ਜਨ ਔਸ਼ਧੀ ਸਟੋਰ ਤੋਂ ਘੱਟ ਰੇਟਾਂ ਤੇ ਮਿਲਣਗੀਆਂ ਮਰੀਜ਼ਾਂ ਨੂੰ ਦਵਾਈਆਂ : ਡਾ. ਅਨਿੱਲ ਕੁਮਾਰ ਗੁਪਤਾ
ਲੋੜਵੰਦ ਤੇ ਗ਼ਰੀਬ ਲੋਕਾਂ ਲਈ ਸਹਾਈ ਸਿੱਧ ਹੋਵੇਗਾ ਜਨ ਔਸ਼ਧੀ ਸਟੋਰ : ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ, 12 ਸਤੰਬਰ : ਜਨ ਔਸ਼ਧੀ ਫਾਰਮੇਸੀ ਤੋਂ ਘੱਟ ਰੇਟਾਂ ’ਤੇ ਮਰੀਜ਼ਾਂ ਨੂੰ ਵਧੀਆ ਦਵਾਈਆਂ ਮਿਲਣਗੀਆਂ, ਇਸ ਨਾਲ ਜਿੱਥੇ ਉਨ੍ਹਾਂ ਨੂੰ ਸੰਪੂਰਨ ਫਾਇਦਾ ਹੋਵੇਗਾ, ਉੱਥੇ ਹੀ ਮਰੀਜ਼ਾਂ ਦੇ ਪੈਸੇ ਦੀ ਵੀ ਬੱਚਤ ਹੋਵੇਗੀ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾਂ ਏਮਜ਼ ਬਠਿੰਡਾ ਦੇ ਪ੍ਰਧਾਨ ਪ੍ਰੋ: ਡਾ. ਅਨਿਲ ਕੁਮਾਰ ਗੁਪਤਾ ਨੇ ਸਥਾਨਕ ਏਮਜ਼ ਦੇ ਓਪੀਡੀ ਪ੍ਰਵੇਸ਼ ਹਾਲ ਵਿਖੇ ਜਨ ਔਸ਼ਦੀ ਫਾਰਮੇਸੀ ਸਟੋਰ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਏਮਜ਼ ਦੇ ਡਾਇਰੈਕਟਰ ਡਾ. ਡੀ.ਕੇ. ਸਿੰਘ, ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ, ਜਨ ਔਂਸ਼ਧੀ ਦੇ ਸਹਾਇਕ ਮਨੈਜ਼ਰ ਅਰਫ਼ਾਤ ਅਲੀ, ਡਾ. ਰੁਖਸਾਰ, ਡਾ. ਕੰਵਲਜੀਤ ਕੌੜਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਕੋਈ ਵੀ ਯੋਗ ਲਾਭਪਾਤਰੀ ਆਯੂਸ਼ਮਾਨ ਕਾਰਡ ਬਨਵਾਉਣ ਤੋਂ ਨਾ ਰਹੇ ਵਾਝਾਂ : ਡਾ. ਮਨਦੀਪ ਕੌਰ
ਇਸ ਮੌਕੇ ਡਾ. ਅਨਿਲ ਕੁਮਾਰ ਗੁਪਤਾ ਨੇ ਆਸ ਪ੍ਰਗਟਾਉਂਦਿਆਂ ਜਨ ਔਂਸ਼ਧੀ ਦੇ ਨੁਮਾਂਇਦਿਆਂ ਨੂੰ ਕਿਹਾ ਕਿ ਇੱਥੇ ਦਵਾਈਆਂ ਦੀ ਕਿਸੇ ਵੀ ਤਰ੍ਹਾਂ ਦੀ ਘਾਟ ਨਾ ਆਉਣ ਦਿੱਤੀ ਜਾਵੇ ਅਤੇ ਜਨ ਔਂਸ਼ਧੀ ਤੋਂ ਬਿਨ੍ਹਾਂ ਇੱਥੇ ਬਾਹਰਲੀ ਦਵਾਈ ਨਾ ਖ਼ਰੀਦੀ ਅਤੇ ਨਾ ਹੀ ਵੇਚੀ ਜਾਵੇ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਤਿੰਨ ਜਨ ਔਸ਼ਧੀ ਫਾਰਮੇਸੀ ਸਟੋਰ ਚਲਾਏ ਜਾ ਰਹੇ ਹਨ ਅਤੇ ਹੁਣ ਚੌਥਾ ਜਨ ਔਸ਼ਧੀ ਫਾਰਮੇਸੀ ਸਟੋਰ ਏਮਜ਼ ਵਿਖੇ ਆਮ ਲੋਕਾਂ ਦੀ ਸਹੂਲਤ ਲਈ ਖੋਲ੍ਹਿਆ ਗਿਆ ਹੈ।
ਬਾਲੀਵੁੱਡ ਅਦਾਕਾਰ ਧਰਮਿੰਦਰ ਦੀ ਵਿਗੜੀ ਸਿਹਤ, ਬੇਟੇ ਸੰਨੀ ਦਿਓਲ ਨਾਲ ਅਮਰੀਕਾ ਰਵਾਨਾ
ਉਨ੍ਹਾਂ ਕਿਹਾ ਕਿ ਇੱਥੇ ਵਧੀਆ ਕੁਆਲਿਟੀ ਦੀ ਦਵਾਈ ਘੱਟ ਰੇਟਾਂ ਤੇ ਗ਼ਰੀਬ ਤੇ ਲੋੜਵੰਦ ਲੋਕਾਂ ਨੂੰ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਚੱਲ ਰਹੇ ਜਨ ਔਸ਼ਧੀ ਫਾਰਮੇਸੀ ਸਟੋਰ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਇਸ ਮੌਕੇ ਡਾਇਰੈਕਟਰ ਆਈਆਈਟੀ ਰੋਪੜ ਪ੍ਰੋ. ਰਾਜੀਵ ਅਹੂਜਾ, ਆਈਬੀ ਮੈਂਬਰ ਪ੍ਰੋ. ਕਮਲੇਸ਼ ਓਪਾਧਿਆ, ਪ੍ਰੋ. ਯੋਗੇਂਦਰ ਮਲਿਕ, ਏਮਜ਼ ਡੀਨ ਪ੍ਰੋ. ਅਖ਼ਲੇਸ਼ ਪਾਠਕ, ਏਮਜ਼ ਡੀਡੀਏ ਰਾਜੀਵ ਸੇਨ ਰਾਏ ਅਤੇ ਸਹਾਇਕ ਪ੍ਰੋ. ਡਾ. ਤਰੁਣ ਗੋਇਲ ਤੋਂ ਇਲਾਵਾ ਸਕੱਤਰ ਰੈਡ ਕਰਾਸ ਦਰਸ਼ਨ ਕੁਮਾਰ ਆਦਿ ਹਾਜ਼ਰ ਸਨ।