WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਬਠਿੰਡਾ ਦੀ ਮੇਅਰ ਨੂੰ ‘ਗੱਦੀਓ’ ਉਤਾਰਨ ਲਈ ਮੁੜ ਸਰਗਰਮ ਹੋਏ ‘ਕਾਂਗਰਸੀ’, ਕੀਤੀ ਮੀਟਿੰਗ

ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਐਤਵਾਰ ਸ਼ਾਮੀ ਕੋਂਸਲਰਾਂ ਨੇ ਮੀਟਿੰਗ ਕਰਕੇ ਬਣਾਈ ਰਣਨੀਤੀ
ਪਹਿਲਾਂ ਗੱਦੀਓ ਉਤਾਰਨਾ ਹੋਵੇਗਾ ਮੁੱਖ ‘ਟਾਸਕ’, ਨਵੇਂ ਮੇਅਰ ਲਈ ਬਾਅਦ ਵਿਚ ਹੋਵੇਗਾ ‘ਫੈਸਲਾ’
ਸੁਖਜਿੰਦਰ ਮਾਨ
ਬਠਿੰਡਾ, 9 ਅਕਤੂਬਰ : ਬਠਿੰਡਾ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਨ ਲਈ ਕਾਂਗਰਸੀ ਮੁੜ ਸਰਗਰਮ ਹੋ ਗਏ ਹਨ। ਐਤਵਾਰ ਸ਼ਾਮੀ ਇਸ ਸਬੰਧ ਵਿਚ ਸ਼ਹਿਰ ਦੇ ਇੱਕ ਹੋਟਲ ਵਿਚ ਕਾਂਗਰਸੀ ਆਗੂਆਂ ਤੇ ਕੌਂਸਲਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਹੋਈ ਦੱਸੀ ਜਾ ਰਹੀ ਹੈ। ਮੀਟਿੰਗ ਦੌਰਾਨ ਇੱਕੋ-ਇੱਕ ਮੁੱਖ ਏਜੰਡੇ ‘ਮੇਅਰ ਨੂੰ ਬਦਲਣ’ ਉਪਰ ਚਰਚਾ ਕੀਤੀ ਗਈ। ਸੂਤਰਾਂ ਅਨੁਸਾਰ ਮੀਟਿੰਗ ਵਿਚ ਅਗਲੀ ਕਾਰਵਾਈ ਲਈ ਸਮੂਹਿਕ ਤੌਰ ’ਤੇ ਪ੍ਰਧਾਨ ਨੂੰ ਅਧਿਕਾਰ ਦੇਣ ਤੋਂ ਇਲਾਵਾ ਇਹ ਫੈਸਲਾ ਵੀ ਲਿਆ ਗਿਆ ਕਿ ਨਵੇਂ ਮੇਅਰ ਦੇ ਬਾਰੇ ਫੈਸਲਾ ਬਾਅਦ ਵਿਚ ਲਿਆ ਜਾਵੇਗਾ। ਕਾਂਗਰਸੀ ਆਗੂਆਂ ਵਲੋਂ ਇਸ ਮੀਟਿੰਗ ਵਿਚ 27 ਕੌਂਸਲਰਾਂ ਦੇ ਸ਼ਾਮਲ ਹੋਣ ਅਤੇ ਚਾਰ ਕੌਂਸਲਰਾਂ ਵਲੋਂ ਫ਼ੋਨ ਕਰਕੇ ਮੀਟਿੰਗ ਦੇ ਏਜੰਡੇ ਨਾਲ ਸਹਿਮਤੀ ਜਤਾਉਣ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ। ਮੇਅਰ ਵਿਰੁਧ ਆ-ਵਿਸਵਾਸ ਦਾ ਮਤਾ ਲਿਆਉਣ ਲਈ 33 ਕੌਂਸਲਰਾਂ ਦਾ ਸਮਰਥਨ ਜਰੂਰੀ ਹੈ।

