ਸਰਕਾਰੀ ਖਜਾਨਾ ਪਨਬਸ ਅਤੇ ਪੀ ਆਰ ਟੀ ਸੀ ਵਿੱਚ ਕਿਲੋਮੀਟਰ ਸਕੀਮ ਬੱਸਾਂ ਤੇ ਆਉਟਸੋਰਸ ਤੇ ਭਰਤੀ ਕਰਕੇ ਦੋਨੋ ਹੱਥੀ ਵੱਡੇ ਘਰਾਣਿਆਂ ਨੂੰ ਲਟਾਉਣ ਲੱਗੀ ਮਾਨ ਸਰਕਾਰ- ਕੁਲਵੰਤ ਸਿੰਘ ਮਨੇਸ
ਪੀ ਆਰ ਟੀ ਸੀ ਵਿਭਾਗ ਨੂੰ ਡੁੱਬਣ ਤੋ ਬਚਾਉਣ ਲਈ ਕੱਚੇ ਕਾਮੇ ਹਰ ਸੰਘਰਸ਼ ਦੇ ਰਾਹ ਤੇ ਤੁਰਨ ਨੂੰ ਤਿਆਰ- ਸੰਦੀਪ ਗਰੇਵਾਲ
ਪੰਜਾਬੀ ਖ਼ਬਰਸਾਰ ਬਿਉਰੋ
ਪਟਿਆਲਾ, 6 ਸਤੰਬਰ: ਪੰਜਾਬ ਰੋਡਵੇਜ ਪਨਬਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੱਦੇ ਉੱਤੇ ਅੱਜ ਪੀ ਆਰ ਟੀ ਸੀ ਦੇ ਮੁੱਖ ਦਫਤਰ ਦਾ ਘਿਰਾਉ ਕਰਕੇ ਪੰਜਾਬ ਸਰਕਾਰ ਦੇ ਪੀ ਆਰ ਟੀ ਸੀ ਦੇ ਨਿੱਜੀਕਰਨ ਦੇ ਫੈਸਲੇ ਵਿਰੁੱਧ ਰੋਸ ਪ੍ਗਟ ਕੀਤਾ ਗਿਆ। ਇਸ ਮੌਕੇੇ ਸੂਬਾਂ ਪ੍ਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੀ ਆਮ ਜਨਤਾਂ ਨੇ ਪੰਜਾਬ ਨੂੰ ਬਚਾਉਣ ਲਈ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਉਹ ਸਰਕਾਰ ਪੰਜਾਬ ਨੂੰ ਬਚਾਉਣ ਦੀ ਥਾਂ ਤੇ ਸੱਤਾਂ ਵਿੱਚ ਆਉਦੇ ਸਾਰ ਹੀ ਪੰਜਾਬ ਦੇ ਟਰਾਸਪੋਰਟ ਅਦਾਰੇ ਪਨਬੱਸ ਅਤੇ ਪੀ ਆਰ ਟੀ ਸੀ ਨੂੰ ਦੋਨੇ ਹੱਥੀ ਵੱਡੇ ਘਰਾਣਿਆਂ ਨੂੰ ਵੇਚਣ ਲੱਗ ਗਈ ਹੈ। ਇੱਕ ਪਾਸੇ ਵੱਡੇ ਟਰਾਸਪੋਟਰਾਂ ਦੀਆਂ ਬੱਸਾਂ ਪਨਬੱਸ ਤੇ ਪੀ ਆਰ ਟੀ ਸੀ ਵਿੱਚ ਕਿਲੋਮੀਟਰ ਸਕੀਮ ਦੇ ਨਾਮ ਤੇ ਪਾ ਕੇ ਪੰਜਾਬ ਦੇ ਖਜਾਨੇ ਦੇ ਕਰੋੜਾਂ ਰੁਪਏ ਟਰਾਸਪੋਟਰਾਂ ਨੂੰ ਲੁਟਾਉਣ ਲੱਗੀ ਹੈ ਅਤੇ ਦੂਜੇ ਪਾਸੇ ਪੰਜਾਬ ਦੇ ਬੇਰੁਜਗਾਰਾ ਨੂੰ ਠੇਕੇਦਾਰਾ ਕੋਲ ਵੇਚ ਕੇ ਆਉਟਸੋਰਸ ਦੇ ਨਾਮ ਤੇ ਪਨਬੱਸ ਅਤੇ ਪੀ ਆਰ ਟੀ ਸੀ ਵਿੱਚ ਉਹਨਾਂ ਦਾ ਮਾਨਸਿਕ,ਆਰਥਿਕ ਅਤੇ ਸ਼ਰੀਰਕ ਸ਼ੋਸਣ ਕਰਨ ਜਾ ਰਹੀ ਹੈ।ਇਹਨਾਂ ਸਾਰੇ ਗਲਤ ਫੈਸਲਿਆਂ ਨੂੰ ਰੋਕਣ ਦੇ ਲਈ ਜਥੇਬੰਦੀ ਨੂੰ ਮਜਬੂਰਨ ਸੰਘਰਸ਼ ਦੇ ਰਾਹ ਤੇ ਉਤਰਨਾਂ ਪਿਆ ਜਿਸ ਦੇ ਤਹਿਤ ਅੱਜ ਪੀ ਆਰ ਟੀ ਦੇ ਮੁੱਖ ਦਫਤਰ ਦਾ ਘਿਰਾਵ ਕੀਤਾ ਗਿਆ ਅਤੇ 13 ਤਰੀਕ ਨੂੰ ਡਾਇਰੈਕਟਰ ਸਟੇਟ ਟਰਾਸਪੋਰਟ ਦੇ ਦਫਤਰ ਦਾ ਘਿਰਾਵ ਚੰਡੀਗੜ ਵਿਖੇ ਕੀਤਾ ਜਾਵੇਗਾ।
