Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਮਾਨਸਾ

ਪੰਜਾਬ ਸਰਕਾਰ ਵੱਲ੍ਹੋਂ ਖੇਡ ਸਹੂਲਤਾਂ ਲਈ ਕੀਤੇ ਜਾ ਰਹੇ ਨੇ ਵਿਸ਼ੇਸ਼ ਉਪਰਾਲੇ-ਡਾ.ਸਿੰਗਲਾ

11 Views
ਸਟੇਟ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਮੁਕੇਬਾਜ਼ਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਹਰਦੀਪ ਸਿੱਧੂ
ਮਾਨਸਾ 5 ਨਵੰਬਰ: ਪੰਜਾਬ ਸਰਕਾਰ ਵੱਲ੍ਹੋਂ ਖਿਡਾਰੀਆਂ ਦੀ ਸਹੂਲਤ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ, ਸਰਕਾਰ ਵੱਲ੍ਹੋਂ ਹੁਣ ਖਿਡਾਰੀਆਂ ਨੂੰ ਨੌਕਰੀਆਂ ਅਤੇ ਖੇਡ ਤਿਆਰੀ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਨਾਲ ਪੰਜਾਬ ਦੇ ਖਿਡਾਰੀ ਦੁਨੀਆਂ ਭਰ ‘ਚ ਆਪਣੇ ਸੂਬੇ ਦਾ ਨਾਮ ਰੋਸ਼ਨ ਕਰਨ ਦੇ ਯੋਗ ਹੋਣਗੇ। ਇਸ ਗੱਲ ਦਾ ਦਾਅਵਾ ਡਾ.ਵਿਜੈ ਸਿੰਗਲਾ ਵਿਧਾਇਕ ਹਲਕਾ ਮਾਨਸਾ ਨੇ ਅੱਜ ਖਾਲਸਾ ਸਕੂਲ ਵਿਖੇ ਚਲ ਰਹੀਆਂ 67 ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬਾਕਸਿੰਗ ਅੰਡਰ 14,17,19 ਸਾਲ (ਲੜਕੇ) ਦੌਰਾਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ।ਵਿਧਾਇਕ ਡਾ.ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲ੍ਹੋਂ ਮਾਨਸਾ ਜ਼ਿਲ੍ਹੇ ਅੰਦਰ ਖੇਡ ਸਹੂਲਤਾਂ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ,ਅਗਲੇ ਦਿਨਾਂ ਦੌਰਾਨ ਵੱਖ-ਵੱਖ ਪਿੰਡਾਂ ‘ਚ ਖੇਡ ਸਟੇਡੀਅਮ ਬਣਾਉਣ ਅਤੇ ਹੋਰ ਖੇਡ ਸਹੂਲਤਾਂ ਦੇਣ ਲਈ ਵੱਡੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਅੱਜ ਹੋਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ।
