ਮਾਨਸਾ ਦੀਆਂ ਧੀਆਂ ਨੇ ਸਿੱਖਿਆ ਖੇਤਰ ਚ ਰਚਿਆ ਇਤਿਹਾਸ
ਵਿਧਾਇਕ ਬੁੱਧ ਰਾਮ,ਚੇਅਰਮੈਨ ਚਰਨਜੀਤ ਅੱਕਾਂਵਾਲੀ, ਕਾਰਜਕਾਰੀ ਡਿਪਟੀ ਕਮਿਸ਼ਨਰ ਟੀ.ਬੈਨਿਥ ਨੇ ਕੀਤਾ ਵਿਸ਼ੇਸ਼ ਸਨਮਾਨ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 30 ਮਈ : ਪੰਜਾਬ ਸਰਕਾਰ ਦੇ ਪਹਿਲੇ ਇਕ ਸਾਲ ਦੇ ਕਾਰਜਕਾਲ ਦੌਰਾਨ ਸਿੱਖਿਆ ਖੇਤਰ ਚ ਹੋਈਆਂ ਇਨਕਲਾਬੀ ਤਬਦੀਲੀਆਂ ਅਤੇ ਅਧਿਆਪਕਾਂ ਦੀ ਕੀਤੀ ਭਰਤੀ ਸਦਕਾ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ 45 ਹਜ਼ਾਰ ਦਾਖਲੇ ਵਧੇ ਹਨ,ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ, ਵਿਦਿਆਰਥੀ ਮੈਰਿਟਾਂ ਚ ਆ ਰਹੇ ਹਨ। ਇਸ ਗੱਲ ਦਾ ਦਾਅਵਾ ਵਿਧਾਇਕ ਪ੍ਰਿੰਸੀਪਲ ਸ੍ਰੀ ਬੁੱਧ ਰਾਮ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰ ਚਰਨਜੀਤ ਸਿੰਘ ਅੱਕਾਂਵਾਲੀ ਨੇ ਅੱਜ ਇਥੇ ਹੋਏ ਇਕ ਸਨਮਾਨ ਸਮਾਰੋਹ ਦੌਰਾਨ ਕੀਤਾ ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਚ ਸਿੱਖਿਆ ਵਿਭਾਗ ਵੱਲ੍ਹੋਂ ਅੱਠਵੀਂ, ਦਸਵੀਂ, ਬਾਰਵੀਂ ਜਮਾਤ ਦੇ ਨਤੀਜਿਆਂ ਦੌਰਾਨ ਪੰਜਾਬ ਭਰ ਚੋਂ ਮੋਹਰੀ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਵਿਧਾਇਕ ਸ੍ਰੀ ਬੁੱਧ ਰਾਮ ਅਤੇ ਸ੍ਰ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਅਗਲੇ ਵਰ੍ਹ?ਆਂ ਦੌਰਾਨ ਸਿੱਖਿਆ ਖੇਤਰ ਚ ਕੀਤੀਆਂ ਜਾ ਰਹੀਆਂ ਇਤਿਹਾਸਕ ਤਬਦੀਲੀਆਂ ਕਾਰਨ ਵਿਦੇਸ਼ ਜਾਣ ਦੇ ਰੁਝਾਨ ਨੂੰ ਵੱਡੀ ਠੱਲ ਪਵੇਗੀ।ਉਨ੍ਹਾਂ ਅਧਿਆਪਕ ਵਰਗ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਮਾਜ ਵਿੱਚ ਬਹੁਤ ਵੱਡਾ ਰੁਤਬਾ ਹੈ ਅਤੇ ਉਨ੍ਹਾਂ ਉਪਰ ਦੇਸ਼ ਦਾ ਭਵਿੱਖ ਸਿਰਜਣ ਲਈ ਵੱਡੀਆਂ ਜ਼ਿੰਮੇਵਾਰੀਆਂ ਹਨ,ਜਿਸ ਨੂੰ ਉਹ ਹੋਰ ਗੰਭੀਰਤਾ ਨਾਲ ਨਿਭਾਉਣ।ਕਾਰਜਕਾਰੀ ਡਿਪਟੀ ਕਮਿਸ਼ਨਰ ਟੀ.ਬੈਨਿਥ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲ੍ਹੋਂ ਵਿਦਿਆਰਥੀਆਂ ਦੇ ਆਏ ਸ਼ਾਨਦਾਰ ਨਤੀਜਿਆਂ ਲਈ ਵਿਦਿਆਰਥੀਆਂ ਦੀ ਮਿਹਨਤ ਦੇ ਨਾਲ-ਨਾਲ ਸਿੱਖਿਆ ਅਧਿਕਾਰੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵੀ ਵਧਾਈ ਦਿੱਤੀ, ਜਿਨ੍ਹਾਂ ਦੀ ਯੋਗ ਅਗਵਾਈ,ਹੱਲਾਸ਼ੇਰੀ ਨਾਲ ਵਿਦਿਆਰਥੀ ਆਪਣੀਆਂ ਜਮਾਤਾਂ ਵਿਚੋਂ ਮੋਹਰੀ ਪੁਜੀਸ਼ਨਾਂ ਹਾਸਲ ਕਰ ਸਕੇ ਹਨ।ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿੱ) ਹਰਿੰਦਰ ਸਿੰਘ ਭੁੱਲਰ ਨੇ ਵਿਦਿਆਰਥੀਆਂ ਨੂੰ ਆਏ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੰਦਿਆਂ ਕਿਹਾ ਕਿ ਮਾਨਸਾ ਜ਼ਿਲ੍ਹੇ ਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ।ਉਨ੍ਹਾਂ ਚੰਗੇ ਨਤੀਜਿਆਂ ਦਾ ਸਿਹਰਾ ਜ਼ਿਲ੍ਹੇ ਅੰਦਰ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਸ਼ਾਨਦਾਰ ਟੀਮ ਵਰਕ ਦੇ ਸਿਰ ਬੰਨਿ੍ਹਆ।ਸਨਮਾਨ ਸਮਾਰੋਹ ਦੌਰਾਨ ਅੱਠਵੀਂ ਜਮਾਤ ਦੇ ਨਤੀਜਿਆਂ ਦੌਰਾਨ ਪੰਜਾਬ ਭਰ ਚੋਂ ਪਹਿਲੇ, ਦੂਜੇ ਸਥਾਨ ’ਤੇ ਰਹਿਣ ਵਾਲੀਆਂ ਸਰਕਾਰੀ ਸੈਕੰਡਰੀ ਸਕੂਲ ਬੁਢਲਾਡਾ ਦੀਆਂ ਵਿਦਿਆਰਥਣਾਂ ਲਵਪ੍ਰੀਤ ਕੌਰ,ਗੁਰਅੰਕਿਤ ਕੌਰ ,ਦਸਵੀਂ ਜਮਾਤ ਵਿਚੋਂ ਪੰਜਾਬ ਭਰ ਚੋਂ ਤੀਜਾ ਸਥਾਨ ਹਾਸਲ ਕਰਨ ਸਰਕਾਰੀ ਹਾਈ ਸਕੂਲ ਮੰਢਾਲੀ ਦੀ ਵਿਦਿਆਰਥਣ ਹਰਮਨਦੀਪ ਕੌਰ ਅਤੇ ਬਾਰਵੀਂ ਜਮਾਤ ਵਿੱਚੋਂ ਪੰਜਾਬ ਭਰ ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਦਸਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਦੀ ਵਿਦਿਆਰਥਣ ਸੁਜਾਨ ਕੌਰ ਤੋਂ ਇਲਾਵਾ ਅੱਠਵੀਂ, ਦਸਵੀਂ, ਬਾਰਵੀਂ ਜਮਾਤ ਦੌਰਾਨ ਮੈਰਿਟਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਜਿਸ ਵਿੱਚ ਵੱਡੀ ਗਿਣਤੀ ਸਰਕਾਰੀ ਸੈਕੰਡਰੀ ਗਰਲਜ਼ ਸਕੂਲ ਰੱਲਾ ਦੀਆਂ ਵਿਦਿਆਰਥਣਾਂ ਦੀ ਸੀ।ਇਸ ਮੌਕੇ ਡਿਪਟੀ ਡੀਈਓ ਐਲੀਮੈਂਟਰੀ ਗੁਰਲਾਭ ਸਿੰਘ,ਐਡਵੋਕੇਟ ਰਣਦੀਪ ਸ਼ਰਮਾਂ,ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ, ਡਾਈਟ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ, ਪ੍ਰਿੰਸੀਪਲ ਮਦਨ ਲਾਲ ਕਟਾਰੀਆਂ, ਪ੍ਰਿੰਸੀਪਲ ਡਾ.ਪਰਮਜੀਤ ਸਿੰਘ ਭੋਗਲ, ਪ੍ਰਿੰਸੀਪਲ ਕੰਵਲਜੀਤ ਕੌਰ ਮਾਨਸਾ,ਪ੍ਰਿੰਸੀਪਲ ਸਰੋਜ ਰਾਣੀ ਫਫੜੇ,ਪ੍ਰਿੰਸੀਪਲ ਅਸ਼ੋਕ ਕੁਮਾਰ ਕੋਟੜਾ, ਗੁਰਮੀਤ ਸਿੱਧੂ ਬੁਢਲਾਡਾ,ਪ੍ਰਿੰਸੀਪਲ ਫੌਜਾ ਸਿੰਘ ਜੋੜਕੀਆਂ,ਪ੍ਰਿੰਸੀਪਲ ਭੁਪਿੰਦਰ ਸਿੰਘ ਸਰਦੂਲਗੜ੍ਹ, ਹੈਡਮਾਸਟਰ ਹਰਪ੍ਰੀਤ ਸਿੰਘ,ਲੈਕਚਰਾਰ ਮਨਪ੍ਰੀਤ ਕੌਰ ਵਾਲੀਆਂ,ਡੀ.ਐੱਮ ਪਰਵਿੰਦਰ ਸਿੰਘ, ਡੀ ਐੱਮ ਗੁਰਦੀਪ ਸਿੰਘ,ਪ੍ਰੋ.ਕੁਲਦੀਪ ਚੌਹਾਨ ਨੇ ਵੀ ਸੰਬੋਧਨ ਕੀਤਾ।ਸਨਮਾਨ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਲਜਿੰਦਰ ਜੋੜਕੀਆਂ ਨੇ ਬਾਖੂਬੀ ਨਿਭਾਈ।
Share the post "ਪੰਜਾਬ ਭਰ ਚੋਂ ਮੋਹਰੀ ਰਹੀਆਂ ਅੱਠਵੀਂ, ਦਸਵੀਂ, ਬਾਰਵੀਂ ਜਮਾਤ ਜਮਾਤ ਦੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ"