WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਅਕਾਲੀ ਦਲ ਨੇ ਜੋ ਬੀਜਿਆ ਹੁਣ ਉਹੀ ਵੱਢ ਰਿਹਾ: ਜੀਤਮਹਿੰਦਰ ਸਿੱਧੂ

ਬਠਿੰਡਾ, 28 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਅੱਜ ਸਥਾਨਕ ਇੱਕ ਪੈਲੇਸ ਵਿੱਚ ਹੋਈ ਯੂਥ ਅਕਾਲੀ ਦਲ ਦੀ ਰੈਲੀ ਵਿੱਚ ਨੌਜਵਾਨਾਂ ਵੱਲੋਂ ਕੀਤੀ ਗੁੰਡਾਗਰਦੀ ਦੀਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਓ ਉਪਰ ਟਿੱਪਣੀ ਕਰਦਿਆਂ ਕਾਂਗਰਸ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਜੋ ਹੁਣ ਤੱਕ ਬੀਜਿਆ ਹੈ ਉਸਨੂੰ ਹੀ ਵੱਢ ਰਿਹਾ ਹੈ। ਸਰਦਾਰ ਸਿੱਧੂ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਨੌਜਵਾਨੀ ਦਾ ਗਲਤ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸਦੇ ਨਤੀਜੇ ਹੀ ਅੱਜ ਯੂਥ ਅਕਾਲੀ ਦਲ ਦੀ ਰੈਲੀ ਦੇ ਵਿੱਚ ਨੌਜਵਾਨਾਂ ਵੱਲੋਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਇਹ ਖਤਰਨਾਕ ਦਿ੍ਸ ਹੈ।

ਜੀਤਮਹਿੰਦਰ ਸਿੱਧੂ ਨੇ ਸਵੇਰੇ ਚਾਹ ਦੀਆਂ ਚੁਸਕੀਆਂ ਦੇ ਨਾਲ ਜੋਗਰ ਪਾਰਕ ਅਤੇ ਰੋਜ਼ ਗਾਰਡਨ ਚ ਲੋਕਾਂ ਨਾਲ ਕੀਤੀ ਗੱਲਬਾਤ

, ਜਿਸਦੇ ਵਿੱਚ ਕੁਰਸੀਆਂ ਚੱਲੀਆਂ,ਗਾਲੋ-ਗਲੋਚ ਅਤੇ ਸ਼ਰੇਆਮ ਗੁੰਡਾਗਰਦੀ ਹੋਈ। ਕਾਂਗਰਸੀ ਉਮੀਦਵਾਰ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਸੋਚ ਰਹੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਵਰਗਲਾ ਕੇ ਅਤੇ ਲਾਲਚ ਦੇ ਕੇ ਰੈਲੀਆਂ ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਪਣਾ ਕੈਂਡੀਡੇਟ ਜਿੱਤੂਗਾ, ਆਪਣੀ ਪਾਰਟੀ ਜਿੱਤੂਗੀ ਅਤੇ ਇਸਤੋਂ ਬਾਅਦ ਜੋ ਕਹੋਗੇ ਉਹ ਕਰ ਦਿਆਂਗੇ ਤੇ ਇਹੀ ਬੱਚਿਆਂ ਦੀ ਸੋਚ ਬਣ ਜਾਂਦੀ ਹੈ। ਜੀਤ ਮਹਿੰਦਰ ਸਿੰਘ ਸਿੱਧੂ ਨੇ ਅਜਿਹੀਆਂ ਨੀਤੀਆਂ ’ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਸਿਆਸੀ ਆਗੂਆਂ ਦੇ ਨਿੱਜੀ ਲਾਲਚ ਕਾਰਨ ਪੰਜਾਬ ਦੀ ਜਵਾਨੀ ਪਹਿਲਾਂ ਹੀ ਗਲਤ ਰਸਤੇ ਉੱਪਰ ਚੱਲ ਰਹੀ ਹੈ।

ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ (ਰਜਿ.) ਦੇ ਪ੍ਰਧਾਨ ਬਣੇ ਅਮਰੀਕ ਸਿੰਘ

ਇਹਨਾਂ ਲੜਾਈਆਂ ਦੇ ਵਿੱਚੋਂ ਅੱਗੇ ਨਿਕਲ ਕੇ ਕੁਝ ਨੌਜਵਾਨ ਬੱਚੇ ਗੈਂਗਸਟਰ ਬਣ ਜਾਂਦੇ ਤੇ ਕਈ ਨੌਜਵਾਨ ਬੱਚੇ ਗਲਤ ਰਸਤਿਆਂ ਤੇ ਚੱਲ ਕੇ ਛੋਟੇ ਛੋਟੇ ਕਰਾਈਮ ਕਰਨ ਲੱਗ ਜਾਂਦੇ ਹਨ, ਜਿਸਦਾ ਖਮਿਆਜਾ ਇਹਨਾਂ ਰਾਸਤੇ ਤੋਂ ਭਟਕੇ ਬੱਚਿਆਂ ਦੇ ਮਾਪਿਆਂ ਅਤੇ ਪੂਰੇ ਸਮਾਜ ਨੂੰ ਭੁਗਤਣਾ ਪੈਂਦਾ ਹੈ। ਜੀਤ ਮਹਿੰਦਰ ਸਿੰਘ ਸਿੱਧੂ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਜਿਹੀਆਂ ਰੈਲੀਆਂ ਵਿੱਚ ਨਾ ਜਾਣ ਜਿੱਥੇ ਉਹਨਾਂ ਨੂੰ ਗਲਤ ਰਸਤੇ ਤੇ ਚੱਲਣ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਨੌਜਵਾਨ ਪੀੜੀ ਆਪਣੀ ਸੋਚ ਦਾ ਸਹੀ ਪ੍ਰਦਰਸ਼ਨ ਕਰਦਿਆਂ ਆਪਣੇ ਭਵਿੱਖ ਦੇ ਲਈ ਚੰਗੇ ਉਮੀਦਵਾਰਾਂ ਅਤੇ ਪਾਰਟੀਆਂ ਦੀ ਮਦਦ ਕਰਨ ਲਈ ਅੱਗੇ ਆਉਣ।

Related posts

ਨੋਜਵਾਨਾਂ ਦੇ ਭਾਰੀ ਉਤਸ਼ਾਹ ਦੇ ਨਾਲ ਨਾਟਿਅਮ ਦਾ 11ਵਾਂ ਨਾਟਕ ਮੇਲਾ ਹੋਇਆ ਸ਼ੁਰੂ

punjabusernewssite

ਪੀਆਰਟੀਸੀ ਕੱਚੇ ਕਾਮਿਆਂ ਨੇ ਅੱਜ ਮੁੜ ਪ੍ਰਦਰਸ਼ਨ ਕੀਤਾ

punjabusernewssite

ਵਿਸ਼ਵ ਸਿਹਤ ਸੰਸਥਾ ਅਨੁਸਾਰ ਸ਼ੂਗਰ ਦੇ ਸਭ ਤੋਂ ਵੱਧ ਮਾਮਲੇ ਭਾਰਤ ਵਿੱਚ – ਸਿਵਲ ਸਰਜਨ

punjabusernewssite