ਮਨਪ੍ਰੀਤ ਬਾਦਲ ਤੋਂ ਬਾਅਦ ਬਿਕਰਮ ਸ਼ੇਰਗਿੱਲ ਨੇ ਲਗਾਈ ਅਗਾਉਂ ਜਮਾਨਤ ਦੀ ਅਰਜੀ

ਮੌਜੂਦਾ ਮੇਅਰ ਨੂੰ ਭਾਜਪਾ ਆਗੂ ਮਨਪ੍ਰੀਤ ਬਾਦਲ ਦੀ ਹਿਮਾਇਤੀ ਮੰਨਿਆਂ ਜਾਂਦਾ ਹੈ। ਉਨ੍ਹਾਂ ਨੂੰ ਮੇਅਰ ਬਣਾਉਣ ‘ਤੇ ਕਈ ਕਾਂਗਰਸੀ ਆਗੂਆਂ ਨੇ ਅੰਦਰੋ-ਅੰਦਰੀ ਨਰਾਜ਼ਗੀ ਜਤਾਈ ਸੀ ਜਦ ਕਿ ਮੇਅਰਸ਼ਿਪ ਦੇ ਦਾਅਵੇਦਾਰ ਜਗਰੂਪ ਸਿੰਘ ਗਿੱਲ ਨੇ ਤਾਂ ਕਾਂਗਰਸ ਨੂੰ ਹੀ ਅਲਵਿਦਾ ਕਹਿ ਦਿੱਤਾ ਸੀ। ਇਸ ਫੈਸਲੇ ਦਾ ਸਿਆਸੀ ਤੌਰ ’ਤੇ ਖੁਦ ਮਨਪ੍ਰੀਤ ਬਾਦਲ ਨੂੰ ਵੱਡਾ ਨੁਕਸਾਨ ਹੋਇਆ ਹੈ। ਇਹ ਵੀ ਪਤਾ ਚੱਲਿਆ ਹੈ ਕਿ ਪਿਛਲੀਆਂ ਅਸਫ਼ਲਤਾਵਾਂ ਤੋਂ ਸਬਕ ਸਿੱਖਦਿਆਂ ਕਾਂਗਰਸੀ ਆਗੂਆਂ ਵਲੋਂ ਹੁਣ ਮੇਅਰ ਦੇ ਵਿਰੁਧ ਆਵਿਸਵਾਸ ਦਾ ਪ੍ਰਸਤਾਵ ਲਿਆਉਣ ਲਈ ਮਤਾ ਤਿਆਰ ਕਰਕੇ ਉਸਦੇ ਉਪਰ ਦਸਤਖ਼ਤ ਕਰਵਾਉਣੇ ਵੀ ਸ਼ੁਰੂ ਕਰ ਦਿੱਤੇ ਹਨ।

ਭਗਵੰਤ ਮਾਨ ਵੱਲੋਂ ਐਸ ਵਾਈ ਐਲ ਸਹਿਤ ਪੰਜਾਬ ਦੇ ਸਾਰੇ ਮੁੱਦਿਆਂ ‘ਤੇ ਵਿਰੋਧੀਆਂ ਨੂੰ ਖੁੱਲੀ ਬਹਿਸ ਦੀ ਚੁਣੌਤੀ

