WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਬਠਿੰਡਾ ’ਚ ਕੌਂਸਲਰਾਂ ਨੇ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਿਆਂ, ਮੇਅਰ ਵਲੋਂ ਕੋਰਟ ’ਚ ਜਾਣ ਦਾ ਐਲਾਨ

 

ਅਕਾਲੀ ਕੌਂਸਲਰਾਂ ਦਾ ਵੀ ਮਿਲਿਆ ਸਾਥ, ਮੇਅਰ ਤੇ ਸਮਰਥਕਾਂ ਨੇ ਕੀਤਾ ਬਾਈਕਾਟ
ਵਿਧਾਇਕ ਗਿੱਲ ਤੇ ਭਾਣਜੇ ਨੇ ਨਹੀਂ ਪਾਈ ਵੋਟ
ਕਾਂਗਰਸ ਦੇ ਚਾਰ ਅਤੇ ਸਿੰਗਲਾ ਹਿਮਾਇਤੀ ਇੱਕ ਕੌਂਸਲਰ ਵੀ ਮੀਟਿੰਗ ਵਿਚੋਂ ਰਹੇ ਗਾਇਬ
ਸੁਖਜਿੰਦਰ ਮਾਨ
ਬਠਿੰਡਾ, 15 ਨਵੰਬਰ : ਪਿਛਲੇ ਕਈ ਮਹੀਨਿਆਂ ਤੋਂ ਬਠਿੰਡਾ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਨ ਲਈ ਚੱਲ ਰਹੀ ਸਿਆਸੀ ਕਸਮਕਸ਼ ਬੁਧਵਾਰ ਨੂੰ ਉਸ ਸਮੇਂ ਖ਼ਤਮ ਹੋ ਗਈ ਜਦ ਉਨ੍ਹਾਂ ਵਿਰੁਧ ਲਿਆਂਦੇ ਬੇਭਰੋਸਗੀ ਮਤੇ ਦੇ ਹੱਕ ਵਿਚ ਢਾਈ ਦਰਜ਼ਨ ਤੋਂ ਵੱਧ ਕੌਂਸਲਰਾਂ ਨੇ ਪਾਰਟੀਬਾਜ਼ੀ ਤੋਂ ਉਪਰ ਉਠਦਿਆਂ ਅਪਣੀ ਵੋਟ ਦਾ ਇਸਤੇਮਾਲ ਕਰਦਿਆਂ ਉਨ੍ਹਾਂ ਨੂੰ ਅਹੁੱਦੇ ਤੋਂ ਹਟਾ ਦਿੱਤਾ ਹੈ। ਹਾਲਾਂਕਿ ਮੇਅਰ ਨੇ ਇਸ ਮੀਟਿੰਗ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਅਦਾਲਤ ਵਿਚ ਜਾਣ ਦਾ ਐਲਾਨ ਕੀਤਾ ਹੈ। ਪ੍ਰੰਤੂ ਮੇਅਰ ਰਮਨ ਗੋਇਲ ਵਿਰੁਧ ਬੇਭਰੋਸਗੀ ਦਾ ਮਤਾ ਸਫ਼ਲ ਹੋਣ ਨੂੰ ਸਾਬਕਾ ਵਿਤ ਮੰਤਰੀ ਲਈ ਵੱਡੀ ਸਿਆਸੀ ‘ਸੱਟ’ ਮੰਨੀ ਜਾ ਰਹੀ ਹੈ ਕਿਉਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਰੀਬ 64 ਹਜ਼ਾਰ ਵੋਟਾਂ ਦੇ ਅੰਤਰ ਨਾਲ ਹਾਰਨ ਤੋਂ ਬਾਅਦ ਹੁਣ ਉਨ੍ਹਾਂ ਕੋਲ ਬਠਿੰਡਾ ਸ਼ਹਿਰ ਵਿਚ ਮੇਅਰ ਅਤੇ ਚੰਦ ਕੌਂਸਲਰਾਂ ਦਾ ਸਮਰਥਨ ਹੀ ਬਚਿਆ ਹੋਇਆ ਸੀ।

ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਸਰਕਾਰ ਨੇ ਮੁੜ ਸੂਬੇ ‘ਚ 185 ਮੰਡੀਆਂ ਕੀਤੀਆਂ ਬਹਾਲ

ਨਿਗਮ ਦੇ ਮੀਟਿੰਗ ਹਾਲ ’ਚ ਹੋਈ ਇਸ ਮੀਟਿੰਗ ਦੌਰਾਨ ਕਈ ਵੱਡੀਆਂ ਗੱਲਾਂ ਵੀ ਦੇਖਣ ਨੂੰ ਮਿਲੀਆਂ। ਮੀਟਿੰਗ ਵਿਚ ਸਮੂਲੀਅਤ ਕਰਨ ਲਈ ਪੂਰੇ ਉਤਸ਼ਾਹ ਨਾਲ ਨਿਗਮ ਦਫ਼ਤਰ ’ਚ ਪੁੱਜੇ ਮੇਅਰ ਰਮਨ ਗੋਇਲ ਤੇ ਉਸਦੇ ਸਮਰਥਕ ਬਾਅਦ ਚ ਮੀਟਿੰਗ ਵਿਚ ਹਾਜ਼ਰ ਹੀ ਨਹੀਂ ਹੋਏ ਅਤੇ ਮੀਟਿੰਗ ਦੇ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ। ਜਿਸਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਹਾਜ਼ਰ 32 ਕੌਂਸਲਰਾਂ ਵਿਚੋਂ 30 ਨੇ ਇਸ ਮਤੇ ਦੇ ਹੱਕ ਵਿਚ ਸਮਰਥਨ ਦੇ ਦਿੱਤਾ। ਮੀਟਿੰਗ ਦੌਰਾਨ ਅਕਾਲੀ ਦਲ ਦੇ ਚਾਰ ਕੌਂਸਲਰਾਂ ਨੇ ਵੀ ਪਾਰਟੀਬਾਜ਼ੀ ਤੋਂ ਉਪਰ ਉਠਦਿਆਂ ਸ਼ਹਿਰੀਆਂ ਨਾਲ ਖੜਣ ਦਾ ਐਲਾਨ ਕਰਦਿਆਂ ਮਤੇ ਦਾ ਸਮਰਥਨ ਕੀਤਾ। ਦੂੁਜੇ ਪਾਸੇ ਮੇਅਰ ਬਣਾਉਣ ਸਮੇਂ ਸਭ ਤੋਂ ਵੱਧ ਵਿਰੋਧ ਕਰਨ ਵਾਲੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਉਨ੍ਹਾਂ ਦੇ ਭਾਣਜੇ ਸੁਖਦੀਪ ਸਿੰਘ ਢਿੱਲੋਂ ਮੀਟਿੰਗ ਵਿਚ ਸ਼ਾਮਲ ਜਰੂਰ ਹੋਏ ਪ੍ਰੰਤੂ ਉਨ੍ਹਾਂ ਅਪਣੀ ਵੋਟ ਦਾ ਇਸਤੇਮਾਲ ਨਾਂ ਤਾਂ ਮੇਅਰ ਦੇ ਹੱਕ ਵਿਚ ਅਤੇ ਨਾਂ ਹੀ ਵਿਰੋਧ ਵਿਚ ਕੀਤਾ।

