ਬਠਿੰਡਾ, 25 ਸਤੰਬਰ : ਪੰਜਾਬੀ ਸੱਭਿਆਚਾਰ, ਵਿਰਸੇ, ਮਾਂ ਬੋਲੀ ਦੀ ਪ੍ਰਫੁੱਲਤਾ ਲਈ ਵਿਸ਼ਵ ਪੰਜਾਬੀ ਸਭਾ (ਰਜਿ.) ਕੈਨੇਡਾ ਵੱਲੋਂ ਪੰਜਾਬ ਭਵਨ ਚੰਡੀਗੜ੍ਹ ਤੋਂ ਸ਼ੁਰੂ ਹੋਈ “ਪੰਜਾਬੀ ਮਾਂ ਬੋਲੀ ਜਾਗਰੂਕਤਾ ਰੈਲੀ” ਦਾ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਆਪਣੇ ਸੰਦੇਸ਼ ਵਿੱਚ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਯੂਨੀਵਰਸਿਟੀ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਸੇਵਾ ਲਈ ‘ਵਰਸਿਟੀ ਵੱਲੋਂ ਅਨੇਕਾਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ।
CM ਮਾਨ ਦਾ ਮਨਪ੍ਰੀਤ ਬਾਦਲ ਤੇ ਤੰਜ “”ਖੁਦ ਹੀ ਕਹਿਤੇ ਥੇ ਕਰਲੋ ਜੋ ਕਰਨਾ ਹੈ ਹਮ ਇੰਤਜ਼ਾਰ ਕਰੇਂਗੇ”
ਉਪ ਕੁਲਪਤੀ ਪ੍ਰੋ.(ਡਾ.)ਐਸ.ਕੇ.ਬਾਵਾ ਨੇ ਵਿਸ਼ਵ ਪੰਜਾਬੀ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮਾਂ ਬੋਲੀ ਦੀ ਸੇਵਾ ਲਈ ਸਭਾ ਵੱਲੋਂ ਕੀਤੇ ਗਏ ਕਾਰਜਾਂ ‘ਤੇ ਸਮੂਹ ਸਾਹਿਤ ਪ੍ਰੇਮੀਆਂ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਯੂਨੀਵਰਸਿਟੀ ਅਜਿਹੇ ਅਦਾਰਿਆਂ ਨਾਲ ਤਾਲਮੇਲ ਵਧਾ ਕੇ ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕਰੇਗੀ।ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਪਤਵੰਤਿਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੰਜਾਬੀਆਂ ਨੇ ਪੰਜਾਬੀ ਵਿਰਸੇ, ਪੰਜਾਬੀ ਸੱਭਿਆਚਾਰ ਤੇ ਪੰਜਾਬੀ ਮਾਂ ਬੋਲੀ ਨੂੰ ਸੱਤ ਸਮੁੰਦਰ ਪਾਰ ਪਹੁੰਚਾਇਆ ਹੈ।
ਪੰਜਾਬ ਦਾ 5600 ਕਰੋੜ ਰੁਪਏ ਦਾ ਪੇਂਡੂ ਵਿਕਾਸ ਫੰਡ ਕੇਂਦਰ ਸਰਕਾਰ ਜਲਦ ਕਰੇ ਜਾਰੀ : ਸੰਧਵਾਂ
ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਪ੍ਰਧਾਨ ਸ਼੍ਰੀਮਤੀ ਬਲਬੀਰ ਕੌਰ ਨੇ ਜਾਗਰੂਕਤਾ ਰੈਲੀ ਦੇ ਉਦੇਸ਼ਾਂ ਅਤੇ ਰੂਪ ਰੇਖਾ ‘ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਰੈਲੀ ਨੂੰ ਮਾਣਯੋਗ ਮੁੱਖ ਮਤੰਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੇ ਹਰੀ ਝੰਡੀ ਦੇ ਕੇ ਪੰਜਾਬ ਭਵਨ ਚੰਡੀਗੜ੍ਹ ਤੋਂ ਰਵਾਨਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਰੈਲੀ ਮਿਤੀ 27 ਸਤੰਬਰ 2023 ਨੂੰ ਅਟਾਰੀ ਵਾਘਾ ਅੰਤਰਰਾਸ਼ਟਰੀ ਸਰਹੱਦ ‘ਤੇ ਸਮਾਪਤ ਹੋਵੇਗੀ। ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਡਾ. ਦਲਬੀਰ ਸਿੰਘ ਕਥੂਰੀਆ ਨੇ ਦੱਸਿਆ ਕਿ ਦੁਨੀਆਂ ਵਿੱਚ ਲਗਭਗ 6500 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਤੇ ਪੰਜਾਬੀ ਬੋਲੀ ਨੌਵੇਂ ਸਥਾਨ ‘ਤੇ ਹੈ।
ਬਠਿੰਡਾ ਦੇ ਇੱਕ ਪਿੰਡ ‘ਚ ਇੰਝ ਸੁੱਤੇ ਪਏ ਪ੍ਰਵਾਰ ਉਪਰ ਮੌਤ ਬਣਕੇ ਛੱਤ ਡਿੱਗੀ
ਉਨ੍ਹਾਂ ਸਾਰਿਆਂ ਨੂੰ ਆਪਣੇ ਸੱਭਿਆਚਾਰ ਅਤੇ ਵਿਰਸੇ ਨਾਲ ਜੁੜੇ ਰਹਿਣ ਲਈ ਕਿਹਾ। ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਜਿਨ੍ਹਾਂ ਵਿੱਚ ਪੰਜਾਬੀ ਲੋਕ ਗੀਤ ‘ਜੁਗਨੀ’, ਲੋਕ ਨਾਚ ‘ਭੰਗੜੇ’ ਅਤੇ ਸੰਗੀਤ ਦੇ ਮਾਹਿਰ ਜੱਸੀ ਖਾਨ ਨੇ ਬਾਬਾ ਨਜ਼ਮੀ ਦਾ ਸੁਫਿਆਨਾ ਕਲਾਮ ਤਰਨੁੰਮ ਚ ਪੇਸ਼ ਕਰਕੇ ਹਾਜ਼ਰੀਨ ਨੂੰ ਕੀਲ ਕੇ ਰੱਖ ਦਿੱਤਾ।
ਮਨਪ੍ਰੀਤ ਪਲਾਟ ਮਾਮਲੇ ’ਚ ਅਦਾਲਤ ਨੇ ਰਾਜੀਵ ਤੇ ਅਮਨਦੀਪ ਨੂੰ ਭੇਜਿਆ ਤਿੰਨ ਦਿਨਾਂ ਪੁਲਿਸ ਰਿਮਾਂਡ ’ਤੇ
ਸਮਾਰੋਹ ਵਿੱਚ ਪਰੋ. ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਔਲਖ, ਡਾਇਰੈਕਟਰ ਵਿਦਿਆਰਥੀ ਭਲਾਈ ਸ. ਸਰਦੂਲ ਸਿੰਘ ਸਿੱਧੂ, ਡਾ. ਪ੍ਰਵੀਨ ਸੰਧੂ, ਉਪ ਪ੍ਰਧਾਨ, ਡੀਨ ਸਤਨਾਮ ਸਿੰਘ ਜੱਸਲ, ਕੁਆਰਡੀਨੇਟਰ ਸੱਭਿਆਚਾਰਕ ਮਾਮਲੇ ਡਾ. ਬੇਅੰਤ ਕੌਰ ਡਾ. ਕੰਵਲਜੀਤ ਕੌਰ, ਐਨ.ਐਸ.ਐਸ. ਕੁਆਰਡੀਨੇਟਰ ਡਾ. ਜਸਵਿੰਦਰ ਸਿੰਘ, ਵੱਖ-ਵੱਖ ਵਿਭਾਗਾਂ ਦੇ ਡੀਨ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।
Share the post "“ਪੰਜਾਬੀ ਮਾਂ ਬੋਲੀ ਜਾਗਰੂਕਤਾ ਰੈਲੀ” ਦਾ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਨਿੱਘਾ ਸਵਾਗਤ"