ਪੰਜਾਬ ਸਰਕਾਰ ਨੇ 25 ਏਕੜ ਤੱਕ ਦੀਆਂ ਰਿਹਾਇਸ਼ੀ ਅਤੇ ਉਦਯੋਗਿਕ ਕਾਲੋਨੀਆਂ ਲਈ ਸੀ.ਐਲ.ਯੂ. ਦੇ ਅਧਿਕਾਰ ਮੁੱਖ ਪ੍ਰਸ਼ਾਸਕਾਂ ਨੂੰ ਦਿੱਤੇ

Date:

spot_img

ਗੈਰ ਕਾਨੂੰਨੀ ਕਾਲੋਨੀਆਂ ਨੂੰ ਨਿਯਮਤ ਕਰਨ ਦੇ ਅਧਿਕਾਰ ਵੀ ਏ.ਸੀ.ਏ/ਏ.ਡੀ.ਸੀ. ਨੂੰ ਦਿੱਤੇ
ਸੁਖਜਿੰਦਰ ਮਾਨ
ਚੰਡੀਗੜ੍ਹ, 17 ਨਵੰਬਰ:ਲੋਕਾਂ ਦੀ ਸੁਵਿਧਾ ਨੂੰ ਮੱਦੇਨਜ਼ਰ ਰੱਖਦਿਆਂ ਅਤੇ ਸਰਕਾਰੀ ਪ੍ਰਕਿਰਿਆ ਨੂੰ ਸਰਲ ਬਣਾਉਣ ਦੇ ਉਦੇਸ ਨਾਲ ਪੰਜਾਬ ਸਰਕਾਰ ਨੇ 25 ਏਕੜ ਤੱਕ ਦੀਆਂ ਸਾਰੀਆਂ ਰਿਹਾਇਸੀ/ਉਦਯੋਗਿਕ ਕਾਲੋਨੀਆਂ ਅਤੇ 5 ਏਕੜ ਤੱਕ ਦੀਆਂ ਵਪਾਰਕ ਕਾਲੋਨੀਆਂ ਲਈ ਚੇਂਜ ਆਫ਼ ਲੈਂਡ ਯੂਜ਼ (ਸੀ.ਐਲ.ਯੂ.) ਦੇ ਅਧਿਕਾਰ ਮੁੱਖ ਪ੍ਰਸਾਸਕਾਂ (ਸੀ.ਏ.) ਨੂੰ ਦੇ ਦਿੱਤੇ ਹਨ।ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮਕਾਨ ਉਸਾਰੀ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਸਰਕਾਰ ਨੇ 25 ਏਕੜ ਤੱਕ ਦੀਆਂ ਸਾਰੀਆਂ ਰਿਹਾਇਸੀ/ਉਦਯੋਗਿਕ ਕਾਲੋਨੀਆਂ ਅਤੇ 5 ਏਕੜ ਤੱਕ ਦੀਆਂ ਵਪਾਰਕ ਕਾਲੋਨੀਆਂ ਲਈ ਪੰਜਾਬ ਰੀਜਨਲ ਐਂਡ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ, 1995 ਦੀ ਧਾਰਾ 81 ਅਧੀਨ ਸੀ.ਐਲ.ਯੂ. ਅਤੇ ਲਾਇਸੈਂਸ (ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸਨ ਐਕਟ, 1995 ਅਧੀਨ) ਦੇਣ ਦੇ ਅਧਿਕਾਰ ਮੁੱਖ ਪ੍ਰਸਾਸਕਾਂ ਨੂੰ ਦੇ ਦਿੱਤੇ ਹਨ। ਹਾਲਾਂਕਿ ਅਜਿਹੇ ਕਿਸੇ ਮਾਮਲੇ ਨੂੰ ਮੁੱਖ ਪ੍ਰਸ਼ਾਸਕ ਅੱਗੇ ਰੱਖਣ ਤੋਂ ਪਹਿਲਾਂ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਡੀ.ਟੀ.ਪੀ. ਅਤੇ ਏ.ਸੀ.ਏ/ਏ.ਡੀ.ਸੀ. (ਯੂ.ਡੀ.) (ਜਿੱਥੇ ਅਥਾਰਟੀ ਦੇ ਦਫ਼ਤਰ ਮੌਜੂਦ ਨਹੀਂ ਹਨ) ਵੱਲੋਂ ਸਾਂਝੇ ਤੌਰ ’ਤੇ ਹਸਤਾਖਰ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਇਹ ਫੈਸਲਾ ਬਹੁਗਿਣਤੀ ਡਿਵੈਲਪਰਾਂ ਲਈ ਆਪਣੇ ਜ਼ਿਲ੍ਹਿਆਂ ਵਿੱਚ ਸਥਾਨਕ ਪੱਧਰ ’ਤੇ ਲਾਇਸੈਂਸ ਪ੍ਰਾਪਤ ਕਰਨ ਵਿਚ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੇ ਏ.ਡੀ.ਸੀ.(ਸਹਿਰੀ ਵਿਕਾਸ) ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਪੀ.ਏ.ਪੀ.ਆਰ.ਏ, 1995 ਦੀ ਧਾਰਾ 38(1) ਅਤੇ 39 ਅਧੀਨ ਰੈਗੂਲੇਟਰੀ ਸਕਤੀਆਂ ਦੀ ਵਰਤੋਂ ਕਰਨਗੇ। ਇਸ ਦੇ ਨਾਲ ਹੀ ਜਿੱਥੇ ਵਿਕਾਸ ਅਥਾਰਟੀ ਦੇ ਦਫਤਰ ਸਥਿਤ ਹਨ, ਉਥੇ ਤਾਇਨਾਤ ਏਸੀਏਜ਼ ਵੀ ਸਮਾਨ ਸਕਤੀਆਂ ਦੀ ਵਰਤੋਂ ਕਰਨਗੇ।ਸਰਕਾਰੀਆ ਨੇ ਕਿਹਾ ਕਿ ਡੀ.ਟੀ.ਪੀ ਨਾਲ ਸਲਾਹ-ਮਸਵਰੇ ਜ਼ਰੀਏ ਗੈਰ-ਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਕਰਨ ਦੀ ਸਕਤੀ ਏ.ਸੀ.ਏ./ਏ.ਡੀ.ਸੀ.(ਯੂ.ਡੀ.) ਨੂੰ ਵੀ ਦਿੱਤੀ ਜਾਵੇਗੀ ਜਿੱਥੇ ਅਥਾਰਟੀ ਦਫਤਰ ਮੌਜੂਦ ਨਹੀਂ ਹਨ ਅਤੇ ਉਹ ਪਾਲਿਸੀ ਨੰਬਰ 12/01/2017-5ਐਚਜੀ/ 2/1806 ਮਿਤੀ 18.10.2018 ਤਹਿਤ ਗੈਰ-ਕਾਨੂੰਨੀ ਕਾਲੋਨੀਆਂ ਨੂੰ ਉਨ੍ਹਾਂ ਦੇ ਸਬੰਧਤ ਜ਼ਿਲ੍ਹਿਆਂ ਵਿੱਚ ਰੈਗੂਲਰ ਕਰਨ ਲਈ ਸਮਰੱਥ ਅਥਾਰਟੀ ਹੋਣਗੇ।ਸਰਕਾਰੀਆ ਨੇ ਕਿਹਾ ਕਿ ਸੀਏਜ਼/ਏਸੀਏਜ਼ ਮਿਉਂਸਪਲ ਹੱਦਾਂ ਤੋਂ ਬਾਹਰਲੇ ਖੇਤਰ ਵਿੱਚ ਆਪਣੇ ਅਧਿਕਾਰਾਂ ਦੀ ਸੁਚਾਰੂ ਢੰਗ ਨਾਲ ਵਰਤੋਂ ਕਰਨ ਲਈ ਏਡੀਸੀ (ਯੂਡੀ) ਨੂੰ ਸਟਾਫ ਮੁਹੱਈਆ ਕਰਵਾਉਣਗੇ।

