ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 30 ਅਕਤੂਬਰ: ਲੋਕ ਨਿਰਮਾਣ ਵਿਭਾਗ ਦੇ ਵੱਖ ਵੱਖ ਵਿੰਗਾਂ ਵਿੱਚ ਕੰਮ ਕਰਦੀ ਫੀਲਡ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਆਗੂਆਂ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਜਨਰਲ ਸਕੱਤਰ ਅਨਿਲ ਕੁਮਾਰ ਬਰਨਾਲਾ, ਗੁਰਵਿੰਦਰ ਸਿੰਘ ਖਮਾਣੋਂ, ਕਿਸ਼ੋਰ ਚੰਦ ਗਾਜ, ਹਰਪ੍ਰੀਤ ਗਰੇਵਾਲ, ਮੱਖਣ ਸਿੰਘ ਖਣਗਵਾਲ, ਸੁਖਚੈਨ ਸਿੰਘ ਬਠਿੰਡਾ,ਜਸਬੀਰ ਖੋਖਰ,ਦਰਸ਼ਨ ਰਾਮ ਸ਼ਰਮਾ,ਫੁੰਮਣ ਕਾਠਗੜ੍ਹ ਨੇ ਕਿਹਾ ਕਿ ਲੰਮੇ ਸੰਘਰਸ਼ਾਂ ਤੋਂ ਬਾਅਦ ਚਾਹੇ ਪੁਰਾਣੀ ਪੈਨਸ਼ਨ ਸਕੀਮ 2004 ਤੋਂ ਬਹਾਲ ਕਰਨਾ ਸ਼ਲਾਘਾਯੋਗ ਕਦਮ ਹੈ ਪਰ ਇਸ ਨੂੰ ਬੋਰਡਾਂ ਕਾਰਪੋਰੇਸ਼ਨਾਂ ਵਿੱਚ ਲਾਗੂ ਕਰਨ ਸਬੰਧੀ ਕੋਈ ਸਪਸ਼ਟਤਾ ਨਜਰ ਨਹੀਂ ਆ ਰਹੀ ਕਿਉਂਕਿ ਇਸ ਪਾਰਟੀ ਦੀ ਸਰਕਾਰ ਨੇ ਸੱਤਾ ਚ ਆਉਣ ਤੋਂ ਪਹਿਲਾਂ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਇਹ ਕਿਹਾ ਸੀ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ ਸਮੇਤ ਸਾਰੇ ਬੋਰਡਾਂ ਕਾਰਪੋਰੇਸ਼ਨਾਂ ਵਿੱਚ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇਗੀ ਆਪਣੇ ਵਾਅਦੇ ਅਨੁਸਾਰ ਰਹਿੰਦੇ ਬੋਰਡਾਂ ਕਾਰਪੋਰੇਸ਼ਨਾਂ ਸਮੇਤ ਸਮੁੱਚੇ ਪੰਜਾਬ ਵਿਚ ਪੁਰਾਣੀ ਪੈਨਸ਼ਨ ਦੇ ਘੇਰੇ ਵਿੱਚ ਲਿਆਕੇ ਲਾਗੂ ਕਰਨ ਸਬੰਧੀ ਜਲਦੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਸੂਬਾਈ ਆਗੂਆਂ ਦਰਸ਼ਨ ਚੀਮਾ,ਰਣਵੀਰ ਟੂਸੇ,ਲਖਬੀਰ ਭਾਗੀਬਾਂਦਰ, ਅਮਰਜੀਤ ਸਿੰਘ ,ਕੁਲਵਿੰਦਰ ਸਿੱਧੂ,ਹਰੀ ਸਿੰਘ ਸਹਾਰਨਾ, ਦਰਸ਼ਨ ਨੰਗਲ, ਮਾਲਵਿੰਦਰ ਸੰਧੂ,ਕਰਮ ਸਿੰਘ ਰੋਪੜ, ਮੋਹਣ ਸਿੰਘ ਪੂਨੀਆਂ ਸੁਖਦੇਵ ਜਾਜਾ,ਕੁਲਬੀਰ ਢਾਬਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਰੇਕ ਪ੍ਰਕਾਰ ਦੇ ਕੰਟਰੈਕਟ ਵੇਜਿਜ ਆਊਟਸੋਰਸਿੰਗ ਇਨਲਿਸਟਮੈਂਟ ਅਤੇ ਠੇਕੇ ਤੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਕਾਮਿਆਂ ਨੂੰ ਰੈਗੂਲਰ ਕਰਨ ਤੋਂ ਭੱਜ ਰਹੀ ਹੈ ਅਤੇ ਸਿਰਫ਼ ਕਮੇਟੀਆਂ ਬਣਾ ਕੇ ਸਿਰਫ ਡੰਗ ਟਪਾਇਆ ਜਾ ਰਿਹਾ ਹੈ ਆਗੂਆਂ ਨੇ ਮੰਗ ਕੀਤੀ ਕਿ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਜਿੰਨੀ ਦੇਰ ਰੈਗੂਲਰ ਨਹੀਂ ਕੀਤਾ ਜਾਂਦਾ ਦਰਜਾ ਚਾਰ ਨੂੰ ਘੱਟੋ ਘੱਟ ਅਠਾਰਾਂ ਹਜ਼ਾਰ ਰੁਪਏ ਅਤੇ ਦਰਜਾ ਤਿੰਨ ਨੂੰ ਘੱਟੋ ਘੱਟ ਛੱਬੀ ਹਜਾਰ ਰੁਪਏ ਤਨਖਾਹ ਦਿੱਤੀ ਜਾਵੇ,ਰਹਿੰਦੀ ਡੀ ਏ ਦੀ 4%ਕਿਸ਼ਤ ਰਿਲੀਜ ਕੀਤੀ ਜਾਵੇ ਸਕੇਲਾਂ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ, ਪੇ-ਸਕੇਲਾਂ ਤੇ ਡੀ ਏ ਦਾ ਬਕਾਇਆ ਰੀਲੀਜ ਕੀਤਾ ਜਾਵੇ, ਕੰਟਰੈਕਟ ਕਰਮਚਾਰੀਆਂ ਨੂੰ ਪਿਛਲੇ ਸੱਤ ਅੱਠ ਮਹੀਨਿਆਂ ਤੋਂ ਲਗਾਤਾਰ ਲੇਟ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਇਨ੍ਹਾਂ ਨੂੰ ਮਹੀਨੇ ਦੇ ਪਹਿਲੇ ਹਫਤੇ ਤਨਖਾਹਾਂ ਦੇਣਾ ਯਕੀਨੀ ਬਣਾਇਆ ਜਾਵੇ ਸੰਘਰਸਾਂ ਦੀ ਰੂਪ ਰੇਖਾ ਉਲੀਕਣ ਲਈ ਸੂਬਾ ਕਮੇਟੀ ਦੀ ਮੀਟਿੰਗ ਮੁੱਖ ਦਫ਼ਤਰ ਜਲ ਸਪਲਾਈ ਸੈਨੀਟੇਸ਼ਨ ਪਟਿਆਲਾ ਵਿਖੇ 3 ਨਵੰਬਰ ਨੂੰ ਬੁਲਾਈ ਗਈ ਹੈ ਜਿਸ ਵਿੱਚ ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰਾਂ ਤੋਂ ਇਲਾਵਾ ਸੂਬਾ ਕਮੇਟੀ ਆਗੂ ਸ਼ਾਮਲ ਹੋਣਗੇ।
Share the post "ਪੰਜਾਬ ਸਰਕਾਰ ਬੋਰਡਾਂ ਕਾਰਪੋਰੇਸ਼ਨਾਂ ਸਮੇਤ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜਲਦੀ ਜਾਰੀ ਕਰੇ: ਵਰਕਰਜ਼ ਯੂਨੀਅਨ"