ਇਸ ਮੌਕੇ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਪਨਬੱਸ ਅਤੇ ਪੀ ਆਰ ਟੀ ਸੀ ਮੁਲਾਜਮ ਪਿਛਲੀਆਂ ਸਰਕਾਰਾ ਦਾ ਭੰਡੀ ਪ੍ਚਾਰ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਸਕਦੇ ਨੇ ਤਾਂ ਜੇਕਰ ਸਰਕਾਰ ਵੱਲੋ ਸਾਡੇ ਸਰਕਾਰੀ ਅਦਾਰੇ ਵੱਡੇ ਘਰਾਣਿਆਂ ਨੂੰ ਵੇਚਣ ਦਾ ਰਾਹ ਨਾਂ ਛੱਡਿਆਂ ਤਾਂ ਉਹ ਦਿਨ ਦੂਰ ਨਹੀ ਜਦੋ ਬੱਸਾਂ ਵਿੱਚ ਆਮ ਆਦਮੀ ਸਰਕਾਰ ਦੇ ਵਿਰੁੱਧ ਭੰਡੀ ਪ੍ਰਚਾਰ ਕਰਕੇ ਆਮ ਜਨਤਾਂ ਤੋ ਪੰਜਾਬ ਦੇ ਅਦਾਰਿਆਂ ਨੂੰ ਵੇਚਣ ਤੋ ਰੋਕਣ ਲਈ ਸੰਘਰਸ਼ ਵਿੱਚ ਸਾਥ ਦੀ ਅਪੀਲ ਕਰਨਗੇ। ਇਸ ਮੌਕੇ ਪ੍ਧਾਨ ਕੁਲਵੰਤ ਸਿੰਘ ਮਨੇਸ ਨੇ ਦੱਸਿਆਂ ਕਿ ਸਰਕਾਰ ਨਾਲ ਕਈ ਮੀਟਿੰਗਾਂ ਜਥੇਬੰਦੀ ਦੀਆਂ ਹੋ ਚੁੱਕੀਆਂ ਹਨ ਜਿਸ ਵਿੱਚ ਸਰਕਾਰ ਨੂੰ ਕਿੱਲੋਮੀਟਰ ਸਕੀਮ ਬੱਸਾ ਅਤੇ ਆਉਟਸੋਰਸ ਭਰਤੀ ਦੇ ਪੰਜਾਬ ਸਰਕਾਰ ਦੇ ਖਜਾਨੇ ਨੂੰ ਨੁਕਸਾਨ ਬਾਰੇ ਦੱਸ ਚੁੱਕੇ ਹਾਂ ਪਰੰਤੂ ਅਧਿਕਾਰੀਆਂ ਵੱਲੋ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਸਰਕਾਰ ਨੂੰ ਵਾਰ ਵਾਰ ਗੁੰਮਰਾਹ ਕਰਕੇ ਠੇਕੇਦਾਰ ਦੇ ਚੁੰਗਲ ਵਿੱਚ ਪੰਜਾਬ ਦੇ ਨੌਜਵਾਨਾ ਨੂੰ ਫਸਾਉਣ ਦਾ ਜਾਲ ਵਿਛਾਇਆ ਜਾ ਰਿਹਾ ਹੈ। ਜਿਸਦਾ ਜਥੇਬੰਦੀ ਸਖਤ ਵਿਰੋਧ ਕਰਦੀ ਹੈ ਇਸ ਠੇਕੇਦਾਰੀ ਪ੍ਥਾਂ ਦਾ ਭੋਗ ਪਾਉਣ ਤੇ ਕਿਲੋਮੀਟਰ ਸਕੀਮ ਬੰਦ ਕਰਾਉਣ ਲਈ ਜਥੇਬੰਦੀ 20 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ,ਟਰਾਸਪੋਰਟ ਮੰਤਰੀ ਪੰਜਾਬ ਦਾ ਘਿਰਾਵ ਕਰਕੇ ਗੁਪਤ ਐਕਸ਼ਨ ਕਰੇਗੀ ਅਤੇ ਮਿਤੀ 27,28,29 ਸਤੰਬਰ ਨੂੰ ਹੜਤਾਲ ਕਰਕੇ ਪਨਬੱਸ ਅਤੇ ਪੀ ਆਰ ਟੀ ਸੀ ਦਾ ਮੁਕੰਮਲ ਚੱਕਾ ਜਾਮ ਕਰੇਗੀ।
Share the post "ਪੰਜਾਬ ਰੋਡਵੇਜ ਕੰਟਰੈਕਟ ਵਰਕਰਜ ਵੱਲੋ ਪੀ ਆਰ ਟੀ ਸੀ ਦੇ ਨਿੱਜੀਕਰਨ ਵਿਰੁੱਧ ਹੈਂਡ ਆਫਿਸ ਪਟਿਆਲਾ ਦਾ ਘਿਰਾਉ"