LEAVE A REPLY

Please enter your comment!
Please enter your name here

spot_img
spot_img

Share post:

Popular

More like this
Related

ਕਾਂਗਰਸ ਹਾਈਕਮਾਂਡ ਨੇ ਮੁੜ ਸੱਦੇ ਪੰਜਾਬ ਦੇ ਵੱਡੇ ਆਗੂ; ਪਾਰਟੀ ਢਾਂਚੇ ਨੂੰ ਲੈ ਕੇ ਹੋਵੇਗਾ ਐਲਾਨ!

Punjab News: ਪੰਜਾਬ ਕਾਂਗਰਸ ਵਿਚ ਬਦਲਾਅ ਦੀਆਂ ਚਰਚਾਵਾਂ ਦੌਰਾਨ...

ਮਸ਼ਹੂਰ ਪੰਜਾਬੀ ਗਾਇਕ ਦੇ ਜਿੰਮ ‘ਤੇ ਫ਼ਾਈ*ਰਿੰਗ ਕਰਨ ਵਾਲੇ ਸ਼ੂਟਰਾਂ ਦਾ ਪੁਲਿਸ ਵੱਲੋਂ Encounter

New Delhi News: ਪਿਛਲੇ ਦਿਨੀਂ ਪੰਜਾਬੀ ਦੇ ਨਾਮਵਾਰ ਗਾਇਕ...