WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਬਠਿੰਡਾ ਜ਼ਿਲ੍ਹੇ ਦੇ ਕਾਂਗਰਸ ਪ੍ਰਧਾਨਾਂ ਦੀ 22 ਦਸੰਬਰ ਨੂੰ ਹੋਵੇਗੀ ਤਾਜ਼ਪੋਸ਼ੀ

ਰਾਜਾ ਵੜਿੰਗ ਦੀ ਅਗਵਾਈ ਹੇਠ ਹੋਣਗੇ ਵੱਡੇ ਸਮਾਗਮ, ਮਨਪ੍ਰੀਤ ਖੇਮੇ ਦੇ ਪੁੱਜਣ ’ਤੇ ਸ਼ੰਕੇ ਜਾਰੀ
ਤਾਜਪੋਸ਼ੀ ਸਮਾਗਮ ਦੀਆਂ ਤਿਆਰੀਆਂ ਲਈ ਕਾਂਗਰਸੀਆਂ ਨੇ 20 ਦਸੰਬਰ ਨੂੰ ਲੋਰਡ ਰਾਮਾ ਹਾਲ ਵਿਚ ਰੱਖੀ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 18 ਦਸੰਬਰ:- ਪਿਛਲੇ ਦਿਨਾਂ ’ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਨਿਯੁਕਤ ਕੀਤੇ ਗਏ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀਆਂ ਤਾਜਪੋਸ਼ੀਆਂ ਦੇ ਕੀਤੇ ਜਾ ਰਹੇ ਸਮਾਗਮਾਂ ਦੀ ਕੜੀ ਤਹਿਤ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਦੀ ਤਾਜ਼ਪੋਸ਼ੀ ਸਮਾਗਮ 22 ਦਸੰਬਰ ਨੂੰ ਕੀਤੇ ਜਾ ਰਹੇ ਹਨ। ਜਿਸ ਵਿਚ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਹਿਤ ਵੱਡੀ ਲੀਡਰਸ਼ਿਪ ਵੀ ਪੁੱਜ ਰਹੀ ਹੈ। ਹਾਲਾਂਕਿ ਇਸ ਤਾਜਪੋਸ਼ੀ ਸਮਾਗਮ ਨੂੰ ਸਥਾਨਕ ਆਗੂਆਂ ਵਲੋਂ ਸਫ਼ਲ ਬਣਾਉਣ ਲਈ ਹੁਣ ਤੋਂ ਹੀ ਯਤਨ ਵਿੱਢ ਦਿੱਤੇ ਹਨ ਪ੍ਰੰਤੂ ਸਮਾਗਮਾਂ ਵਿਚ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖੇਮੇ ਦੇ ਪੁੱਜਣ ਉਪਰ ਸ਼ੰਕੇ ਜਾਰੀ ਹਨ, ਕਿਉਂਕਿ ਇਸ ਖੇਮੇ ਵਲੋਂ ਲਗਾਤਾਰ ਰਾਜਾ ਵੜਿੰਗ ਅਤੇ ਨਵੇਂ ਪ੍ਰਧਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਧਰ ਇੰਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਨੂੰ ਲੈ ਕੇ ਜਿੱਥੇ 20 ਦਸੰਬਰ ਨੂੰ ਮੀਟਿੰਗ ਕੀਤੀ ਜਾ ਰਹੀ ਹੈ, ਉਥੇ ਅੱਜ ਵੀ ਨਵਨਿਯੁਕਤ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਪ੍ਰਧਾਨ ਐਡਵੋਕੇਟ ਰਾਜਨ ਗਰਗ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਹੋਈ ਜਿਸ ਵਿੱਚ ਜ਼ਿਲ੍ਹੇ ਦੇ ਸੀਨੀਅਰ ਲੀਡਰ ਸਹਿਬਾਨ ਸ਼ਾਮਲ ਹੋਏ ਅਤੇ ਇਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਦਸਿਆ ਕਿ ਜ਼ਿਲ੍ਹਾ ਪ੍ਰਧਾਨਾਂ ਦਾ ਤਾਜਪੋਸ਼ੀ ਸਮਾਗਮ 22 ਨੂੰ ਕਾਂਗਰਸ ਭਵਨ ਬਠਿੰਡਾ ਵਿਖੇ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ। ਇਸ ਮੌਕੇ ਉਹ ਪਾਰਟੀ ਦੇ ਸੀਨੀਅਰ ਕਾਂਗਰਸੀ ਲੀਡਰ ਸਾਹਿਬਾਨਾਂ, ਕੌਂਸਲਰਾਂ, ਐਨ ਐਸ ਯੂ ਆਈ, ਸੇਵਾ ਦਲ ਅਤੇ ਯੂਥ ਕਾਂਗਰਸ ਦੇ ਅਹੁਦੇਦਾਰ, ਵਰਕਰ,ਪੰਚ-ਸਰਪੰਚਾਂ ਅਤੇ ਸ਼ਹਿਰ ਦੇ ਵਪਾਰੀਆਂ ਨਾਲ ਮੀਟਿੰਗਾਂ ਵੀ ਕਰਨਗੇ। ਰਾਜਨ ਗਰਗ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਸਬੰਧੀ ਜ਼ਿਲਾ ਕਾਂਗਰਸ ਕਮੇਟੀ ਦੇ ਸਮੂਹ ਅਹੁਦੇਦਾਰ ਸਹਿਬਾਨ ਵੱਲੋਂ ਤਿਆਰੀਆਂ ਤੇ ਡਿਊਟੀਆਂ ਲਾਉਣ ਸਬੰਧੀ 20/12/2022 ਨੂੰ ਲੋਰਡ ਰਾਮਾ ਹਾਲ ਦਾਣਾ ਮੰਡੀ ਵਿਖੇ ਸਮਾਂ 12 ਵਜੇ ਮੀਟਿੰਗ ਰੱਖੀ ਗਈ ਹੈ, ਜਿਸ ਵਿਚ ਸਮੂਹ ਕੋਂਸਲਰਾਂ, ਪੰਚਾਂ-ਸਰਪੰਚਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਤਾਜਪੋਸ਼ੀ ਸਮਾਗਮ ਸਬੰਧੀ ਇਸ ਮੀਟਿੰਗ ਵਿੱਚ ਸੁਝਾਅ ਲਏ ਜਾਣਗੇ ਤਾਂ ਜੋ ਇਸ ਪ੍ਰੋਗਰਾਮ ਨੂੰ ਯਾਦਗਾਰ ਬਣਾਇਆ ਜਾ ਸਕੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ, ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱਡੂ ,ਬਲਰਾਜ ਸਿੰਘ ਪੱਕਾ, ਪੀਪੀਸੀਸੀ ਦੇ ਡੈਲੀਗੇਟ ਅਰੁਣ ਵਧਾਵਣ, ਅਨਿਲ ਭੋਲਾ , ਕੇ ਕੇ ਅਗਰਵਾਲ, ਪਵਨ ਮਣੀ, ਟਹਿਲ ਸਿੰਘ ਸੰਧੂ, ਮਲਕੀਤ ਸਿੰਘ , ਕਿਰਨਜੀਤ ਸਿੰਘ ਗੈਹਰੀ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ,ਅਸ਼ੋਕ ਭੋਲਾ, ਹਰਿ ਓਮ ਠਾਕੁਰ, ਅਸ਼ੀਸ਼ ਕਪੂਰ, ਜਗਤਾਰ ਸਿੰਘ, ਮਹਿੰਦਰ ਭੋਲਾ, ਬਲਵੰਤ ਰਾਏ ਨਾਥ ਅਤੇ ਰੁਪਿੰਦਰ ਬਿੰਦਰਾ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ ।

Related posts

ਡਿਪਟੀ ਕਮਿਸ਼ਨਰ ਵਲੋਂ ਮੀਟਿੰਗ ਲਈ ਸਮਾਂ ਨਾ ਦੇਣ ’ਤੇ ਭੜਕੇ ਕਿਸਾਨਾਂ ਨੇ ਕੀਤੀ ਨਾਅਰੇਬਾਜੀ

punjabusernewssite

ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਆਯੋਜਿਤ

punjabusernewssite

ਅਕਾਲੀ ਕੋਂਸਲਰ ਦੇ ਵਾਰਡ ’ਚ ਨਗਰ ਨਿਗਮ ਵਲੋਂ ਚਲਾਈ ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਵਿਚ ਨਹੀਂ ਪਹੁੰਚੇ ਅਧਿਕਾਰੀ

punjabusernewssite