ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ: ਕੇਂਦਰੀ ਗ੍ਰਹਿ ਮੰਤਰੀ ਦੇ ਚੰਡੀਗੜ ਮੁਲਾਜ਼ਮਾਂ ਨੂੰ ਕੇਂਦਰੀ ਸਕੇਲ ਦਿਤੇ ਜਾਣ ਦੇ ਬਿਆਨ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿੱਚ ਰਾਜਾਂ ਦੇ ਹੱਕ ਖੋਹੇ ਜਾਣ ਦੇ ਮਸਲੇ ਤੇ ਚਰਚਾ ਛੇੜ ਦਿੱਤੀ ਹੈ। ਇਸ ਮੌਕੇ 2392 ਮਾਸਟਰ ਕਾਡਰ ਯੂਨੀਅਨ ਦੇ ਪ੍ਰਧਾਨ ਯੁੱਧਜੀਤ ਬਠਿੰਡਾ ਨੇ ਬਿਆਨ ਜਾਰੀ ਕਰਦਿਆ ਕਿਹਾ ਕੇ ਪਹਿਲਾਂ ਪੰਜਾਬ ਸਰਕਾਰ ਪਿਛਲੀ ਸਰਕਾਰ ਸਮੇਂ ਪੰਜਾਬ ਦੇ ਭਰਤੀ ਹੋਣ ਨਵੇਂ ਮੁਲਾਜਮਾਂ ਉਤੇ ਤਨਖਾਹਾਂ ਵਿੱਚ ਵੱਡੇ ਕੱਟ ਲਗਾ ਕੇ ਥੋਪੇ ਕੇਂਦਰੀ ਪੇਅ ਸਕੇਲਾਂ ਨੂੰ ਰੱਦ ਕਰਕੇ ਮੁੜ ਪੰਜਾਬ ਸਕੇਲ ਲਾਗੂ ਕਰੇ।ਉਹਨਾਂ ਦਸਿਆ ਕੇ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਕੇਂਦਰੀ ਪੇਅ ਸਕੇਲ ਲਾਗੂ ਹੋਣ ਨਾਲ ਵੱਡਾ ਵਿੱਤੀ ਘਾਟਾ ਪੈ ਰਿਹਾ ਹੈ ਜਦੋਂ ਕਿ ਇੱਕ ਕੰਮ ਲਈ ਇੱਕ ਤਨਖਾਹ ਹੋਣੀ ਚਾਹੀਦੀ ਹੈ।ਉਹਨਾਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦਿਆਂ ਕਿਹਾ ਕਿ ਜਲਦੀ ਇਸ ਮਸਲੇ ਤੇ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੂਬਾ ਖਜ਼ਾਨਚੀ ਸੰਜੀਵ ਗਰਗ,ਸੂਬਾ ਕਮੇਟੀ ਮੈਂਬਰ ਜਗਦੀਸ਼ ਮੁਕਤਸਰ ,ਵਰਿੰਦਰ ਮਾਨਸਾ,ਓਮ ਪ੍ਰਕਾਸ਼ ਜਲੰਧਰ ਆਦਿ ਮੌਜੂਦ ਸਨ।
Share the post "ਪੰਜਾਬ ਦੇ ਮੁਲਾਜ਼ਮਾਂ ਤੇ ਲਗਿਆ ਕੇਂਦਰੀ ਪੇਅ ਸਕੇਲ ਰੱਦ ਕਰਕੇ ਪੰਜਾਬ ਸਕੇਲ ਲਾਗੂ ਕਰੇ ਸਰਕਾਰ"