ਰਾਜ ਪੱਧਰੀ ਬਾਕਸਿੰਗ ਦੇ ਅੱਜ ਆਏ ਵੱਖ-ਵੱਖ ਫਾਇਨਲ  ਮੁਕਾਬਲਿਆਂ ਤਹਿਤ 60-63 ਭਾਰ ਵਰਗ ਦੌਰਾਨ ਇਸਵਿੰਦਰ ਸਿੰਘ ਮੋਹਾਲੀ ਨੇ ਉਦੇਵੀਰ ਲੁਧਿਆਣਾ ਨੂੰ, 63-67 ਭਾਰ ਵਿੱਚ ਰਾਹੁਲ ਸਿੰਘ ਮਸਤੂਆਣਾ ਨੇ ਕੰਵਰ ਪ੍ਰਤਾਪ ਸਿੰਘ ਪਟਿਆਲਾ ਨੂੰ, 66-70 ਭਾਰ ਵਿੱਚ ਗੁਰਪ੍ਰੀਤ ਸਿੰਘ ਮਾਲੇਰਕੋਟਲਾ ਨੇ ਯੁਵਰਾਜ ਸਿੰਘ ਮੋਹਾਲੀ ਨੂੰ ਮਾਤ ਦੇ ਕੇ ਪੰਜਾਬ ਭਰ ਚੋਂ ਮੈਡਲ ਹਾਸਲ ਕਰਨ ਦੀ ਸ਼ੁਰੂਆਤ ਕਰਦਿਆਂ ਸੋਨ ਤਗਮੇ ਹਾਸਲ ਕੀਤੇ।70-75 ਭਾਰ ਵਿੱਚ ਸ਼ੁਭਦੀਪ ਮਸਤੂਆਣਾ ਨੇ ਸਮਰੂਪ ਸਿੰਘ ਅੰਮ੍ਰਿਤਸਰ ਸਾਹਿਬ ਨੂੰ,75-80 ਭਾਰ ਵਿੱਚ ਸ਼੍ਰੀਆਂਸ਼ ਜਲੰਧਰ ਨੇ ਦਮਨਪ੍ਰੀਤ ਸੰਗਰੂਰ ਨੂੰ ,80 ਕਿਲੋ ਤੋ ਵੱਧ ਭਾਰ ਵਰਗ ਵਿੱਚ ਸੁਮੇਰ ਸਿੰਘ ਸੰਗਰੂਰ ਨੇ ਧਰਮਲੂਥਰਾ ਜਲੰਧਰ ਨੂੰ ਹਰਾਕੇ ਸੋਨ ਮੈਡਲ ਹਾਸਲ ਕੀਤੇ।
ਖੇਡ ਮੁਕਾਬਲਿਆਂ ਦੌਰਾਨ ਡਿਪਟੀ ਡੀਈਓ ਅਸ਼ੋਕ ਕੁਮਾਰ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮਿਤ੍ਰਪਾਲ ਸਿੰਘ, ਖੇਡ ਕਨਵੀਨਰਰ ਰਾਜਵੀਰ ਮੋਦਗਿਲ, ਕੋ-ਕਨਵੀਨਰ ਰਾਮਨਾਥ ਧੀਰਾ,ਰਾਹੁਲ ਮੋਦਗਿਲ,ਵਿਨੋਦ ਕੁਮਾਰ,ਕੋਚ ਰਾਜ ਕੁਮਾਰ,ਕਮਲਦੀਪ ਸਿੰਘ ਬੱਲੀ, ਹਰਪ੍ਰੀਤ ਸਿੰਘ ਅਨਿਲ ਕੁਮਾਰ, ਅਰਿਹੰਤ ਕੁਮਾਰ ਦੀਦਾਰ ਸਿੰਘ ਗੱਗੀ ਗੁਰਸ਼ਰਨ ਸਿੰਘ ,ਬਾਕਸਰ ਹਰਦੀਪ ਸਿੰਘ,ਮੁਹੰਮਦ ਹਮੀਬ ,ਦਿਆ ਸਿੰਘ ਨੇਗੀ ਨੇ  ਵੀ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ।

Related posts

ਸਿੱਧੂ ਮੂਸੇਵਾਲਾ ਦੇ ਕਾਤਲ ਜਲਦੀ ਸਲਾਖਾਂ ਪਿੱਛੇ ਹੋਣਗੇ: ਭਗਵੰਤ ਮਾਨ

punjabusernewssite

ਭੈਣੀਬਾਘਾ ਦੇ ਸਰਕਾਰੀ ਸਕੂਲ ਵਿਖੇ ਸੱਤ ਰੋਜ਼ਾ ਐਨ.ਐੱਸ.ਐੱਸ. ਕੈਂਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

punjabusernewssite

ਪੰਜਾਬ ਰਾਜ ਪ੍ਰਾਇਮਰੀ ਖੇਡਾਂ ਕਰਾਟੇ ਚ ਮਾਨਸਾ ਮੁੜ ਚੈਂਪੀਅਨ ਬਣਿਆ

punjabusernewssite