ਆਂਗਣਵਾੜੀ ਯੂਨੀਅਨ ਦੇ ਮਾਲਵਾ ਖੇਤਰ ਨਾਲ ਸਬੰਧਿਤ ਆਗੂਆਂ ਦੀ ਮੀਟਿੰਗ ਹੋਈ

ਮੀਟਿੰਗ ਤੋਂ ਬਾਅਦ ਡਿਪਟੀ ਕਮਿਸ਼ਨਰ ਕਮ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਮੇਅਰ ਰਮਨ ਗੋਇਲ ਵਿਰੁਧ ਬੇਭਰੋਸਗੀ ਦਾ ਮਤਾ ਪਾਸ ਹੋਣ ਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਮੀਟਿੰਗ ਵਿਚ ਵਿਧਾਇਕ ਸਹਿਤ ਕੁੱਲ 50 ਕੌਂਸਲਰਾਂ ਵਿਚੋਂ 32 ਕੌਂਸਲਰ ਸ਼ਾਮਲ ਹੋਏ ਅਤੇ 30 ਨੇ ਇਸ ਮਤੇ ਦੇ ਹੱਕ ਵਿਚ ਅਪਣਾ ਸਮਰਥਨ ਦਿੱਤਾ। ’’ ਦੂਜੇ ਪਾਸੇ ਮੇਅਰ ਰਮਨ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅੱਜ ਦੀ ਮੀਟਿੰਗ ’ਤੇ ਸਵਾਲ ਖ਼ੜੇ ਕਰਦਿਆਂ ਕਿਹਾ ਕਿ ‘‘ ਨਿਯਮਾਂ ਮੁਤਾਬਕ ਮੀਟਿੰਗ ਵਿਚ ਕੁੱਲ 50 ਕੌਸਲਰਾਂ ਵਿਚੋਂ 34 ਕੌਂਸਲਰ ਹਾਜ਼ਰ ਹੋਣੇ ਲਾਜ਼ਮੀ ਸਨ, ਪ੍ਰੰਤੂ ਮੀਟਿੰਗ ਵਿਚ ਸਿਰਫ਼ 32 ਕੌਸਲਰ ਹੀ ਹਾਜ਼ਰ ਸਨ, ਜਿਸਦੇ ਚੱਲਦੇ ਇਹ ਮੀਟਿੰਗ ਗੈਰ ਵਿਧਾਨਿਕ ਹੈ ਤੇ ਉਹ ਇਸਨੂੰ ਅਦਾਲਤ ਵਿਚ ਚੁਣੌਤੀ ਦੇਣਗੇ। ’’

ਹੁਣ ਅਵਾਰਾ ਕੁੱਤੇ ਦੇ ਕੱਟਣ ’ਤੇ ਸਰਕਾਰ ਨੂੰ ਦੇਣੇ ਪੈਣਗੇ 10 ਹਜ਼ਾਰ ਰੁਪਏ

ਗੌਰਤਲਬ ਹੈ ਕਿ ਮਾਰਚ 2021 ਵਿਚ ਰਮਨ ਗੋਇਲ ਨੂੰ ਮੇਅਰ ਬਣਾਉਣ ਤੋਂ ਲੈ ਕੇ ਹੁਣ ਤੱਕ ਲਗਾਤਾਰ ਉਨ੍ਹਾਂ ਦਾ ਵਿਰੋਧ ਹੋ ਰਿਹਾ ਸੀ ਕਿਉਂਕਿ ਕਾਂਗਰਸੀ ਕੌਂਸਲਰਾਂ ਵਲੋਂ ਦੋਸ਼ ਲਗਾਏ ਜਾ ਰਹੇ ਸਨ ਕਿ ਤਤਕਾਲੀ ਵਿਤ ਮੰਤਰੀ ਮਨਪ੍ਰੀਤ ਬਾਦਲ ਨੇ ਕੁੱਝ ਗੈਰ ਸਿਆਸੀ ਵਿਅਕਤੀਆਂ ਦੇ ਪ੍ਰਭਾਵ ਹੇਠ ਸੀਨੀਅਰ ਕਾਂਗਰਸੀ ਕੌਸਲਰਾਂ ਨੂੰ ਅੱਖੋਂ ਪਰੋਖੇ ਕਰਦਿਆਂ ਇੱਕ ਗੈਰ-ਕਾਂਗਰਸੀ ਪਿਛੋਕੜ ਵਾਲੀ ਤੇ ਪਹਿਲੀ ਵਾਰ ਜਿੱਤੀ ਕੌਂਸਲਰ ਨੂੰ ਮੇਅਰ ਬਣਾ ਕੇ ਸ਼ਹਿਰ ਉਪਰ ਥੋਪ ਦਿੱਤਾ। ਪ੍ਰੰਤੂ ਜਿਆਦਾਤਰ ਕਾਂਗਰਸੀ ਕੌਂਸਲਰ ਅੰਦਰੋ-ਅੰਦਰੀ ਔਖੇ ਹੋਣ ਦੇ ਬਾਵਜੂਦ ਮਨਪ੍ਰੀਤ ਬਾਦਲ ਦੇ ਸਿਆਸੀ ਪ੍ਰਭਾਵ ਕਾਰਨ ਚੁੱਪ ਰਹੇ ਪਰ ਜਿਊਂ ਹੀ ਉਨ੍ਹਾਂ ਦੀ ਇੱਥੋ ਹਾਰ ਹੋਈ ਤਾਂ ਸਭ ਨੇ ਮਿਲਕੇ ਮੇਅਰ ਵਿਰੁਧ ਬਗਾਵਤ ਦਾ ਝੰਡਾ ਚੁੱਕ ਲਿਆ ਸੀ। ਇਹੀ ਨਹੀਂ ਕਾਂਗਰਸ ਪਾਰਟੀ ਨੇ ਮੇਅਰ ਤੇ ਉਸਦੇ ਕੁੱਝ ਸਮਰਥਕਾਂ ਨੂੰ ਕੁੱਝ ਮਹੀਨੇ ਪਹਿਲਾਂ ਪਾਰਟੀ ਵਿਚੋਂ ਵੀ ਬਾਹਰ ਕੱਢ ਦਿੱਤਾ ਸੀ। ਇਸ ਦੌਰਾਨ ਮਹੀਨਾ ਪਹਿਲਾਂ ਕਾਂਗਰਸੀ ਕੌਂਸਲਰਾਂ ਨੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਇਕਜੁਟ ਹੁੰਦਿਆਂ ਲੰਘੀ 17 ਅਕਤੂਬਰ ਨੂੰ ਮੇਅਰ ਰਮਨ ਗੋਇਲ ਵਿਰੁਧ ਬੇਭਰੋਸਗੀ ਦਾ ਮਤਾ ਲੈ ਆਂਦਾ ਸੀ।

