ਸੁਖਜਿੰਦਰ ਮਾਨ
ਬਠਿੰਡਾ, 2 ਅਕਤੂਬਰ: ਪੀਐਸਪੀਸੀਐਲ ਅਤੇ ਪੀ ਐਸ ਟੀ ਸੀ ਐਲ, ਆਊਟਸੋਰਸ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਕਨਵੀਨਰ ਗੁਰਵਿੰਦਰ ਸਿੰਘ ਪੰਨੂ, ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਅਤੇ ਖੁਸਦੀਪ ਸਿੰਘ ਵਲੋਂ ਅੱਜ ਇੱਥੇ ਜਾਰੀ ਬਿਆਨ ਵਿਚ ਪੰਜਾਬ ਦੀ ਮੌਜੂਦਾ ਮਾਨ ਹਕੂਮਤ ੌ ਘੇਰਦਿਆਂ ਦੋਸ਼ ਲਗਾਇਆ ਕਿ ਜਿਹੜੀ ਚੋਣਾਂ ਸਮੇਂ ਆਊਟਸੋਰਸ ਮੁਲਾਜਮਾਂ ਨੂੰ ਪੱਕਾ ਰੁਜਗਾਰ ਦੇਣ ਦੇ ਨਾਂ ਹੇਠ ਸੱਤਾ ਤੇ ਬਿਰਾਜਮਾਨ ਹੋਈ ਸੀ, ਅੱਜ ਇਹ ਸਰਕਾਰ ਆਊਟਸੋਰਸਿੰਗ ਮੁਲਾਜਮਾਂ ਨੂੰ ਪੱਕਾ ਕਰਨ ਦੀ ਥਾਂ ਉਹਨਾ ਦਾ ਕੱਚਾ ਰੁਜਗਾਰ ਵੀ ਖੋਹਣ ਦੇ ਰਾਹ ਤੁਰੀ ਹੋਈ ਹੈ।ਇਸ ਖਸਲਤ ਨੂੰ ਜੱਗ ਜਾਹਰ ਕਰਦੇ ਹੋਏ ਆਗੂਆਂ ਵੱਲੋਂ ਦੱਸਿਆ ਗਿਆ ਕਿ ਇਹ ਧੱਕੇਸਾਹੀ ਭਗਤਾ ਭਾਈ ਕਾ ਸੈਂਟਰਲ ਸਟੋਰ ਵਿੱਚ ਕੀਤੀ ਗਈ ਹੈ। ਜਿੱਥੇ ਉਪ-ਮੰਡਲ ਅਫਸਰ ਵੱਲੋਂ ਪਿਛਲੇ ਮਹੀਨੇ ਸਟੋਰ ਵਿਚ ਦੋ ਨਵੇਂ ਆਊਟਸੋਰਸਿੰਗ ਮੁਲਾਜਮਾਂ ਦੀ ਭਰਤੀ ਕੀਤੀ ਗਈ ਸੀ। ਉਹਨਾਂ ਦੀ ਸੇਵਾ ਦਾ ਇੱਕ ਮਹੀਨਾ ਬੀਤਣ ਤੋਂ ਬਾਅਦ ਬਿਨਾਂ ਕਿਸੇ ਕਸੂਰ ਉਨ੍ਹਾਂ ਦੀ ਛਾਂਟੀ ਕਰ ਦਿੱਤਾ । ਇਹਨਾਂ ਦੀ ਥਾਂ ਤੇ ਹੋਰ ਦੋ ਨਵੇਂ ਕਾਮਿਆਂ ਦੀ ਭਰਤੀ ਕਰ ਲਈ । ਜਦੋਂ ਇਸ ਸਟੋਰ ਵਿਚ ਸਾਲਾਂ ਵੱਧੀ ਅਰਸੇ ਤੋਂ ਕੰਮ ਕਰਦੇ ਆਊਟਸੋਰਸਡ ਮੁਲਾਜਮਾਂ ਵੱਲੋਂ ਇਸ ਅਫਸਰ ਦੀ ਧੱਕੇਸਾਹੀ ਦਾ ਵਿਰੋਧ ਕੀਤਾ ਗਿਆ ਤਾਂ ਸਰਕਾਰੀ ਸਹਿ ਪ੍ਰਾਪਤ ਇਸ ਅਧੀਕਾਰੀ ਵਲੋਂ ਇਨਸਾਫ ਦੇਣ ਦੀ ਥਾਂ ਉਨ੍ਹਾਂ ਪੰਜ ਮੈਂਬਰਾਂ ਨੂੰ ਵੀ ਨੋਕਰੀ ਤੋਂ ਜਬਾਵ ਦੇ ਦਿੱਤਾ ਗਿਆ। ਜਥੇਬੰਦੀ ਵਲੋਂ ਗਲਬਾਤ ਰਾਹੀਂ ਮਸਲੇ ਦਾ ਹੱਲ ਕਰਨ ਦੀਆਂ ਕੋਸਿਸਾਂ ਨੂੰ ਵੀ ਇਸ ਹੰਕਾਰੇ ਹੋਏ ਅਧਿਕਾਰੀ ਵਲੋਂ ਟਿਚ ਜਾਣਿਆ ਗਿਆ। ਜਿਸਦੇ ਚੱਨਦੇ ਪੀ ਐਸ ਪੀ ਸੀ ਐਲ ਅਤੇ ਪੀ ਐਸ ਟੀ ਸੀ ਐਲ ਕੰਟਰੈਕਚੂਅਲ ਵਰਕਰ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਲਹਿਰਾ ਮੁਹੱਬਤ ਥਰਮਲ ਪਲਾਂਟ ਕੰਟਰੈਕਟ ਵਰਕਰਜ ਯੂਨੀਅਨ, ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ, ਅਤੇ ਟੈਕਨੀਕਲ ਸਰਵਿਸਜ ਯੂਨੀਅਨ ਪੰਜਾਬ ਰਜਿ ਵਲੋਂ ਇਕ ਸਾਂਝਾ ਸੰਘਰਸ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਦੀ ਲੜੀ ਚ ਮਿਤੀ 4-10-2022ਨੂੰਪਹਿਲਾਂ ਸੈਂਟਰਲ ਸਟੋਰ ਭਗਤਾ ਭਾਈ ਕਾ ਉਪ ਮੰਡਲ ਅਫਸਰ ਦੇ ਦਫਤਰ ਸਾਹਮਣੇ ਇਕ ਵਿਸਾਲ ਸਾਂਝਾ ਧਰਨਾ ਦਿੱਤਾ ਜਾਵੇਗਾ ਇਸ ਉਪਰੰਤ ਸਹਿਰ ਵਿਚ ਰੋਸ ਮਾਰਚ ਕਰਕੇ ਸਰਕਾਰ ਦੀ ਵਾਅਦਿਆਂ ਤੋਂ ਉਲਟ ਆਊਟਸੋਰਸਡ ਰੁਜਗਾਰ ਖੋਹ ਲੈਣ ਦੀ ਅਸਲੀਅਤ ਲੋਕਾਂ ਚ ਨੰਗੀ ਕੀਤੀ ਜਾਵੇਗੀ ਤੇ ਇਨਸਾਫ ਹਾਸਲ ਕਰਨ ਲਈ ਜਾਰੀ ਇਸ ਸੰਘਰਸ ਨੂੰ ਜਿੱਤ ਤੱਕ ਜਾਰੀ ਰਖਣ ਦਾ ਅਹਿਦ ਕੀਤਾ ਜਾਵੇਗਾ।
Share the post "ਪੱਕੇ ਰੁਜਗਾਰ ਦੇ ਵਾਅਦੇ ਨਾਲ ਬਣੀ ਸਰਕਾਰ, ਕੱਚਾ ਰੁਜਗਾਰ ਵੀ ਖੋਹਣ ਦੇ ਰਾਹ: ਕੰਟਰੈਕਟ ਵਰਕਰ ਯੂਨੀਅਨ"