ਸੁਖਜਿੰਦਰ ਮਾਨ
ਬਠਿੰਡਾ, 6 ਮਈ : ਬਿਜਲੀ ਖੇਤਰ ਦੇ ਮੁਲਾਜਮ ਹਿੱਤ ਲਈ ਸੰਘਰਸ਼ ਕਰਨ ਵਾਲੀ ਖੱਬੇਪੱਖੀ ਜਥੇਬੰਦੀ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਦਾ ਅੱਜ ਸਥਾਨਕ ਪਬਲਿਕ ਧਰਮਸਾਲਾ ਵਿਖੇ ਦੋ ਰੋਜਾਂ ਸੂਬਾਈ ਡੈਲੀਗੇਟ ਇਜਲਾਸ ਸਾਥੀ ਬਲਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਇਆ ਜੋ ਭਲਕੇ ਵੀ ਜਾਰੀ ਰਹੇਗਾ। ਇਜਲਾਸ ਦੇ ਆਰੰਭ ਵਿੱਚ ਸਾਥੀ ਜਗਜੀਤ ਸਿੰਘ ਜੋਗਾ ਚੇਅਰਮੈਨ ਸਵਾਗਤੀ ਕਮੇਟੀ ਨੇ ਬਠਿੰਡਾ ਦੇ ਇਤਹਾਸਿਕ ਪਿਛੋਕੜ ਤੇ ਵਰਤਮਾਨ ਸਥਿਤੀ ਉਤੇ ਚਾਨਣਾ ਪਾਉਂਦੇ ਹੋਏ ਪੰਜਾਬ ਭਰ ਵਿੱਚੋਂ ਪਹੁੰਚੇ ਡੈਲੀਕੋਟਾਂ ਨੂੰ ਜੀ ਆਇਆ ਕਿਹਾ। ਭਰਾਤਰੀ ਜੱਥੇਬੰਦੀਆਂ ਵੱਲੋਂ ਸਾਥੀ ਐਮ.ਐਲ.ਏ. ਸਹਿਗਲ ਪ੍ਰਧਾਨ ਆਲ ਇੰਡੀਆ ਫੈਡਰੇਸ਼ਨ ਆਫ ਗੌਰਮਿੰਟ ਇੰਪਲਾਈਜ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਮੁਲਾਜਮ, ਮਜ਼ਦੂਰ ਵਿਰੋਧੀ ਕਾਨੂੰਨ ਬਣਾ ਕੇ ਜਨਤਾ ਤੇ ਮਜਦੂਰਾ ਨੂੰ ਤੰਗ ਪ੍ਰੇਸਾਨ ਕਰ ਰਹੀਆਂ ਹਨ ਦੇਸ ਵਿੱਚ ਮਹਿਗਾਈ ਗੀਰੀਬੀ ਤੇ ਬੇਰੋਜਗਾਰੀ ਦਿਨੋ ਦਿਨ ਵਧ ਰਹੀ ਹੈ। ਸਾਥੀ ਕਰਮਚੰਦ ਭਾਰਦਵਾਜ ਪੈਟਰਨ ਨੇ ਬਿਜਲੀ ਅਦਾਰੇ ਅੰਦਰ ਦੋਨੋਂ ਕਾਰਪੋਰੇਸ਼ਨਾਂ ਪਾਵਰ ਕਾਮ ਤੇ ਟਰਾਸਕ ਵਿੱਚ ਮੁਲਾਜਮਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਅਤੇ ਵਰਕਲੋਡ ਵਧ ਰਿਹਾ ਹੈ। ਮੁਲਾਜਮਾਂ ਦੀਆਂ ਮਨਜ਼ੂਰਸੁਧਾ ਅਸਾਮੀਆਂ ਖਤਮ ਕੀਤੀਆ ਜਾ ਰਹੀਆ ਹਨ। ਗਰਿੱਡ ਸਬ ਸਟੇਸ਼ਨਾਂ ਤੇ ਮੁਲਜਮਾਂ ਦੀ ਸੁਰਖਿਆ ਵੱਲ ਧਿਆਨ ਨਹੀਂ ਦਿਤਾ ਜਾ ਰਿਹਾ। ਮੁਲਾਜਮਾ ਨੂੰ ਪੇ ਕਮਿਸ਼ਨ ਵੱਲੋਂ ਦਿੱਤੇ ਸਕੂਲਾਂ ਵਿੱਚ ਰਹਿੰਦੀਆਂ ਅਨਾਮਲੀਆ ਦੂਰ ਨਹੀਂ ਕੀਤੀਆ ਜਾ ਰਹੀਆ ਉਨ੍ਹਾਂ ਕਿਹਾ ਕਿ ਇਸ ਦੋ ਰੋਜਾ ਇਜਲਾਸ ਵਿੱਚ ਬਿਜਲੀ ਕਾਮਿਆਂ ਨੂੰ ਦਰਪੇਸ਼ ਸਮੱਸਿਆਂ ਤੇ ਬਿਜਲੀ ਕਾਰਪੋਰੇਸ਼ਨਾਂ ਤੇ ਪੈ ਰਹੇ ਵਿੱਤੀ ਭਾਰ ਤੇ ਹਾਲਤਾ ਵਾਰੇ ਡੈਲੀਗੇਟਾਂ ਵੱਲੋਂ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਅਗਲੇ ਦੋ ਸਾਲਾਂ ਲਈ ਜੱਥੇਬੰਦੀ ਦੀ ਸੂਬਾ ਕਮੇਟੀ ਦੀ ਚੋਣ ਕੀਤੀ ਜਾਵੇਗੀ। ਇਸ ਮੌਕੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਸਾਥੀ ਹਰਦੇਵ ਸਿੰਘ ਅਰਸ਼ੀ ਕੌਮੀ ਆਗੂ ਕੁਲਹਿੰਦ ਕਿਸਾਨ ਸਭਾ, ਬਲਕਰਨ ਸਿੰਘ ਬਰਾੜ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ, ਗੁਲਜਾਰ ਸਿੰਘ ਗੋਰੀਆ ਜਨਰਲ ਸਕੱਤਰ ਕੁਲ ਹਿੰਦ ਖੇਤ ਮਜਦੂਰ ਸਭਾ ਨੇ ਸੰਬੋਧਨ ਕਰਦਿਆਂ ਮੁਲਾਜਮ, ਮਜਦੂਰ ਅਤੇ ਆਮ ਲੋਕਾਂ ਦਾ ਏਕਾ ਬਣਾ ਕੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਭਾਜ ਦੇਣ ਦਾ ਸੱਦਾ ਦਿੱਤਾ।
Share the post "ਬਠਿੰਡਾ ’ਚ ਪੀ.ਐਸ.ਈ.ਬੀ ਇੰਪਲਾਈਜ਼ ਫੈਡਰੇਸਨ ਦਾ ਦੋ ਰੋਜ਼ਾ ਸੂਬਾਈ ਡੈਲੀਗੇਟ ਸੁਰੂ"