ਬਿਨ੍ਹਾਂ ਪਰਮਿਟ ਚੱਲ ਰਹੀਆਂ ਸਨ ਬੱਸਾਂ: ਰਾਜਾ ਵੜਿੰਗ
ਸੁਖਜਿੰਦਰ ਮਾਨ
ਬਠਿੰਡਾ, 25 ਨਵੰਬਰ: ਸੂਬੇ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅੱਜ ਅਚਾਨਕ ਸਥਾਨਕ ਬੱਸ ਅੱਡੇ ਵਿਚ ਪੁੱਜ ਕੇ ਨਿਊ ਦੀਪ ਬੱਸ ਕੰਪਨੀਆਂ ਦੀਆਂ ਚਾਰ ਹੋਰ ਬੱਸਾਂ ਨੂੰ ਜਬਤ ਕਰਵਾ ਦਿੱਤਾ। ਇਸ ਮੌਕੇ ਵੜਿੰਗ ਨੇ ਦਾਅਵਾ ਕੀਤਾ ਕਿ ਪਰਮਿਟ ਰੱਦ ਹੋਣ ਦੇ ਬਾਵਜੂਦ ਇਹ ਬੱਸਾਂ ਧੱਕੇ ਨਾਲ ਚਲਾਈਆਂ ਜਾ ਰਹੀਆਂ ਸਨ। ਉਨ੍ਹਾਂ ਟ੍ਰਾਸਪੋਰਟ ਤੇ ਪੀਆਰਟੀਸੀ ਦੇ ਅਧਿਕਾਰੀਆਂ ਦੀ ਮਿਲੀਭੁਗਤ ਦਾ ਵੀ ਸ਼ੱਕ ਜ਼ਾਹਰ ਕੀਤਾ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਟੈਕਸ ਅਦਾ ਨਾ ਕਰਨ ਦੇ ਚੱਲਦਿਆਂ ਉਕਤ ਬੱਸ ਕੰਪਨੀ ਦੀਆਂ 36 ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਗਏ ਸਨ। ਮੰਤਰੀ ਮੁਤਾਬਕ ਹਾਈਕੋਰਟ ਵਿਚ ਉਕਤ ਕੰਪਨੀ ਵਲੋਂ ਦਾਈਰ ਪਿਟੀਸ਼ਨ ’ਤੇ ਵੀ ਰਾਹਤ ਨਹੀਂ ਮਿਲੀ ਸੀ ਪ੍ਰੰਤੂ ਹੁਣ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਇੰਨ੍ਹਾਂ ਵਿਚੋਂ ਕੁੱਝ ਬੱਸਾਂ ਹਾਲੇ ਵੀ ਨਜ਼ਾਇਜ਼ ਤੌਰ ’ਤੇ ਚੱਲ ਰਹੀਆਂ ਹਨ। ਸੂਚਨਾ ਮੁਤਾਬਕ ਇਸ ਮੌਕੇ ਨਿਊ ਦੀਪ ਤੇ ਮਨਦੀਪ ਬੱਸ ਕੰਪਨੀ ਦੀਆਂ ਬੱਸ ਅੱਡੇ ਵਿਚ ਮੌਜੂਦ ਬੱਸਾਂ ਦੇ ਕਾਗਜ਼ ਚੈਕ ਕੀਤੇ ਗਏ ਤਾਂ ਉਕਤ ਕੋਲ ਦਸਤਾਵੇਜ਼ ਨਾ ਹੋਣ ਕਾਰਨ ਉਨ੍ਹਾਂ ਨੂੰ ਜਬਤ ਕਰਨ ਦੇ ਆਦੇਸ਼ ਦਿੱਤੇ ਗਏ।
ਬਾਕਸ
ਬਾਦਲ ਦੀਆਂ ਬੱਸਾਂ ਦੇ ਮੁਲਾਜਮਾਂ ਵਿਰੁਧ ਪਰਚਾ ਦਰਜ਼
ਬਠਿੰਡਾ: ਉਧਰ ਬੀਤੇ ਕਲ ਕਥਿਤ ਤੌਰ ’ਤੇ ਪੀਆਰਟੀਸੀ ਦੀਆਂ ਬੱਸਾਂ ਦੇ ਚੱਲਣ ਵਿਚ ਰੁਕਾਵਟ ਖੜੀ ਕਰਨ ਦੇ ਦੋਸ਼ਾਂ ਹੇਠ ਅੱਜ ਜੀਐਮ ਦੇ ਬਿਆਨਾਂ ਉਪਰ ਬਾਦਲ ਪ੍ਰਵਾਰ ਦੀਆਂ ਬੱਸਾਂ ਨਾਲ ਸਬੰਧਤ ਅੱਧੀ ਦਰਜ਼ਨ ਅਧਿਕਾਰੀਆਂ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ। ਜਿਕਰਯੋਗ ਹੈ ਕਿ ਪੀਆਰਟੀਸੀ ਕਾਮਿਆਂ ਨੇ ਨਵੇਂ ਟਾਈਮ ਟੇਬਲ ਮੁਤਾਬਕ ਬੱਸਾਂ ਨਾ ਚੱਲਣ ਦੇਣ ਦਾ ਦੋਸ਼ ਲਗਾਉਂਦਿਆਂ ਬੱਸ ਅੱਡਾ ਜਾਮ ਕਰ ਦਿੱਤਾ ਸੀ।
ਬਠਿੰਡਾ ’ਚ ਦੀਪ ਬੱਸ ਕੰਪਨੀ ਦੀਆਂ ਚਾਰ ਹੋਰ ਬੱਸਾਂ ਜਬਤ
12 Views