Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਸਿੱਖਿਆ

ਪੰਜਾਬ ਬੋਰਡ ਨੇ ਜੌਗਰਫ਼ੀ ਦੀਆਂ ਕਿਤਾਬਾਂ ਭੇਜੀਆਂ ਨਹੀਂ, ਪ੍ਰਯੋਗੀ ਅੰਕ 40 ਫ਼ੀਸਦੀ ਘਟਾਏ

13 Views

ਜੌਗਰਫ਼ੀ ਟੀਚਰਜ਼ ਯੂਨੀਅਨ ਨੇ ਮੁੱਖ ਮੰਤਰੀ ਤੇ ਚੇਅਰਪਰਸਨ ਨੂੰ ਲਿਖੇ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 24 ਜੁਲਾਈ: ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੌਗਰਫ਼ੀ ਵਿਸ਼ੇ ਦੇ 11ਵੀਂ ਤੇ 12ਵੀਂ ਜਮਾਤ ਦੀਆਂ ਕਿਤਾਬਾਂ ਸਕੂਲਾਂ ਵਿੱਚ ਨਾ ਭੇਜਣ ਅਤੇ 10+2 ਸ਼?ਰੇਣੀਆਂ ਦੇ ਪ੍ਰਯੋਗੀ ਅੰਕਾਂ ਨੂੰ ਘਟਾਉਣ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ, ਚੇਅਰਪਰਸਨ ਪੰਜਾਬ ਬੋਰਡ ਸਤਿਬੀਰ ਕੌਰ ਬੇਦੀ, ਪ੍ਰਮੁੱਖ ਸਿੱਖਿਆ ਸਕੱਤਰ ਪੰਜਾਬ ਸਰਕਾਰ ਤੇ ਡਾਇਰੈਕਟਰ ਐੱਸ.ਸੀ.ਈ.ਆਰ.ਟੀ ਪੰਜਾਬ ਨੂੰ ਪੱਤਰ ਲਿਖੇ ਹਨ। ਜਿੰਨ੍ਹਾਂ ਵਿੱਚ ਦੱਸਿਆ ਹੈ ਕਿ ਜੌਗਰਫੀ (ਭੂਗੋਲ) ਵਿਸ਼ੇ ਦੀਆਂ 11ਵੀਂ ਤੇ 12ਵੀਂ ਸ਼ਰੇਣੀ ਦੀਆਂ ਕਿਤਾਬਾਂ ਬਹੁਤ ਸਾਰੇ ਬਲਾਕਾਂ ਅਤੇ ਜਿਲ੍ਹਿਆਂ ਵਿੱਚ ਨਹੀਂ ਪਹੁੰਚੀਆਂ, ਜਦੋਂਕਿ ਵਿੱਦਿਅਕ ਵਰ੍ਹਾ ਸ਼ੁਰੂ ਹੋਏ ਨੂੰ ਚਾਰ ਮਹੀਨੇ ਬੀਤਣ ਵਾਲੇ ਹਨ।ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜੌਗਰਫ਼ੀ ਵਿਸ਼ੇ ਦੇ ਪ੍ਰੈਕਟੀਕਲ, ਸ਼ਰੇਣੀ 10+2 ਬਾਰੇ ਬਿਨਾਂ ਕਿਸੇ ਤਰਕ ਅਤੇ ਠੋਸ ਆਧਾਰ ਦੇ ਫੈਸਲਾ ਲੈਂਦੇ ਹੋਏ ਸ਼ੈਸ਼ਨ 2023-24 ਵਿੱਚ ਪ੍ਰੈਕਟੀਕਲ ਦੇ 10 ਅੰਕ (40 ਫੀਸਦੀ) ਘਟਾ ਦਿੱਤੇ ਹਨ ਅਤੇ ਥਿਉਰੀ ਦੇ 10 ਅੰਕ ਵਧਾ ਕੇ 70 ਤੋਂ 80 ਅੰਕ ਕਰਕੇ ਇਸ ਨੂੰ ਬਿਨਾਂ ਪ੍ਰੈਕਟੀਕਲ ਵਿਸ਼ਿਆਂ ਨਾਲ ਜੋੜ ਕੇ 80 ਅੰਕ ਤੇ 20 ਅੰਕ ਕਰ ਦਿੱਤੇ ਹਨ। ਜਿਸ ਨਾਲ ਵਿਦਿਆਰਥੀਆਂ ਦਾ ਵਿੱਦਿਅਕ ਨੁਕਸਾਨ ਹੋਵੇਗਾ, ਜਿਸ ਸੰਬੰਧੀ ਜੌਗਰਫ਼ੀ ਦੇ ਵਿਦਿਆਰਥੀਆਂ ਅਤੇ ਜੌਗਰਫ਼ੀ ਲੈਕਚਰਾਰਾਂ ਵਿੱਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਦੂਜੇ ਬਿਨਾਂ ਪ੍ਰੈਕਟੀਕਲ ਵਿਸ਼ੇ ਵਾਲੇ ਵਿਦਿਆਰਥੀਆਂ ਨੂੰ ਬਿਨਾਂ ਕੋਈ ਵਾਧੂ ਮਿਹਨਤ ਕੀਤਿਆਂ ਸਿੱਧੇ ਹੀ ਇੰਟਰਨਲ ਐੱਸਸਮੈਂਟ ਵਾਲੇ 20 ਅੰਕ ਮਿਲ ਜਾਣਗੇ ਜਦੋਂਕਿ ਜੌਗਰਫ਼ੀ ਵਿਸ਼ੇ ਵਾਲਿਆਂ ਨੂੰ ਬਕਾਇਦਾ ਪ੍ਰੈਕਟੀਕਲ ਅਭਿਆਸ ਕਰਕੇ ਅਤੇ ਫੀਲਡ ਵਿੱਚ ਜਾ ਕੇ ਇਹ ਅੰਕ ਮਿਲਣਗੇ। ਇੱਥੇ ਇਹ ਦੱਸਣਾ ਵੀ ਵਾਜਿਬ ਹੋਵੇਗਾ ਕਿ ਬੋਰਡ ਵੱਲੋਂ ਜੌਗਰਫੀ ਵਿਸ਼ੇ ਤੋਂ ਬਿਨਾਂ ਹੋਰ ਕਿਸੇ ਵੀ ਪ੍ਰੈਕਟੀਕਲ ਵਿਸ਼ੇ ਦੇ ਪ੍ਰਯੋਗੀ ਅੰਕਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਹਨਾਂ ਸਾਇੰਸ ਪ੍ਰਯੋਗੀ ਵਿਸ਼ਿਆਂ ਵਾਲਿਆਂ ਦੇ 70 ਅੰਕ ਥਿਊਰੀ, 25 ਅੰਕ ਪ੍ਰੈਕਟੀਕਲ ਅਤੇ 5 ਅੰਕ ਇੰਟਰਨਲ ਐੱਸਸਮੈਂਟ ਦੇ ਹੀ ਰਹਿਣ ਦਿੱਤੇ ਗਏ ਹਨ।ਜੱਥੇਬੰਦੀ ਦੇ ਆਗੂਆਂ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ, ਜਨਰਲ ਸਕੱਤਰ ਦਿਲਬਾਗ ਸਿੰਘ ਲਾਪਰਾਂ ਲੁਧਿਆਣਾ, ਮੀਤ ਪ੍ਰਧਾਨ ਨਰੇਸ਼ ਸਲੂਜਾ ਸ਼ੀ ਮੁਕਤਸਰ ਸਾਹਿਬ, ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਾਨ ਸੰਗਰੂਰ, ਅਬਦਰ ਰਸ਼ੀਦ ਹਾਂਡਾ ਰੋਪੜ, ਤੇਜਪਾਲ ਸਿੰਘ ਸ਼?