ਬਠਿੰਡਾ ’ਚ ਲਵਾਰਿਸ ਹਾਲਤ ਚ ਮਿਲੀ 2 ਸਾਲਾਂ ਬੱਚੀ

Date:

spot_img

ਸੁਖਜਿੰਦਰ ਮਾਨ
ਬਠਿੰਡਾ, 7 ਫ਼ਰਵਰੀ :ਸਥਾਨਕ ਸ਼ਹਿਰ ਵਿਚ ਰੇਲਵੇ ਪੁਲਿਸ ਨੂੰ ਇੱਕ ਲਵਾਰਿਸ ਬੱਚੀ ਮਿਲੀ ਹੈ, ਜਿਸ ਦੀ ਉਮਰ ਕਰੀਬ 2 ਸਾਲ ਹੈ। ਇਸ ਬੱਚੀ ਦੇ ਸਬੰਧ ਵਿੱਚ ਡੀ.ਡੀ.ਆਰ ਦਰਜ ਕਰਵਾ ਕੇ ਚਾਈਲਡ ਲਾਈਨ, ਬਠਿੰਡਾ ਨੂੰ ਜਾਣਕਾਰੀ ਦਿੱਤੀ ਗਈ ਹੈ। ਇਸਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਇਹ ਬੱਚੀ ਆਪਣਾ ਨਾਮ ਤੇ ਪੱਕਾ ਪਤਾ ਦੱਸਣ ਤੋਂ ਅਸਮਰੱਥ ਹੈ। ਬਾਲ ਭਲਾਈ ਕਮੇਟੀ ਦੁਆਰਾ ਬੱਚੀ ਦੇ ਹਿੱਤ ਨੂੰ ਦੇਖਦੇ ਹੋਏ ਅਗਲੇਰੀ ਸਾਂਭ-ਸੰਭਾਲ ਲਈ ਸ੍ਰੀ ਆਨੰਤ ਅਨਾਥ ਆਸ਼ਰਮ ਸਪੈਸ਼ਲਾਈਜਡ ਅਡਾਪਸ਼ਨ ਏਜੰਸੀ, ਨਥਾਣਾ ਵਿਖੇ ਸਿਫ਼ਟ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਸਬੰਧੀ ਜਾਣਕਾਰੀ ਹੋਵੇ ਤਾਂ ਉਹ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ, ਬਠਿੰਡਾ (ਫੋਨ ਨੰਬਰ 97805-99045 ਅਤੇ 86998-95116) ਵਿਖੇ ਸਪੰਰਕ ਕਰ ਸਕਦਾ ਹੈ।

spot_img
spot_img

Share post:

Popular

More like this
Related

ਪ੍ਰਾਈਵੇਟ ਏਜੰਟ ਰਾਹੀਂ 5,000 ਰੁਪਏ ਰਿਸ਼ਵਤ ਲੈਂਦਾ ਇੱਕ ਹੋਰ ਪਟਵਾਰੀ ਵਿਜੀਲੈਂਸ ਦੇ ਅੜਿੱਕੇ ਚੜਿਆ

Jalandhar News : ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ...