WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮੁਲਾਜ਼ਮ ਮੰਚ

ਪੰਜਾਬ ਦੇ ਮੁਲਾਜ਼ਮਾਂ ਦੀ ਕਲਮਛੋੜ ਹੜਤਾਲ 17ਵੇਂ ਦਿਨ ਵਿਚ ਦਾਖਲ

ਰੋਸ਼ ਰੈਲੀ ਤੇ ਅਰਥੀ ਫੂਕ ਮੁਜਾਹਰਾ ਭਲਕੇ 
ਬਠਿੰਡਾ, 23 ਨਵੰਬਰ: ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਪੰਜਾਬ ਵੱਲੋ ਦਿੱਤੇ ਸੱਦੇ ਹੇਠ ਮੁਲਾਜਮ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ ਬਠਿੰਡਾ ਵਿਖੇ 17ਵੇਂ ਦਿਨ ਵੀ ਲਗਾਤਾਰ ਰੋਸ ਮੁਜਾਹਰਾ ਕਰਕੇ ਕਲਮ ਛੋੜ ਹੜਤਾਲ ਕੀਤੀ ਗਈ। ਜਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਮਾਨ ਅਤੇ ਜਨਰਲ ਸਕੱਤਰ ਸੁਰਜੀਤ ਸਿੰਘ ਖਿੱਪਲ ਨੇ ਇਸ ਦੌਰਾਨ ਸੰਬੋਧਨ ਕਰਦਿਆਂ ਦੱਸਿਆ ਕਿ ਮੁਲਾਜ਼ਮ ਮੰਗਾਂ, ਜਿਵੇ 2004 ਤੋ ਬਾਅਦ ਭਰਤੀ ਹੋਏ ਮੁਲਾਜਮ ਸਾਥੀਆਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ 01-01-2016 ਤੋ ਦਿੱਤੇ ਪੇ-ਕਮਿਸ਼ਨ ਦੀਆਂ ਤਰੂਟੀਆਂ ਦੂਰ ਕਰਨ, ਬਣਦਾ ਬਕਾਇਆ ਦੇਣ, ਡੀਏ ਦਾ ਬਕਾਇਆ 12× ਤੁਰੰਤ ਐਲਾਨਣ, 01-01-2015 ਅਤੇ 17-07-2020 ਦਾ ਪੱਤਰ ਵਾਪਸ ਲੈਣ, ਏਸੀਪੀ ਸਕੀਮ ਲਾਗੂ ਕਰਨ, 200 ਰੁਪਏ ਵਿਕਾਸ ਟੈਕਸ ਵਾਪਿਸ ਲੈਣ ਅਤੇ ਮੁਲਾਜਮਾਂ ਦੀਆ ਹੋਰ ਮੰਗਾਂ ਮੰਨਵਾਉਣ ਸਬੰਧੀ ਇਹ ਕਲਮ ਛੋੜ ਹੜਤਾਲ ਕੀਤੀ ਗਈ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀ ਦੇ ਖਿਲਾਫ ਭਲਕੇ ਮੁਲਾਜਿਮ ਸਹਿਯੋਗੀ ਜਥੇਬੰਦੀਆ ਨਾਲ ਮਿਲ ਕੇ ਸ਼ਹਿਰ ਵਿਚ ਇਕ ਵੱਡੀ ਰੈਲੀ ਕੱਢੀ ਜਾਵੇਗੀ ਤੇ ਅਰਥੀ ਫੂਕ ਮੁਜਾਹਰਾ ਵੀ ਕੀਤਾ ਜਾਵੇਗਾ। ਅੱਜ ਦੇ ਰੋਸ ਧਰਨੇ ਵਿੱਚ ਡਿਪਟੀ ਕਮਿਸ਼ਨਰ ਦਫਤਰ ਯੂਨੀਅਨ ਬਠਿੰਡਾ ਦੀ ਗਗਨਦੀਪ ਕੋਰ ਤੇ ਗੁਰਪ੍ਰੀਤ ਸਿੰਘ, ਆਬਕਾਰੀ ਤੇ ਕਰ ਵਿਭਾਗ ਵਿੱਚੋ  