WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਧਰਮ ਤੇ ਵਿਰਸਾ

ਪੰਥਕ ਮੇਲ ਨਹੀਂ, ਬਲਕਿ ਸਰਨਾ ਤੇ ਬਾਦਲ ਦੋ ਪਰਿਵਾਰਾਂ ਦਾ ਹੋਇਆ ਹੈ ਆਪਸੀ ਮੇਲ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ

ਸਰਨਾ ਭਰਾਵਾਂ ਨੇ ਜਥੇਦਾਰ ਟੌਹੜਾ ਵੱਲੋਂ ਬਣਾਈ ਪਾਰਟੀ ਖਤਮ ਕਰ ਕੇ ਪੰਥ ਨਾਲ ਧਰੋਹ ਕਮਾਇਆ
ਜਿਹੜੇ ਵਿਅਕਤੀ ਨੇ ਆਪ ਸ੍ਰੋਮਣੀ ਅਕਾਲੀ ਦਲ ਦੇ ਖਿਲਾਫ ਚੋਣਾਂ ਲੜੀਆਂ, ਉਹ ਪਾਰਟੀ ਦਾ ਪ੍ਰਧਾਨ ਕਿਵੇਂ ਹੋ ਸਕਦੈ : ਕਾਲਕਾ, ਕਾਹਲੋਂ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ , 10 ਅਕਤੂਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਅੱਜ ਕਿਹਾ ਕਿ ਲੰਘੇ ਕੱਲ ਸਰਨਾ ਅਤੇ ਬਾਦਲ ਦੋ ਪਰਿਵਾਰਾਂ ਦਾ ਮੇਲ ਹੋਇਆ ਹੈ ਜੋ ਕਿਸੇ ਵੀ ਤਰੀਕੇ ਪੰਥਕ ਮੇਲ ਨਹੀਂ ਹੋ ਸਕਦਾ।ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਅਕਾਲੀ ਦਲ ਦੇ ਪੰਥਕ ਮੇਲੇ ਇਤਿਹਾਸਕ ਥਾਵਾਂ ’ਤੇ ਲੱਗਦੇ ਸਨ ਜਦੋਂ ਕਿ ਅੱਜ ਇਕ ਪ੍ਰਾਈਵੇਟ ਕੋਠੀ ਵਿਚ ਇਕੱਠ ਕਰ ਕੇ ਉਸਨੂੰ ਪੰਥਕ ਮੇਲ ਦਾ ਨਾਂ ਦੱਸਿਆ ਗਿਆ। ਉਹਨਾਂ ਕਿਹਾ ਕਿਜਿਹੜੇ ਪਰਿਵਾਰ ਇਕ ਦੂਜੇ ਦੇ ਖਿਲਾਫ ਦੂਸਣਬਾਜੀ ਕਰਦੇ ਸਨ, ਉਹ ਪਰਿਵਾਰ ਅੱਜ ਇਕੱਠੇ ਹੋ ਗਏ ਹਨ ਤਾਂ ਜੋ ਆਪਸ ਵਿਚ ਇਕ ਦੂਜੇ ਦੇ ਪਰਦੇ ਢੱਕੇ ਜਾ ਸਕਣ। ਉਹਨਾਂ ਕਿਹਾ ਇਹ ਸਮਝੌਤਾ ਹੋਇਆ ਹੈ ਕਿ ਨਾ ਤੁਸੀਂ ਸਾਡੇ ਬਾਰੇ ਗੱਲ ਕਰਨਾ ਤੇ ਨਾ ਅਸੀਂ ਸਾਡੇ ਬਾਰੇ ਗੱਲ ਕਰਾਂਗੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜੋ ਪਾਰਟੀ 24 ਸਾਲ ਪਹਿਲਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸੁਰੂ ਕੀਤੀ, ਉਹ ਖਤਮ ਕਰ ਕੇ ਸਰਨਾ ਭਰਾਵਾਂ ਨੇ ਵੱਡਾ ਧਰੋਹ ਕਮਾਇਆ ਹੈ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਨੇ ਉਹਨਾਂ ਬਾਦਲਾਂ ਵਾਸਤੇ ਪਾਰਟੀ ਖਤਮ ਕੀਤੀ ਹੈ ਜਿਹਨਾਂ ਨੂੰ ਹਮੇਸਾ ਉਹ ਪਾਰਟੀ, ਪੰਥ ਤੇ ਲੋਕਾਂ ਨੂੰ ਲੁੱਟਣ ਦੇ ਦੋਸੀ ਠਹਿਰਾਉਂਦੇ ਰਹੇਹਨ। ਉਹਨਾਂ ਕਿਹਾ ਕਿ ਭਾਵੇਂ ਦੋਵਾਂ ਪਰਿਵਾਰਾਂ ਦਾ ਕੱਲ ਰਲੇਵਾਂ ਹੋ ਰਿਹਾਸੀ ਪਰ ਸਟੇਜ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪ ਇਹ ਜਨਤਕ ਤੌਰ ’ਤੇ ਮੰਨਿਆ ਕਿ ਸਰਨਾ ਭਰਾਵਾਂ ਨੇ ਸਾਡੇ ਖਿਲਾਫ ਸ੍ਰੋਮਣੀ ਕਮੇਟੀ ਚੋਣਾਂ ਲੜੀਆਂ ਤੇ ਹਾਰੀਆਂ ਤੇ ਆਪ ਸਰਨਾ ਭਰਾਵਾਂ ਨੇ ਵੀ ਬਾਦਲ ਪਰਿਵਾਰ ਵੱਲੋਂ ਕੀਤੀ ਲੁੱਟ ਦਾ ਵੀ ਜਕਰ ਕੀਤਾ। ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਖਿਲਾਫ ਸਰਨਾ ਭਰਾਵਾਂ ਨੇ ਦੋ ਦੋ ਸੰਗਰਾਦਾਂ ਤੇ ਗੁਰਪੁਰਬ ਮਨਾਏ। ਹੁਣ ਉਹ ਦੱਸਣ ਕਿ ਉਹ ਪਾਲ ਸਿੰਘ ਪੁਰੇਵਾਲ ਦੇ ਕੈਲੰਡਰ ਮੁਤਾਬਕ ਗੁਰਪੁਰਬ ਮਨਾਉਣਗੇ ਜਾਂ ਫਿਰ ਬਾਦਲਾਂ ਦੇ ਹੁਕਮ ਮੁਤਾਬਕ ਮਨਾਉਣਗੇ।
ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੱਸਣ ਕਿ ਜਿਹੜੇ ਸਰਨਾ ਭਰਾਵਾਂ ਨੇ ਹਰਿਆਣਾ ਵਿਚ ਵੱਖਰੀ ਕਮੇਟੀ ਬਣਾਉਣ ਵਾਸਤੇ ਕੰਮ ਕੀਤਾ, ਉਸ ਬਾਰੇ ਉਹਨਾਂ ਦਾ ਅੱਜ ਕੀ ਸਟੈਂਡ ਹੈ। ਇਕ ਦੂਜੇ ਨੂੰ ਪੰਥ ਦਾ ਦੋਖੀ ਕਹਿਣ ਵਾਲੇ ਅੱਜ ਇਕ ਦੂਜੇ ਨੂੰ ਨਿਰਦੋਸ ਕਰਾਰ ਦੇ ਰਹੇ ਹਨ। ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਗਾਇਬ ਹੋਣ ਬਾਰੇ ਸਰਨਾ ਭਰਾਵਾਂ ਨੇ ਕਿਵੇਂ ਸਪਸਟੀਕਰਨ ਦਿੱਤਾ ਕਿ ਇਹ ਕਲੈਰਿਕਲ ਗਲਤੀ ਹੋਈ ਹੈ ਜਦੋਂ ਕਿ ਉਹਨਾਂ ਪਹਿਲਾਂ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿਚ ਉਹਨਾਂ ਇਹ ਮਾਮਲਾ ਮੁੱਦੇ ਵਜੋਂ ਉਭਾਰਿਆ ਸੀ। ਉਹਨਾਂ ਕਿਹਾ ਕਿ ਦੋ ਸਾਲ ਪਹਿਲਾਂ ਜਦੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਇਹ ਕਿਹਾ ਸੀ ਕਿ ਇਹ ਕਲੈਰੀਕਲ ਗਲਤੀ ਹੈ ਤਾਂ ਉਸ ਵੇਲੇ ਸਰਨਾ ਭਰਾ ਕਿਉਂ ਨਾ ਮੰਨੇ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਨੂੰ ਇਸ ਗੱਲ ਦੀ ਸੰਗਤ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ ਕਿ ਉਹਨਾਂ ਨੇ ਹਮੇਸਾ ਪੰਥ ਨੂੰ ਗੁੰਮਰਾਹ ਕੀਤਾ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਵੱਲੋਂ ਕੀਤੇ ਰਲੇਵੇਂ ਦੇ ਕਾਰਨ ਪਾਰਟੀ ਦੇ ਦਿੱਲੀ ਗੁਰਦੁਆਰਾ ਕਮੇਟੀ ਮੈਂਬਰਾਂ ਵਿਚ ਬਹੁਤ ਰੋਸ ਹੈ ।
