Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਚੰਡੀਗੜ੍ਹ

ਪੰਜਾਬ ਦੇ ਐਡਵੋਕੇਟ ਜਨਰਲ ਵੱਲੋਂ ਏ.ਜੀ.ਸੀ.ਐਮ.ਐਸ. ਲਾਂਚ

15 Views

ਨਵੀਂ ਪ੍ਰਣਾਲੀ ਪੰਜਾਬ ਕਾਨੂੰਨੀ ਭਾਈਚਾਰਿਆਂ ਵਿਚਕਾਰ ਮਜ਼ਬੂਤ ਸਹਿਯੋਗ ਦੇ ਮਾਹੌਲ ਨੂੰ ਉਤਸ਼ਾਹਿਤ ਕਰੇਗੀ
ਚੰਡੀਗੜ੍ਹ, 16 ਸਤੰਬਰ:ਐਡਵੋਕੇਟ ਜਨਰਲ ਪੰਜਾਬ ਵਿਨੋਦ ਘਈ ਨੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਐਡਵੋਕੇਟ ਕੇਸ ਮੈਨੇਜਮੈਂਟ ਸਿਸਟਮ ਪੰਜਾਬ (ਏ.ਜੀ.ਸੀ.ਐੱਮ.ਐੱਸ. ਪੰਜਾਬ) ਫੇਜ਼ 1 ਅਤੇ 2 ਦੇ ਲਾਂਚ ਕੀਤਾ, ਜਿਸ ਦੇ ਹੋਂਦ ‘ਚ ਆਉਣ ਨਾਲ ਕਾਨੂੰਨੀ ਖੇਤਰ ਵਿੱਚ ਕਾਨੂੰਨ ਦੀਆਂ ਗੁੰਝਲਦਾਰ ਪ੍ਰਕਿਰਿਆਵਾਂ ਦਾ ਤੁਰੰਤ ਹੱਲ ਕੱਢਿਆ ਜਾ ਸਕੇਗਾ।

ਅਕਾਲੀ ਦਲ ਤੇ ਭਾਜਪਾ ’ਚ ਹੋਇਆ ਗਠਜੋੜ! ਜਲਦੀ ਹੋਵੇਗਾ ਐਲਾਨ

ਐਡਵੋਕੇਟ ਜਨਰਲ ਪੰਜਾਬ , ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਜੀ.ਸੀ.ਐੱਮ.ਐੱਸ. ਪੰਜਾਬ ਲੀਗਲ ਕੇਸ ਐਡਮਿਨਸਟ੍ਰੇਸ਼ਨ ਦੇ ਖੇਤਰ ਵਿੱਚ ਹੋਈ ਬੇਮਿਸਾਲ ਤਰੱਕੀ ਨੂੰ ਦਰਸਾਉਂਦਾ ਹੈ। ਇਸ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਵਿੱਚ ਕੰਮਕਾਜੀ ਸਮਰੱਥਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਧਾਉਣਾ, ਤਾਲਮੇਲ ਨੂੰ ਉਤਸ਼ਾਹਿਤ ਕਰਨਾ ਅਤੇ ਪੰਜਾਬ ਦੇ ਕਾਨੂੰਨੀ ਖੇਤਰ ਵਿੱਚ ਕਾਨੂੰਨ ਦੀਆਂ ਗੁੰਝਲਦਾਰ ਪ੍ਰਕਿਰਿਆਵਾਂ ਸਬੰਧੀ ਤੁਰੰਤ ਹੱਲ ਪ੍ਰਦਾਨ ਕਰਨਾ ਹੈ।