ਪਾਰਟੀ ਨਾਲ ਜੁੜੇ ਆਗੂਆਂ ਮੁਤਾਬਕ ਇਹ ਹੇਠਲੇ ਪੱਧਰ ’ਤੇ ਲਿਆ ਗਿਆ ਫੈਸਲਾ ਨਹੀਂ ਹੈ, ਬਲਕਿ ਇਸਦੇ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਹਿਤ ਸਮੂਹ ਲੀਡਰਸ਼ਿਪ ਵਲੋਂ ਵੀ ਸਹਿਮਤੀ ਦਿੱਤੀ ਗਈ ਹੈ। ਚਰਚਾ ਮੁਤਾਬਕ ਆਉਣ ਵਾਲੇ ਕੁੱਝ ਦਿਨਾਂ ਵਿਚ ਸੂਬਾਈ ਕਾਂਗਰਸ ਦੇ ਕੁੱਝ ਵੱਡੇ ਲੀਡਰ ਵੀ ਇਸ ਸਬੰਧ ਵਿਚ ਬਠਿੰਡਾ ’ਚ ਮੀਟਿੰਗ ਕਰਨ ਆ ਸਕਦੇ ਹਨ। ਵੱਡੀ ਗੱਲ ਇਹ ਹੈ ਕਿ ਮੌਜੂਦਾ ਸਮੇਂ ਹਾਲਾਤ ਬਦਲੇ ਹੋਏ ਦਿਖ਼ਾਈ ਦੇ ਰਹੇ ਹਨ ਕਿਉਂਕਿ ਵਿਜੀਲੈਂਸ ਦਾ ਪਰਚਾ ਦਰਜ਼ ਹੋਣ ਤੋਂ ਬਾਅਦ ਜਿੱਥੇ ਖ਼ੁਦ ਸਾਬਕਾ ਮੰਤਰੀ ‘ਰੂਪੋਸ਼’ ਚੱਲੇ ਆ ਰਹੇ ਹਨ, ਉਥੈ ਵਿਜੀਲੈਂਸ ਵਲੋਂ ਲਗਾਤਾਰ ਉਨ੍ਹਾਂ ਦੇ ਸਮਰਥਕਾਂ ’ਤੇ ਵੀ ਸਿਕੰਜ਼ਾ ਕਸਿਆ ਜਾ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਭਗਵੰਤ ਮਾਨ ਦੀ ਚੁਣੌਤੀ ਕੀਤੀ ਸਵੀਕਾਰ: 10 ਨੂੰ ਸੁਖਬੀਰ ਪੁੱਜਣਗੇ ਮੁੱਖ ਦੀ ਰਿਹਾਇਸ਼ ਦੇ ਬਾਹਰ

ਕਾਂਗਰਸ ਮੇਅਰ ਸਹਿਤ ਕਈ ਕੌਂਸਲਰਾਂ ਨੂੰ ਦਿਖਾ ਚੁੱਕੀ ਹੈ ਬਾਹਰ ਦਾ ਰਾਸਤਾ
ਬਠਿੰਡਾ: ਗੌਰਤਲਬ ਹੈ ਕਿ ਮਨਪ੍ਰੀਤ ਬਾਦਲ ਦੇ ਕਾਂਗਰਸ ਛੱਡ ਕੇ ਭਾਜਪਾ ਵਿਚ ਸਮੂਲੀਅਤ ਕਰਨ ਤੋਂ ਬਾਅਦ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਹੇਠ ਕਾਂਗਰਸ ਪਾਰਟੀ ਨੇ ਮੇਅਰ ਰਮਨ ਗੋਇਲ ਸਹਿਤ ਅੱਧੀ ਦਰਜ਼ਨ ਕੌਂਸਲਰਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਸੀ। ਇਸਤੋਂ ਬਾਅਦ ਕਈ ਹੋਰਨਾਂ ਕੌਂਸਲਰਾਂ ਨੇ ਵੀ ਰੋਸ਼ ਵਜੋਂ ਕਾਂਗਰਸ ਪਾਰਟੀ ਵਿਚੋਂ ਅਸਤੀਫ਼ਾ ਦੇ ਦਿੱਤਾ ਸੀ। ਜਿਸਦੇ ਚੱਲਦੇ ਅੱਜ ਵੀ ਇੱਕ ਦਰਜ਼ਨ ਦੇ ਕਰੀਬ ਕੌਂਸਲਰ ਮਨਪ੍ਰੀਤ ਖੇਮੇ ਵਿਚ ਦਿਖਾਈ ਦੇ ਰਹੇ ਹਨ। ਸੂਤਰਾਂ ਮੁਤਾਬਕ ਐਤਵਾਰ ਹੋਈ ਮੀਟਿੰਗ ਵਿਚ ਇੱਕ ਪੰਜ ਮੈਂਬਰੀ ਕਮੇਟੀ ਬਣਾਉਣ ਦਾ ਸੂਝਾਓ ਵੀ ਸਾਹਮਣੇ ਆਇਆ ਹੈ। ਇਹ ਪੰਜ ਮੈਂਬਰੀ ਕਮੇਟੀ ਹੀ ਇੰਨ੍ਹਾਂ ਕੌਂਸਲਰਾਂ ਤੋਂ ਇਲਾਵਾ ਹੋਰਨਾਂ ਪਾਰਟੀਆਂ ਦੇ ਕੌਂਸਲਰਾਂ ਨਾਲ ਵੀ ਤਾਲਮੇਲ ਕਰੇਗੀ।

ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ: ਮਨੀਸ਼ ਤਿਵਾੜੀ

ਅਕਾਲੀ ਕੌਂਸਲਰਾਂ ਦੀ ਭੂਮਿਕਾ ਵੀ ਹੋਵੇਗੀ ਅਹਿਮ
ਬਠਿੰਡਾ: ਵੱਡਾ ਸਵਾਲ ਇਹ ਵੀ ਹੈ ਕਿ ਜੇਕਰ ਕਾਂਗਰਸੀ ਕੌਂਸਲਰ ਮੇਅਰ ਰਮਨ ਗੋਇਲ ਵਿਰੁਧ ਆਵਿਸਵਾਸ਼ ਦਾ ਮਤਾ ਲਿਆਉਂਦੇ ਹਨ ਤਾਂ ਅੱਧੀ ਦਰਜ਼ਨ ਦੇ ਕਰੀਬ ਅਕਾਲੀ ਕੌਂਸਲਰਾਂ ਦੀ ਭੂਮਿਕਾ ਕੀ ਹੋਵੇਗੀ? ਇਹ ਅਕਾਲੀ ਦਲ ਦੇ ਲਈ ਵੀ ਕਾਫ਼ੀ ਮੁਸ਼ਕਿਲ ਘੜੀ ਹੋਵੇਗੀ ਕਿਉਂਕਿ ਮੌਜੂਦਾ ਸਮੇਂ ਅਕਾਲੀ ਦਲ ਦਾ ਭਾਜਪਾ ਨਾਲ ਕੋਈ ਸਮਝੋਤਾ ਨਹੀਂ ਹੋਇਆ ਤੇ ਨਾ ਹੀ ਮੇਅਰ ਅਤੇ ਉਸਦੇ ਸਾਥੀ ਕੌਂਸਲਰਾਂ ਨੇ ਵਿਧੀਵਤ ਰੂਪ ਵਿਚ ਭਾਜਪਾ ਨੂੰ ਜੁਆਇੰਨ ਕੀਤਾ ਹੈ। ਅਜਿਹੇ ਵਿਚ ਜੇਕਰ ਅਕਾਲੀ ਕੌਂਸਲਰ ਮੇਅਰ ਦੀ ਹਿਮਾਇਤ ਕਰਨਗੇ ਤਾਂ ਸਾਬਕਾ ਵਿਧਾਇਕ ਸਰੂਪ ਸਿੰਗਲਾ ਵਲੋਂ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਉਪਰ ਮਨਪ੍ਰੀਤ ਬਾਦਲ ਨਾਲ ਰਲੇ ਹੋਣ ਦੇ ਲਗਾਏ ਦੋਸ਼ਾਂ ਉਪਰ ਮੋਹਰ ਲੱਗ ਜਾਵੇਗੀ ਤੇ ਜਿਸਦਾ ਖਮਿਆਜਾ ਬੀਬੀ ਬਾਦਲ ਨੂੰ ਲੋਕ ਸਭਾ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ।

ਆਪ ਸਰਕਾਰ ਵੱਲੋਂ ਐਸਵਾਈਐਲ ’ਤੇ ਪੰਜਾਬ ਦੇ ਪੱਖ ਨੂੰ ਕਮਜੋਰ ਕਰਨ ਪਿੱਛੇ ਡੂੰਘੀ ਸਾਜਿਸ—ਸੁਨੀਲ ਜਾਖੜ

