WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਬਠਿੰਡਾ ’ਚ ਗੈਸਕਟਰ ਨਾਲ ਏ.ਟੀ.ਐਮ ਕੱਟਦੇ ਚੋਰਾਂ ਨੂੰ ਪੁਲਿਸ ਨੇ ਮੌਕੇ ’ਤੇ ਦਬੋਚਿਆ

ਵੱਡੀ ਲੁੱਟ ਹੋਣ ਤੋਂ ਬਚੀ, ਤਿੰਨ ਵਿਰੁਧ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 01 ਮਾਰਚ: ਬੀਤੀ ਅੱਧੀ ਰਾਤ ਸਥਾਨਕ ਸ਼ਹਿਰ ਦੇ ਅਮਰੀਕ ਸਿੰਘ ਰੋਡ ‘ਤੇ ਲੱਗੇ ਇੱਕ ਏ.ਟੀ.ਐਮ ਨੂੰ ਗੈਸ ਕਟਰ ਦੀ ਮੱਦਦ ਨਾਲ ਕੱਟਦੇ ਚੋਰਾਂ ਨੂੰ ਕੋਤਵਾਲੀ ਪੁਲਿਸ ਨੇ ਮੌਕੇ ’ਤੇ ਹੀ ਦਬੋਚ ਲਿਆ। ਪੁਲਿਸ ਅਧਿਕਾਰੀਆਂ ਮੁਤਾਬਕ ਏਟੀਐਮ ਵਿਚ ਲੱਗੇ ਸਰਵੇਲੈਂਸ ਰਾਹੀਂ ਘਟਨਾ ਦੀ ਸੂਚਨਾ ਕੰਟਰੋਲ ਵਿਚ ਪੁੱਜ ਗਈ ਸੀ, ਜਿਸਦੇ ਚੱਲਦੇ ਪੁਲਿਸ ਨੇ ਤੁਰੰਤ ਐਕਸ਼ਨ ਵਿਚ ਆਉਂਦਿਆਂ ਕਿਸੇ ਵੱਡੀ ਲੁੱਟ ਦੀ ਘਟਨਾ ਨੂੰ ਅਸਫ਼ਲ ਬਣਾ ਦਿੱਤਾ। ਇਸਦੀ ਪੁਸ਼ਟੀ ਕਰਦਿਆਂ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਨੇ ਦਸਿਆ ਕਿ ‘‘ ਇਸ ਕੇਸ ਵਿਚ ਤਿੰਨ ਨੌਜਵਾਨਾਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ ਹੈ। ’’ ਮਿਲੀ ਸੂਚਨਾ ਮੁਤਾਬਕ ਉਕਤ ਰੋਡ ’ਤੇ ਸਥਿਤ ਐੱਸਐੱਸਡੀ ਗਰਲਜ਼ ਕਾਲਜ ਦੀ ਇਮਾਰਤ ਵਿਚ ਚੱਲ ਰਹੇ ਐੱਸਬੀਆਈ ਬੈਂਕ ਦੀ ਬ੍ਾਂਚ ‘ਚ ਏਟੀਐੱਮ ਵੀ ਲੱਗਿਆ ਹੋਇਆ ਹੈ। ਲੰਘੀ ਰਾਤ ਅੱਧੀ ਰਾਤ ਤੋਂ ਬਾਅਦ ਚੋਰਾਂ ਨੇ ਗੈਸ ਕਟਰ ਤੇ ਹੋਰ ਸ਼ਾਜੋ-ਸਮਾਨ ਲੈ ਕੇ ਇਸ ਏਟੀਐਮ ’ਤੇ ਧਾਵਾਂ ਬੋਲ ਦਿੱਤਾ ਤੇ ਸ਼ਟਰ ਤੋੜ ਕੇ ਅੰਦਰ ਵੜ ਗਏ। ਇਸ ਦੌਰਾਨ ਜਦ ਉਹ ਗੈਸ ਕਟਰ ਨਾਲ ਏਟੀਐੱਮ ਮਸ਼ੀਨ ਨੂੰ ਕੱਟਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਏਟੀਐਮ ਵਿਚ ਲੱਗੇ ਈ-ਸਰਵੇਲੈਂਸ ਸਿਸਟਮ ਰਾਹੀਂ ਇਸਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਵਿਚ ਪੁੱਜ ਗਈ। ਜਿਸਦੇ ਚੱਲਦੇ ਪੁਲਿਸ ਵੀ ਤਿੰਨ-ਚਾਰ ਗੱਡੀਆਂ ਤੇ ਮੋਟਰਸਾਈਕਲ ਲੈ ਕੇ ਬਿਨ੍ਹਾਂ ਦੇਰੀ ਕੀਤੇ ਮੌਕੇ ’ਤੇ ਪੁੱਜ ਗਈ। ਪੁਲਿਸ ਅਧਿਕਾਰੀਆਂ ਨੇ ਫ਼ੁਰਤੀ ਦਿਖ਼ਾਉਂਦਿਆਂ ਇੱਕ ਚੋਰ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਜਦੋਕਿ ਦੋ ਫ਼ਰਾਰ ਹੋਣ ਵਿਚ ਸਫ਼ਲ ਰਹੇ ਪ੍ਰੰਤੂ ਬਾਅਦ ਵਿਚ ਕਾਬੂ ਕੀਤੇ ਨੌਜਵਾਨ ਦੀ ਨਿਸ਼ਾਨਦੇਹੀ ’ਤੇ ਇੰਨ੍ਹਾਂ ਦੋਨਾਂ ਨੂੰ ਵੀ ਗਿ੍ਰਫਤਾਰ ਕਰ ਲਿਆ ਗਿਆ। ਘਟਨਾ ਦੀ ਜਾਣਕਾਰੀ ਬ੍ਰਾਂਚ ਦੇ ਮੈਨੇਜ਼ਰ ਅੰਕੁਸ਼ ਸਿੰਗਲਾ ਨੂੰ ਵੀ ਦਿੱਤੀ ਗਈ, ਜਿਹੜੇ ਮੌਕੇ ’ਤੇ ਪੁੱਜ ਗਏ। ਉਨ੍ਹਾਂ ਦਸਿਆ ਕਿ ਅੱਜ ਕੱਲ ਐਸ.ਬੀ.ਆਈ ਦੀਆਂ ਸਾਰੀਆਂ ਬ੍ਰਾਂਚਾਂ ਦੇ ਏਟੀਐੱਮ ਵਿਚ ਆਟੋ ਸਕਿਓਰਿਟੀ ਈ-ਸਰਵੇਲੈਂਸ ਸਿਸਟਮ ਲਗਾਇਆ ਜਾ ਰਿਹਾ ਹੈ, ਜਿਸਦੇ ਨਾਲ ਏਟੀਐਮ ਨਾਲ ਛੇੜਛਾੜ ਹੋਣ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਅਤੇ ਨਜ਼ਦੀਕੀ ਥਾਣੇ ਵਿਚ ਪੁੱਜ ਜਾਂਦੀ ਹੈ। ਥਾਣਾ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਨੇ ਕਾਬੂ ਕੀਤੇ ਹੋਏ ਕਥਿਤ ਚੋਰਾਂ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਰਾਹੁਲ ਵਾਸੀ ਸੰਜੇ ਨਗਰ, ਅਵਿਨਾਸ਼ ਵਾਸੀ ਅਬਲਖੁਰਾਣਾ ਤੇ ਹੁਣ ਆਬਾਦ ਲਾਲ ਸਿੰਘ ਬਸਤੀ ਤੇ ਨਰੇਸ਼ ਵਾਸੀ ਨੇੜੇ ਰੇਲਵੇ ਸਟੇਸ਼ਨ ਬਠਿੰਡਾ ਦੇ ਤੌਰ ’ਤੇ ਹੋਈ ਹੈ। ਉਨ੍ਹਾਂ ਦਸਿਆ ਕਿ ਇੰਨ੍ਹਾਂ ਵਿਰੁਧ ਧਾਰਾ 457,380, 511 ਅਤੇ 427 ਆਈ.ਪੀ.ਸੀ ਤਹਿਤ ਪਰਚਾ ਦਰਜ਼ ਕਰ ਲਿਆ ਗਿਆ ਹੈ ਤੇ ਭਲਕੇ ਇੰਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਘਟਨਾਵਾਂ ਵਿਚ ਸਮੂਲੀਅਤ ਬਾਰੇ ਪੁਛਗਿਛ ਕੀਤੀ ਜਾਵੇਗੀ।

Related posts

ਮਾਲਵਾ ਹੈਰੀਟੇਜ ਫਾਊਂਡੇਸ਼ਨ ਨੇ ਕੀਤਾ ਵਿਧਾਇਕ ਜਗਰੂਪ ਗਿੱਲ ਦਾ ਸਨਮਾਨ

punjabusernewssite

30 ਨਵੰਬਰ ਨੂੰ ਕੌਮੀ ਮਾਰਗ ਨੂੰ ਕੀਤਾ ਜਾਵੇਗਾ ਜਾਮ :-ਮੋਰਚਾ ਆਗੂ

punjabusernewssite

ਦੁਸ਼ਹਿਰੇ ਦੇ ਅਗਾਊਂ ਪ੍ਰਬੰਧਾਂ ਦੀਆਂ ਤਿਆਰੀਆਂ ਸਬੰਧੀ ਕੀਤੀ ਰੀਵਿਊ ਮੀਟਿੰਗ

punjabusernewssite