ਅਕਾਲੀ ਦਲ ਤੇ ਭਾਜਪਾ ’ਚ ਹੋਇਆ ਗਠਜੋੜ! ਜਲਦੀ ਹੋਵੇਗਾ ਐਲਾਨ

ਬੁਲਾਰੇ ਅਨੁਸਾਰ ਏ.ਜੀ.ਸੀ.ਐੱਮ.ਐੱਸ. ਪੰਜਾਬ ਫੇਜ਼ 1 ਅਤੇ 2 ਵਿਚ ਆਟੋਮੇਟਿਡ ਡਾਟਾ ਸਿੰਕ੍ਰੋਨਾਈਜ਼ੇਸ਼ਨ: ਏ.ਜੀ.ਸੀ.ਐੱਮ.ਐੱਸ. ਪੰਜਾਬ ਰੀਅਲ-ਟਾਈਮ ਡਾਟਾ ਸਿੰਕ੍ਰੋਨਾਈਜ਼ੇਸ਼ਨ ਦੀ ਸਹੂਲਤ ਪ੍ਰਦਾਨ ਕਰਦਾ ਹੈ ਜੋ ਕੇਸ ਦੀ ਸਥਿਤੀ, ਸੁਣਵਾਈ ਦੇ ਸ਼ਡਿਊਲ ਅਤੇ ਫੈਸਲੇ ਸਬੰਧੀ ਤੁਰੰਤ ਜਾਣਕਾਰੀ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਂਦਾ ਹੈ। ਇਹ ਦਸਤਾਵੇਜ਼ਾਂ ਦੇ ਕੁਸ਼ਲ ਪ੍ਰਬੰਧਨ ਲਈ ਇੱਕ ਸੁਰੱਖਿਅਤ ਅਤੇ ਸੰਗਠਿਤ ਪ੍ਰਣਾਲੀ ਹੈ, ਜੋ ਕੇਸ ਨਾਲ ਸਬੰਧਤ ਦਸਤਾਵੇਜ਼ਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰਦਿਆਂ ਡੇਟਾ ਪ੍ਰਾਪਤੀ ਪ੍ਰੋਟੋਕੋਲ ਨੂੰ ਅਨੁਕੂਲ ਬਣਾਉਂਦੀ ਹੈ।

ਮੁੱਖ ਮੰਤਰੀ ਵੱਲੋਂ ਲੁਧਿਆਣਾ ਦੇ ਉਦਯੋਗ ਲਈ ਵੱਡੀਆਂ ਪਹਿਲਕਦਮੀਆਂ ਦਾ ਐਲਾਨ 

ਜਿਕਰਯੋਗ ਹੈ ਕਿ ਇਹ ਪ੍ਰਣਾਲੀ ਕਾਨੂੰਨੀ ਭਾਈਚਾਰਿਆਂ ਦਰਮਿਆਨ ਮਜ਼ਬੂਤ ਤਾਲਮੇਲ ਨੂੰ ਉਤਸ਼ਾਹਿਤ ਕਰਦਿਆਂ ਢੁਕਵੀਂ ਜਾਣਕਾਰੀ, ਲੀਗਲ ਰਿਚਰਚ ਅਤੇ ਕੇਸ ਨਾਲ ਸਬੰਧਤ ਰਣਨੀਤੀਆਂ ਦੇ ਨਿਰਵਿਘਨ ਪ੍ਰਸਾਰ ਦੀ ਸਹੂਲਤ ਪ੍ਰਦਾਨ ਕਰਦਾ ਹੈ। ਬਿਹਤਰ ਡਾਟਾ ਸੁਰੱਖਿਆ ਪ੍ਰੋਟੋਕੋਲ ਰਾਹੀਂ ਇਹ ਪ੍ਰਣਾਲੀ ਕਾਨਫੀਡੈਂਸ਼ੀਅਲ ਕਾਨੂੰਨੀ ਜਾਣਕਾਰੀ ਨੂੰ ਬਰਕਰਾਰ ਰੱਖਦਿਆਂ ਕਾਰਗਰ ਸੁਰੱਖਿਆ ਵਿਧੀਆਂ ਰਾਹੀਂ ਡਾਟਾ ਸੁਰੱਖਿਆ ਨੂੰ ਮਜ਼ਬੂਤ ਕਰਦੀ ਹੈ। ਕਾਨੂੰਨ ਦੇ ਸਮੂਹ ਅਧਿਕਾਰੀਆਂ ਤੱਕ ਜਾਣਕਾਰੀ ਦੀ ਸੁਵਿਧਾਜਨਕ ਅਤੇ ਆਸਾਨ ਪਹੁੰਚ ਲਈ ਇੱਕ ਸਮਰਪਿਤ ਐਪਲੀਕੇਸ਼ਨ ਵੀ ਉਪਲੱਬਧ ਹੈ।

ਬਾਸਮਤੀ ਦੀ ਬਰਾਮਦ ’ਤੇ ਲਾਈਆਂ ਪਾਬੰਦੀਆਂ ਤੁਰੰਤ ਵਾਪਸ ਲਈਆਂ ਜਾਣ-ਮੁੱਖ ਮੰਤਰੀ ਨੇ ਕੇਂਦਰ ਸਰਕਾਰ ਪਾਸੋਂ ਕੀਤੀ ਮੰਗ

