ਸੁਖਜਿੰਦਰ ਮਾਨ
ਬਠਿੰਡਾ, 27 ਮਈ: ਭਾਰਤ ਸਰਕਾਰ ਦੇ ਸੰਸਦੀ ਮਾਮਲਿਆਂ ਦੇ ਮੰਤਰਾਲੇ ਦੀ ਸਰਪ੍ਰਸਤੀ ਹੇਠ ਆਯੋਜਿਤ 16ਵੀਂ ਰਾਸਟਰੀ ਯੁਵਾ ਸੰਸਦ ਮੁਕਾਬਲੇ ਤਹਿਤ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਵਿਖੇ ਸੁੱਕਰਵਾਰ ਨੂੰ ਇਕ ਵਿਸੇਸ ਸੈਸਨ ਆਯੋਜਿਤ ਕੀਤਾ ਗਿਆ। ਰਾਸਟਰੀ ਯੁਵਾ ਸੰਸਦ ਮੁਕਾਬਲੇ ਦਾ ਉਦੇਸ ਵਿਦਿਆਰਥੀਆਂ ਨੂੰ ਸੰਸਦ ਦੀ ਦੀ ਕਾਰਜ ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਤੋਂ ਜਾਣੂ ਕਰਵਾਉਣਾ ਹੈ। ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ਹੇਠ ਕਰਵਾਏ ਇਸ ਪ੍ਰੋਗਰਾਮ ਵਿੱਚ ਸੰਸਦੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਨਿਯੁਕਤ ਗਰੁੱਪ ਕੋਆਰਡੀਨੇਟਰ ਪ੍ਰੋ. ਸਾਲਿਨੀ ਸਰਮਾ, ਸਾਬਕਾ ਸੰਸਦ ਮੈਂਬਰ ਸ੍ਰੀ ਰਾਜ ਦੇਵ ਸਿੰਘ ਖਾਲਸਾ ਅਤੇ ਮਗਸੀਪਾ ਦੇ ਖੇਤਰੀ ਕੋਆਰਡੀਨੇਟਰ ਸ੍ਰੀ ਮਨਦੀਪ ਸਿੰਘ ਨੇ ਜਿਊਰੀ ਮੈਂਬਰਾਂ ਵਜੋਂ ਸਿਰਕਤ ਕੀਤੀ। ਜਿਊਰੀ ਮੈਂਬਰਾਂ ਨੇ ਦਿਲਚਸਪ ਸੰਸਦੀ ਸੈਸਨ ਦਾ ਪ੍ਰਦਰਸਨ ਕਰਨ ਲਈ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ।
ਜਿਕਰਯੋਗ ਹੈ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਵਿੱਤੀ ਸਾਲ 2019-20 ਵਿੱਚ ਹੋਈ 15ਵੀਂ ਰਾਸਟਰੀ ਯੁਵਾ ਸੰਸਦ ਮੁਕਾਬਲੇ ਦੀ ਨੈਸ਼ਨਲ ਚੈਮਪੀਅਨ ਅਤੇ ਵਿੱਤੀ ਸਾਲ 2017-18 ਵਿੱਚ ਹੋਈ 14ਵੇਂ ਰਾਸਟਰੀ ਯੁਵਾ ਸੰਸਦ ਮੁਕਾਬਲੇ ਦੀ ਗਰੁੱਪ ਲੈਵਲ ਚੈਮਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ।54 ਮਿੰਟ ਦੀ ਮਿਆਦ ਦੇ ਇਸ ਸੈਸਨ ਵਿੱਚ ਸੀਯੂਪੀਬੀ ਦੇ ਵਿਦਿਆਰਥੀਆਂ ਨੇ ਸੰਸਦ ਦੀ ਵੱਖ-ਵੱਖ ਕਾਰਵਾਈਆਂ ਜਿਵੇਂ: ਸਹੁੰ ਚੁੱਕ, ਸੋਕ ਸੰਦੇਸ, ਨਵੇਂ ਮੰਤਰੀਆਂ ਦੀ ਜਾਣ-ਪਛਾਣ, ਪ੍ਰਸਨ ਕਾਲ, ਵਿਸੇਸ ਅਧਿਕਾਰ ਦੀ ਉਲੰਘਣਾ, ਉੱਚ ਸਦਨ ਤੋਂ ਸੰਦੇਸ, ਵਿਦੇਸੀ ਪ੍ਰਤੀਨਿਧੀ ਦਾ ਸੁਆਗਤ, ਅਲਪ ਕਾਲਿਕ ਵਿਚਾਰ ਵਟਾਂਦਰੇ ਅਤੇ ਵਿਧਾਨਕ ਪ੍ਰਕਿਰਿਆ ਨੂੰ ਪ੍ਰਭਾਵਸਾਲੀ ਢੰਗ ਨਾਲ ਪੇਸ ਕਰਕੇ ਆਪਣੇ ਭਾਸਣ ਦੇ ਹੁਨਰ ਦਾ ਪ੍ਰਦਰਸਨ ਕੀਤਾ।
