ਸੁਖਜਿੰਦਰ ਮਾਨ
ਬਠਿੰਡਾ, 3 ਮਾਰਚ : ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵੱਲੋ ਸੂਬਾ ਚੇਅਰਮੈਨ ਮੇਘ ਸਿੰਘ ਸਿੱਧੂ ਅਤੇ ਜਿਲ੍ਹਾ ਪ੍ਰਧਾਨ ਸ੍ਰੀ ਰਾਜਵੀਰ ਸਿੰਘ ਮਾਨ ਦੀ ਅਗਵਾਈ ਵਿੱਚ ਅੱਜ ਇੱਕ ਹੰਗਾਮੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆ ਮੁਲਾਜਮ ਆਗੂਆਂ ਨੇ ਕਿਹਾ ਕਿ 9 ਮਾਰਚ 1990 ਨੂੰ ਮੁਲਾਜਮ ਵਰਗ ਵੱਲੋ ਆਪਣੀਆਂ ਜਾਇਜ ਅਤੇ ਹੱਕੀ ਮੰਗਾਂ ਸਰਕਾਰ ਪਾਸੋ ਮਨਾਉਣ ਲਈ 17 ਸੈਕਟਰ ਚੰਡੀਗੜ ਵਿਖੇ ਭਾਰੀ ਗਿਣਤੀ ਵਿੱਚ ਇਕੱਤਰ ਹੋਏ ਮੁਲਾਜਮਾਂ ਵੱਲੋ ਰੋਸ਼ ਰੈਲੀ ਕਰਨ ਉਪਰੰਤ ਸਾਂਤੀ ਪੂਰਵਕ ਮਾਰਚ ਕੀਤਾ ਜਾ ਰਿਹਾ ਸੀ ਤਾਂ ਉਸ ਸਮੇ ਦੀ ਹਕੂਮਤ ਵੱਲੋ ਨਿਹੱਥੇ ਮੁਲਾਜਮਾਂ ਤੇ ਭਾਰੀ ਲਾਠੀਚਾਰਜ ਕੀਤਾ ਗਿਆ, ਜਿਸ ਦੌਰਾਨ ਸੈਕੜੇ ਮੁਲਾਜਮ ਗੰਭਰੀ ਜਖਮੀ ਹੋਏ, ਮੁਲਾਜਮਾਂ ਦੇ ਸਿਰ ਪਾੜੇ ਗਏ ਅਤੇ ਲੱਤਾ-ਬਾਂਹਾ ਤੋੜੀਆਂ ਗਈਆ।ਮੁਲਾਜਮਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ, ਉਹਨਾ ਤੇ ਭਾਰੀ ਤਸੱਦਦ ਕੀਤਾ ਗਿਆ।ਉਸ ਕਾਲੇ ਦਿਨ ਨੂੰ ਯਾਦ ਕਰਦੇ ਹੋਏ ਸੂਬਾ ਬਾਡੀ ਵੱਲੋ ਲਏ ਗਏ ਫੈਸਲੇ ਅਨੁਸਾਰ 9 ਮਾਰਚ ਨੂੰ ਬਠਿੰਡਾ ਵਿਖੇ ਇਸ ਦਿਨ ਰੋਸ ਰੈਲੀ ਕਰਕੇ ਕਾਲਾ ਦਿਨ ਮਨਾਉਣ ਫੈਸਲਾ ਲਿਆ ਗਿਆ ਅਤੇ ਉਸ ਦਿਨ ਮੁਲਾਜਮਾਂ ਦੀਆਂ ਜਾਇਜ ਅਤੇ ਹੱਕੀ ਮੰਗਾ ਸਰਕਾਰ ਪਾਸੋ ਮਨਾਉਣ ਲਈ ਵਿਚਾਰ-ਵਟਾਦਰਾਂ ਕਰਦੇ ਹੋਏ ਅਗਲੇ ਸੰਘਰਸ ਵੀ ਸੂਬਾ ਬਾਡੀ ਵੱਲੋ ਜਾਰੀ ਕੀਤਾ ਜਾਵੇਗਾ।ਇਸ ਮੀਟਿੰਗ ਵਿੱਚ ਪਰਜੀਤ ਸਿੰਘ ਸਟੇਟ ਪ੍ਰਧਾਨ ਫੂਡ ਸਪਲਾਈ ਵਿਭਾਗ, ਹਰਭਜਨ ਸਿੰਘ ਪ੍ਰਧਾਨ ਵਾਟਰ ਸਪਲਾਈ ਵਿਭਾਗ, ਬਲਦੇਵ ਸਿੰਘ ਚੇਅਰਮੈਨ ਨਹਿਰੀ ਵਿਭਾਗ, ਅਨੂਪ ਕੁਮਾਰ ਗਰਗ, ਲਖਵਿੰਦਰ ਸਿੰਘ ਪੀ8ਡਬਲਯੂ8ਡੀ8 ਹਰਪ੍ਰੀਤ ਸਿੰਘ ਪ੍ਰਧਾਨ ਖਜਾਨਾ ਦਫਤਰ ਬਠਿੰਡਾ, ਬਲਵੀਰ ਸਿੰਘ ਮਲੂਕਾ ਜਿਲ੍ਹਾ ਪ੍ਰਧਾਨ, ਸ੍ਰੀ ਲਾਲ ਸਿੰਘ ਜਨਰਲ ਸਕੱਤਰ, ਸਿੱਖਿਆ ਵਿਭਾਗ, ਕੁਲਵੰਤ ਸਿੰਘ ਪ੍ਰਧਾਨ ਐਨ8ਸੀ8ਸੀ8, ਸਿਵ ਕੁਮਾਰ ਸਟੈਨੋ ਏ.ਆਈ.ਓ ਮਹਿੰਦਰਪਾਲ ਸਿੰਘ ਪ੍ਰਧਾਨ ਖੇਤੀਬਾੜੀ ਵਿਭਾਗ, ਹਾਜਰ ਆਏ।ਸ੍ਰੀ ਸੁਰਜੀਤ ਸਿੰਘ ਖਿੱਪਲ ਜਨਰਲ ਸਕੱਤਰ ਪੀ.ਐਸ.ਐਮ.ਐਸ.ਯੂ ਵੱਲੋ ਇਸ ਮੀਟਿੰਗ ਵਿੱਚ ਆਏ ਹੋਏ ਮਨਿਸਟਰੀਅਲ ਕਾਮਿਆਂ ਦਾ ਧੰਨਵਾਦ ਕੀਤਾ ਗਿਆ।
Share the post "ਪੰਜਾਬ ਸਰਕਾਰ ਦੇ ਮਨਿਸਟਰੀਅਲ ਕਾਮਿਆ ਵੱਲੋ 9 ਮਾਰਚ ਨੂੰ ਕਾਲਾ ਦਿਨ ਮਨਾਉਣ ਸਬੰਧੀ ਕੀਤੀ ਗਈ ਹੰਗਾਮੀ ਮੀਟਿੰਗ"