spot_img

ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਦੇ ਆਗੂਆਂ ਦੀ ਉੱਚ ਅਧਿਕਾਰੀਆ ਦੇ ਨਾਲ ਹੋਈ ਮੀਟਿੰਗ

Date:

spot_img

ਸੁਖਜਿੰਦਰ ਮਾਨ
ਬਠਿੰਡਾ, 20 ਮਈ: ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੀ ਇੱਕ ਮੀਟਿੰਗ ਸ਼ੁੱਕਰਵਾਰ ਨੂੰ ਸੂਬਾ ਪ੍ਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਵਿੱਚ ਪੰਜਾਬ ਭਵਨ ਚੰਡੀਗੜ ਵਿੱਖੇ ਸੈਕਟਰੀ ਟਰਾਂਸਪੋਰਟ, ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਅਤੇ ਵਿਭਾਗ ਦੇ ਉੱਚ ਅਧਿਕਾਰੀਆ ਦੇ ਨਾਲ ਹੋਈ। ਯੂਨੀਅਨ ਦੇ ਆਗੂਆਂ ਨੇ ਦਸਿਆ ਕਿ ਮੀਟਿੰਗ ਬਹੁਤ ਹੀ ਵਧੀਆਂ ਮਹੌਲ ਵਿੱਚ ਹੋਈ ਸੈਕਟਰੀ ਟਰਾਂਸਪੋਰਟ ਵੱਲੋ ਜਥੇਬੰਦੀ ਦੀਆਂ ਮੰਗਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆਂ ਤੇ ਹਰ ਇੱਕ ਮੰਗ ਤੇ ਤਰਤੀਬਵਾਰ ਚਰਚਾ ਕੀਤੀ ਗਈ ਅਤੇ ਜਥੇਬੰਦੀ ਦੇ ਪੱਖ ਸੁਣ ਕੇ ਜਲਦ ਤੋ ਜਲਦ ਲਾਗੂ ਕਰਨ ਸੰਬੰਧੀ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਆਖਿਆ। ਮੁਲਾਜਮਾਂ ਨੂੰ ਤਨਖਾਹਾਂ 5 ਤਰੀਕ ਤੋਂ ਪਹਿਲਾਂ ਮਿਲਣ ਦਾ ਭਰੋਸਾ ਦਿੱਤਾ ਗਿਆ। ਮੋਗੇ ਡੀਪੂ ਦਾ ਰੋਟਾ ਵਾਪਸੀ ਡੀਪੂ ਵਿੱਚ ਬਣੇਗਾ ਅਤੇ ਚੰਡੀਗੜ੍ਹ ਡੀਪੂ ਦੇ ਸਾਥੀ ਨੂੰ ਡਿਉਟੀ ਤੇ ਮੁੜ ਬਹਾਲ ਕਰ ਦਿੱਤਾ ਗਿਆ ਨਾਲ ਹੀ ਕਰੋਨਾ ਕਾਲ ਵਿੱਚ ਡਿਉਟੀ ਦੋਰਾਨ ਕਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਮੁਲਾਜਮਾਂ ਨੂੰ 50 ਲੱਖ ਰੁਪਏ ਵਾਲੀ ਸਹਾਇਤਾ ਲਈ ਫਾਇਲਾਂ ਮਗਵਾ ਕੇ ਅਤੇ ਹਾਦਸੇ ਜਾ ਕਿਸੇ ਹੋਰ ਕਾਰਨ ਦੋਰਾਨ ਮੋਤ ਤੇ ਮਹਿਕਮੇ ਵਲੋਂ 1 ਲੱਖ ਰੁਪਏ ਬੀਮੇ ਵਾਲੀਆਂ ਫਾਇਲਾਂ ਤੇ ਤੁਰੰਤ ਹੱਲ ਕਰਨ ਲਈ ਕਿਹਾ ਇੰਨਕੁਆਰੀਆ ਹੱਕ ਵਿੱਚ ਹੋ ਚੁੱਕੇ ਮੁਲਾਜਮ ਬਹਾਲ ਕਰਨ ਤੇ ਸਹਿਮਤੀ ਹੋਈ ਕੰਡੀਸਨਾ ਵਾਲੇ ਮੁਲਾਜਮਾਂ ਦੀ ਫਾਇਲ ’ਤੇ ਹਮਦਰੀ ਨਾਲ ਵਿਚਾਰ ਦਾ ਭਰੋਸਾ ਦਿੱਤਾ। ਇਸੇ ਤਰ੍ਹਾਂ ਡਾਟਾ ਐਂਟਰੀ ਉਪਰੇਟਰ ਅਤੇ ਅਡਵਾਸ ਬੁੱਕਰ ਨੂੰ 2500+30% ਵਾਧਾ ਦੇਣ ਸਬੰਧੀ ਸੈਕਟਰੀ ਸਾਹਿਬ ਨੇ ਇਸ ਨੂੰ ਏਜੰਡਾ ਬਣਾ ਕੇ ਜਲਦੀ ਵਿਚਾਰਨ ਦਾ ਵਿਸਵਾਸ ਦਿੱਤਾ। ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਲਈ ਪਾਲਸੀ ਬਣਾਉਣ ਜਾਂ ਸਰਵਿਸ ਰੂਲ ਲਾਗੂ ਕਰਨ ਲਈ ਅਤੇ ਨਵੀਂ ਆਉਟਸੋਰਸ ਭਰਤੀ ਸੰਬੰਧੀ ਨੂੰ ਰੱਦ ਕਰਨ ਤੇ ਯੂਨੀਅਨ ਦੇ ਵਿਰੋਧ ਨੂੰ ਦੇਖਦਿਆ ਸੈਕਟਰੀ ਜੀ ਵਲੋਂ ਇਹ ਮੁੱਦਾ ਸਰਕਾਰ ਪੱਧਰ ਦਾ ਹੈ ਕਿਹਾ ਗਿਆ ਅਤੇ ਇਸ ਲਈ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਤਹਿ ਕਰਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੀਟਿੰਗ ਤੋਂ ਬਾਅਦ ਯੂਨੀਅਨ ਵਲੋਂ ਆਪਣੇ ਰੱਖੇ ਪ੍ਰੋਗਰਾਮਾਂ ਵਿੱਚ ਢਿੱਲ ਦਿਦਿੰਆ ਹੋਇਆਂ 24/05/2022 ਮਿਤੀ ਨੂੰ ਪੰਜਾਬ ਦੇ ਸਾਰੇ ਬੱਸ ਅੱਡੇ ਬੰਦ ਕਰਨ ਦਾ ਪ੍ਰੋਗਰਾਮ ਪੋਸਟ ਪੋਨ ਕਰ ਦਿੱਤਾ ਗਿਆ ਪ੍ਰੰਤੂ ਸਾਰੇ 28-29 ਮਈ ਨੂੰ ਵਿਧਾਇਕਾਂ ਨੂੰ ਮੰਗ ਪੱਤਰ ਸੋਂਪਣ ਦਾ ਸਾਂਤੀ ਪੂਰਵਕ ਪ੍ਰੋਗਰਾਮ ਸਟੈਂਡ ਕਰਨ ਅਤੇ 8-9-10 ਜੂਨ ਦੀ ਹੜਤਾਲ ਦਾ ਫੈਸਲਾ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਤੱਕ ਸਟੈਂਡ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਯੂਨੀਅਨ ਆਗੂਆਂ ਜਰਨਲ ਸਕੱਤਰ ਸਮਸੇਰ ਸਿੰਘ ਢਿੱਲੋਂ,ਸੀ ਮੀਤ ਪ੍ਰਧਾਨ ਬਲਜੀਤ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂੰ, ਮੀਤ ਪ੍ਰਧਾਨ ਕੁਲਵੰਤ ਸਿੰਘ ਕੈਸੀਅਰ ਬਲਜਿੰਦਰ ਸਿੰਘ, ਜਸਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਉੱਚ ਅਧਿਕਾਰੀਆਂ ਵਲੋਂ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ।

spot_img

Share post:

Popular

More like this
Related

DAV Run ; शांति, एकता, अनुशासन एवं राष्ट्रवाद का संदेश

Bathinda News: DAV Public School में शांति, अखंडता, अनुशासन...

CM Nayab Singh Saini 4 से 6 अक्टूबर तक सिंगापुर दौरे पर

👉निवेश, नवाचार और वैश्विक साझेदारी के नए अवसरों को...