4 Views
172 ਨਵੇਂ ਕੇਸ ਮਿਲੇ
ਸੁਖਜਿੰਦਰ ਮਾਨ
ਬਠਿੰਡਾ, 12 ਜਨਵਰੀ: ਬਠਿੰਡਾ ਜ਼ਿਲ੍ਹੇ ’ਚ ਕਰੋਨਾ ਮਹਾਂਮਾਰੀ ਦਾ ਵਧਦਾ ਕਹਿਰ ਦਿਨ-ਬ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਅੱਜ ਲਗਾਤਾਰ ਤੀਜ਼ੇ ਦਿਨ ਵੀ ਕਰੋਨਾ ਕਾਰਨ ਜ਼ਿਲ੍ਹੈ ਵਿਚ ਮੌਤ ਹੋਈ ਤੇ ਨਵੇਂ ਕੇਸਾਂ ਦੀ ਗਿਣਤੀ ਵੀ 172 ਹੋਰ ਵਧ ਗਈ। ਸੂਚਨਾ ਮੁਤਾਬਕ ਕਰੋਨਾ ਕਾਰਨ ਮਰਨ ਵਾਲੀ ਇੱਕ ਬਜੁਰਗ ਔਰਤ ਸਥਾਨਕ ਸ਼ਹਿਰ ਦੇ ਅਮਰੀਕ ਸਿੰਘ ਰੋਡ ਦੀ ਰਹਿਣ ਵਾਲੀ ਸੀ, ਜਿਸਨੂੰ ਕਰੋਨਾ ਪਾਜੇਟਿਵ ਆਉਣ ਕਾਰਨ 5 ਜਨਵਰੀ ਨੂੰ ਸਥਾਨਕ ਇੰਦਰਾਣੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਮਿ੍ਰਤਕ ਸਨੇਹ ਲਤਾ 80 ਸਾਲਾ ਪਤਨੀ ਜਗਦੀਸ ਰਾਏ ਦਾ ਅੰਤਿਮ ਸੰਸਕਾਰ ਅੱਜ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਸਥਾਨਕ ਸ਼ਮਸ਼ਾਨਘਾਟ ਵਿਚ ਕੀਤਾ ਗਿਆ। ਉਧਰ ਨਵੇਂ ਕੇਸ ਆਉਣ ਨਾਲ ਜ਼ਿਲੇ ਵਿੱਚ ਕਰੋਨਾ ਦੇ ਕੁੱਲ 1149 ਕੇਸ ਐਕਟਿਵ ਹੋ ਗਏ ਹਨ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ 29 ਕਰੋਨਾ ਪ੍ਰਭਾਵਿਤ ਵਿਅਕਤੀ ਠੀਕ ਹੋਣ ਉਪਰੰਤ ਘਰ ਵਾਪਸ ਪਰਤ ਗਏ ਹਨ। ਜਦੋਂਕਿ ਕੁੱਲ 1053 ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।