ਸੁਖਜਿੰਦਰ ਮਾਨ
ਬਠਿੰਡਾ , 18 ਜਨਵਰੀ : ਸਥਾਨਕ ਕੇਂਦਰੀ ਜੇਲ੍ਹ ਹੁਣ ਉਸ ਸਮੇਂ ਮੁੜ ਸਰਖੀਆਂ ਵਿਚ ਆ ਗਈ ਜਦ ਸੁਰੱਖਿਆ ਅਧਿਕਾਰੀਆਂ ਨੇ ਚਲਾਈ ਇੱਕ ਵਿਸੇਸ ਚੈਕਿੰਗ ਮੁਹਿੰਮ ਦੌਰਾਨ ਸੱਤ ਮੋਬਾਇਲ ਫ਼ੋਨ ਬਰਾਮਦ ਹੋਣ ਦੀ ਸੂਚਨਾ ਹੈ। ਹਾਲਾਂਕਿ ਜੇਲ੍ਹ ਅਧਿਕਾਰੀਆਂ ਦੀ ਸਿਕਾਇਤ ’ਤੇ ਕੈਂਟ ਪੁਲਿਸ ਨੇ ਸੱਤ ਕੈਦੀਆਂ ਤੇ ਹਵਾਲਾਤੀਆਂ ਵਿਰੁਧ ਪਰਚਾ ਜਰੂਰ ਦਰਜ਼ ਕਰ ਲਿਆ ਪ੍ਰੰਤੂ ਇਸ ਗੱਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ ਕਿ ਜੇਲ੍ਹ ਦੀ ਸੁਰੱਖਿਆ ਕੇਂਦਰੀ ਸੁਰੱਖਿਆ ਬਲਾਂ ਦੇ ਹਵਾਲੇ ਹੋਣ ਦੇ ਬਾਵਜੂਦ ਇਹ ਮੋਬਾਇਲ ਫ਼ੋਨ ਕਿਸ ਤਰ੍ਹਾਂ ਪੁੱਜ ਗਏ ਹਨ। ਜੇਲ੍ਹ ਅਧਿਕਾਰੀ ਇਸ ਮਾਮਲੇ ’ਤੇ ਚੁੱਪ ਹਨ। ਮਿਲੀ ਸੂਚਨਾ ਮੁਤਾਬਕ ਜੇਲ੍ਹ ਅਧਿਕਾਰੀਆਂ ਨੇ ਪਿਛਲੇ ਦਿਨੀਂ ਇੱਕ ਵਿਸੇਸ ਚੈਕਿੰਗ ਮੁਹਿੰਮ ਚਲਾਈ ਸੀ, ਜਿਸ ਦੌਰਾਨ ਜੇਲ੍ਹ ਦੀਆਂ ਵੱਖ-ਵੱਖ ਬੈਰਕਾਂ ਵਿੱਚ ਬੰਦ ਰਾਜੂ ਕੁਮਾਰ ਵਾਸੀ ਸੰਗਰੂਰ, ਗੁਰਦੇਵ ਸਿੰਘ ਵਾਸੀ ਭੁਟਾਲ, ਸਿਕੰਦਰ ਸਿੰਘ ਵਾਸੀ ਪਿੰਡ ਜੀਵਨ ਸਿੰਘ, ਗੁਰਸ਼ਰਨ ਸਿੰਘ ਵਾਸੀ ਭੁੱਚੋ ਕਲਾਂ, ਵਿਕਾਸ ਸਿੰਘ ਵਾਸੀ ਮੋਗਾ, ਡਾ. ਰਾਜੇਸ਼ ਕੁਮਾਰ ਵਾਸੀ ਬਠਿੰਡਾ, ਤਰਸੇਮ ਲਾਲ ਵਾਸੀ ਤਪਾ ਮੰਡੀ ਕੋਲੋਂ ਵੱਖ-ਵੱਖ ਕੰਪਨੀਆਂ ਦੇ ਸੱਤ ਮੋਬਾਈਲ ਬਰਾਮਦ ਹੋਏ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬਠਿੰਡਾ ਜੇਲ੍ਹ ਬਣੀ ‘ਮੋਬਾਇਲਾਂ’ ਦਾ ਕਾਰਖ਼ਾਨਾ, ਸੱਤ ਫ਼ੋਨ ਬਰਾਮਦ
6 Views