ਸੁਖਜਿੰਦਰ ਮਾਨ
ਬਠਿੰਡਾ, 16 ਦਸੰਬਰ: ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਵਲੋਂ ਅੱਜ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਤਿੰਨ ਮੁਲਾਜਮ ਵਿਰੋਧੀ ਪੱਤਰਾਂ ਵਿਰੋਧ ਕਰਦਿਆਂ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਮਾਨ, ਸੂਬਾ ਚੈਅਰਮੈਨ ਮੇਘ ਸਿੰਘ ਸਿੱਧੂ, ਜਨਰਲ ਸਕੱਤਰ ਸੁਰਜੀਤ ਸਿੰਘ, , ਕੈਸ਼ੀਅਰ ਗੁਰਸੇਵਕ ਸਿੰਘ, ਡੀਸੀ ਦਫਤਰ ਯੂਨੀਅਨ ਦੇ ਪ੍ਰਧਾਨ ਕੁਲਦੀਪ ਸ਼ਰਮਾ ਆਦਿ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਹੁਣ ਮੁਲਾਜਮਾਂ ਦਾ ਪਰਖ ਕਾਲ ਸਮੇਂ ਦੌਰਾਨ ਏਰੀਅਰ ਨਾ ਦੇਣਾ, ਪੇਂਡੂ ਭੱਤਾ ਅਤੇ ਫਿਕਸ ਟਰੈਵਲ ਅਲਾਉਂਸ ਬੰਦ ਕਰਨ ਸਬੰਧੀ ਹੁਕਮ ਜਾਰੀ ਕੀਤੇ ਹਨ, ਜਿਸਦੇ ਵਿਰੋਧ ਵਿਚ ਇਹਨਾਂ ਪੱਤਰਾਂ ਦੀਆਂ ਕਾਪੀਆਂ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਸਾੜੀਆਂ ਗਈਆਂ ਅਤੇ ਚੇਤਾਵਨੀ ਦਿੱਤੀ ਗਈ ਕਿ ਜੇਕਰ ਇਹ ਮੁਲਾਜਮ ਮਾਰੂ ਪੱਤਰ ਵਾਪਸ ਨਾ ਲਏ ਗਏ ਤਾਂ ਸਮੁੱਚੇ ਕਲੈਰੀਕਲ ਕਾਮਿਆਂ ਵੱਲੋਂ ਸਰਕਾਰ ਖਿਲਾਫ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਮਿਸ ਅਮਨਦੀਪ ਕੌਰ ਅਤੇ ਰਾਜਵੀਰ ਕੌਰ, ਪਰਮਜੀਤ ਸਿੰਘ ਪ੍ਰਧਾਨ ਅਤੇ ਸ਼੍ਰੀਮਤੀ ਰਵੀਆ, ਲਖਵਿੰਦਰ ਸਿੰਘ ਅਤੇ ਸਤਿੰਦਰ ਸਿੰਘ, ਗੁਰਪ੍ਰੀਤ ਸਿੰਘ,ਸਾਹਿਲ ਬਾਂਸਲ ਅਤੇ ਨਿਸ਼ੂ ਗਰਗ, ਦੀਪਕ ਕੁਮਾਰ ਅਤੇ ਮਿਸ ਰਿਚਾ ਅਤੇ ਯੂਨੀਅਨ ਦੇ ਹੋਰ ਨੁਮਾਇੰਦਿਆਂ ਨੇ ਇਸ ਰੋਸ ਪ੍ਰਦਰਸ਼ਨ ਵਿੱਚ ਭਾਗ ਲਿਆ।
Share the post "ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਨੇ ਪੰਜਾਬ ਸਰਕਾਰ ਵਿਰੁਧ ਕੀਤਾ ਰੋਸ਼ ਪ੍ਰਦਰਸ਼ਨ"