ਰੀ ਅੰਮ੍ਰਿਤਸਰ ਸਾਹਿਬ, ਸਕੱਤਰ ਸ਼ਮਸ਼ੇਰ ਸਿੰਘ ਸ਼ੈਰੀ ਫਰੀਦਕੋਟ, ਖਜ਼ਾਨਚੀ ਚਮਕੌਰ ਸਿੰਘ ਮੋਗਾ, ਜਸਵਿੰਦਰ ਸਿੰਘ ਸੰਧੂ ਨਵਾਂ ਸ਼ਹਿਰ, ਅਵਤਾਰ ਸਿੰਘ ਬਲਿੰਗ, ਤੇਜਵੀਰ ਸਿੰਘ ਫਾਜ਼ਿਲਕਾ, ਹਰਜੋਤ ਸਿੰਘ ਬਰਾੜ, ਸ਼ੰਕਰ ਲਾਲ ਬਠਿੰਡਾ, ਗੁਰਸੇਵਕ ਸਿੰਘ ਅਨੰਦਪੁਰ ਸਾਹਿਬ, ਪਰਮਜੀਤ ਸਿੰਘ ਸੰਧੂ ਮੁਹਾਲੀ ਅਤੇ ਗੁਰਮੇਲ ਸਿੰਘ ਰਹਿਲ ਪਟਿਆਲਾ ਆਦਿ ਨੇ ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਤੋਂ ਮੰਗ ਕੀਤੀ ਹੈ ਕਿ ਜੌਗਰਫ਼ੀ ਵਿਸ਼ੇ ਨੂੰ 10+2 ਪੱਧਰ ’ਤੇ ਸ਼ੈਸ਼ਨ 2023-24 ਲਈ ਬਾਕੀ ਪ੍ਰੈਕਟੀਕਲ ਵਿਸ਼ਿਆਂ ਵਾਂਗ ਹੀ 70 ਅੰਕ ਥਿਊਰੀ, 25 ਅੰਕ ਪ੍ਰੈਕਟੀਕਲ ਅਤੇ 5 ਅੰਕ ਇੰਟਰਨਲ ਐੱਸਸਮੈਂਟ ਦੇ ਬਹਾਲ ਕਰਕੇ ਸ਼ੈਸ਼ਨ 2022-23 ਵਾਲਾ ਢਾਂਚਾ ਹੀ ਬਰਕਰਾਰ ਰੱਖਿਆ ਜਾਵੇ ਅਤੇ ਸਕੂਲਾਂ ਵਿੱਚ ਜੌਗਰਫ਼ੀ ਵਿਸ਼ੇ ਦੀਆਂ ਕਿਤਾਬਾਂ ਭੇਜਣ ਦੇ ਪ੍ਰਬੰਧ ਤੁਰੰਤ ਕੀਤੇ ਜਾਣ।

Related posts

ਬੀ.ਐਫ.ਜੀ.ਆਈ. ਦੀ ਵਿਦਿਆਰਥਣ ਦੀ 20 ਲੱਖ ਦੇ ਸਾਲਾਨਾ ਪੈਕੇਜ ‘ਤੇ ਹੋਈ ਪਲੇਸਮੈਂਟ

punjabusernewssite

ਸਰਕਾਰੀ ਹਾਈ ਸਕੂਲ ਬੱਲੋ ਵਿਖੇ ਲੱਗਿਆ ਸਕਾਊਟ ਤੇ ਗਾਈਡਜ਼ ਕੈਂਪ

punjabusernewssite

ਸਿੱਖਿਆ ਤੇ ਸਿਹਤ ਦੇ ਖੇਤਰ ਨੂੰ ਪ੍ਰਫੁੱਲਿਤ ਕਰਨਾ ਸੂਬਾ ਸਰਕਾਰ ਦੀ ਮੁੱਖ ਤਰਜੀਹ : ਜਗਰੂਪ ਗਿੱਲ

punjabusernewssite