6 Views
ਚੰਡੀਗੜ੍ਹ: ਪੰਜਾਬ ਕੈਬਨਿਟ ਮੀਟਿੰਗ ਵਿਚ ਸਰਦ ਰੁੱਤ ਇਜਲਾਸ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਇਸ ਵਾਰ ਦੋ ਦਿਨ ਦਾ ਪੰਜਾਬ ਵਿਧਾਨ ਸਭਾ ਸ਼ੈਸ਼ਨ ਹੋਵੇਗਾ। ਇਸ ਸ਼ੈਸ਼ਨ 28 ਤੇ 29 ਨਵੰਬਰ ਨੂੰ ਹੋਵੇਗਾ। ਇਸ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੋ ਵੀ ਪੈਡਿੰਗ ਬਿੱਲ ਹਨ ਉਨ੍ਹਾਂ ਤੇ ਵੀ ਮੋਹਰ ਲਗੇਗੀ। ਇਸ ਤੋਂ ਇਲਾਵਾ ਹਰਪਾਲ ਚੀਮਾ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੁਪਰੀਮ ਕੋਰਟ ਦਾ ਰੁੱਖ ਕਰਨ ਤੇ ਤੰਜ ਕੱਸਿਆ ਗਿਆ ਹੈ।
ਵਿਧਾਇਕ ਸਰਵਨ ਸਿੰਘ ਧੁੰਨ ਦੇ ਭਤੀਜੇ ਦਾ ਅੱਸਲ ਸੱਚ ਆਇਆ ਸਾਹਮਣੇ!
ਦਰਅਸਲ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਲਾਈਵ ਸ਼ੈਸ਼ਨ ਵੇਲੇ ਕੈਮਰਿਆ ਦਾ ਫੋਕਸ ਵਿਰੋਧੀ ਧਿਰਾਂ ਤੇ ਨਹੀਂ ਹੁੰਦਾ ਹੈ। ਇਸ ਤੋਂ ਇਲਾਵਾ ਮਾਨ ਸਰਕਾਰ ਨੇ ਮਹਾਰਾਜਾ ਭੂਪਿੰਦਰ ਸਿੰਘ ਯੂਨੀਵਰਸਿਟੀ ਵਿਚ 9 ਦੇ ਕਰੀਬ ਅਸਾਮੀਆਂ ਨੂੰ ਮੰਨਜ਼ੂਰੀ ਦਿੱਤੀ ਹੈ।
Share the post "ਪੰਜਾਬ ਕੈਬਨਿਟ ਮੀਟਿੰਗ ਖ਼ਤਮ, 28 ਤੇ 29 ਨਵੰਬਰ ਨੂੰ ਹੋਵੇਗਾ ਵਿਧਾਨ ਸਭਾ ਸ਼ੈਸ਼ਨ"