ਪੰਜਾਬ ਵਿਧਾਨ ਸਭਾ ਸ਼ੈਸ਼ਨ 2023: ਪੰਜਾਬ ਵਿਧਾਨ ਸਭਾ 2023 ਦੀ ਕਾਰਵਾਈ ਮੂੜ ਤੋਂ ਸ਼ੁਰੂ ਹੋ ਗਈ ਹੈ। ਇਸ ਦੌਰਾਨ ਕਾਂਗਰਸ ਵੱਲੋਂ ਟਰਾਂਸਪੋਰਟ ਮਾਫੀਆਂ ਨੂੰ ਲੈ ਕੇ ਸਵਾਲ ਚੁੱਕੇ ਗਏ ਹਨ। ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਨੇ ਟਰਾਸਪੋਰਟ ਮੰਤਰੀ ਨੂੰ ਸਵਾਲ ਪੁੱਛੇ ਕੀ ਜਿਹੜੇ NRI ਵਿਦੇਸ਼ ਤੋਂ ਦਿੱਲੀ ਹਵਾਈ ਅੱਡੇ ਤੇ ਪੰਜਾਬ ਵੱਲ ਨੂੰ ਬੱਸ ‘ਚ ਆਉਂਦੇ ਨੇ ਉਹਨਾਂ ਨੂੰ ਕਾਫੀ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਸਾਡੀ ਸਰਕਾਰੀ ਬੱਸਾਂ ਤਾਂ 500 ਮੀਟਰ ਦੂਰ ਖੜ੍ਹੀ ਰਹਿ ਜਾਂਦੀਆਂ ਨੇ ਤੇ ਲੋਕਲ ਬੱਸਾਂ INDO CANIDAN ਬੱਸਾਂ ਜਿਹੜੀਆਂ ਤਿੰਨ ਗੁਣਾਂ ਕਿਰਾਇਆ ਲੈਂਦੀਆਂ ਹਨ, ਉਹ ਏਅਰਪੋਰਟ ਦੇ ਕੋਲ ਹੀ ਖੜ੍ਹੀ ਰਹਿੰਦੀਆਂ ਹਨ।
ਪੰਜਾਬ ਵਿਧਾਨ ਸਭਾ 2023 ਦੀ ਕਾਰਵਾਈ ਮੂੜ ਹੋਈ ਸ਼ੁਰੂ, ਕਾਂਗਰਸ ਨੇ ਚੁੱਕੇ ਸ਼ੈਸ਼ਨ ਬਲਾਉਣ ਤੇ ਸਵਾਲ
ਇਸ ਦਾ ਜਵਾਬ ਦਿੰਦੇ ਹੋਏ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਲੋਕਲ ਬੱਸਾਂ ਵੱਲੋਂ 2 ਕਰੋੜ ਰੁਪਇਆ ਏਅਰਪੋਰਟ ਐਥੋਰਟੀ ਨੂੰ ਭਰਿਆਂ ਜਾਂਦਾਂ ਹੈ। ਇਸ ਤੇ ਰਾਜਾ ਵੜਿੰਗ ਨੇ ਇਸ ਤੇ ਜਵਾਬ ਦਿੰਦੇ ਕਿਹਾ ਕਿ ਜਿਸ ਤਰ੍ਹਾਂ ਤੁਸੀ ਹਰੀਆਂ ਝੰਡੀਆਂ ਦੇ ਕੇ ਬੱਸਾਂ ਰਵਾਨਾ ਕੀਤੀਆਂ ਸੀ ਤਾਂ ਇਸ ਨਾਲ ਕਿਸੇ ਵੀ ਤਰ੍ਹਾਂ ਕੋਈ ਟਰਾਂਸਪੋਰਟ ਮਾਫੀਆਂ ਤੇ ਕੋਈ ਰੋਕ ਲੱਗਦੀ ਨਹੀਂ ਦਿਖਾਈ ਦੇ ਰਹੀ।
Share the post "ਪੰਜਾਬ ਵਿਧਾਨ ਸਭਾ ਸ਼ੈਸ਼ਨ 2023: ਕਾਂਗਰਸ ਨੇ ਟਰਾਂਸਪੋਰਟ ਮਾਫੀਆਂ ਨੂੰ ਲੈ ਕੇ ਚੁੱਕੇ ਸਵਾਲ"