ਪੁਲਿਸ ਵਲੋਂ ਪਰਚਾ ਕਰਨ ਤੋਂ ਟਾਲਾ ਵੱਟਣ ’ਤੇ ਪੀਆਰਟੀਸੀ ਕਾਮਿਆਂ ਨੇ ਦੋ ਘੰਟੇ ਬੰਦ ਰੱਖਿਆਂ ਬਠਿੰਡਾ ਦਾ ਬੱਸ ਅੱਡਾ
ਬਠਿੰਡਾ, 15 ਅਗਸਤ: ਬੀਤੀ ਸਾਮ ਸਥਾਨਕ ਪੁਰਾਣੇ ਬਸ ਸਟੈਂਡ ਨਜਦੀਕ ਟਿਕਟ ਨੂੰ ਲੈਕੇ ਗੁੱਸੇ ’ਚ ਆਈ ਇੱਕ ਔਰਤ ਨੂੰ ਪੀਆਰਟੀਸੀ ਦੇ ਕੰਡਕਟਰ ਦੇ ਥੱਪੜ ਮਾਰਨਾ ਮਹਿੰਗਾ ਪੈ ਗਿਆ ਹੈੇ। ਪੀਆਰਟੀਸੀ ਮੁਲਾਜਮਾਂ ਵਲੋਂ ਇਸ ਮਾਮਲੇ ’ਚ ਵਿੱਢੇ ਸੰਘਰਸ਼ ਤੋਂ ਬਾਅਦ ਅੱਜ ਆਖ਼ਰ ਸਿਟੀ ਪੁਲਿਸ ਨੇ ਪਰਵਿੰਦਰ ਕੌਰ ਨਾਂ ਦੀ ਇਸ ਮਹਿਲਾ ਵਿਰੁਧ ਕੁੱਟਮਾਰ ਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕਰ ਲਿਆ ਹੈ। ਇਸਤੋਂ ਪਹਿਲਾਂ ਸਮਝੋਤੇ ਲਈ ਦਬਾਅ ਵੱਧਣ ਤੋਂ ਬਾਅਦ ਇਕੱਠੇ ਹੋਏ ਪੀਆਰਟੀਸੀ ਕਾਮਿਆਂ ਨੇ ਦੁਪਿਹਰ ਕਰੀਬ ਦੋ ਵਜੇਂ ਬਠਿੰਡਾ ਬੱਸ ਅੱਡੇ ਦਾ ਮੁੱਖ ਗੇਟ ਬੰਦ ਕਰਕੇ ਜਾਮ ਲਗਾ ਦਿੱਤਾ। ਹਾਲਾਂਕਿ ਇਸ ਦੌਰਾਨ ਜਿੱਥੇ ਸਵਾਰੀਆਂ ਨੂੰ ਖੱਜਲ ਖੁਆਰ ਹੋਣਾ ਪਿਆ, ਉਥੇ ਫ਼ੌਜੀ ਚੌਕ ਤੋਂ ਲੈਕੇ ਰਜਿੰਦਰਾ ਕਾਲਜ ਤੱਕ ਟਰੈਫ਼ਿਕ ਵਧਣ ਕਾਰਨ ਆਮ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਥਾਣਾ ਕੈਂਟ ਦੀ ਪੁਲਿਸ ਕੋਲੋਂ ਖੋਹੀ ਰਾਈਫ਼ਲ ਬਰਾਮਦ, ਪੁਲਿਸ ਨਾਕਾ ਤੋੜਣ ਵਾਲਾ ਫ਼ਰਾਰ ਪੰਜਵਾਂ ਨੌਜਵਾਨ ਵੀ ਕਾਬੁੂ
ਮਾਮਲੇ ਦੀ ਨਜਾਕਤ ਨੂੰ ਦੇਖਦਿਆਂ ਡੀਐਸਪੀ ਸਿਟੀ ਕੁਲਦੀਪ ਸਿੰਘ ਤੇ ਥਾਣਾ ਕੋਤਵਾਲੀ ਦੇ ਐਸਐਚਓ ਇੰਸਪੈਕਟਰ ਪਰਵਿੰਦਰ ਸਿੰਘ ਬੱਸ ਸਟੈਂਡ ਪੁੱਜੇ। ਕਈ ਘੰਟਿਆਂ ਦੀ ਜਦੋ ਜਹਿਦ ਤੋਂ ਬਾਅਦ ਪੁਲਿਸ ਨੇ ਪੀਆਰਟੀਸੀ ਦੇ ਕੰਢਕਟਰ ਬਲਜੀਤ ਰਾਮ ਦੀ ਸਿਕਾਇਤ ’ਤੇ ਮਹਿਲਾ ਵਿਰੁਧ ਪਰਚਾ ਦਰਜ਼ ਕਰ ਲਿਆ। ਘਟਨਾ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਬੀਤੇ ਕੱਲ ਸ਼ਾਮ 6 ਵੱਜ ਕੇ 5 ਮਿੰਟ ’ਤੇ ਬਠਿੰਡਾ ਤੋਂ ਚੰਡੀਗੜ੍ਹ ਲਈ ਪੀਆਰਟੀਸੀ ਦੇ ਬਠਿੰਡਾ ਡਿੱਪੂ ਦੀ ਬੱਸ ਚੱਲੀ ਸੀ। ਇਸ ਦੌਰਾਨ ਸਥਾਨਕ 100 ਫੁੱਟੀ ’ਤੇ ਪਹੁੰਚਦੇ ਹੀ ਇੱਕ ਮਹਿਲਾ ਨੇ ਕੰਡਕਟਰ ਬਲਜੀਤ ਰਾਮ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਹ ਝਗੜਾ ਟਿਕਟ ਨੂੰ ਲੈ ਕੇ ਹੋਇਆ ਸੀ। ਮਾਮਲਾ ਇੰਨ੍ਹਾਂ ਵਧ ਗਿਆ ਕਿ ਉਕਤ ਮਹਿਲਾ ਨੇ ਕੰੰਡਕਟਰ ਦੇ ਥੱਪੜ ਜੜ ਦਿੱਤਾ। ਜਿਸ ਕਾਰਨ ਕੰਡਕਟਰ ਤੇ ਡਰਾਈਵਰ ਦੇ ਨਾਲ ਨਾਲ ਬੱਸ ਵਿਚ ਬੈਠੀਆਂ ਸਵਾਰੀਆਂ ਵਿਚ ਵੀ ਰੋਸ਼ ਜਾਗ ਪਿਆ।
ਗੈਸ ਪਾਈਪ ਲਾਈਨ ਪਾਉਣ ਬਦਲੇ ਮੁਆਵਜਾ ਨਾ ਦੇਣ ਦੇ ਰੋਸ਼ ਵਜੋਂ ਕਿਸਾਨਾਂ ਨੇ ਕੀਤਾ ਰੋਸ਼ ਮੁਜਾਹਰਾ
ਜਿਸਤੋਂ ਬਾਅਦ ਇਸ ਘਟਨਾ ਦੀ ਸੂਚਨਾ ਕੰਡਕਟਰ ਵਲੋਂ ਬਠਿੰਡਾ ਡਿੱਪੂ ਦੇ ਅਧਿਕਾਰੀਆਂ ਤੇ ਪੀਆਰਟੀਸੀ ਯੂਨੀਅਨ ਆਗੂਆਂ ਨੂੰ ਦਿੱਤੀ ਗਈ। ਇਸ ਦੌਰਾਨ ਮੌਕੇ ’ਤੇ ਪੁਲਿਸ ਪਾਰਟੀ ਵੀ ਪੁੱਜੀ ਤੇ ਦੋਨਾਂ ਧਿਰਾਂ ਨੂੰ ਬੱਸ ਸਟੈਂਡ ਚੌਕੀ ਲਿਆਂਦਾ। ਦੇਰ ਸਾਮ ਹੋਣ ਕਾਰਨ ਪੁਲਿਸ ਨੇ ਮਹਿਲਾ ਦੇ ਆਧਾਰ ਕਾਰਡ ਤੇ ਹੋਰ ਦਸਤਾਵੇਜ ਲੈ ਕੇ ਉਸਨੂੰ ਘਰ ਜਾਣ ਦਿੱਤਾ ਤੇ ਅੱਜ ਸਵੇਰੇ ਬੁਲਾਇਆ ਸੀ ਪ੍ਰੰਤੂ ਮਹਿਲਾ ਸਿਆਸੀ ਦਬਾਅ ਪਾ ਕੇ ਸਮਝੋਤਾ ਕਰਨ ਲਈ ਜੋਰ ਪਾ ਰਹੀ ਸੀ ਜਦ ਕਿ ਪੀਆਰਟੀਸੀ ਵਰਕਰ ਇਸ ਮਾਮਲੇ ਵਿਚ ਬਣਦੀ ਕਾਨੂੰਨੀ ਕਾਰਵਾਈ ਚਾਹੁੰਦੇ ਸਨ ਜਿਸਤੋਂ ਬਾਅਦ ਦੁਪਿਹਰ ਦੋ ਵਜੇਂ ਬੱਸ ਅੱਡਾ ਬੰਦ ਕਰਕੇ ਜਾਮ ਲਗਾ ਦਿੱਤਾ ਗਿਆ। ਉਧਰ ਮੌਕੇ ’ਤੇ ਮੌਜੂਦ ਡੀਐਸਪੀ ਸਿਟੀ ਕੁਲਦੀਪ ਸਿੰਘ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਨੂੰਨੀ ਅਮਲ ਵਿਚ ਲਿਆਂਦੀ ਜਾਵੇਗੀ। ਦੇਰ ਸ਼ਾਮ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਨੇ ਪਰਚਾ ਦਰਜ਼ ਕਰਨ ਦੀ ਪੁਸ਼ਟੀ ਕੀਤੀ।
Share the post "ਬਠਿੰਡਾ ’ਚ ਟਿਕਟ ਨੂੰ ਲੈ ਕੇ ਹੋਏ ਝਗੜੇ ’ਚ ਮਹਿਲਾ ਸਵਾਰੀ ਨੂੰ ਪੀਆਰਟੀਸੀ ਦੇ ਕੰਡਕਟਰ ਦੇ ਥੱਪੜ ਮਾਰਨਾ ਪਿਆ ਮਹਿੰਗਾ"