ਬਠਿੰਡਾ ’ਚ ਗੁੰਡਾਗਰਦੀ ਦਾ ਨੰਗਾ ਨਾਚ, ਬਰਗਰ ਖ਼ਾ ਰਹੇ ਨੌਜਵਾਨ ਨੂੰ ਦਿਨ-ਦਿਹਾੜੇ ਵੱਢਿਆ

ਹਰਪਾਲ ਢਿੱਲੋਂ ਦੀ ਅਗਵਾਈ ਹੇਠ ਅਕਾਲੀ ਕੌਸਲਰ ਅਖ਼ੀਰ ਤੱਕ ਮੇਅਰ ਵਿਰੁਧ ਡਟੇ ਰਹੇ
ਬਠਿੰਡਾ: ਮੇਅਰ ਨੂੰ ਗੱਦੀਓ ਉਤਾਰਨ ਦੀ ਪ੍ਰਕ੍ਰਿਆ ਦੌਰਾਨ ਇੱਕ ਵੱਡੀ ਸਿਆਸੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਅਕਾਲੀ ਦਲ ਨਾਲ ਸਬੰਧਤ ਕੌਸਲਰਾਂ ਵਿਚੋਂ ਚਾਰ ਕੌਸਲਰ ਹਰਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਅਪਣੇ ਬੋਲਾਂ ’ਤੇ ਆਖ਼ਰ ਤੱਕ ਡਟੇ ਰਹੇ। ਇੰਨ੍ਹਾਂ ਕੌਸਲਰਾਂ ਨੇ ਮੇਅਰ ਦੀ ਚੋਣ ਸਮੇਂੇ ਇਸਦਾ ਸਖ਼ਤ ਵਿਰੋਧ ਕਰਦਿਆਂ ਇਸਨੂੰ ਸ਼ਹਿਰ ਵਾਸੀਆਂ ਲਈ ਮੰਦਭਾਗਾ ਦਿਨ ਕਰਾਰ ਦਿੱਤਾ ਸੀ। ਦਸਣਾ ਬਣਦਾ ਹੈ ਕਿ  2021 ਵਿਚ ਹੋਈਆਂ ਚੋਣਾਂ ਦੌਰਾਨ ਕੁੱਲ 50 ਵਾਰਡਾਂ ਵਿਚੋਂ 43 ਕਾਂਗਰਸ ਅਤੇ 7 ਅਕਾਲੀ ਦਲ ਦੇ ਕੌਸਲਰ ਚੁਣੇ ਗਏ ਸਨ। ਅਕਾਲੀ ਦਲ ਨੇ ਹਰਪਾਲ ਸਿੰਘ ਢਿੱਲੋਂ ਨੂੰ ਅਪਣਾ ਹਾਊਸ ਵਿਚ ਲੀਡਰ ਬਣਾਇਆ ਸੀ।

ਪੰਜਾਬ ਦੇ ਪੇਂਡੁੂ ਯੁਵਕ ਕਲੱਬਾਂ ਨੂੰ ਪਹਿਲੀ ਵਾਰ ਸਰਕਾਰ ਦੀ ਤਰਫ਼ੋਂ ਮਿਲੇਗੀ ਗ੍ਰਾਂਟ

ਇਸ ਦੌਰਾਨ ਬਾਅਦ ਹੋਈ ਸਿਆਸੀ ਉਥਲ ਪੁਥਲ ਦੌਰਾਨ ਇੱਕ ਅਕਾਲੀ ਕੌਸਲਰ ਸੀਲਾ ਰਾਣੀ ਤੇ ਉਸਦਾ ਪੁੱਤਰ ਗੋਬਿੰਦ ਮਸੀਹ ਸਾਬਕਾ ਵਿਧਾਇਕ ਸਰੂਪ ਸਿੰਗਲਾ ਨਾਲ ਚਲਾ ਗਿਆ ਸੀ ਤੇ ਇੱਕ ਸੁਰੇਸ ਕੁਮਾਰ ਸਾਬਕਾ ਮੇਅਰ ਬਲਵੰਤ ਰਾਏ ਨਾਥ ਕਾਂਗਰਸ ਵਿਚ ਚਲਾ ਗਿਆ ਸੀ। ਜਿਸਤੋਂ ਬਾਅਦ ਮੌਜੂਦਾ ਸਮੇਂ ਅਕਾਲੀ ਦਲ ਦੇ ਕੁੱਲ ਪੰਜ ਕੌਸਲਰ ਹੀ ਬਚੇ ਸਨ। ਅੱਜ ਬੇਭਰੋਸਗੀ ਦੇ ਮਤੇ ਉਪਰ ਇੰਨ੍ਹਾਂ ਪੰਜਾਂ ਵਿਚੋਂ ਚਾਰ ਕੌਸਲਰਾਂ ਨੇ ਹਰਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਾਰਟੀਬਾਜ਼ੀ ਤੋਂ ਉਪਰ ਉਠਦਿਆਂ ਮੇਅਰ ਵਿਰੁਧ ਲਿਆਂਦੇ ਮਤੇ ਦਾ ਸਮਰਥਨ ਕੀਤਾ। ਇਸ ਸਬੰਧ ਵਿਚ ਕੌਸਲਰ ਹਰਪਾਲ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਤਾਂ ਸ਼ਹਿਰ ਦੇ ਲੋਕਾਂ ਦੀ ਅਵਾਜ਼ ਦੀ ਸੁਣੀ ਹੈ, ਜਿਸਦੇ ਚੱਲਦੇ ਇਸਨੂੰ ਕਿਸੇ ਦਾ ਸਮਰਥਨ ਜਾਂ ਵਿਰੋਧ ਨਹੀਂ ਕਿਹਾ ਜਾ ਸਕਦਾ।

