ਅਫਸਰ ਮੇਵਾ ਸਿੰਘ ਸਿੱਧੂ ਅਤੇ ਮਹਿੰਦਰਪਾਲ ਸਿੰਘ ਐਲੀਮੈਂਟਰੀ ਸਕੂਲ ਬਠਿੰਡਾ ਦੀ ਅਗਵਾਈ ਵਿੱਚ ਬਠਿੰਡਾ ਜ਼ਿਲ੍ਹੇ ਅਧੀਨ ਪੈਂਦੇ 7 ਬਲਾਕਾਂ ਦੀਆਂ ਐਸ ਸੀ ਲੜਕੇ ਤੇ ਲੜਕੀਆਂ ਪੰਜਵੀ ਜਮਾਤ ਦੀਆਂ ਪ੍ਰਾਇਮਰੀ ਪੱਧਰ ਤੇ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਹ ਖੇਡਾਂ ਕੱਲ੍ਹ ਤੋਂ ਸ਼ੁਰੂ ਹੋ ਰਹੀਆਂ ਹਨ। ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਕਮਾਂਡੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਨਿਆਣਾ ਅਤੇ ਸੰਗਤ ਬਲਾਕ ਦੀਆਂ ਖੇਡਾਂ 7 ਫਰਵਰੀ ਨੂੰ ਬਲਾਕ ਪੱਧਰ ਤੇ ਖੇਡ ਬਲਾਕਾਂ ਦੇ ਖੇਡ ਅਫ਼ਸਰਾਂ ਵੱਲੋਂ ਖੇਡ ਮੈਦਾਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਬਠਿੰਡਾ ,ਮੋੜ ਅਤੇ ਭਗਤਾ ਬਲਾਕ ਦੀਆਂ ਖੇਡਾਂ 8 ਫਰਵਰੀ ਅਤੇ ਤਲਵੰਡੀ ਸਾਬੋ ਅਤੇ ਰਾਮਪੁਰਾ ਬਲਾਕ ਦੀਆਂ ਖੇਡਾਂ ਬਲਾਕ ਦੀਆਂ ਖੇਡਾਂ 9 ਫਰਵਰੀ ਨੂੰ ਤਲਵੰਡੀ ਸਾਬੋ , ਅਤੇ ਰਾਮਪੁਰਾ ਵਿਖੇ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਇਹਨਾਂ ਖੇਡਾਂ ਦਾ ਨਾਮ ਕਬੱਡੀ ,ਖੋ ਖੋ, ਐਥਲੈਟਿਕਸ, ਲੰਬੀ ਛਾਲ, ਉਚੀ ਛਾਲ ਜਿਮਨਾਸਟਿਕ, 100 ਮੀਟਰ ਅਤੇ 400 ਮੀਟਰ ਆਦਿ ਟਰੈਕ ਦੌੜਾਂ ਕਰਵਾਈਆਂ ਜਾਣ ਗਾਈਆਂ ਟਰੈਕ ਕਰਵਾਈ ਜਾਵੇਗੀ । ਇਹਨਾਂ ਖੇਡਾਂ ਵਿੱਚ ਐਸ ਸੀ ਲੜਕੇ ਤੇ ਲੜਕੀਆਂ ਭਾਗ ਲੈ ਸਕਦੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਲੜਕੇ ਤੇ ਲੜਕੀਆਂ ਨੂੰ ਅਗਲੀ ਜਾਮਤ ਵਿਚ 500/ ਰੁਪਏ-750/ਰੁਪਏ 1000 ਰੁਪਏ ਸਾਲਾਨਾ ਐਸ ਸੀ ਸਪੋਰਟਸ ਵਜ਼ੀਫਾ ਸਕੀਮ ਅਧੀਨ ਫਜੀਫਾ ਦਿੱਤਾ ਜਾਵੇਗਾ। ਇਹ ਵਜ਼ੀਫਾ ਸਕੀਮ 6 ਵੀ ਜਮਾਤ ਤੋਂ ਬਾਰਵੀਂ ਜਮਾਤ ਤੱਕ ਸਕੀਮ ਜਾਰੀ ਰਹੇਗੀ।
Share the post "ਪੰਜਵੀਂ ਜਮਾਤ ਦੇ ਐਸ ਸੀ ਲੜਕੇ ਤੇ ਲੜਕੀਆਂ ਦੀਆਂ ਬਲਾਕ ਪੱਧਰੀ ਖੇਡਾਂ 7 ਤੋਂ ਸ਼ੁਰੂ"