ਐਡਵੋਕੇਟ ਜਨਰਲ ਸ੍ਰੀ ਵਿਨੋਦ ਘਈ ਨੇ ਆਪਣੇ ਸੰਬੋਧਨ ਦੌਰਾਨ ਉੱਘੀਆਂ ਸ਼ਖਸੀਅਤਾਂ ਵੱਲੋਂ ਪਾਏ ਵੱਡਮੁੱਲੇ ਯੋਗਦਾਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਪਲੇਟਫਾਰਮ ਪੰਜਾਬ ਦੇ ਕਾਨੂੰਨੀ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰਾਂ ਦੀ ਨਿਸ਼ਾਨਦੇਹੀ ਕਰਦਾ ਹੈ। ਏ.ਜੀ.ਸੀ.ਐੱਮ.ਐੱਸ. ਪੰਜਾਬ ਫੇਜ਼ 1 ਅਤੇ 2 ਸਾਡੇ ਕਾਨੂੰਨ ਦੇ ਅਧਿਕਾਰੀਆਂ ਨੂੰ ਗੁੰਝਲਦਾਰ ਮੁਕੱਦਮੇਬਾਜ਼ੀ ਦਾ ਸੁਚੱਜੇ ਢੰਗ ਨਾਲ ਨਿਬੇੜਾ ਕਰਨ ਦੀ ਸਹੂਲਤ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਹ ਨਿਆਂ ਦੇਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦਿਆਂ ਆਧੁਨਿਕੀਕਰਨ ਦੀ ਸ਼ੁਰੂਆਤ ਲਈ ਸਾਡੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ।

1992 ਦੇ ਝੂਠੇ ਮੁਕਾਬਲੇ ਲਈ ਪੰਜਾਬ ਪੁਲਿਸ ਦੇ ਤਿੰਨ ਸਾਬਕਾ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ

ਇਸ ਉਦਘਾਟਨੀ ਸਮਾਰੋਹ ਵਿੱਚ ਐਡਵੋਕੇਟ ਜਨਰਲ ਦੇ ਦਫਤਰ ਦੇ ਸਮੂਹ ਮਾਣਯੋਗ ਲਾਅ ਅਫਸਰਾਂ , ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਸ੍ਰੀ ਆਈ.ਪੀ.ਐਸ ਧੰਨਾ, ਐਡੀਸ਼ਨਲ ਐਡਵੋਕੇਟ ਜਨਰਲ ਅਮਨ ਪਾਲ, ਆਈ.ਟੀ ਕਮੇਟੀ ਦੇ ਅਨੁਪਾਲ ਡੀ.ਏ.ਜੀ.ਪੰਜਾਬ , ਅਭੈ ਪਾਲ ਗਿੱਲ ਡੀ.ਏ.ਜੀ.ਪੰਜਾਬ, ਅਰਜੁਨ ਸ਼ਿਓਰਾਨ ਏ.ਏ.ਜੀ.ਪੰਜਾਬ ਅਤੇ ਅਰੁਣ ਗੁਪਤਾ ਏ.ਏ.ਜੀ.ਪੰਜਾਬ, ਪ੍ਰੋਵਾਕਿਲ ਦੇ ਸੰਸਥਾਪਕ ਜੈਦੀਪ ਪਠਾਨੀਆ ਅਤੇ ਏ.ਜੀ.ਸੀ.ਐੱਮ.ਐੱਸ. ਪਾਰਟਨਰ ਸ਼ਾਸ਼ਵਤ ਸਿੱਕਾ ਹਾਜ਼ਰ ਸਨ।

 

Related posts

ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪਹੁੰਚਾਇਆ ਜਾਵੇ: ਬਲਜੀਤ ਕੌਰ

punjabusernewssite

ਮੁੱਖ ਮੰਤਰੀ ਨੇ ਦਿੱਤੀ ਕਿਸਾਨ ਯੂਨੀਅਨਾਂ ਨੂੰ ਨਸੀਹਤ: ਸੜਕਾਂ ਰੋਕਣ ਨਾਲ ਲੋਕ ਤੁਹਾਡੇ ਵਿਰੁੱਧ ਹੋ ਜਾਣਗੇ

punjabusernewssite

ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

punjabusernewssite