ਮੁਲਾਜਮਾਂ ਦੇ ਨਿਸ਼ਾਨੇ ’ਤੇ ਆਏ ‘ਉਪ ਕੁੱਲਪਤੀ’ ਨੂੰ ਸਰਕਾਰ ਨੇ ਵਾਧਾ ਦੇਣ ਤੋਂ ਕੀਤੀ ਨਾਂਹ

ਮਨਪ੍ਰੀਤ ਬਾਦਲ ਦੇ ਨਾਲ-ਨਾਲ ਅਕਾਲੀ ਦਲ ਨੂੰ ਵੀ ਲੱਗਿਆ ਵੱਡਾ ਝਟਕਾ!
ਬਠਿੰਡਾ: ਅੱਜ ਮੇਅਰ ਵਿਰੁਧ ਬੇਭਰੋਸਗੀ ਦਾ ਮਤਾ ਪਾਸ ਹੋਣ ਨਾਲ ਜਿੱਥੇ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਵੱਡਾ ਸਿਆਸੀ ਨੁਕਸਾਨ ਹੋਇਆ, ਉਥੇ ਅਕਾਲੀ ਦਲ ਨੂੰ ਵੀ ਕਰਾਰਾ ਝਟਕਾ ਲੱਗਿਆ ਹੈ। ਅਕਾਲੀ ਦੇ ਨਾਲ ਸਬੰਧਤ ਪੰਜ ਕੌਸਲਰਾਂ ਵਿਚੋਂ ਚਾਰ ਕੌਸਲਰਾਂ ਵਲੋਂ ਖੁੱਲ ਕੇ ਮਤੇ ਦੇ ਹੱਕ ਵਿਚ ਅਪਣਾ ਸਮਰਥਨ ਦਿੱਤਾ ਗਿਆ। ਜਦੋਂਕਿ ਇੱਕ ਕੌਸਲਰ ਸੈਰੀ ਗੋਇਲ ਨੇ ਨਗਰ ਨਿਗਮ ਦਫ਼ਤਰ ਵਿਚ ਪੁੱਜਣ ਦੇ ਬਾਵਜੂਦ ਮੀਟਿੰਗ ’ਚ ਸਮੂਲੀਅਤ ਨਹੀਂ ਕੀਤੀ। ਬਠਿੰਡਾ ਸ਼ਹਿਰੀ ਹਲਕੇ ਤੋਂ ਅਕਾਲੀ ਦਲ ਦੇ ਇੰਚਾਰਜ਼ ਬਬਲੀ ਢਿੱਲੋਂ ਨੇ ਇਸ ਮੁੱਦੇ’ਤੇ ਗੱਲ ਕਰਦਿਆਂ ਕਿਹਾ ਕਿ ‘‘ ਅਕਾਲੀ ਦਲ ਨਾਂ ਤਾਂ ਮੇਅਰ ਨੂੰ ਉਤਾਰਨ ਦੇ ਹੱਕ ਵਿਚ ਸੀ ਅਤੇ ਨਾਂ ਹੀ ਉਸਨੂੰ ਰੱਖਣ ਦੇ ਹੱਕ ਵਿਚ ਸੀ ਕਿਉਂਕਿ ਇਹ ਮਤਾ ਕਾਂਗਰਸ ਪਾਰਟੀ ਵਲੋਂ ਲਿਆਂਦਾ ਗਿਆ ਸੀ, ਜਿਸਦੇ ਚੱਲਦੇ ਅਕਾਲੀ ਕੌਸਲਰਾਂ ਵਲੋਂ ਉਸਦਾ ਸਮਰਥਨ ਕਰਨਾ ਨਹੀਂ ਬਣਦਾ ਸੀ। ਉਨ੍ਹਾਂ ਕਿਹਾ ਕਿ ਮਤੇ ਦਾ ਸਮਰਥਨ ਕਰਨ ਵਾਲੇ ਚਾਰੋਂ ਕੌਸਲਰਾਂ ਨੇ ਇਹ ਨਿੱਜੀ ਫੈਸਲਾ ਲਿਆ ਹੈ ਤੇ ਇਸ ਮਸਲੇ ਉਪਰ ਜਲਦੀ ਹੀ ਹਲਕਾ ਜਥੇਬੰਦੀ ਦੀ ਮੀਟਿੰਗ ਸੱਦ ਕੇ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ।

