ਪਹਿਲੇ 5 ਬਲਾਕਾਂ ਦੀਆਂ ਖੇਡਾਂ 4 ਤੋ 6 ਅਤੇ ਬਾਕੀ 5 ਬਲਾਕਾਂ ਦੀਆਂ ਖੇਡਾਂ 7 ਤੋ 9 ਸਤੰਬਰ ਤੱਕ
ਸੁਖਜਿੰਦਰ ਮਾਨ
ਬਠਿੰਡਾ, 3 ਸਤੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਅਤੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿਚ ਖੇਡ ਵਿਭਾਗ ਦੁਆਰਾ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ ਟੂ ਬਠਿੰਡਾ ਜ਼ਿਲ੍ਹੇ ਅੰਦਰ ਬਲਾਕ ਪੱਧਰੀ ਖੇਡਾਂ 4 ਸਤੰਬਰ ਤੋਂ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 9 ਬਲਾਕਾਂ ਅਤੇ ਬਠਿੰਡਾ ਕਾਰਪੋਰੇਸ਼ਨ ਦੀਆਂ ਖੇਡਾਂ ਦੋ ਪੜਾਵਾਂ ਵਿੱਚ ਵੰਡੀਆਂ ਗਈਆਂ ਹਨ। ਪਹਿਲੇ 5 ਬਲਾਕ ਬਠਿੰਡਾ, ਰਾਮਪੁਰਾ, ਸੰਗਤ, ਤਲਵੰਡੀ ਅਤੇ ਨਥਾਣਾ ਦੀਆਂ ਖੇਡਾਂ 4 ਤੋ 6 ਸਤੰਬਰ ਅਤੇ ਬਠਿੰਡਾ ਕਾਰਪੋਰੇਸ਼ਨ, ਭਗਤਾ, ਫੂਲ ਗੋਨਿਆਣਾ ਅਤੇ ਸੰਗਤ ਦੀਆਂ ਖੇਡਾਂ 7 ਤੋਂ 9 ਸਤੰਬਰ ਤੱਕ 5 ਗੇਮਾਂ ਅਥਲੈਟਿਕਸ, ਕਬੱਡੀ ਸਰਕਲ/ਨੈਸ਼ਨਲ, ਵਾਲੀਬਾਲ ਸ਼ੂਟਿੰਗ/ਸਮੈਸ਼ਿੰਗ, ਖੋਹ-ਖੋਹ, ਫੁੱਟਬਾਲ ਕਰਵਾਈਆਂ ਜਾਣਕੀਆਂ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਜਨਮ ਮਿਤੀ ਅੰਡਰ-14 (ਮਿਤੀ 01-01-2010 ਤੋਂ ਬਾਅਦ ਦਾ ਜਨਮ), ਅੰਡਰ-17 (ਮਿਤੀ 01-01-2007 ਤੋਂ ਬਾਅਦ ਦਾ ਜਨਮ), ਅੰਡਰ-21 (ਮਿਤੀ 01-01-2003 ਤੋਂ ਬਾਅਦ ਦਾ ਜਨਮ), 21 ਤੋਂ 30 ਵਰਗ (ਮਿਤੀ 01-01-1994 ਤੋਂ 31-12-2002 ਤੱਕ), 31 ਤੋਂ 40 ਵਰਗ (ਮਿਤੀ 01-01-1984 ਤੋਂ 31-12-1993 ਤੱਕ), 41 ਤੋਂ 55 ਵਰਗ (ਮਿਤੀ 01-01-1969 ਤੋਂ 31-12-1983 ਤੱਕ), 56 ਤੋਂ 65 ਵਰਗ (ਮਿਤੀ 01-01-1959 ਤੋਂ 31-12-1968 ਤੱਕ), 65 ਸਾਲ ਤੋ ਉਪਰ (ਮਿਤੀ 31-12-1958 ਜਾਂ ਉਸ ਤੋ ਪਹਿਲੇ ਵਾਲਾ) ਵਿਚ ਭਾਗ ਲੈ ਸਕਦਾ ਹੈ। ‘ਖੇਡਾਂ ਵਤਨ ਪੰਜਾਬ ਦੀਆਂ-2023’ ਅਧੀਨ ਕੁੱਲ 5 ਗੇਮਾਂ ਵੱਖ-ਵੱਖ ਬਲਾਕਾਂ ਵਿੱਚ ਵੱਖ-ਵੱਖ ਉਮਰ ਵਰਗ ਵਿੱਚ ਆਯੋਜਿਤ ਕਰਵਾਈਆਂ ਜਾਣਗੀਆਂ।
ਮਾਛੀਵਾੜਾ ਸਾਹਿਬ: ਸਰਕਾਰੀ ਪ੍ਰਾਇਮਰੀ ਸਕੂਲ ਵਿਚ ਅਧਿਆਪਕਾ ਨੇ ਲਿਆ ਫਾਹਾ, ਮੱਚਿਆ ਚੀਕ-ਚਿਹਾੜਾ
ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਬਲਾਕ ਖੇਡਾਂ ਵਿਚ ਭਾਗ ਲੈਣ ਵਾਲੇ ਖਿਡਾਰੀ ਪੰਜਾਬ ਦਾ ਵਸਨੀਕ ਜਾਂ ਪੰਜਾਬ ਦੇ ਕਿਸੇ ਵਿਦਿਅਕ ਅਦਾਰੇ ਵਿੱਚ ਪੜਦਾ ਹੋਣਾ ਚਾਹੀਦਾ ਹੈ। ਉਸ ਕੋਲ ਸਬੂਤ ਲਈ ਰਿਹਾਇਸ਼ੀ ਸਰਟੀਫਿਕੇਟ ਜਾਂ ਪੰਜਾਬ ਦਾ ਆਧਾਰ ਕਾਰਡ ਜਾਂ ਵਿਦਿਅਕ ਅਦਾਰੇ ਦਾ ਆਈ-ਡੀ ਕਾਰਡ ਹੋਣਾ ਚਾਹੀਦਾ ਹੈ। ਇਕ ਖਿਡਾਰੀ ਸਿਰਫ ਇਕ ਉਮਰ ਵਰਗ ਵਿੱਚ (ਜੋ ਅਸਲ ਉਮਰ ਦੇ ਹਿਸਾਬ ਨਾਲ) ਹਿੱਸਾ ਲੈ ਸਕਦਾ ਹੈ ਅਤੇ ਉਹ ਵਿਅਕਤੀਗਤ ਖੇਡ ਵਿੱਚ ਇਕ ਖੇਡ ਦੇ ਵੱਧ ਤੋਂ ਵੱਧ ਦੋ ਈਵੈਂਟਾਂ ਵਿੱਚ ਹਿੱਸਾ ਲੈ ਸਕਦਾ ਹੈ। ਸਾਰੇ ਸਕੂਲ, ਪਿੰਡ, ਰਜਿਸਟਰਡ ਯੂਥ ਕਲੱਬ ਅਤੇ ਰਜਿਸਟਰਡ ਅਕੈਡਮੀਆਂ ਬਲਾਕ/ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈ ਸਕਦੇ ਹਨ। ਇਸ ਖੇਡ ਮੇਲੇ ਵਿੱਚ, ਸਬੰਧਤ ਖੇਡ ਦੀਆਂ ਰਾਸ਼ਟਰੀ ਫੈਡਰੇਸ਼ਨਾਂ ਦੁਆਰਾ ਅਪਣਾਏ ਗਏ ਰੂਲਜ਼ ਐਂਡ ਮੈਲਨਜ਼ ਲਾਗੂ ਕੀਤੇ ਜਾਣਗੇ ਅਤੇ ਖੇਡ ਮੇਲੇ ਦੌਰਾਨ ਲੋੜ ਪੈਣ ਤੇ ਖਿਡਾਰੀਆਂ ਦਾ ਡੋਪ ਟੈਸਟ ਕਿਸੇ ਸਮੇਂ ਵੀ ਕਰਵਾਇਆ ਜਾ ਸਕਦਾ ਹੈ।