ਜਗਰੂਪ ਸਿੰਘ ਗਿੱਲ ਵਲੋਂ ਸ਼ੋਪ-ਟੂ-ਸ਼ੋਪ ਜਾ ਕੇ ਵਪਾਰੀਆਂ ਨਾਲ ਕੀਤੀ ਮੁਲਾਕਾਤ, ਮੰਗੀਆਂ ਵੋਟਾਂ
ਸੁਖਜਿੰਦਰ ਮਾਨ
ਬਠਿੰਡਾ, 15 ਫਰਵਰੀ: ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਵਲੋਂ ਆਪਣੀ ਚੌਣ ਮੁਹਿੰਮ ਨੂੰ ਤੇਜ ਕਰਦਿਆਂ ਸ਼ਹਿਰ ਦੇ ਬਾਜ਼ਾਰ ਚ ਸ਼ੋਪ-ਟੂ-ਸ਼ੋਪ ਜਾ ਕੇ ਵਪਾਰੀਆਂ ਨਾਲ ਮਿਲਦੇ ਵਿਧਾਨ ਸਭਾ ਚੌਣਾ ਲਈ ਵੋਟਾਂ ਮੰਗਿਆ I ਇਸ ਮੌਕੇ ਗਿੱਲ ਤੇ ਉਹਨਾਂ ਦੇ ਸਮਰਥਕਾਂ ਵਲੋਂ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਵਪਾਰੀਆਂ ਤੇ ਕੋਈ ਟੈਕਸ ਨਹੀਂ ਲਾਇਆ ਜਾਵੇਗਾ ਅਤੇ ਰਿਵਾਇਤੀ ਪਾਰਟੀਆਂ ਵਲੋਂ ਵਸੂਲ ਕੀਤੇ ਜਾ ਰਹੇ ਗੁੰਡਾ ਟੈਕਸ ਨੀਤੀ ਨੂੰ ਜੜੋਂ ਖਤਮ ਕਰਦਿਆਂ ਹਰ ਵਰਗ ਨੂੰ ਇਸ ਤੋਂ ਨਿਜ਼ਾਦ ਦਿਲਵਾਈ ਜਾਵੇਗੀ I ਉਹਨਾਂ ਨੇ ਕਿਹਾ ਕਿ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਇਕ ਇਮਾਨਦਾਰ ਪਾਰਟੀ ਹੈ ਅਤੇ
ਹਰ ਵਰਗ ਦਾ ਖਿਆਲ ਕਰਦਿਆਂ ਸਿਹਤ, ਸਿਖਿਆ ਅਤੇ ਰੋਜਗਾਰ ਤੋਂ ਅਲਾਵਾ ਬੁਨਿਆਦੀ ਜਰੂਰਤਾਂ ਨੂੰ ਪਹਿਲ ਦੇ ਅਧਾਰ ਤੇ ਤਵੱਜੋ ਦਵੇਗੀ I ਇਸਤੋਂ ਅਲਾਵਾ ਹਰ ਸ਼ਹਿਰ ਵਿੱਚ ਸਾਫ ਸਫਾਈ ਸਿਸਟਮ ਨੂੰ ਮਜਬੂਤ ਕਰਨਾ, ਦਿੱਲੀ ਵਾਂਗ ਪੰਜਾਬ ਚ ਵੀ ਘਰ ਬੈਠੇ ਲੋਕਾਂ ਨੂੰ ਸਰਕਾਰੀ ਕਾਗਜਾਤ ਬਣਾਉਣ ਦੀ ਸਹੂਲਤ ਪ੍ਰਦਾਨ ਕਰਨਾ I ਲਟਕਦੀਆਂ ਬਿਜਲੀ ਦੀਆਂ ਤਾਰਾ ਨੂੰ ਹਟਾ ਕੇ ਅੰਡਰ ਡਰਾਉਂਦਾ ਕਰਨਾ, ਸਰਕਾਰੀ ਹਸਪਤਾਲ ਅਪਗ੍ਰੇਡ ਕਰਨੇ ਅਤੇ ਹਰ ਬਸਤੀ ਚ ਮਹੱਲਾ ਕਲੀਨਿਕ ਖੋਲ੍ਹਣਾ, ਸਰਕਾਰੀ ਸਕੂਲਾਂ ਦੇ ਇੰਫ੍ਰਾਸਟਕਚਰ ਅਤੇ ਏਜੁਕੇਸ਼ਨ ਸਿਸਟਮ ਨੂੰ ਸਹੀ ਕਰਨਾ, 24 ਘੰਟੇ ਬਿਜਲੀ, ਪਾਵਰ ਕਟ ਤੋਂ ਛੁਟਕਾਰਾ, ਹਰ ਘਰ 24 ਘੰਟੇ ਪਾਣੀ ਦੀ ਸੁਵਿਧਾ, ਪੰਜਾਬ ਚ ਅਗਲੇ 5 ਸਾਲ ਤਕ ਕੋਈ ਵੀ ਨਵਾਂ ਟੈਕਸ ਨਹੀਂ ਲਗਾਉਣਾ I ਔਰਤਾਂ ਦੀ ਸੁਰਖੀਆਂ ਨੂੰ ਲੈ ਕੇ ਹਰ ਮਹੱਲੇ ਵਿੱਚ ਸੀਸੀਟੀਵੀ ਕੈਮਰੇ ਇੰਸਟਾਲ ਕਰਨਾ, ਮਾਰਕੀਟ ਜਗਾਵਾਂ ਤੇ ਪਾਰਕਿੰਗ ਅਤੇ ਟਾਈਲੇਟ ਦੀ ਸੁਵਿਧਾ ਬਣਾਉਣਾ ਅਤੇ ਮਾਰਕਫੈਡ ਬਣਾਉਣ ਲਈ ਕੰਮ ਕੀਤੇ ਜਾਣਗੇ I ਇਸ ਮੌਕੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਰਿਵਾਇਤੀ ਪਾਰਟੀਆਂ ਤੋਂ ਬਾਦ ਇਸ ਵਾਰ ਵੋਟ ਆਮ ਆਦਮੀ ਪਾਰਟੀ ਨੂੰ ਪਾ ਕੇ ਦੇਖਦੇ ਹਾਂ I ਜਗਰੂਪ ਸਿੰਘ ਗਿਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਇਕ ਵਾਰ ਆਪ ਨੂੰ ਵੋਟਾਂ ਪਾ ਦਿਓ ਉਸਤੋਂ ਬਾਦ ਸਾਨੂ ਵੋਟਾਂ ਮੰਗਣ ਦੀ ਲੋੜ ਨਹੀਂ ਪੈਣੀ ਕਿਉਕਿ ਅਗਲੀ ਵਾਰ ਤੁਸੀਂ ਖੁਦ ਆਪ ਨੂੰ ਵੋਟਾਂ ਪਾਓਂਗੇ I
ਪੰਜਾਬ ਵਾਸੀਆਂ ਕੋਲ ਆਪਣੇ ਭਵਿੱਖ ਸਵਾਰਣ ਦਾ ਇਕ ਮੌਕਾ: ਜਗਰੂਪ ਸਿੰਘ ਗਿੱਲ
6 Views