ਪੰਜਾਬ ਰੋਡਵੇਜ਼ ਵੱਲੋਂ ਗੰਗਾਨਗਰ-ਚੰਡੀਗੜ੍ਹ-ਗੰਗਾਨਗਰ ਲਈ ‘ਵੋਲਵੋ’ ਬੱਸ ਸੇਵਾ ਸ਼ੁਰੂ

ਸਰੂਪ ਸਿੰਗਲਾ ਦਾ ਸਮਰਥਕ ਕੌਸਲਰ ਮੀਟਿੰਗ ਵਿਚ ਦਿਖ਼ਾਈ ਨਹੀਂ ਦਿੱਤਾ
ਬਠਿੰਡਾ: ਬੇਭਰੋਸਗੀ ਮਤੇ ਦੌਰਾਨ ਇੱਕ ਹੋਰ ਮਹੱਤਵਪੂਰਨ ਗੱਲ ਜੋ ਦੇਖਣ ਵਿਚ ਸਾਹਮਣੇ ਆਈ, ਉਹ ਇਹ ਸੀ ਕਿ ਸਾਬਕਾ ਵਿਧਾਇਕ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ, ਜਿੰਨ੍ਹਾਂ ਨੂੰ ਕਿ ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਦਾ ਸਭ ਤੋਂ ਕੱਟੜ ਵਿਰੋਧੀ ਮੰਨਿਆਂ ਜਾਂਦਾ ਹੈ, ਦੇ ਨਗਰ ਨਿਗਮ ਵਿਚ ਇੱਕੋ-ਇੱਕ ਸਮਰਥਕ ਕੌਸਲਰ ਸੀਲਾ ਰਾਣੀ ਅਤੇ ਉਨ੍ਹਾਂ ਦੇ ਪੁੱਤਰ ਗੋਬਿੰਦ ਮਸੀਹ ਵੀ ਅੱਜ ਦੀ ਮੀਟਿੰਗ ਵਿਚ ਦਿਖ਼ਾਈ ਨਹੀਂ ਦਿੱਤੇ ਅਤੇ ਉਨ੍ਹਾਂ ਦਾ ਫ਼ੋਨ ਵੀ ਬੰਦ ਰਿਹਾ।

