ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 16 ਅਗਸਤ: ਪਿਛਲੇ ਕੁੱਝ ਮਹੀਨਿਆਂ ਤੋਂ ਕੈਨੇਡਾ ’ਚ ਅਪਣੇ ਭਵਿੱਖ ਨੂੰ ਸੰਵਾਰਨ ਅਤੇ ਉਚ ਸਿੱਖਿਆ ਪ੍ਰਾਪਤ ਕਰਨ ਲਈ ਕੈਨੇਡਾ ਗਏ ਵਿਦਿਆਰਥੀਆਂ ਤੇ ਨੌਜਵਾਨਾਂ ਦੀਆਂ ਵੱਖ ਵੱਖ ਕਾਰਨਾਂ ਕਰਕੇ ਹੋ ਰਹੀਆਂ ਦੁਖਦਾਈ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਪਿਛਲੇ ਇੱਕ ਮਹੀਨੇ ਵਿਚ ਹੀ ਚਾਰ ਦੇ ਕਰੀਬ ਨੌਜਵਾਨਾਂ ਦੀ ਦਿਲ ਦਾ ਦੌਰਾ ਜਾਂ ਸੜਕ ਹਾਦਸਿਆਂ ਵਿਚ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਦਾ ਇੱਕ ਹੋਰ ਤਾਜਾ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਨਾਲ ਸਬੰਧਤ ਕੈਨੇਡਾ ਗਈ ਲੜਕੀ ਦਾ ਸਾਹਮਣੇ ਆਇਆ ਹੈ।
ਬਠਿੰਡਾ ’ਚ ਅਨੁਸ਼ਾਸਨ ਭੰਗ ਕਰਨ ਵਾਲੇ ਕਾਂਗਰਸੀਆਂ ’ਤੇ ਚੱਲੇਗਾ ਅਨੁਸਾਸਨੀ ਡੰਡਾ, ਪੰਜ ਮੈਂਬਰੀ ਕਮੇਟੀ ਗਠਿਤ
21 ਸਾਲਾਂ ਜੈਸਮੀਨ ਕੌਰ ਨਾਂ ਦੀ ਇਹ ਹੌਣਹਾਰ ਲੜਕੀ ਵੀ ਕੈਨੇਡਾ ਵਿਚ ਇੱਕ ਸੜਕ ਹਾਦਸੇ ਦਾ ਸਿਕਾਰ ਹੋ ਗਈ। ਮ੍ਰਿਤਕ ਦੇ ਵਿਆਹ ਹੋਏ ਨੂੰ ਹਾਲੇ ਇੱਕ ਸਾਲ ਦਾ ਹੀ ਸਮਾਂ ਹੋਇਆ ਸੀ। ਜਿਸਤੋਂ ਬਾਅਦ ਉਹ ਕੈਨੇਡਾ ਵਿਚ ਉਚੇਰੀ ਵਿਦਿਆ ਲਈ ਗਈ ਸੀ ਕਿ ਉਸਦੇ ਨਾਲ ਮੰਗਲਵਾਰ ਦੀ ਸਾਮ ਇਕ ਹਾਦਸਾ ਹੋ ਗਿਆ, ਜਿਸ ਵਿਚ ਉਹ ਗੰਭੀਰ ਜਖਮੀ ਹੋ ਗਈ। ਹਾਲਾਂਕਿ ਉਸਨੂੰ ਬਚਾਉਣ ਲਈ ਹਸਪਤਾਲ ਵਿਚ ਵੀ ਇਲਾਜ ਕਰਵਾਇਆ ਗਿਆ ਪ੍ਰੰਤੂ ਜਿਆਦਾ ਸੱਟਾਂ ਕਾਰਨ ਉਹ ਦਮ ਤੋੜ ਗਈ। ਜੈਸਮੀਨ ਦੀ ਬੇਵਕਤੀ ਮੌਤ ਦੇ ਚੱਲਦਿਆਂ ਇਲਾਕੇ ਵਿਚ ਸੋਗ ਦੀ ਲਹਿਰ ਹੈ।