ਰਾਸ਼ਨ ਮਨੀ, ਵਰਦੀ ਭੱਤਾ, ਕਿੱਟ ਮੈਂਟੀਨੇਂਸ ਅਲਾਊਂਸ, ਕਮਾਂਡੋ ਦੀ ਡਾਇਟ ਮਨੀ ਵਿਚ ਢਾਈ ਗੁਣਾ ਅਤੇ ਵਹੀਕਲ ਭੱਤੇ ’ਚ 6 ਗੁਣਾ ਵਾਧੇ ਦਾ ਐਲਾਨ
ਪੁਲਿਸ ਸਿਰਫ ਇਕ ਰੁਜਗਾਰ ਨਹੀਂ, ਸਗੋ ਆਤਮਸਨਮਾਨ ਅਤੇ ਦੇਸ਼ ਦੇ ਪ੍ਰਤੀ ਸੇਵਾ ਦਾ ਸਨਮਾਨ ਹੈ – ਮੁੱਖ ਮੰਤਰੀ ਮਨੋਹਰ ਲਾਲ
ਚੰਡੀਗੜ੍ਹ, 4 ਅਕਤੂਬਰ – ਹਰਿਆਣਾ ਸਰਕਾਰ ਨੇ ਸੂਬੇ ਦੇ ਪੁਲਿਸ ਮੁਲਾਜਮਾਂ ਨੂੰ ਖ਼ੁਸ ਕਰਦਿਆਂ ਉਨ੍ਹਾਂ ਦੇ ਭੱਤਿਆਂ ਵਿਚ ਢਾਈ ਗੁਣਾ ਤੋਂ ਲੈ ਕੇ 6 ਗੁਣਾ ਤੱਕ ਵਾਧੇ ਦਾ ਐਲਾਨ ਕਦੀਤਾ ਹੈ। ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਕਰਨਾਲ ਵਿਚ ਹਰਿਆਣਾ ਪੁਲਿਸ ਅਕਾਦਮੀ ਮਧੂਬਨ ਵਿਚ ਪ੍ਰਬੰਧਿਤ ਪ੍ਰੋਬੇਸ਼ਨਰ ਸਬ-ਇੰਸਪੈਕਟਰ ਦੇ ਪਾਸਿੰਗ ਆਊਟ ਪਰੇਡ ਸਮਾਰੋਹ ਵਿਚ ਬੋਲਦਿਆਂ ਕਿਹਾ ਕਿ ‘‘ਪੁਲਿਸ ਸਿਰਫ ਇਕ ਰੁਜਗਾਰ ਨਹੀ, ਸਗੋ ਆਤਮਸਨਮਾਨ ਦੇ ਪ੍ਰਤੀ ਸੇਵਾ ਦਾ ਸਨਮਾਨ ਹੈ। ਇਸ ਲਈ ਪੁਲਿਸ ਕਰਮਚਾਰੀਆਂ ਨੂੰ ਸਦਾ ਆਪਣੀ ਵਰਦੀ ਦਾ ਸਨਮਾਨ ਰੱਖਦੇ ਹੋਏ ਜਨ ਸੇਵਾ ਲਈ ਖੁਦ ਨੂੰ ਸਮਰਪਿਤ ਕਰਨਾ ਚਾਹੀਦਾ ਹੈ।’’
ਵੱਡੀ ਖ਼ਬਰ: 10 ਘੰਟੇ ਦੀ ਛਾਪੇਮਾਰੀ ਤੋਂ ਬਾਅਦ ED ਨੇ ‘ਆਪ’ ਸੰਸਦ ਸੰਜੇ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਇਸ ਮੌਕੇ ਮੁੱਖ ਮੰਤਰੀ ਨੇ ਪੁਲਿਸ ਮੁਲਾਜਮਾਂ ਨੂੰ ਵੱਡੇ ਤੋਹਫ਼ੇ ਦਿੰਦਿਆਂ ਉਨ੍ਹਾਂ ਨੁੰ ਮਿਲਣ ਵਾਲੇ ਵੱਖ-ਵੱਖ ਭੱਤਿਆਂ ਜਿਵੇਂ ਰਾਸ਼ਨ ਮਨੀ, ਵਰਦੀ ਭੱਤਾ, ਕਿੱਟ ਮੇਂਟੇਨੈਂਸ ਅਲਾਊਂਸ , ਕਮਾਂਡੋ ਦੀ ਡਾਇਟ ਮਨੀ ਵਿਚ ਢਾਈ ਗੁਣਾ ਵਾਧੇ ਦਾ ਐਲਾਨ ਕੀਤਾ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਾਂਸਟੇਬਲ ਤੇ ਹੈਡ ਕਾਂਸਟੇਬਲ ਨੂੰ ਮਿਲਣ ਵਾਲੇ ਵਹੀਕਲ ਅਲਾਊਂਸ ਨੂੰ 120 ਰੁਪਏ ਮਹੀਨਾ ਤੋਂ ਵਧਾ ਕੇ 720 ਰੁਪਏ ਅਤੇ ਏਐਸਆਈ, ਐਸਆਈ ਅਤੇ ਇੰਸਪੈਕਟਰ ਰੈਂਕ ਨੂੰ 1000 ਰੁਪਏ ਮਹੀਨਾ ਭੱਤਾ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਹਰਿਆਣਾ ਪੁਲਿਸ ਸਿਖਲਾਈ ਕੇਂਦਰਾਂ ਵਿਚ ਕੰਮ ਕਰ ਰਹੇ ਸਟਾਫ ਨੂੰ ਵਿਸ਼ੇਸ਼ ਭੱਤੇ ਵਜੋ ਬੇਸਿਕ ਪੇ ’ਤੇ 20 ਫੀਸਦੀ ਵੱਧ ਰਕਮ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਹ ਭੱਤਾ ਸਿਖਲਾਈ ਕੇਂਦਰਾਂ ਵਿਚ ਬਤੌਰ ਸਿਖਲਾਈ ਸਟਾਫ ਅਸਥਾਈ ਡਿਊਟੀ ’ਤੇ ਆਏ ਹੋਏ ਕਰਮਚਾਰੀਆਂ ਨੂੰ ਵੀ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਡੀਐਸਪੀ ਨੂੰ ਭਰਤੀ ਦੇ ਸਮੇਂ ਸਿਰਫ ਇਕ ਵਾਰ 5000 ਰੁਪਏ ਵਰਦੀ ਭੱਤਾ ਮਿਲਦਾ ਸੀ, ਜੋ ਕਿ ਹੁਣ ਸਾਲ ਵਿਚ 10 ਹਜਾਰ ਰੁਪਏ ਵਰਦੀ ਭੱਤਾ ਮਿਲੇਗਾ।
ਪੰਜਾਬ ਪੁਲਿਸ ਵੱਲੋਂ ਬੰਬੀਹਾ ਗਰੁੱਪ ਦੇ ਦੋ ਗੁਰਗੇ ਕਾਬੂ; ਚਾਰ ਪਿਸਤੌਲ ਬਰਾਮਦ
ਹਰ ਪੁਲਿਸ ਲਾਇਨ ਵਿਚ ਖੁੱਲੇਗੀ ਈ-ਲਾਇਬ੍ਰੇਰੀ
ਸ੍ਰੀ ਮਨੋਹਰ ਲਾਲ ਨੇ ਐਲਾਨ ਕਰਦੇ ਹੋਏ ਕਿਹਾ ਕਿ ਹਰ ਪੁਲਿਸ ਲਾਇਨ ਵਿਚ ਈ-ਲਾਇਬ੍ਰੇਰੀ ਖੁਲਵਾਈ ਜਾਵੇ, ਤਾਂ ਜੋ ਪੁਲਿਸ ਕਰਮਚਾਰੀਆਂ ਦੇ ਬੱਚੇ ਵੀ ਬਿਹਤਰ ਢੰਗ ਨਾਲ ਪੜਾਈ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਪੁਲਿਸ ਕਰਮਚਾਰੀਆਂ ਦੇ ਸਿਹਤ ਦੀ ਜਾਂਚ ਵੀ ਲਗਾਤਾਰ ਕਰਵਾਈ ਜਾਣੀ ਚਾਹੀਦੀ ਹੈ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੁਲਿਸ ਅਧਿਕਾਰੀਆਂ ਦੀ ਤਰੱਕੀ ਹੁੰਦੀ ਹੈ ਅਤੇ ਵਰਦੀ ’ਤੇ ਸਟਾਰ ਵੱਧਦੇ ਜਾਂਦੇ ਹਨ, ਉਸੀ ਤਰ੍ਹਾ ਪੁਲਿਸ ਥਾਣਿਆਂ ਦੀ ਵੀ ਸਟਾਰ ਰੈਂਕਿੰਗ ਹੋਣੀ ਚਾਹੀਦੀ ਹੈ। ਇਸ ਵਿਚ ਥਾਣੇ ਦਾ ਸੰਚਾਲਨ, ਕੰਮ ਦਾ ਮਾਹੌਲ, ਸਵੱਛਤਾ, ਸੁੰਦਰਤਾ, ਭਵਨ ਆਦਿ ਸ਼੍ਰੇਣੀਆਂ ਨੂੰ ਸ਼ਾਮਿਲ ਕਰਦੇ ਹੋਏ ਸਟਾਰ ਰੈਕਿੰਗ ਦਿੱਤੀ ਜਾਵੇਗੀ। ਵੱਖ-ਵੱਖ ਮਾਪਦੰਡਾਂ ਲਈ ਇਕ ਤੋਂ ਲੈ ਕੇ 7 ਤਕ ਸਟਾਰ ਮਿਲਣਗੇ ਤਾਂ ਨਾਗਰਿਕਾਂ ਦਾ ਭਰੋਸਾ ਵੀ ਉਸ ਥਾਨੇ ਦੇ ਵੱਲ ਉਨ੍ਹਾਂ ਹੀ ਵੱਧ ਵਧੇਗਾ।
Share the post "ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ’ਚ ਪੁਲਿਸ ਮੁਲਾਜਮਾਂ ਦੇ ਭੱਤਿਆਂ ’ਚ ਢਾਈ ਗੁਣਾ ਤੋਂ ਲੈ ਕੇ 6 ਗੁਣਾ ਵਾਧਾ"