ਇਸੇ ਤਰ੍ਹਾਂ ਅਕਾਲੀ ਕੌਂਸਲਰ ਕਾਂਗਰਸ ਪਾਰਟੀ ਦੀ ਮੱਦਦ ਵੀ ਨਹੀਂ ਕਰ ਸਕਦੇ ਹਨ। ਸਿਆਸੀ ਮਾਹਰਾਂ ਮੁਤਾਬਕ ਅਕਾਲੀ ਦਲ ਲਈ ਮਤੇ ਦੌਰਾਨ ਵਾਕਆਊਟ ਹੀ ਇੱਕੋ-ਇੱਕ ਰਾਹ ਬਚਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਇਹ ਭਵਿੱਖ ਦੇ ਗਰਭ ਵਿਚ ਹੈ ਕਿ ਅਕਾਲੀ ਦਲ ਇਸ ਬਾਰੇ ਕੀ ਰਣਨੀਤੀ ਅਪਣਾਉਂਦੇ ਹਨ। ਇਸੇ ਤਰ੍ਹਾਂ ‘ਮਹਰੂਮ’ ਪ੍ਰਕਾਸ ਸਿੰਘ ਬਾਦਲ ਦੀ ਤਰਜ਼ ’ਤੇ ਕਿਸੇ ਨੂੰ ਦਿਲ ਦਾ ਭੇਤ ਨਾ ਦੇਣ ਵਾਲੇ ਵਿਧਾਇਕ ਜਗਰੂਪ ਸਿੰਘ ਗਿੱਲ ਲਈ ਵੀ ਇਹ ਪ੍ਰੀਖ੍ਰਿਆ ਦੀ ਘੜੀ ਹੋਵੇਗੀ, ਕਿਉਂਕਿ ਬੇਸ਼ੱਕ ਉਹ ਲੱਖ ਦਾਅਵਾ ਕਰਨ ਕਿ ਉਨ੍ਹਾਂ ਕੋਲ ‘ਭਾਣਜੇ’ ਦੇ ਰੂਪ ਵਿਚ ਸਿਰਫ਼ ਇੱਕੋ-ਇੱਕ ਕੌਂਸਲਰ ਹੈ ਪ੍ਰੰਤੂ ਸਿਆਸਤ ਦਾ ‘ੳ-ਅ’ ਜਾਣਨ ਵਾਲਿਆਂ ਨੂੰ ਪਤਾ ਹੈ ਕਿ ਕਈ ਕੌਂਸਲਰ ਉਨ੍ਹਾਂ ਦੇ ਕਹਿਣੇ ਤੋਂ ਬਾਹਰ ਨਹੀਂ ਹਨ।

 

Related posts

ਫਿਰਕੂ ਫਾਸ਼ੀ ਹਮਲਿਆਂ ਵਿਰੁੱਧ ਮਨੁੱਖੀ ਕੜੀ ਬਣਾ ਕੇ ਮਨਾਇਆ ਆਰ ਐਮ ਪੀ ਆਈ ਨੇ ਮਈ ਦਿਵਸ

punjabusernewssite

ਖ਼ਾਲਸਾ ਵਹੀਰ ਦਾ ਬਠਿੰਡਾ ਪੁੱਜਣ ’ਤੇ ਕੀਤਾ ਭਰਵਾਂ ਸਵਾਗਤ

punjabusernewssite

ਹੁਣ ਅਸਲਾ ਲਾਈਸੈਂਸ ਬਣਾਉਣ ਤੇ ਨਵਿਆਉਣ ਲਈ ਫ਼ਰੀਦਕੋਟ ਦੇ ਕਮਿਸ਼ਨਰ ਨੇ ਲਾਈ ‘ਵੱਡੀ’ ਸ਼ਰਤ

punjabusernewssite