ਇਸ ਮੌਕੇ ਡੀਨ ਇੰਚਾਰਜ ਅਕਾਦਮਿਕ ਪ੍ਰੋ. ਰਾਮਕਿ੍ਰਸਨ ਵੁਸੀਰਿਕਾ ਨੇ ਜਿਊਰੀ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੰਸਦੀ ਮਾਮਲਿਆਂ ਬਾਰੇ ਮੰਤਰਾਲੇ ਦੀ ਇਹ ਪਹਿਲਕਦਮੀ ਲੋਕਤੰਤਰੀ ਮੁੱਲ ਪ੍ਰਣਾਲੀ ਬਾਰੇ ਜਾਗਰੂਕਤਾ ਫੈਲਾਏਗੀ ਅਤੇ ਨੌਜਵਾਨਾਂ ਨੂੰ ਸੰਸਦੀ ਪ੍ਰਕਿਰਿਆਵਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਅਹਿਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰੇਗੀ।ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਤਰੁਣ ਅਰੋੜਾ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਾਨਦਾਰ ਪ੍ਰਦਰਸਨ ਲਈ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਸੀਯੂਪੀਬੀ ਦੇ ਵਿਦਿਆਰਥੀ 16ਵੇਂ ਰਾਸਟਰੀ ਯੁਵਾ ਸੰਸਦ ਮੁਕਾਬਲੇ ਵਿੱਚ ਆਪਣੀ ਪਛਾਣ ਬਣਾ ਕੇ ਯੂਨੀਵਰਸਿਟੀ ਦਾ ਨਾਂ ਰੌਸਨ ਕਰਨਗੇ।ਅੰਤ ਵਿੱਚ ਜਿਊਰੀ ਮੈਂਬਰਾਂ ਨੇ ਗ੍ਰੇਸੀ ਸਰਮਾ, ਅਨੁਜ ਪ੍ਰਤਾਪ ਸਿੰਘ, ਅਭਿਜੀਤ ਨਾਇਕ, ਸ?ਿਵਾਨੀ ਠਾਕੁਰ, ਗੌਰਵ ਕੁਮਾਰ ਅਤੇ ਮੁਕੇਸ ਕੁਮਾਰ ਸਮੇਤ ਛੇ ਸਰਵੋਤਮ ਬੁਲਾਰਿਆਂ ਨੂੰ ਸੰਸਦੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਵਿਸੇਸ ਸਨਮਾਨਾਂ ਲਈ ਚੁਣਿਆ। ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।
Share the post "ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ 16ਵੇਂ ਰਾਸਟਰੀ ਯੁਵਾ ਸੰਸਦ ਮੁਕਾਬਲੇ ਤਹਿਤ ਵਿਸੇਸ ਪ੍ਰੋਗਰਾਮ ਕਰਵਾਇਆ"