ਇਸ ਮੌਕੇ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਸਰਨਾ ਭਰਾਵਾਂ ਵੱਲੋਂ ਕੋਈ ਵੀ ਲਾਭ ਨਾ ਲੈਣ ਦੇ ਦਾਅਵੇ ਨੂੰ ਰੱਦ ਕਰਦਿਆਂ ਦੱਸਿਆ ਕਿ ਕਿਵੇਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸਮੇਂ ਤੋਂ ਲੈ ਕੇ ਬਾਦਲ ਸਰਕਾਰ ਤੱਕ ਤੇ ਫਿਰ ਕਾਂਗਰਸ ਸਰਕਾਰਾਂ ਵੇਲੇ ਸਰਨਾ ਭਰਾਵਾਂ ਨੇ ਨਿੱਜੀ ਠੇਕੇ ਤੇ ਲਾਭ ਲਏ ਜਿਸ ਬਦਲੇ ਕਾਂਗਰਸ ਦੇ 1984 ਦੇ ਕਾਤਲਾਂ ਨੂੰ ਨਿਰਦੋਸ ਕਰਾਰ ਦਿੰਦੇ ਰਹੇ ਤੇ ਸਟੇਜਾਂ ਤੋਂ ਸਨਮਾਨਤ ਕਰਦੇ ਰਹੇ। ਉਹਨਾਂ ਸਰਨਾ ਭਰਾਵਾਂ ਨੂੰ ਇਹ ਸਵਾਲ ਕੀਤਾ ਕਿ 2017 ਦੀਆਂ ਚੋਣਾਂ ਤੋਂ ਬਾਅਦ ਸਰਦਾਰ ਸੁਖਦੇਵ ਸਿੰਘ ਢੀਂਡਸਾ ਸ੍ਰੋਮਣੀ ਅਕਾਲੀ ਦਲ ਤੋਂ ਵੱਖਰ ਹੋਗਏ ਤੇ ਪੰਜ ਸਾਲ ਤੋਂ ਵੱਧ ਸਮੇਂ ਤੋਂ ਵੱਖ ਹਨ ਤੇ ਇਹਨਾਂ ਪੰਜ ਸਾਲਾਂ ਵਿਚ ਸਰਨਾ ਭਰਾਵਾਂ ਨੇ ਇਹ ਗੱਲ ਕਿਉਂ ਨਾ ਕੀਤੀ ਕਿ ਸਰਦਾਰ ਢੀਂਡਸਾ ਉਸ ਪਾਰਟੀ ਵਿਚ ਨਹੀਂ ਤੇ ਹੁਣ ਮੈਂ ਕਿਉਂ ਨਾ ਪਾਰਟੀ ਵਿਚ ਵਾਪਸ ਜਾਵਾਂ।
ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਿਵੇਂ ਇਹਨਾਂ ਦੋ ਪਰਿਵਾਰਾਂ ਦੇ ਲੋਕ ਆਪਸ ਵਿਚ ਮਿਲ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਅਸੀਂ ਪਹਿਲਾਂਹੀ ਸਪਸਟ ਕਰ ਦਿੱਤਾਸੀ ਕਿ ਸਰਦਾਰ ਹਰਵਿੰਦਰ ਸਿੰਘ ਸਰਨਾ ਨੂੰ ਪ੍ਰਧਾਨ ਬਣਾਇਆ ਜਾਵੇਗਾ ਤੇ ਜਦੋਂ ਇਹ ਗੱਲ ਜਨਤਕ ਹੋਗਈ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਜਬੂਰਨ ਸਰਦਾਰ ਪਰਮਜੀਤ ਸਿੰਘ ਸਰਨਾ ਨੂੰ ਪ੍ਰਧਾਨ ਬਣਾਉਣਾ ਪਿਆ। ਉਹਨਾਂ ਕਿਹਾ ਕਿ ਦੋਵੇਂ ਸਰਨਾ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇਅਸਥਾਨ ’ਤੇ ਆ ਕੇ ਆਪਣੇ ਗੁਨਾਹਾਂ ਦੀ ਪੰਥ ਕੋਲੋਂ ਮੁਆਫੀ ਮੰਗਣ ਤੇ ਭੁੱਲਾ ਬਖਸਾਉਣ।

Related posts

ਭਾਈ ਅੰਮ੍ਰਿਤਸਰ ਸਿੰਘ ਦੇ ਆਤਮਸਰਮਣ ਦੀ ਅਫ਼ਵਾਹ ਨੂੰ ਲੈ ਕੇ ਤਲਵੰਡੀ ਸਾਬੋ ਸੀਲ

punjabusernewssite

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਠਿੰਡਾ ਨੇ ਨੈਤਿਕ ਸਿੱਖਿਆ ਇਮਤਿਹਾਨ 2023 ਦਾ ਨਤੀਜਾ ਐਲਾਨਿਆ

punjabusernewssite

ਸੇਵਾਦਾਰ ਰਾਮ ਸਵਰੂਪ ਇੰਸਾਂ ਬਣੇ ਬਲਾਕ ਬਠਿੰਡਾ ਦੇ 106ਵੇਂ ਸਰੀਰਦਾਨੀ

punjabusernewssite