ਅਮਨਦੀਪ ਕੋਰ  ਤੇ ਸ੍ਰੀ ਗੁਰਮੰਗਲ ਸਿੰਘ , ਡੀਟੀਐਫ ਦੇ ਕਨਵੀਨਰ ਸ੍ਰੀ ਸਿਕੰਦਰ ਸਿੰਘ ਧਾਲੀਵਾਲ, ਪੰਚਾਇਤੀ ਰਾਜ ਵਿੱਚੋ ਸ੍ਰੀ ਦੇਵ ਸਿੰਘ ਤੇ ਸ੍ਰੀ ਗੁਰਪਿੰਦਰ ਸਿੰਘ, ਖੇਤੀਬਾੜੀ ਵਿਭਾਗ ਵਿੱਚੋ ਸ੍ਰੀ ਗੁਰਮੀਤ ਲਾਲ ਤੇ ਅਮਨਦੀਪ ਕੋਰ,
ਬਾਗਬਾਨੀ ਵਿਭਾਗ ਵਿਚੋਂ ਅਮਨਦੀਪ ਕੌਰ ਤੇ ਪਰਮਿੰਦਰ ਕੋਰ, ਜਲ ਸਰੋਤ ਵਿਭਾਗ ਵਿੱਚੋ ਸ੍ਰੀ ਗੁਣਦੀਪ ਬਾਂਸਲ , ਬੀਐਡ ਆਰ ਵਿਭਾਗ ਵਿੱਚੋ ਸ੍ਰੀ ਗੁਰਵਿੰਦਰ ਸਿੰਘ ਤੇ ਰੋਹਿਤ ਕੁਮਾਰ, ਜਿਲ੍ਹਾ ਅਟਾਰਨੀ ਵਿਭਾਗ ਵੱਲੋ ਸ੍ਰੀ ਰੁਪਿੰਦਰ ਸ਼ਰਮਾ , ਪਬਲਿਕ ਹੈਲਥ ਵਿਭਾਗ ਵਿੱਚੋ ਕਿਰਨਾ ਖਾਨ, ਸਹਿਕਾਰਤਾ ਵਿਭਾਗ ਵਿੱਚੋ ਸ੍ਰੀ ਜਸਪਾਲ ਸਿੰਘ ਲਿੱਪਾ, ਭੂਮੀ ਰੱਖਿਆ ਵਿਭਾਗ ਵਿੱਚੋ ਸ੍ਰੀ ਦਿਦਾਰ ਸਿੰਘ ਬਰਾੜ ਤੇ ਸੋਨੂੰ ਕੁਮਾਰ, ਸਿੱਖਿਆ ਵਿਭਾਗ ਵਿੱਚੋ ਪ੍ਰਗਤੀ ਸਿੰਗਲਾ ਤੇ ਪਰਮਜੀਤ ਕੋਰ , ਪਸੂ ਪਾਲਣ ਵਿਭਾਗ ਚੋ ਬੱਬਲ ਜੀਤ ਸਿੰਘ ਤੇ ਸ਼ਰਨਜੋਤ, ਲੋਕ ਸਪੰਰਕ ਵਿਭਾਗ ਵਿੱਚੋ ਵੀਰਪਾਲ ਕੋਰ , ਜਿਲ੍ਹਾ ਪ੍ਰੋਗਰਾਮ ਦਫਤਰ ਵਿੱਚੋ ਅਮਰਜੀਤ ਕੋਰ, ਐਸਟੀਪੀ ਵਿਭਾਗ ਵਿੱਚੋ ਸਤਨਾਮ ਸਿੰਘ ਡਰਾਇਵਰ ਤੇ ਤਪਿੰਦਰ ਸਿੰਘ , ਪੀਪੀਸੀਬੀ ਵਿਭਾਗ ਵਿੱਚੋ ਸ੍ਰੀ ਮਨਦੀਪ ਕੁਮਾਰ ਨੇੇ ਸੰਬੋਧਿਤ ਕੀਤਾ। ਅੰਤ ਵਿੱਚ ਖਜਾਨਚੀ ਗੁਰਸੇਵਕ ਸਿੰਘ ਵੱਲੋ ਆਏ ਸਾਰੇ ਸਾਥੀਆ ਦਾ ਧੰਨਵਾਦ ਕੀਤਾ ਗਿਆ।

Related posts

ਸਰਕਾਰੀ ਦਫ਼ਤਰਾਂ ’ਚ ਕੰਮਕਾਜ਼ ਲਈ ਜਾਣ ਵਾਲੇ ਸਾਵਧਾਨ: ਬਾਬੂਆਂ ਦੀ ਹੜਤਾਲ 11 ਦਸੰਬਰ ਤੱਕ ਵਧੀ

punjabusernewssite

ਤਨਖਾਹਾਂ ਨਾਂ ਮਿਲਣ ਕਾਰਨ ਭੜਕੇ ਸੀਵਰੇਜ ਬੋਰਡ ਕਾਮੇ ਕੀਤੀ ਰੋਸ ਰੈਲੀ

punjabusernewssite

ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਵੱਲੋਂ  ਦਿੱਲੀ ਵਿੱਚ ਵਿਸ਼ਾਲ ਰੈਲੀ 3 ਨਵੰਬਰ ਨੂੰ

punjabusernewssite