ਮੇਲਾ ਕਤਲ ਕਾਂਡ: ਗੋਲੀ ਕਾਂਡ ’ਚ ਸ਼ਾਮਲ ਮੁਜਰਮਾਂ ਨੂੰ ਪੁਲਿਸ ਨੇ ਲਿਆਂਦਾ ਬਠਿੰਡਾ

ਕਾਂਗਰਸ ਵਲੋਂ ਬਾਗੀ ਹੋਏ ਕੌਸਲਰਾਂ ’ਤੇ ਕਾਰਵਾਈ ਦੀ ਤਿਆਰੀ!
ਬਠਿੰਡਾ: ਬੇਭਰੋਸਗੀ ਮੀਟਿੰਗ ਦੌਰਾਨ ਮਤੇ ਉਪਰ ਦਸਤਖ਼ਤ ਕਰਨ ਵਾਲੇ 31 ਕੌਸਲਰਾਂ ਵਿਚੋਂ ਪੰਜ ਅੱਜ ਕਾਂਗਰਸ ਦੇ ਹੱਕ ਵਿਚ ਖੜਦੇ ਦਿਖ਼ਾਈ ਨਹੀਂ ਦਿੱਤੇ। ਹਾਲਾਂਕਿ ਦਸਤਖ਼ਤ ਕਰਨ ਵਾਲੇ ਇੰਨ੍ਹਾਂ ਕੌਸਲਰਾਂ ਵਿਚੋਂ ਇੱਕ ਰਜਿੰਦਰ ਸਿੰਘ ਸਿੱਧੂ ਪਹਿਲਾਂ ਹੀ ਮਨਪ੍ਰੀਤ ਬਾਦਲ ਦੇ ਹੱਕ ਵਿਚ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਸਨ। ਇਸਤੋਂ ਇਲਾਵਾ ਬਾਕੀ ਚਾਰ ਕੌਸਲਰਾਂ ਵਿਚੋਂ ਅਜੀਤ ਰੋਡ ਤੋਂ ਗੁਰਿੰਦਰ ਕੌਰ ਭੰਗੂ ਪਤਨੀ ਕੰਵਲਜੀਤ ਸਿੰਘ ਭੰਗੂ, ਵਾਰਡ ਨੰਬਰ 17 ਤੋਂ ਸਿਮਰਨ ਬਿਸਵਾਲ ਪਤਨੀ ਸੰਜੇ ਬਿਸਵਾਲ, ਵਾਰਡ ਨੰਬਰ 18 ਤੋਂ ਵਿਕਰਮ ਕ੍ਰਾਂਤੀ ਅਤੇ ਵਾਰਡ ਨੰਬਰ 38 ਤੋਂ ਮਮਤਾ ਰਾਣੀ ਨੂੰਹ ਮਹਰੂਮ ਟਕਸਾਲੀ ਕਾਂਗਰਸੀ ਰਾਮ ਕੁਮਾਰ ਹਲਵਾਈ ਵਲੋਂ ਮਤੇ ਦੇ ਹੱਕ ਵਿਚ ਦਸਤਖ਼ਤ ਕਰਨ ਦੇ ਬਾਵਜੂਦ ਮੀਟਿੰਗ ਵਿਚ ਸਮੂਲੀਅਤ ਨਹੀਂ ਕੀਤੀ ਗਈ। ਕਾਂਗਰਸ ਦੇ ਆਗੂਆਂ ਨੇ ਇਸ ਸਬੰਧ ਵਿਚ ਗੱਲਬਾਤ ਕਰਦਿਆਂ ਦਸਿਆ ਕਿ ‘‘ ਮੌਕੇ ’ਤੇ ਪਾਰਟੀ ਨਾਲ ਨਾ ਖੜਣ ਵਾਲੇ ਕੌਸਲਰਾਂ ਵਿਰੁਧ ਰੀਪੋਰਟ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਭੇਜੀ ਜਾ ਰਹੀ ਹੈ ਤੇ ਅਨੁਸਾਸਨਹੀਣਤਾ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ’’

Related posts

ਨੌਜਵਾਨ ਵਰਗ ਨੇ ਦਿੱਤਾ ਸਾਬਕਾ ਵਿਧਾਇਕ ਦੀ ਚੋਣ ਮੁਹਿੰਮ ਨੂੰ ਸਮਰਥਨ

punjabusernewssite

ਡੇਰਾ ਸੱਚਾ ਸੌਦਾ ਦੇ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

punjabusernewssite

ਰੈਡ ਕਰਾਸ ਨੇ ਦਿਵਿਯਾਂਗ ਵਿਅਕਤੀਆਂ ਨੂੰ ਟਰਾਈ ਸਾਈਕਲ, ਵੀਲ ਚੇਅਰ ਤੇ ਬਣਾਵਟੀ ਅੰਗ ਵੰਡੇ

punjabusernewssite