ਬਠਿੰਡਾ ਦੇ ਈ-ਸਕੂਲ ਵੱਲੋਂ ਦੀਪ ਸਿੱਧੂ ਦੀ ਪਹਿਲੀ ਬਰਸੀ ਮੌਕੇ ਦਸਤਾਰਾਂ ਦਾ ਲੰਗਰ ਲਗਾਇਆ

0
16

ਸੁਖਜਿੰਦਰ ਮਾਨ
ਬਠਿੰਡਾ, 15 ਫ਼ਰਵਰੀ: ਭਾਈ ਦੀਪ ਸਿੰਘ ਸਿੱਧੂ ਦੀ ਪਹਿਲੀ ਬਰਸੀ ਮੌਕੇ ਈ-ਸਕੂਲ ਅਜੀਤ ਰੋਡ ਵੱਲੋਂ ਅੱਜ ਦਸਤਾਰਾਂ ਦਾ ਲੰਗਰ ਅਤੇ ਸਿਖਲਾਈ ਕੈਂਪ ਲਗਾਇਆ ਗਿਆ। ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਆਯੋਜਿਤ ਇਸ ਕੈਂਪ ਦੋਰਾਨ ਅਣਗਿਣਤ ਨੋਜਵਾਨਾਂ ਤੇ ਬੱਚੀਆਂ ਨੇ ਆਪਣੇ ਸਿਰ ਤੇ ਦਸਤਾਰਾਂ ਸਜਾਈਆਂ। ਇਸ ਦਸਤਾਰ ਸਿਖਲਾਈ ਕੈਂਪ ਦੋਰਾਨ ਦਸਤਾਰ ਸਜਾਉਣ ਦੀ ਸੇਵਾ ਜਗਤਾਰ ਸਿੰਘ ਤੇ ਅਵਤਾਰ ਸਿੰਘ,ਸਿੰਘ ਸਟਾਇਲ ਦਸਤਾਰ ਟਰੇਨਿੰਗ ਸੈਂਟਰ, ਸਿੰਘ ਸਭਾ ਗੁਰਦੁਆਰਾ ਬਠਿੰਡਾ ਵੱਲੋਂ ਨਿਭਾਈ ਗਈ।ਇਸ ਦਸਤਾਰ ਸਿਖਲਾਈ ਕੈਂਪ ਦੌਰਾਨ ਸਰਦਾਰ ਰੂਪਿੰਦਰ ਸਿੰਘ ਸਰਸੂਆ ਮੇਨੈਜਿੰਗ ਡਾਇਰੈਕਟਰ ਈ-ਸਕੂਲ ਵੱਲੋਂ ਸਿੱਖ ਨੋਜਵਾਨਾਂ ਨੂੰ ਦਸਤਾਰਾਂ ਤੇ ਕੜੇ ਭੇਂਟ ਕਰਕੇ ਮਾਣ ਬਖਸ਼ਿਆ। ਇਸ ਮੌਕੇ ਸਰਸੂਆ ਨੇ ਸਿੱਖ ਨੋਜਵਾਨਾਂ ਨੂੰ ਭਾਈ ਦੀਪ ਸਿੰਘ ਸਿੱਧੂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਇਸ ਕੈਂਪ ਦੋਰਾਨ ਚਾਹ ਤੇ ਬਿਸਕੁਟਾਂ ਦਾ ਲੰਗਰ ਵੀ ਲਗਾਇਆ ਗਿਆ।

LEAVE A REPLY

Please enter your comment!
Please enter your name here