ਨੋਟੀਫਿਕੇਸ਼ਨ ਜਾਰੀ, 1 ਤੋਂ 15 ਨਵੰਬਰ ਦੇ ਵਿਚਕਾਰ ਹੋਣਗੀਆਂ ਚੋਣਾਂ
39 ਕੌਸਲਾਂ ਤੇ ਨਗਰ ਪੰਚਾਇਤਾਂ ਅਤੇ 3 ਨਗਰ ਨਿਗਮਾਂ ਸਹਿਤ 30 ਕੋਂਸਲਾਂ ’ਚ ਹੋਣਗੀਆਂ ਉਪ ਚੋਣਾਂ
ਚੰਡੀਗੜ੍ਹ, 2 ਅਗਸਤ: ਪੰਜਾਬ ਸਰਕਾਰ ਵਲੋਂ ਨਗਰ ਕੋਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਸਥਾਨਕ ਸਰਕਾਰਾਂ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਤਹਿਤ ਇਹ ਚੋਣਾਂ ਆਗਾਮੀ 1 ਨਵੰਬਰ ਤੋ 15 ਨਵੰਬਰ ਵਿਚਕਾਰ ਕਰਵਾਉਣ ਦੀ ਯੋਜਨਾ ਹੈ। ਦਸਣਾ ਬਣਦਾ ਹੈ ਕਿ ਪੂਰੇ ਪੰਜਾਬ ਭਰ ਵਿਚ 39 ਨਗਰ ਕੋਂਸਲਾਂ ਤੇ ਨਗਰ ਪੰਚਾਇਤਾਂ ਤੋਂ ਇਲਾਵਾ 3 ਨਗਰ ਨਿਗਮਾਂ ਅਤੇ 27 ਨਗਰ ਕੋਂਸਲਾਂ/ਪੰਚਾਇਤਾਂ ਦੇ ਵਾਰਡਾਂ ਵਿਚ ਉਪ ਚੋਣ ਹੋਣੀ ਹੈ। ਚੋਣ ਵਿਭਾਗ ਦੇ ਅਮਲੇ ਮੁਤਾਬਕ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਜਲਦੀ ਹੀ ਵੋਟਾਂ ਦੀ ਸੁਧਾਈ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਜਦ ਕਿ ਨਕਸਿਆਂ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਿਆਂ ਹੈ।
ਜਾਰੀ ਨੋਟੀਫਿਕੇਸ਼ਨ ਤਹਿਤ ਅੰਮ੍ਰਿਤਸਰ ਜ਼ਿਲ੍ਹੇ ਵਿਚ ਰਾਜਾਸਾਂਸੀ ਤੇ ਬਾਬਾ ਬਕਾਲਾ, ਗੁਰਦਾਸਪੁਰ ਵਿਚ ਡੇਰਾ ਬਾਬਾ ਨਾਨਕ, ਪਠਾਨਕੋਟ ਜ਼ਿਲ੍ਹੇ ਵਿਚ ਨਰੋਟ ਜੈਮਲ ਸਿੰਘ, ਤਰਨਤਾਰਨ ਜ਼ਿਲ੍ਹੇ ਵਿਚ ਖੇਮਕਰਨ, ਬਠਿੰਡਾ ਜ਼ਿਲ੍ਹੇ ਵਿਚ ਰਾਮਪੁਰਾ ਤੇ ਤਲਵੰਡੀ ਸਾਬੋ, ਮਾਨਸਾ ਜ਼ਿਲ੍ਹੇ ਵਿਚ ਭੀਖੀ ਅਤੇ ਸਰਦੂਲਗੜ੍ਹ, ਮੁਕਤਸਰ ਵਿਚ ਬਰੀਵਾਲਾ, ਫ਼ਿਰੋਜਪੁਰ ’ਚ ਮਖੂ, ਮਾਨਵਾਲਾ ਖ਼ਾਸ, ਮੋਗਾ ਵਿਚ ਬਾਘਾਪੁਰਾਣਾ ਤੇ ਧਰਮਕੋਟ, ਫ਼ਤਿਹਗੜ੍ਹ ਪੰਜਤੂਰ, ਹੁਸਿਆਰਪੁਰ ਜ਼ਿਲ੍ਹੇ ਵਿਚ ਮਹਿਲਪੁਰ, ਜਲੰਧਰ ’ਚ ਭੋਗਪੁਰ, ਗੁਰਾਇਆ, ਸਾਹਕੋਟ ਤੇ ਬਿਲਗਾ, ਕਪੂਰਥਲਾ ਜ਼ਿਲ੍ਹੇ ਵਿਚ ਬੈਗੋਵਾਲ, ਭੁਲੱਥ, ਢਿੱਲਵਾਂ ਤੇ ਨਢਾਲਾ, ਸਹੀਦ ਭਗਤ ਸਿੰਘ ਨਗਰ ਵਿਚ ਬਲਾਂਚੌਰ, ਫ਼ਤਿਹਗੜ੍ਹ ’ਚ ਅਮਲੋਹ, ਲੁਧਿਆਣਾ ਜ਼ਿਲ੍ਹੈ ਵਿਚ ਮੁੱਲਾਪੁਰ ਦਾਖ਼ਾ, ਸਾਹਨੇਵਾਲਾ, ਮਾਛੀਵਾੜਾ ਤੇ ਮਲੋਦ, ਪਟਿਆਲਾ ਜ਼ਿਲ੍ਹੇ ਵਿਚ ਸਨੌਰ, ਘੱਗਾ, ਘਨੌਰ ਤੇ ਦੇਵੀਗੜ੍ਹ, ਬਰਨਾਲਾ ਜ਼ਿਲ੍ਹੇ ਵਿਚ ਹੰਡਿਆਇਆ, ਸੰਗਰੂਰ ਵਿਚ ਸੰਗਰੂਰ, ਚੀਮਾ ਤੇ ਮੂਨਕ ਤੋਂ ਇਲਾਵਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਚ ਘੜੂਆ ਵਿਚ ਚੋਣ ਹੋਣੀ ਬਾਕੀ ਹੈ।
ਮੋੜ ਨਗਰ ਕੋਂਸਲ ਦੇ ਪ੍ਰਧਾਨ ਦੀ ਚੋਣ 4 ਨੂੰ, ਕਰਨੈਲ ਸਿੰਘ ਦਾ ਪ੍ਰਧਾਨ ਬਣਨਾ ਤੈਅ
ਇਸਤੋਂ ਇਲਾਵਾ ਜ਼ਿਲ੍ਹਾ ਨਗਰ ਕੌਸਲਾਂ ਤੇ ਨਗਰ ਪੰਚਾਇਤਾਂ ਦੇ ਇੱਕ ਜਾਂ ਦੋ ਵਾਰਡਾਂ ਵਿਚ ਚੋਣ ਬਕਾਇਆ ਹੈ, ਉਨ੍ਹਾਂ ਵਿਚ ਬਠਿੰਡਾ ਜ਼ਿਲ੍ਹੇ ਦੇ ਭਾਈਰੂਪਾ, ਕੋਠਗੁਰੂ, ਮਹਿਰਾਜ, ਗੋਨਿਆਣਾ, ਲਹਿਰਾਮੁਹੱਬਤ, ਅੰਮ੍ਰਿਤਸਰ ਜ਼ਿਲ੍ਹੇ ਵਿਚ ਰਾਈਆ ਤੇ ਮਜੀਠਾ, ਤਰਨਤਾਰਨ ਵਿਚ ਭਿਖੀਵਿੰਡ, ਗੁਰਦਾਸਪੁਰ, ਫ਼ਤਿਹਗੜ੍ਹ ਸਾਹਿਬ ਵਿਚ ਬੱਸੀ ਪਠਾਣਾ, ਸਰਹਿੰਦ, ਫ਼ਤਿਹਗੜ, ਗੋਬਿੰਦਗੜ੍ਹ, ਫ਼ਿਰੋਜਪੁਰ ਤੇ ਗੁਰੂਹਰਸਹਾਏ, ਫ਼ਰੀਦਕੋਟ ਵਿਚ ਕੋਟਕਪੂਰਾ, ਪਟਿਆਲਾ ਵਿਚ ਰਾਜਪੁਰਾ, ਭਾਦਸੋ, ਸੰਗਰੂਰ ’ਚ ਸੁਨਾਮ, ਮਲੇਰਕੋਟਲਾ, ਖਰੜ, ਸਮਾਨਾ ਤੋਂ ਇਲਾਵਾ ਹਰਿਆਣਾ ਤੇ ਉੜਮੁੜ ਟਾਂਡਾ ਵਿਚ ਵੀ ਉਪ ਚੋਣ ਹੋਣੀ ਹੈ। ਇਸੇ ਤਰ੍ਹਾਂ ਨਗਰ ਨਿਗਮਾਂ ਵਿਚ ਬਠਿੰਡਾ ਦੇ ਵਾਰਡ ਨੰਬਰ 48, ਗੁਰਦਾਸਪੁਰ ਦੇ ਵਾਰਡ ਨੰਬਰ 24 ਅਤੇ ਹੁਸਿਆਰਪੁਰ ਤੇ ਵਾਰਡ ਨੰਬਰ 6,7 ਅਤੇ 27 ਵਿਚ ਵੀ ਚੋਣ ਹੋਣ ਜਾ ਰਹੀ ਹੈ।
Share the post "ਪੰਜਾਬ ਸਰਕਾਰ ਵਲੋਂ ਨਗਰ ਕੋਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਦੀਆਂ ਤਿਆਰੀ"