Thursday, April 23, 2026
spot_img
spot_img

ਬਠਿੰਡਾ ’ਚ ਬਿਨ੍ਹਾਂ ਲਾਇਸੰਸ ਤੋਂ ਚੱਲ ਰਹੇ ਅੱਧੀ ਦਰਜ਼ਨ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰਾਂ ਵਿਰੁਧ ਪਰਚਾ ਦਰਜ਼

Date:

spot_img

ਸੁਖਜਿੰਦਰ ਮਾਨ
ਬਠਿੰਡਾ, 26 ਜੁਲਾਈ : ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਸੂਬੇ ’ਚ ਖੁੰਬਾਂ ਵਾਂਗ ਖੁੱਲੇ ਆਈਲੈਟਸ ਤੇ ਇੰਮੀਗਰੇਸ਼ਨ ਸੈਟਰਾਂ ਦੀ ਕਰਵਾਈ ਗਈ ਜਾਂਚ ਪੜਤਾਲ ਦੌਰਾਨ ਸਾਹਮਣੇ ਆਏ ਤੱਥਾਂ ਤੋਂ ਬਾਅਦ ਹੁਣ ਗੈਰ-ਮਾਨਤਾ ਪ੍ਰਾਪਤ ਤੇ ਨਿਯਮਾਂ ਨੂੰ ਅੱਖੋ-ਪਰੋਖੇ ਕਰਕੇ ਚੱਲ ਰਹੇ ਇੰਨ੍ਹਾਂ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰਾਂ ਵਿਰੁਧ ਸਿਕੰਜ਼ਾ ਕਸਣਾ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ਵਿਚ ਡਿਪਟੀ ਕਮਿਸ਼ਨਰ ਦਫਤਰ ਵਲੋਂ ਕਰਵਾਈ ਪੜ੍ਹਤਾਲ ਦੌਰਾਨ ਜ਼ਿਲ੍ਹੇ ਭਰ ਵਿੱਚ 90 ਸੈਂਟਰ ਅਣ-ਅਧਿਕਾਰਿਤ ਤੌਰ ਤੇ ਚਲਦੇ ਪਾਏ ਗਏ, ਜਿੰਨ੍ਹਾਂ ਵਿੱਚੋਂ 74 ਸੈਂਟਰ ਬਿਨ੍ਹਾ ਲਾਇਸੰਸ ਅਤੇ 16 ਸੈਂਟਰ ਅਜਿਹੇ ਹਨ, ਜਿੰਨ੍ਹਾ ਵੱਲੋਂ ਜ਼ਿਲ੍ਹਾ ਬਠਿੰਡਾ ਵਿੱਚ ਬਰਾਂਚ ਖੋਲ੍ਹਣ ਦੀ ਸੂਚਨਾ ਦਫ਼ਤਰ ਨੂੰ ਹੀ ਨਹੀਂ ਦਿੱਤੀ ਗਈ ਸੀ। ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਦਿੱਤੀਆਂ ਹਿਦਾਇਤਾਂ ਤੋਂ ਬਾਅਦ ਜਿੱਥੇ ਜ਼ਿਲ੍ਹਾ ਪੁਲਿਸ ਨੇ ਬੀਤੇ ਕੱਲ ਅੱਧੀ ਦਰਜ਼ਨ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰਾਂ ਵਿਰੁਧ ਪਰਚਾ ਦਰਜ਼ ਕੀਤਾ ਸੀ, ਉਥੇ ਅੱਧੀ ਦਰਜ਼ਨ ਦੇ ਕਰੀਬ ਹੋਰ ਸੈਂਟਰਾਂ ਵਿਰੁਧ ਅੱਜ ਵੀ ਪਰਚਾ ਦਰਜ਼ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਜਿੰਨ੍ਹਾਂ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰਾਂ ਵਿਰੁਧ ਪਰਚੇ ਦਰਜ਼ ਕੀਤੇ ਗਏ ਹਨ, ਉਨ੍ਹਾਂ ਵਿਚ ਥਾਣਾ ਕੋਤਵਾਲੀ ਪੁਲਿਸ ਵਲੋਂ ਵਿਨਾਇਕ ਓਵਰਸੀਜ਼ ਨੇੜੇ ਬਾਹੀਆ ਫੋਰਟ, ਥਾਣਾ ਸਿਵਲ ਲਾਇਨ ਵਲੋਂ ਅਜੀਤ ਰੋਡ ’ਤੇ ਚੱਲ ਰਹੇ ਆਈਲੈਟਸ ਤੇ ਪੀਟੀਈ ਸੈਂਟਰ, ਥਾਣਾ ਦਿਆਲਪੁਰਾ ਦੀ ਪੁਲਿਸ ਵਲੋਂ ਭਗਤਾ ਭਾਈਕਾ ਵਿਚ ਬਿਨਾਂ ਲਾਈਸੈਂਸ ਚੱਲ ਰਹੇ ਗਰੀਨ ਵੈੱਬ ਆਈਲੈਟਸ ਸੈਂਟਰ, ਤਲਵੰਡੀ ਸਾਬੋ ਰੇਵਨ ਹੁੱਡ ਆਈਲੈਟਸ ਸੈਂਟਰ ਅਤੇ ਈਕਾਮ ਆਈਲੈਟਸ ਅਤੇ ਇਮੀਗੇਸ਼ਨ ਸੈਂਟਰ ਦੇ ਸੰਚਾਲਕ ਵਿਰੁਧ ਪਰਚਾ ਦਰਜ਼ ਕੀਤਾ ਹੈ। ਇਹ ਪਰਚੇ ਅ/ਧ “he Punjab Prevention of 8uman Smuggling 1ct 2012 ਅਤੇ ਰੂਲ “he Punjab “ravel Professional Regulation Rules, 2014 ਤਹਿਤ ਕੇਸ ਦਰਜ਼ ਕੀਤੇ ਗਏ ਹਨ।

Share post:

spot_img
spot_img

Popular

More like this
Related

MP Amritpal Singh Khalsa ਦੀ NSA ਹੋਈ ਖ਼ਤਮ; Punjab Police ਨੂੰ ਮਿਲਿਆ ਰਿਮਾਂਡ

Amritsar News: mp amritpal singh khalsa; ਖਡੂਰ ਸਾਹਿਬ ਹਲਕੇ...

ਵੜਿੰਗ ਵੱਲੋਂ ਵੈੱਬ ਸੀਰੀਜ਼ ‘ਤੇ ਪਾਬੰਦੀ ਵਾਸਤੇ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ

👉ਕਿਹਾ: ਗੈਂਗਸਟਰ ਦੀ ਵਡਿਆਈ ਕਰਨਾ ਜਨਤਕ ਕਾਨੂੰਨ-ਵਿਵਸਥਾ ਲਈ ਖਤਰਾ Chandigarh...

Punjab ਵਿੱਚ ਮੁੜ ਵੱਜੇਗਾ ਜੰਗੀ ਸਾਇਰਨ ਤੇ ਹੋਵੇਗਾ Blackout, ਜਾਣੋਂ ਕਾਰਨ

👉ਸਿਵਲ ਡਿਫੈਂਸ ਸਬੰਧੀ ਤਿਆਰੀ ਅਤੇ ਐਮਰਜੈਂਸੀ ਪ੍ਰਕਿਰਿਆ ਦੀ ਅਜ਼ਮਾਇਸ਼...