ਡਿਪਟੀ ਕਮਿਸ਼ਨਰ ਸਹਿਤ ਵੱਖ ਵੱਖ ਸਿਆਸੀ ਆਗੂਅ ਨੇ ਮਸਜਿਦਾਂ ’ਚ ਜਾ ਕੇ ਦਿੱਤੀਆਂ ਵਧਾਈਆਂ
ਸੁਖਜਿੰਦਰ ਮਾਨ
ਬਠਿੰਡਾ, 22 ਅਪ੍ਰੈਲ: ਬਠਿੰਡਾ ਵਿੱਚ ਅੱਜ ਈਦ-ਉਲ-ਫਿਤਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮੁਸਲਿਮ ਭਰਾਵਾਂ ਨੇ ਮਸਜਿਦਾਂ ਅਤੇ ਈਦਗਾਹਾਂ ਵਿੱਚ ਈਦ ਦੀ ਨਮਾਜ਼ ਅਦਾ ਕੀਤੀ। ਇਸ ਦੌਰਾਨ ਹਾਜੀਰਤਨ ਦਰਗਾਹ, ਮੁੱਖ ਜਾਮਾ ਮਸਜਿਦ ਅਤੇ ਕਿੱਕਰ ਬਜਾਰ ਵਿਖੇ ਮਸਜਿਦ ਵਿਚੇ ਹਜ਼ਾਰਾਂ ਦੀ ਤਾਦਾਦ ਵਿਚ ਮੁਸਲਮਾਨ ਇਕੱਤਰ ਹੋਏ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਵੀ ਮੁੱਖ ਈਦਗਾਹ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਮੁਸਲਮਾਨਾਂ ਨੇ ਇੱਕ ਦੂਜੇ ਨੂੰ ਗਲਵੱਕੜੀ ਵਿਚ ਲੈ ਕੇ ਈਦ ਮੁਬਾਰਕ ਦੀ ਵਧਾਈ ਦਿੱਤੀ। ਇਸਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ ਵੱਖ ਸਿਆਸੀ ਆਗੂਆਂ ਤੋਂ ਇਲਾਵਾ ਦੂਜੇ ਭਾਈਚਾਰੇ ਦੇ ਲੋਕ ਵੀ ਮੁਸਲਿਮ ਭਾਈਚਾਰੇ ਦੀ ਖ਼ੁਸੀ ਵਿਚ ਸ਼ਰੀਕ ਹੋਏ। ਦਸਣਾ ਬਣਦਾ ਹੈ ਕਿ 24 ਮਾਰਚ ਨੂੰ ਸ਼ੁਰੂ ਹੋਏ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਅੱਜ ਆਖ਼ਰੀ ਦਿਨ ਈਦ ਉਲ ਫਿਤਰ ਦਾ ਤਿਊਹਾਰ, ਜਿਸਨੂੰ ਮਿੱਠੀ ਨਮਾਜ਼ ਵੀ ਕਿਹਾ ਜਾਂਦਾ ਹੈ, ਮਨਾਈ ਜਾ ਰਹੀ ਹੈ। ਇਸ ਮੌਕੇ ਹਜ਼ਾਰਾਂ ਮੁਸਲਮ ਭਾਈਚਾਰੇ ਦੇ ਲੋਕ ਸਥਾਨਕ ਇਤਿਹਾਸਕ ਈਦਗਾਹ ਵਿਖੇ ਇਕੱਠੇ ਹੋਏ ਸਨ, ਜਿੱਥੈ ਮਿਲਕੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਤੇ ਨਮਾਜ਼ ਅਦਾ ਕੀਤੀ। ਇਸ ਦੌਰਾਨ ਸਮੂਹਿਕ ਭਾਈਚਾਰੇ ਦੀ ਅਪੀਲ ਕਰਦਿਆਂ ਸ਼ਾਂਤੀ ਦਾ ਹੋਕਾ ਦਿੱਤਾ ਗਿਆ।
Share the post "ਬਠਿੰਡਾ ’ਚ ਮੁਸਲਿਮ ਭਾਈਚਾਰੇ ਨੇ ਈਦ-ਉਲ-ਫ਼ਿਤਰ ਦਾ ਤਿਊਹਾਰ ਧੂਮਧਾਮ ਨਾਲ ਮਨਾਇਆ"