WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਬਠਿੰਡਾ ’ਚ ਡੇਢ ਸਾਲ ਬਾਅਦ ਦਰਜ ਹੋਏ ਪਰਚੇ ਨੂੰ ਲੈ ਕੇ ਸਿਆਸਤ ਗਰਮਾਈ

ਸਾਬਕਾ ਵਿੱਤ ਮੰਤਰੀ ਦਾ ਰਿਸ਼ਤੇਦਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੋਏ ਆਹਮੋ ਸਾਹਮਣੇ
ਸੁਖਜਿੰਦਰ ਮਾਨ
ਬਠਿੰਡਾ, 1 ਅਕਤੂਬਰ : ਬਠਿੰਡਾ ’ਚ ਕਰੀਬ ਡੇਢ ਸਾਲ ਬਾਅਦ ਦਰਜ ਹੋਏ ਇੱਕ ਪਰਚੇ ਨੂੰ ਲੈ ਕੇ ਸ਼ਹਿਰ ਦੀ ਸਿਆਸਤ ਗਰਮਾ ਗਈ ਹੈ। ਇਸ ਮਾਮਲੇ ਵਿਚ ਸਾਬਕਾ ਵਿੱਤ ਮੰਤਰੀ ਦਾ ਰਿਸ਼ਤੇਦਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਆਹਮੋ ਸਾਹਮਣੇ ਆ ਗਏ ਹਨ। ਕਾਂਗਰਸ ਸਰਕਾਰ ਦੌਰਾਨ ਬਠਿੰਡੇ ਦੀ ਸੱਤਾ ਦਾ ਕੇਂਦਰਬਿੰਦੂ ਰਹੇ ਸਾਬਕਾ ਵਿੱਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਜੌਹਲ ਉਰਫ਼ ਜੋਜੋ ਨੇ ਇਸ ਮਾਮਲੇ ਵਿੱਚ ਫੇਸਬੁੱਕ ‘ਤੇ ਇੱਕ ਵੀਡੀਓ ਅੱਪਲੋਡ ਕਰਕੇ ਅਕਾਲੀ ਦਲ ਨਾਲ ਮਿਲਕੇ ਆਪ ਸਰਕਾਰ ‘ਤੇ ਸਿਆਸੀ ਬਦਲੇਖੋਰੀ ਦਾ ਆਰੋਪ ਲਗਾਇਆ ਹੈ। ਦੂਜੇ ਪਾਸੇ ਜੌਹਲ ਦੇ ਇਨ੍ਹਾਂ ਦਾਅਵਿਆਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਬਠਿੰਡਾ ਚ ਕਾਂਗਰਸ ਸਰਕਾਰ ਦੌਰਾਨ ਪੰਜ ਸਾਲਾਂ ਚ ਹੋਈਆਂ ਧੱਕੇਸ਼ਾਹੀਆਂ ਲਈ ਖ਼ੁਦ ਜੌਹਲ ਨੂੰ ਜਿੰਮੇਵਾਰ ਠਹਿਰਾਉਂਦਿਆਂ ਦਾਅਵਾ ਕੀਤਾ ਕਿਹਾ ਕਿ ਅਸਲ ਵਿਚ ਉਨ੍ਹਾਂ ਨੂੰ ਹੁਣ ਇਨਸਾਫ਼ ਮਿਲਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ 6 ਅਗੱਸਤ 2022 ਨੂੰ ਥਾਣਾ ਕੈਨਾਲ ਕਲੋਨੀ ਦੀ ਪੁਲਸ ਵੱਲੋਂ ਸ਼ਿਕਾਇਤਕਰਤਾ ਓਮ ਪ੍ਰਕਾਸ਼ ਦੱਤਾ ਵਾਸੀ ਪ੍ਰਤਾਪ ਨਗਰ ਦੀ ਸ਼ਿਕਾਇਤ ’ਤੇ ਕਾਂਗਰਸ ਵਰਕਰਾਂ ਬਿੱਕਰ ਸਿੰਘ ਅਤੇ ਬਿੱਕਾ ਸ਼ਰਮਾ ਸਹਿਤ ਤਿੰਨ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਪੁਲਸ ਨੇ ਬਿੱਕਾ ਸ਼ਰਮਾ ਅਤੇ ਬਿੱਕਰ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਇਨ੍ਹਾਂ ਦੋਨਾਂ ਨੂੰ ਜ਼ਮਾਨਤ ਵੀ ਮਿਲ ਗਈ ਸੀ ਪ੍ਰੰਤੂ ਬਾਅਦ ਵਿੱਚ ਪੁਲੀਸ ਵੱਲੋਂ ਸ਼ਿਕਾਇਤਕਰਤਾ ਦੇ ਦੂਜੀ ਵਾਰ ਦਰਜ ਕੀਤੇ ਬਿਆਨਾਂ ਦੇ ਆਧਾਰ ‘ਤੇ ਇਸ ਕੇਸ ਵਿਚ ਲੁੱਟਖੋਹ ਦੇ ਜੁਰਮ ਦਾ ਵਾਧਾ ਕਰਦਿਆਂ ਮਹਿਲਾ ਕਾਂਗਰਸੀ ਕੌਂਸਲਰ ਦੇ ਪਤੀ ਜਗਪਾਲ ਸਿੰਘ ਗੋਰਾ ਸਹਿਤ ਦੋ ਹੋਰ ਕਾਂਗਰਸੀ ਵਰਕਰ ਅਮਨਦੀਪ ਉਰਫ ਡੀਸੀ ਅਤੇ ਗੁਰਮੀਤ ਸਿੰਘ ਨੂੰ ਵੀ ਨਾਮਜਦ ਕਰ ਲਿਆ ਸੀ। ਜਿਸ ਤੋਂ ਬਾਅਦ ਇਹ ਮਾਮਲਾ ਭੜਕਿਆ ਹੈ। ਉੱਧਰ ਜੈਜੀਤ ਜੌਹਲ ਉਰਫ਼ ਜੋਜੋ ਵੱਲੋਂ ਫੇਸਬੁੱਕ ’ਤੇ ਪਾਈ ਪੋਸਟ ਤੋਂ ਬਾਅਦ ਸਾਬਕਾ ਕੋਸਲਰ ਗੁਰਸੇਵਕ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੱਧੂ, ਸੀਨੀਅਰ ਅਕਾਲੀ ਆਗੂ ਬਬਲੀ ਢਿੱਲੋਂ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਢਿੱਲੋਂ ਅਤੇ ਹੋਰਨਾਂ ਦੀ ਹਾਜ਼ਰੀ ਚ ਕੀਤੀ ਇਸ ਪ੍ਰੈੱਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ 14 ਫਰਵਰੀ 2021 ਨੂੰ ਨਗਰ ਨਿਗਮ ਦੀਆਂ ਚੋਣਾਂ ਵਾਲੇ ਦਿਨ ਹੋਈ ਇਸ ਧੱਕੇਸ਼ਾਹੀ ਦੀ ਸਿਕਾਇਤ ਉਪਰ ਇਕ ਸਾਲ ਤੱਕ ਕਾਂਗਰਸ ਸਰਕਾਰ ਰਹਿੰਦਿਆਂ ਬਠਿੰਡਾ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ ਜਿਸ ਤੋਂ ਬਾਅਦ ਸਿਕਾਇਤਕਰਤਾ ਦੱਤਾ ਵਲੋਂ ਸਰਕਾਰ ਬਦਲਣ ਤੇ ਨਵੇਂ ਸਿਰਿਓਂ ਸ਼ਿਕਾਇਤ ਦਿੱਤੀ ਸੀ। ਗੁਰਸੇਵਕ ਮਾਨ ਅਤੇ ਅਕਾਲੀ ਆਗੂਆਂ ਨੇ ਅੱਗਿਓਂ ਕਿਹਾ ਕਿ ਜੌਹਲ ਵੱਲੋਂ ਲਗਾਏ ਜਾ ਰਹੇ ਇਹ ਦੋਸ਼ ਕਿ ਇਹ ਪਰਚਾ ਅਕਾਲੀ ਦਲ ਅਤੇ ਆਪ ਸਰਕਾਰ ਨੇ ਮਿਲ ਕੇ ਦਰਜ ਕਰਵਾਇਆ ਹੈ, ਦੇ ਝੂਠ ਦਾ ਪਰਦਾਫਾਸ਼ ਇਸ ਗੱਲ ਤੋਂ ਵੀ ਹੁੰਦਾ ਹੈ ਕਿ ਇਸ ਕੇਸ ਵਿਚ ਕਥਿਤ ਮੁਜਰਮ ਮੰਨੇ ਜਾਂਦੇ ਕਾਂਗਰਸ ਦੀ ਮਹਿਲਾ ਕੋਸਲਰ ਦੇ ਪਤੀ ਜਗਪਾਲ ਸਿੰਘ ਗੋਰਾ ਨਾ ਸਿਰਫ਼ ਬਠਿੰਡਾ ਸ਼ਹਿਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਜਿੱਤੇ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਖਾਸਮਖਾਸ ਹਨ, ਬਲਕਿ ਜਿੱਤ ਤੋਂ ਬਾਅਦ ਉਨ੍ਹਾਂ ਨੂੰ ਵਧਾਈ ਦੇਣ ਵਾਲੇ ਵਿਰੋਧੀ ਆਗੂਆਂ ਵਿਚੋਂ ਮੁੱਖ ਰਹੇ ਹਨ। ਜਿਸ ਦੇ ਚੱਲਦੇ ਇਹ ਕਹਿਣਾ ਕਿ ਇਹ ਪਰਚਾ ਸਰਕਾਰ ਦੀ ਮਿਲੀਭੁਗਤ ਨਾਲ ਹੋਇਆ ਹੈ ਬਿਲਕੁਲ ਗਲਤ ਹੈ। ਬਲਕਿ ਪੁਲਸ ਨੇ ਪੀੜਤਾਂ ਨੂੰ ਲੰਮੇ ਸਮੇਂ ਬਾਅਦ ਇਨਸਾਫ ਦਿੱਤਾ ਹੈ। ਇਸ ਮੌਕੇ ਗੁਰਸੇਵਕ ਮਾਨ ਨੇ ਨਗਰ ਨਿਗਮ ਚੋਣਾਂ ਵਾਲੇ ਦਿਨ ਵਾਪਰੀਆਂ ਘਟਨਾਵਾਂ ਦੌਰਾਨ ਹੋਈਆਂ ਕਥਿਤ ਧੱਕੇਸ਼ਾਹੀਆਂ ਦੀਆਂ ਵੀਡੀਓ ਵੀ ਮੀਡੀਆ ਸਾਹਮਣੇ ਰੱਖਦਿਆਂ ਕਿਹਾ ਕਿ ਅਸਲ ਵਿੱਚ ਕਾਂਗਰਸ ਸਰਕਾਰ ਦਰਮਿਆਨ ਬਠਿੰਡਾ ਵਿੱਚ ਲੋਕਤੰਤਰ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਗਈਆਂ ਸਨ, ਜਿਸਦੇ ਚੱਲਦੇ ਮਨਪ੍ਰੀਤ ਬਾਦਲ ਨੂੰ ਨਮੋਸੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Related posts

ਡਿਪਟੀ ਕਮਿਸ਼ਨਰ ਨੇ ਅਚਨਚੇਤ ਰਾਸ਼ਨ ਡਿੱਪੂਆਂ ਦੀ ਕੀਤੀ ਚੈਕਿੰਗ,ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

punjabusernewssite

ਵੋਟਰ ਸੂਚੀਆਂ ਦੀ ਤਰੁੱਟੀ ਲਈ 4 ਸਤੰਬਰ ਨੂੰ ਲਗਾਏ ਜਾਣਗੇ ਵਿਸ਼ੇਸ਼ ਕੈਂਪ-ਐਸ.ਡੀ.ਐਮ ਮਾਨ

punjabusernewssite

ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਠੇਕਾ ਮੁਲਾਜਮਾਂ ਵਲੋਂ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਲਗਾਇਆ ਧਰਨਾ

punjabusernewssite